Wednesday, August 17, 2016

ਕਾਲਜ ਵਿਦਿਆਰਥੀਆਂ ਨੇ ਰੱਖੜੀਆਂ ਵੇਚ ਕੇ ਕੀਤੀ ਲੋੜਵੰਦਾਂ ਦੀ ਮੱਦਦ

Wed, Aug 17, 2016 at 6:07 PM
ਗੁਰੂਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ ਪਹਿਲ 
ਦੋਰਾਹਾ: 18 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਕਾਲਜ ਦੇ ਵਿਦਿਆਰਥੀ ਰੱਖੜੀਆਂ ਦੀ ਪ੍ਰਦਰਸ਼ਨੀ ਕਰਦੇ ਹੋਏ
ਵਿਕਾਸ ਦੇ ਜਿੰਨੇ ਮਰਜ਼ੀ ਦਾਅਵੇ ਕੀਤੇ ਜਾਣ ਪਾਰ ਹਕੀਕਤ ਵਿੱਚ ਅਮੀਰ ਹੋਰ ਅਮੀਰ ਹੋਇਆ ਅਤੇ ਗਰੀਬ ਹੋਰ ਗਰੀਬ ਹੋਇਆ ਹੈ। ਬਹੁਤ ਸਾਰੇ ਘਰਾਂ ਵਿੱਚ ਅੱਜ ਵੀ ਇਸਦਾ ਪਤਾ ਨਹੀਂ ਹੁੰਦਾ ਕਿ ਸ਼ਾਮ ਨੂੰ ਚੁੱਲ੍ਹਾ ਬਲੇਗਾ ਜਾਂ ਨਹੀਂ? ਰੱਖੜੀ ਦੇ ਤਿਓਹਾਰ ਮੌਕੇ ਬਹੁਤ ਸਾਰੀਆਂ ਭੈਣਾਂ ਰੱਖਦੀ ਲੈਣ ਲੱਗਿਆਂ ਬਾਰ ਬਾਰ ਸੋਚਦਿਆਂ ਹਨ ਕਿ ਕਿਤੇ  ਮਹਿੰਗੀ ਨਾ ਹੋਵੇ। ਭਰਾਵਾਂ ਨੂੰ ਵੀ ਚਿੰਤਾ ਲੱਗੀ ਹੁੰਦੀ ਹੈ ਕਿ ਰੱਖਦੀ ਬੰਨਾ ਕੇ ਭੈਣ ਨੂੰ ਦੇਣਾ ਕਿ ਹੈ? ਪੂੰਜੀਵਾਦ ਦੇ ਗ੍ਰਹਿਣ ਦਾ ਸ਼ਿਕਾਰ ਹੋਏ ਸਾਡੇ ਪਾਵਨ ਪਵਿੱਤਰ ਤਿਓਹਾਰਾਂ 'ਤੇ ਵੀ ਨੂੰ ਵੀ ਪੈਸੇ ਵਾਲਿਆਂ ਦੀ ਨਜ਼ਰ ਲੱਗ ਗਈ ਹੈ। ਇਸ ਨਾਜ਼ੁਕ ਹਾਲਾਤ ਵਿੱਚ ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਪ੍ਰੈੱਸ ਕਲੱਬ ਵਲੋਂ ਵਿਦਿਆਰਥੀਆਂ ਨੇ ਰੱਖੜੀ ਦੇ ਤਿਉਹਾਰ ਦੀ ਮਹਤੱਤਾ ਨੂੰ ਧਿਆਨ ਵਿਚ ਰੱਖਦਿਆਂ ਇੱਕ ਨਵਾਂ ਤਰੀਕਾ ਸੋਚਿਆ।  ਉਹਨਾਂ ਨੇ ਇਸਨੂੰ ਵੱਖਰੇ ਅਤੇ ਵਿਸ਼ੇਸ਼ ਤਰੀਕੇ ਨਾਲ ਮਨਾਇਆ। ਇਹ ਤਰੀਕਾ ਸੀ ਰੱਖੜੀਆਂ ਦੀ ਵਿਕਰੀ ਦਾ। ਆਪਣੇ ਇਰਾਦੇ ਨੂੰ ਪੂਰਾ ਕਰਨ ਲਈ ਇਹਨਾਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਖੁਦ ਕਦਮ ਅੱਗੇ ਵਧਾਏ। 
        ਪ੍ਰੋ. ਲਵਲੀਨ ਬੈਂਸ ਨੇ ਦੱਸਿਆ ਕਿ ਗਰੀਬ ਬੱਚਿਆਂ ਦੀ ਸਹਾਇਤਾ ਕਰਨ ਦੇ ਪ੍ਰਣ ਨੂੰ ਨਿਭਾਉਂਦਿਆਂ ਵਿਦਿਆਰਥੀਆਂ ਨੇ ਭਾਰੀ ਮਾਤਰਾ ਵਿਚ ਰੱਖੜੀਆਂ ਬਣਾਈਆਂ ਅਤੇ ਇਹ ਰੱਖੜੀਆਂ ਘਰੇਲੂ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਨਾਲ ਤਿਆਰ ਕੀਤੀਆਂ ਗਈਆਂ। ਕਾਲਜ ਵਿਚ ਵਿਦਿਆਰਥੀਆਂ ਨੇ ਇਨ੍ਹਾਂ ਦੀ ਪ੍ਰਦਰਸ਼ਨੀ ਲਗਾ ਕੇ ਵੇਚਣ ਦਾ ਉਪਰਾਲਾ ਕੀਤਾ। ਵੇਚਣ ਉਪਰੰਤ ਪ੍ਰਾਪਤ ਪੈਸਿਆਂ ਨਾਲ ਗਰੀਬ, ਅਨਾਥ ਅਤੇ ਲੋੜਵੰਦ ਬੱਚਿਆਂ ਦੀ ਸਹਾਇਤਾ ਕੀਤੀ। ਇਸ ਮੌਕੇ ਤੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
        ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਦੇ ਇਸ ਉਚੇਚੇ ਕਾਰਜ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਭਰਪੂਰ ਸਹਿਯੋਗ ਦਿੱਤਾ। ਉਮੀਦ ਹੈ ਇਹਨਾਂ ਵਿਦਿਆਰਥੀਆਂ ਵਾਂਗ ਬਾਕੀ ਦੇ ਲੋਕ ਵੀ ਆਰਥਿਕ ਪੱਖ ਤੋਂ ਕਮਜ਼ੋਰ ਉਹਨਾਂ ਲੋਕਾਂ ਦੀ ਮਦਦ ਲਈ ਅੱਗੇ ਆਉਣਗੇ ਜਿਹਨਾਂ ਨੂੰ ਦੋ ਜੂਨ ਦੀ ਰੋਟੀ ਦੇ ਫਿਕਰ ਨੇ ਸਾਰੇ ਦਿਨ ਤਿਓਹਾਰ ਭੁਲਾ ਦਿਤੇ ਹੋਏ ਹਨ। 

No comments: