Friday, June 08, 2018

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਆਯੋਜਨ

Jun 8, 2018, 1:58 PM
ਜਲੰਧਰ ਸਕੂਲ ਵਿਖੇ ਕਰਾਇਆ ਸਵਾਲ-ਜਵਾਬ ਮੁਕਾਬਲਾ 
ਜਲੰਧਰ: 8ਜੂਨ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਜਲੰਧਰ ਸਕੂਲ,ਗਦਾਈਪੁਰ ਦੇ ਵਿਦਿਆਰਥੀਆਂ ਦੇ ਗਿਆਨ-ਵਿਗਿਆਨ ਦੀ ਜਾਂਚ ਕਰਨ ਅਤੇ ਉਸ ਵਿਚ ਹੋਰ ਵਾਧਾ ਕਰਨ ਲਈ ਸਾਰੀਆਂ ਜਮਾਤਾਂ ਵਿਚਕਾਰ ਖੁੱਲੇ ਤੋਰ ਤੇ ਸਵਾਲ-ਜਵਾਬ ਪੁੱਛਣ ਦਾ ਮੁਕਾਬਲਾ ਕਰਵਾਇਆ ਗਿਆ।  ਇਸ ਮੁਕਾਬਲੇ ਦਾ ਵਿਸ਼ਾ ਖਾਸ ਕਰਕੇ ਗੁਰੂ ਸਾਹਿਬਾਨਾਂ ਦੇ ਜੀਵਨ, ਅਤੇ ਆਮ ਗਿਆਨ-ਵਿਗਿਆਨ ਦੀ ਜਾਣਕਾਰੀ ਨਾਲ ਸੰਬਧਤ ਸੀ। ਬੱਚਿਆਂ ਨੇ ਇਸ ਵਿੱਚ ਬਹੁਤ ਦਿਲਚਸਪੀ ਵਿਖਾਈ ਅਤੇ ਵੱਧ ਚੜ ਕੇ ਮੁਕਾਬਲੇ ਵਿੱਚ ਹਿੱਸਾ ਲਿਆ। ਲਗਭਗ 300 ਬੱਚਿਆਂ ਵਿੱਚੋਂ 15 ਵਿਦਿਆਰਥੀਆਂ ਨੇ ਆਪਣੀ ਕਾਮਯਾਬੀ ਦੀ ਧਾਂਕ ਜਮਾਈ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਜਲੰਧਰ ਵਿੱਦਿਅਕ ਸੋਸਾਇਟੀ ਦੇ ਚੇਅਰਮੈਨ ਪਲਵਿੰਦਰ ਸਿੰਘ ਅਤੇ ਮੁੱਖ ਅਧਿਆਪਿਕਾ ਰਾਜਪਾਲ ਕੌਰ ਨੇ ਬੱਚਿਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵੱਧਣ ਅਤੇ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੰਦੇਸ਼ ਦਿੱਤਾ। ਰਾਜਪਾਲ ਕੌਰ ਨੇ ਸਾਹਿਬ ਸਰੀ ਗੁਰੂੁ ਅਰਜਨ ਦੇਵ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਿਵੇਂ ਆਪ ਜੀ ਆਪਣੀ ਮਹਾਨ ਸ਼ਹਾਦਤ ਦੇ ਕੇ “ਸ਼ਹੀਦਾਂ ਦੇ ਸਿਰਤਾਜ” ਵਜੋਂ ਜਾਣੇ ਜਾਂਦੇ ਹਨ। ਸਾਰਿਆਂ ਨੇ ਗੁਰੁ ਜੀ ਦੇ ਚਰਨਾਂ ਤੇ ਨਤਮਸਤਕ ਹੋ,”ਜਪਿਉ ਜਿਨਿ ਅਰਜਨ ਦੇਵ ਗੁਰੁ, ਤਿਨਿ ਸੰਕਟ ਜੋਨ ਗਰਬ ਨਹੀਂ ਆਵੈ।“ਸ਼ਬਦ ਦਾ ਗਾਇਣ ਕੀਤਾ ।ਇਸ ਮੋਕੇ ਸਟੇਜ ਦਾ ਸੰਚਾਲਨ ਮੈਡਮ ਜਸਬੀਰ ਕੌਰ ਨੇ ਕੀਤਾ ਅਤੇ ਸਮਾਂ ਨੋਟ ਕਰਨ ਅਤੇ ਮਾਈਕ ਦੀ ਸਹਾਇਤਾ ਮੈਡਮ ਸ਼ੀਵਾਨੀ ਨੇ ਕੀਤਾ। ਇਸ ਮੌਕੇ ਮੈਡਮ ਮੀਨਾਕਸ਼ੀ, ਮੀਨਾ ਮਾਹੀ , ਸੰਦੀਪ ਕੌਰ, ਤੋਸ਼ੀਨ , ਕੱਸ਼ਿਸ਼ ਬਰਮਨ , ਰਾਧਾ ਦੇਵੀ ਆਦਿ ਹਾਜਰ ਸਨ। ਸਵਾਲ ਜਵਾਬ ਮੁਕਾਬਲੇ ਵਿੱਚ ਸਾਹਿਲ,ਕਾਜਲ, ਮੁੰਨਾ, ਜੁਪਿੰਦਰ ਕੌਰ, ਰੋਹਿਤ, ਰਾਮਵਿਕਾਸ,ਅਕਿੰਤ, ਸੰਨੀ, ਸੰਧਿਆ, ਪ੍ਰਿਅੰਕਾ ਅਤੇ ਰੋਹਿਤ ਕੁਮਾਰ ਅਦਿ ਜੇਤੂ ਰਹੇ।

  

No comments: