Thursday, March 30, 2017

ਸ੍ਰੀ ਅਜਾਇਬ ਚਿੱਤਰਕਾਰ ਪੁਰਸਕਾਰ ਸ਼ਿਵ ਨਾਥ ਨੂੰ

Thu, Mar 30, 2017 at 4:01 PM
ਗ਼ਜ਼ਲ ਮੰਚ ਪੰਜਾਬ ਰਜਿ ਫ਼ਿਲੌਰ ਵੱਲੋਂ ਸਾਲਾਨਾ ਸਨਮਾਨਾਂ ਦਾ ਐਲਾਨ
ਬੇਹਤਰੀਨ ਗ਼ਜ਼ਲ ਪੁਸਤਕ ਵਾਹਿਦ ਰਚਿਤ ਪ੍ਰਿਜ਼ਮ ’ਚੋਂ ਲੰਘਦਾ ਸ਼ਹਿਰ ਨੂੰ
ਲੁਧਿਆਣਾ:  21 ਮਾਰਚ 2017: (ਡਾ. ਗੁਲਜ਼ਾਰ ਸਿੰਘ ਪੰਧੇਰ //ਪੰਜਾਬ ਸਕਰੀਨ ):: 
ਗ਼ਜ਼ਲ ਮੰਚ ਪੰਜਾਬ ਰਜਿ. ਫ਼ਿਲੌਰ ਵੱਲੋਂ ਸਾਲਾਨਾ ਸਨਮਾਨ ਦਾ ਐਲਾਨ ਕਰਦਿਆਂ  ਮੰਚ ਦੇ ਪ੍ਰਧਾਨ ਸਰਦਾਰ ਪੰਛੀ ਅਤੇ ਜਨਰਲ ਸਕੱਤਰ ਤਰਲੋਚਨ ਝਾਂਡੇ ਨੇ ਦਸਿਆ ਕਿ ਡਾ. ਰਣਧੀਰ ਚੰਦ ਯਾਦਗਾਰੀ ਪੁਰਸਕਾਰ ਇਸ ਸਾਲ ਦੇ ਬੇਹਤਰੀਨ ਗ਼ਜ਼ਲ ਪੁਸਤਕ ਵਾਹਿਦ ਰਚਿਤ ‘ਪ੍ਰਿਜ਼ਮ ਚੋਂ ਲੰਘਦਾ ਸ਼ਹਿਰ’ ਨੂੰ ਅਤੇ ਸਮੁੱਚੀ ਰਚਨਾ ਲਈ  16 ਅਪ੍ਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਦਿੱਤਾ ਜਾ ਰਿਹਾ ਹੈ। ਅਜਾਇਬ ਚਿੱਤਰਕਾਰ ਪੁਰਸਕਾਰ ਪ੍ਰਾਪਤ ਕਰਨ ਵਾਲੇ ਸ੍ਰੀ ਸ਼ਿਵ ਨਾਥ ਪੰਜਾਬੀ ਕਵਿਤਾ ਅਤੇ ਵਾਰਤਕ ਦੇ ਪ੍ਰਮੁੱਖ ਹਸਤਾਖਰ ਹਨ। ਉਨ੍ਹਾਂ ਦੇ ਅੱਠ ਕਾਵਿ ਸੰਗ੍ਰਹਿ ‘ਬੋਝਲ ਹਵਾ, ਬਦਤਮੀਜ਼, ਅਸੀਂ ਕਤਰੇ ਸਹੀ, ਅੰਤਮ ਲੜਾਈ, ਮੈਂ ਦੀਵੇ ਕਿਸ ਤਰ੍ਹਾਂ ਬਾਲਾਂ, ਜਗਿਆਸਾ, ਵਰਜਿਤ ਫਲ, ਬਿਜਲੀ ਕੜਕੇ ਅਤੇ ਦੋ ਕਹਾਣੀ ਸੰਗ੍ਰਹਿ ਇਸ ਪਾਰ ਉਸ ਪਾਰ ਅਤੇ ਇਕ ਗੀਤ ਦੀ ਮੌਤ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਦੋ ਜੀਵਨੀਆਂ ਦੇਸ਼ ਭਗਤਾਂ ਦੀਆਂ, ਅਣ ਫੋਲਿਆ ਵਰਕਾ ਅਤੇ ਮੇਰੀ ਸਵੈ ਜੀਵਨੀ ਹਨ। ਉਨ੍ਹਾਂ ਦਾ ਬਾਲ ਸਾਹਿਤ ਵਿਚ ਵੀ ਉੱਘਾ ਯੋਗਦਾਨ ਹੈ। ਰੁੱਖ ਤੇ ਮਨੁੱਖ, ਪੈਂਤੀ ਅੱਖਰੀ, ਬਾਲ ਵਿਆਕਰਣ, ਪੰਜ ਤੱਤ ਆਦਿ ਪੁਸਤਕਾਂ ਹਨ। ਇਨ੍ਹਾਂ ਨੂੰ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਕਵੀ ਐਵਾਰਡ, ਅਵਤਾਰ ਜੰਡਿਆਲਵੀ ਸਨਮਾਨ, ਪਿ੍ਰ. ਸੁਜਾਨ ਸਿੰਘ ਯਾਦਗਾਰੀ ਸਨਮਾਨ ਮਿਲ ਚੁੱਕੇ ਹਨ।  
ਗ਼ਜ਼ਲ ਮੰਚ ਪੰਜਾਬ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਵਿਚ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਜਗੀਰ ਸਿੰਘ ਪ੍ਰੀਤ ਅਤੇ ਵਿੱਤ ਸਕੱਤਰ ਸ੍ਰੀ ਹਰਬੰਸ ਮਾਲਵਾ ਸ਼ਾਮਲ ਸਨ। ਇਸ ਤੋਂ ਇਲਾਵਾ ਭਗਵਾਨ ਢਿੱਲੋਂ, ਗੁਰਚਰਨ ਕੌਰ ਕੋਚਰ, ਕਾਨਾ ਸਿੰਘ, ਇੰਦਰਜੀਤਪਾਲ ਕੌਰ, ਅਮਰਜੀਤ ਕੌਰ ਹਿਰਦੇ, ਗੁਰਪ੍ਰੀਤ ਕੌਰ ਧਾਲੀਵਾਲ, ਅਮਰਜੀਤ ਸ਼ੇਰਪੁਰੀ, ਦਲਵੀਰ ਲੁਧਿਆਣਵੀ, ਜੈ ਕ੍ਰਿਸ਼ਨ ਸਿੰਘ ਬੀਰ, ਇੰਜ. ਸੁਰਜਨ ਸਿੰਘ ਆਦਿ ਸ਼ਾਮਲ ਸਨ।


     

No comments: