Thursday, February 02, 2017

ਇੱਕ ਇੱਕ ਵੋਟਰ ਨਾਲ ਪਰਿਵਾਰਿਕ ਮੈਂਬਰਾਂ ਵਾਂਗ ਮਿਲ ਰਹੀ ਸਤਵਿੰਦਰ ਬਿੱਟੀ

ਸੰਗੀਤਕ ਅੰਦਾਜ਼ ਦੇ ਨਾਲ ਨਾਲ ਤੱਥਾਂ ਅਤੇ ਅੰਕੜਿਆਂ ਦਾ ਵੀ ਹਵਾਲਾ
ਲੁਧਿਆਣਾ: 1 ਫ਼ਰਵਰੀ 2017: (ਪੰਜਾਬ ਸਕਰੀਨ ਬਿਊਰੋ): For more pics please click here
ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸੀ ਉਮੀਦਵਾਰ ਸਤਵਿੰਦਰ ਕੌਰ ਬਿੱਟੀ ਦੀ ਪ੍ਰਚਾਰ ਮੁਹਿੰਮ ਸਿਖਰਾਂ ਉੱਤੇ ਹੈ। ਲੋਕ ਥਾਂ ਥਾਂ ਸਵਾਗਤ ਕਰ ਰਹੇ ਹਨ ਅਤੇ ਬੜੀ ਹੀ ਗਰਮਜੋਸ਼ੀ ਨਾਲ। ਮੈਡਮ ਬਿੱਟੀ ਨੂੰ ਆਪਣੇ ਗੀਤਾਂ ਅਤੇ ਸ਼ਬਦਾਂ ਦੇ ਨਾਲ ਨਾਲ ਅਕਾਲੀ-ਭਾਜਪਾ ਰਾਜ ਦੌਰਾਨ ਹੋਈਆਂ ਵਧੀਕੀਆਂ ਦਾ ਵੇਰਵਾ ਵੀ ਯਾਦ ਹੈ ਅਤੇ ਉਹ ਤੱਥਾਂ ਅਤੇ ਅੰਕੜਿਆਂ ਨਾਲ। ਕਿਸ ਕਿਸ 'ਤੇ ਪਰਚਾ ਹੋਇਆ  ਇਹ ਸਭ ਬਿੱਟੀ ਮੈਡਮ ਨੂੰ ਜ਼ੁਬਾਨੀ ਯਾਦ ਹਨ।  ਕੈਪਟਨ ਦੇ ਅੰਦਾਜ਼ ਵਾਲੀ ਸੁਰ ਵਿੱਚ ਉਹਨਾਂ  ਕਿਹਾ ਕਿ ਪਿਛਲੇ ਸਮੇਂ ਦੌਰਾਨ ਕਾਂਗਰਸੀਆਂ ਨਾਲ ਜਿੰਨ੍ਹੀਆਂ ਵੀ ਵਧੀਕੀਆਂ ਹੋਈਆਂ ਹਨ, ਦਾ ਸਰਕਾਰ ਬਣਦਿਆਂ ਸਾਰ ਹੀ ਬਦਲਾ ਲਿਆ ਜਾਵੇਗਾ ਅਤੇ ਜਿਹੜੇ ਵੀ ਵਿਅਕਤੀਆਂ ਨੇ ਅਜਿਹਾ ਕੀਤਾ ਹੈ, ਉਨ੍ਹਾਂ ਨੂੰ ਸਖ਼ਤ ਸਜਾ ਦੁਆਈ ਜਾਵੇਗੀ। ਕੌਂਸਲਰ ਪਾਲ ਸਿੰਘ ਗਰੇਵਾਲ ਦੀਆਂ ਖਰੀਆਂ ਖਰੀਆਂ ਮਾਹੌਲ ਨੂੰ ਹੋਰ ਗਰਮ ਰਹੀਆਂ ਸਨ। ਕੌਂਸਲਰ ਪਤੀ ਬਲਵਿੰਦਰ ਸਿੰਘ ਲਾਲੀ ਗਰੇਵਾਲ ਵਲੋਂ ਅਤੇ ਉਹਨਾਂ ਦੇ ਹੀ ਹੋਰਨਾਂ ਸਾਥੀਆਂ ਵੱਲੋਂ ਕਲੀਆਵਾਲ ਤੇ ਜਮਾਲਪੁਰ ਦੀ ਸਰਪੰਚ ਕਲੋਨੀ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੜਾ ਹੀ ਦੁੱਖ ਹੋ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਹਲਕਾ ਸਾਹਨੇਵਾਲ ਦੇ ਵਿਚ ਅਮਨ-ਸ਼ਾਂਤੀ ਦੇ ਨਾਲ ਵਿਕਾਸ ਹੋਣ ਦੀ ਬਜਾਏ ਮੰਤਰੀ ਨੇ ਲੋਕਾਂ 'ਤੇ ਝੁੂਠੇ ਪਰਚੇ ਕਰਨ ਦੀ ਸਿਆਸਤ ਕੀਤੀ ਹੈ, ਜਿਸ ਕਰਕੇ ਅੱਜ ਹਲਕੇ ਦੇ ਲੋਕ ਆਪਣੇ 'ਤੇ ਪਏ ਝੁੂਠੇ ਪਰਚਿਆਂ ਦਾ ਬਦਲਾ ਲੈਣ ਲਈ ਪੱਬਾਂ ਭਾਰ ਹੋਏ ਪਏ ਹਨ। ਮੈਡਮ ਬਿੱਟੀ ਨੇ ਕਿਹਾ ਕਿ ਮੈਂ ਸਿਆਸਤ ਵਿਚ ਪ੍ਰਵੇਸ਼ ਪੈਸੇ ਕਮਾਉਣ ਦੀ ਬਜਾਏ ਸਿਰਫ਼ ਲੋਕਾਂ ਦੀ ਸੇਵਾ ਕਰਨ ਦੇ ਲਈ ਹੀ ਕੀਤਾ ਹੈ। ਉਹਨਾਂ ਯਾਦ ਕਰਾਇਆ ਕਿ ਮੇਰੀ ਪੜ੍ਹਾਈ ਤਾਂ ਵਜ਼ੀਫ਼ਿਆਂ ਨਾਲ ਹੋਈ ਜਿਸ ਤੇ ਮੇਰਾ ਖਰਚਾ ਨਹੀਂ ਆਇਆ ਪਾਰ ਬਾਕੀ ਧੀਆਂ ਦੀ ਪੜ੍ਹਾਈ ਬਾਰੇ ਕੀ ਹੋਇਆ ਹੈ ਹੁਣ ਤੱਕ ਇਸ ਰਾਜ ਵਿੱਚ?    For more pics please click here
ਚੋਣਾਂ ਵਿੱਚ ਉਤਰੀ ਆਮ ਆਦਮੀ ਪਾਰਟੀ ਦਾ ਵੀ ਉਹਨਾਂ ਖੁੱਲ੍ਹ ਕੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਹੋਣ ਦਾ ਰੌਲਾ ਪਾਉਣ ਵਾਲਿਆਂ ਨੇ ਟਿਕਟਾਂ ਪੈਸੇ ਲੈ ਕੇ ਵੰਡੀਆਂ ਹਨ ਅਤੇ ਪੈਸੇ ਦੇ ਕੇ ਟਿਕਟਾਂ ਲੈਣ ਵਾਲੇ ਜਿੱਤਣ ਤੋਂ ਬਾਅਦ 100 ਫੀਸਦੀ ਭ੍ਰਿਸ਼ਟਾਚਾਰ ਕਰਨਗੇ ਹੀ ਕਰਨਗੇ। ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਤੋਂ ਆਪ ਦੇ ਉਮੀਦਵਾਰ ਤੇ ਉਨ੍ਹਾਂ ਦੇ ਪਰਿਵਾਰ ਦਾ ਕਿਰਦਾਰ ਸਾਰਿਆਂ ਨੂੰ ਪਤਾ ਹੀ ਹੈ।   For more pics please click here
ਲੋਕਾਂ ਦਾ ਇਕੱਠ ਸਖਤ ਸਰਦੀ ਦੇ ਬਾਵਜੂਦ ਬੜਾ ਭਰਵਾਂ ਸੀ। ਇਲਾਕੇ ਦੇ ਨਾਲ ਨਾਲ ਲੋਕ ਦੂਰ ਦੁਰਾਡਿਓਂ  ਵੀ ਪੁੱਜੇ ਹੋਏ ਸਨ। ਇਸ ਮੌਕੇ ਤੇ ਕੌਂਸਲਰ ਗਰੇਵਾਲ ਨੇ ਕਿਹਾ ਕਿ ਜਮਾਲਪੁਰ ਸਫੈਦਿਆਂ ਵਿਚ ਡਰੀਮ ਪਾਰਕ ਬਣਾਉਣ ਦੇ ਨਾਮ 'ਤੇ ਮੰਤਰੀ ਨੇ ਵੱਡਾ ਘਪਲਾ ਕੀਤਾ ਹੈ, ਜਿਸ ਦੀ ਵੋਟਾਂ ਤੋਂ ਬਾਅਦ ਕਾਂਗਰਸ ਸਰਕਾਰ ਬਣਨ 'ਤੇ ਉਹ ਪੜਤਾਲ ਜ਼ਰੂਰ ਕਰਵਾਉਣਗੇ। ਉਹਨਾਂ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੇ ਸੰਬੰਧਾਂ ਬਾਰੇ ਵੀ ਕਾਫੀ ਕੁਝ ਕਿਹਾ ਅਤੇ ਸੁਆਲ ਕੀਤਾ ਕਿ ਆਖਿਰ ਕਿ ਕਾਰਨ ਹੈ ਮੰਤਰੀ ਜੋ ਵੀ ਕਹਿੰਦਾ ਹੈ ਉਸ ਉੱਤੇ ਝੱਟ ਦਸਖਤ ਕਰ ਦਿੱਤੇ ਜਾਂਦੇ ਹਨ? ਇਸ ਮੌਕੇ ਤੇ ਨਸ਼ਿਆਂ ਦੇ ਖਿਲਾਫ ਬੇਲਣ ਬ੍ਰਿਗੇਡ ਦੀ ਬਸ ਯਾਤਰਾ ਵੀ ਉਧਰ ਹੀ ਕਿਤੇ ਆ ਨਿਕਲੀ। ਹਾਲਾਤ ਇੱਕ ਵਾਰੀ ਤਾਂ ਨਾਜ਼ੁਕ ਜਿਹੀ ਬਣਦੇ ਦਿਖੇ ਪਰ ਮੈਡਮ ਬਿੱਟੀ ਨੇ ਬੇਲਣ ਬ੍ਰਿਗੇਡ ਦੀਆਂ ਮੈਂਬਰਾਂ ਨੂੰ ਬੜੀ ਹੀ ਗਰਮਜੋਸ਼ੀ ਨਾਲ ਜੀ ਆਇਆਂ ਆਖਿਆ ਅਤੇ ਨਸ਼ੇ ਦੇ ਖਿਲਾਫ ਜੰਗ ਵਿੱਚ ਸਰਗਰਮ ਸਹਿਯੋਗ ਦਾ ਆਪਣਾ ਭਰੋਸਾ ਵੀ ਦੁਹਰਾਇਆ। ਇਸ ਮੌਕੇ ਜਸਪਾਲ ਸਿੰਘ ਗਰੇਵਾਲ, ਪ੍ਰਿਤਪਾਲ ਸਿੰਘ ਗਰੇਵਾਲ, ਰਮਨੀਤ ਸਿੰਘ ਗਿੱਲ, ਸ਼ਿੰਗਰਾ ਸਿੰਘ ਮੰਗਲੀ,ਰਵਿੰਦਰ ਸਿੰਘ ਸੋਨੂੰ, ਗੁਰਦੀਪ ਸਿੰਘ ਦਿਓਲ, ਹਰਿੰਦਰ ਸਿੰਘ ਘਈ, ਸਤਨਾਮ ਸਿੰਘ ਸੱਤਾ ਆਦਿ ਹਾਜ਼ਰ ਸਨ। ਕਾਂਗਰਸੀ ਵਰਕਰਾਂ ਖਿਲਾਫ ਹੋਏ ਪਰਚਿਆਂ ਦੀ ਜ਼ੋਰਦਾਰ ਚਰਚਾ ਦੌਰਾਨ ਅਤੇ ਇਹਨਾਂ ਪਰਚਿਆਂ ਦਾ ਹਿਸਾਬ ਕਿਤਾਬ ਕਰਨ ਦੀਆਂ ਗੱਲਾਂ ਵੀ ਬਹੁਤ ਹੋਈਆਂ ਪਰ ਦੇਖਣਾ ਇਹ ਹੈ ਕਿ ਗੈਰ ਕਾਂਗਰਸੀ ਵਰਕਰ ਆਪਣੀਆਂ ਵਧੀਕੀਆਂ ਦਾ ਬਦਲਾ ਅਤੇ ਇਨਸਾਫ ਲੈਣ ਲਈ ਕਿੱਧਰ ਜਾਣਗੇ?  ਸਿਆਸਤ ਅਤੇ ਗੁੱਟਬੰਦੀਆਂ ਤੋਂ  ਉੱਠ ਕੇ ਸਭਨਾਂ ਲਈ ਇਨਸਾਫ ਅਤੇ ਮੁਢਲੀਆਂ ਸਹੂਲਤਾਂ  ਵਾਲਾ ਸਿਸਟਮ ਇਹਨਾਂ ਚੋਣਾਂ ਦੇ ਨਤੀਜਿਆਂ ਮਗਰੋਂ ਬਣ ਸਕੇਗਾ?   For more pics please click here

No comments: