ਇੱਕ ਬੜੀ ਛੋਟੀ ਜਿਹੀ ਗੱਲ ਹੈ.ਜਿਹਨਾਂ ਦਿਨਾਂ ਵਿਚ ਜੰਗ ਲੱਗੀ ਹੋਈ, ਤੀਲਾਂ ਵਾਲੀ ਡੱਬੀ ਨਹੀਂ ਸੀ ਮਿਲਦੀ ਹੁੰਦੀ. ਪਾਲ ਪਾਂਟਸ ਨੇ ਇੱਕ ਦੁਕਾਨਦਾਰ ਨੂੰ ਕੁਝ ਪੇਸ਼ਗੀ ਪੈਸੇ ਦੇ ਕੇ ਕੁਝ ਡੱਬੀਆਂ ਰਖਵਾ ਲਈਆਂ ਸਨ. ਇੱਕ ਦਿਨ ਜਦੋਂ ਓਹ ਆਪਣੀਆਂ ਡੱਬੀਆਂ ਲੈ ਕੇ ਮੁੜਨ ਲੱਗਾ ਤਾਂ ਇਕ ਲੋੜਵੰਦ ਔਰਤ ਆਈ ਅਤੇ ਦੁਕਾਨਦਾਰ ਤੋਂ ਡੱਬੀ ਮੰਗਣ ਲੱਗੀ. ਦੁਕਾਨਦਾਰ ਕੋਲ ਕੋਈ ਹੋਰ ਡੱਬੀ ਨਹੀਂ ਸੀ ਬਚੀ. ਔਰਤ ਦਾ ਮੂੰਹ ਲਹਿ ਗਿਆ. ਪਾਲ ਨੇ ਆਪਣੀ ਜੇਬ ਵਿਚੋ ਇੱਕ ਡੱਬੀ ਕਢੀ ਅਤੇ ਉਸ ਔਰਤ ਨੂੰ ਦੇ ਦਿੱਤੀ.ਔਰਤ ਜਵਾਨ ਸੀ, ਖੂਬਸੂਰਤ ਸੀ, ਪਰ ਜਦੋਂ ਉਹ ਡੱਬੀ ਲੈ ਕੇ ਮੁੜੀ ਤਾਂ ਪਾਲ ਨੇ ਉਸ ਮੁੜਦੀ ਔਰਤ ਦੀ ਪਿਠ ਵੱਲ ਵੀ ਨਾ ਤੱਕਿਆ ਤਾਂ ਕਿ ਉਸ ਔਰਤ ਦੀ ਖੂਬਸੂਰਤੀ ਨੂੰ ਸਰਾਹੁੰਦਾ ਕੀਤੇ ਉਹ ਆਪਣੀ ਡੱਬੀ ਦੀ ਕੀਮਤ ਵਸੂਲ ਕਰ ਰਿਹਾ ਹੋਵੇ.
(ਅਮ੍ਰਿਤਾ ਪ੍ਰੀਤਮ ਦੇ ਇੱਕ ਲੇਖ ਚੋਂ ਧੰਨਵਾਦ ਸਹਿਤ)
{ਪੰਜਾਬ ਸਕਰੀਨ ਦੇ 1 ਜੂਨ 1984 ਵਾਲੇ ਅੰਕ ਵਿਚੋਂ}
No comments:
Post a Comment