Wednesday, August 17, 2016

ਅਖੇ ਡੇਰਿਆਂ ਤੇ ਨਾ ਜਾਉ.......ਕਿਉਂ ਨਾ ਜਾਣ ???

Sunday, Aug 14, 2016 at 4:43 PM
ਸਾਇਦ ਆਪਣੀ ਕਥਾ ਵਿੱਚ ਕਈ ਵਾਰ ਕੂਕਿਆ ਨੂੰ ਮਾੜਾ ਚੰਗਾ ਵੀ ਬੋਲਿਆ ਹੋਣਾ
ਕਿਉਂ ਨਾ ਜਾਣ ?? ਕਦੇ ਕਾਰਣ ਲੱਭਣ ਦੀ ਕੋਸਿਸ ਕੀਤੀ ????? ਅਕਸਰ ਜਦੋਂ ਵੀ ਅੱਜ ਕੱਲ ਕੋਈ ਕਥਾਵਾਚਕਾ, ਵਿਦਵਾਨਾ ਨੂੰ ਸੁਣਦਾ, ਸਭ ਦੀ ਇਹੀ ਰੱਟ ਲਾਈ ਹੁੰਦੀ ਹੈ ਕਿ ਸਾਡੇ ਲੋਕ ਡੇਰਿਆਂ ਤੇ ਜਾਂਦੇ ਆ,ਅਨਪੜ ਲੋਕ ,ਵਹਿਮਾ ਭਰਮਾਂ ਵਿੱਚ ਫਸੇ ਨੇ, ਸਮਾਧਾ ਤੇ ਜਾਂ ਕੇ ਪਾਠ ਕਰਦੇ ਨੇ, ਸਰਸੇ ਜਾਂਦੇ ਆ, ਨਾਮਧਾਰੀਆਂ ਦੇ ਜਾਂਦੇ ਆ, ਫੇਸਬੁੱਕੀ ਵਿਦਵਾਨ ਵੀ ਬਾਹਲੇ ਉੱਭਰੇ ਨੇ ਇਸ ਕੰਮ 'ਚ,,,,....ਮੈ ਸੋਚੀ ਜਾਵਾਂ ਵੀ ਯਰ ਇਹ ਲੋਕ ਪਾਗਲ ਤਾ ਨੀ ਹੋ ਸਕਦੇ ਜਿਹੜੇ ਜਾਂਦੇ ਨੇ ...ਅੈਡਾ ਡਮਾਕ ਵੀ ਕਿੱਦਾਂ ਹਿੱਲ ਜਾਂਦਾ ਹੋਣਾ ਵੀ ਪਤਾ ਨਾ ਲੱਗੇ ਬਾਬੇ ਬਲਾਤਕਾਰੀ ਨੇ ਫੇਰ ਵੀ ਭੱਜਦੇ ਨੇ....ਲੋਕ ਬੜੇ ਸਿਆਣੇ ਨੇ ...ਸਟੇਜਾ ਤੇ ਚਿੱਟੇ ਕੱਪੜੇ ਪਾ ਕੇ ਬਹਿ ਕੇ ਘੜੀ ਦੇਖ ਦੇਖ ਕੇ ਘੰਟੇ ਦੀ ਕਥਾਵਾ ਸੁਣਾਉਣ ਵਾਲਿਉ ਕਦੇ ਸਟੇਜ ਤੋਂ ਉੱਤਰ ਕੇ ਪੁੱਛ ਕੇ ਦੇਖੋ ਲੋਕਾ ਨੂੰ ਕਿ ਕਿਉਂ ਜਾਂਦੇ ਨੇ ਲੋਕ ਡੇਰਿਆਂ ਤੇ ...ਮੇਰੀ ਗੱਲ ਨੂੰ ਡੇਰਿਆ ਦੇ ਪੱਖ ਵਿੱਚ ਨਾ ਲੈਣਾ ਪਰ ਮੈ ਕਾਰਣ ਲੱਭਣ ਦੀ ਕੋਸਿਸ ਕੀਤੀ ਆ.......ਪਿਛਲੇ ਦਿਨੀ ਇੱਕ ਮਾਤਾ ਦਾ ਫੋਨ ਆਇਆ ਵੀ ਮੁੰਡੇ ਦੀਆ਼ ਕਿਡਨੀਆਂ ਖਰਾਬ ਹੋ ਗਈਆਂ ਸਾਡੀ ਮਦਦ ਕਰਿਉ ...ਜਦੋਂ ਮੈ ਸਿੱਧਵਾ ਬੇਟ ਕੋਲ ਪੈਂਦੇ ਪਿੰਡ ਗੋਰਸੀਅਾ਼ ਮੁਹੰਮਦ ਪਿੰਡ ਗਿਆ ਉਹਨਾਂ ਦੇ ਘਰ ...ਕੁਦਰਤੀ ਮੁੰਡਾ ਘਰੇ ਨੇ ..ਸਰਪੰਚ ਵੀ ਅਾ ਗਿਆ ਸੀ ਤੇ ਹੋਰ ਪੰਚਾਇਤ ਮੈਂਬਰ...ਮੈਂ ਮਾਤਾ ਨੂੰ ਕਿਹਾ ਕਿ ਮੁੰਡਾ ਕਿੱਥੇ ਆ ...ਕਹਿੰਦੀ ਪੁੱਤ ਉਹ ਤਾ ਸਰਸੇ ਗਿਆ ਹੋਇਆ ...ਮੈ ਕਿਹਾ ਮਾਤਾ ਕੋਈ ਰਿਸਤੇਦਾਰੀ ਆ ? ,,ਕਹਿੰਦੀ ਨਹੀ ਪੁੱਤ ਸਰਸੇ ਆਲੇ ਬਾਬੇ ਕੋਲ ਗਿਆ .ਸੁਣਿਆ ਕਹਿੰਦੇ ਇਲਾਜ ਕਰਾ ਦਿੰਦਾ ...ਕੁੱਝ ਦਿਨਾ ਬਾਅਦ ਫੋਨ ਕੀਤਾ ਮਾਤਾ ਕਹਿੰਦੀ ਸਾਡੇ ਇਲਾਜ ਲਈ ਸਰਸੇ ਆਲੇ ਮਹਾਰਾਜ ਨੇ ਜੁੰਮੇਦਾਰੀ ਲੈ ਲਈ ...ਸਾਡੀ ਟੈਨਸਨ ਮੁੱਕੀ ...ਅਸੀ ਦਰ ਦਰ ਧੱਕੇ ਖਾਂਦੇ ਸੀ ਹੁਣ ਉਹੀ ਲਾਉ ਜਿਹੜੇ 10-15 ਲੱਖ ਲੱਗਣਗੇ .....ਦੱਸੋ ਅਗਲੇ ਸਰਸੇ ਕਿਉ ਨਾ ਜਾਣ ????
ਦੂਸਰੀ ਗੱਲ ਮੈ ਇਸਾਈ ਵੀਰਾ ਦੀ ਦੱਸਦਾ ਕਿਉਂਕਿ ਸੀ.ਅੈਮ.ਸੀ. ਜਦੋਂ ਜਾਨੇ ਆ ਤਾ ਪਾਸਟਰ ਮਿਲਦੇ ਰਹਿੰਦੇ ਨੇ ...ਅਗਲਿਆ ਨੇ ਡਿਊਟੀਆਂ ਲਾਈਆਂ ਹੋਈਆਂ ਸਲੱਮ ਏਰੀਏ ਚੋ ਗਰੀਬ ਲੋਕਾਂ ਦੀ ਮਦਦ ਕਰਨ ਵਾਸਤੇ ..ਇਲਾਜ ਕਰਾਉਣ ਤੋਂ ਪਹਿਲਾਂ ਕਹਿੰਦੇ ਨੇ ਜੇ ਇਸਾਈ ਬਣ ਜਾਂਵੇਗਾ ਤਾਂ ਇਲਾਜ ਫਰੀ ਆ ....ਤੀਸਰੀ ਗੱਲ ਮੈਂ ਕੂਕਿਆ ਦੀ ਦੱਸਦਾ ਪਿਛਲੇ ਦਿਨੀ ਇੱਕ ਕੂਕੇ ਦਾ ਭੈਣੀ ਸਾਹਿਬ ਤੋ਼ ਸੀ ਉਸਦਾ ਲੀਵਰ ਬਦਲੀ ਕੀਤਾ ਅਗਲਿਆ ਨੇ ਪੰਜਾਹ ਲੱਖ ਲਾ ਦਿੱਤਾ ਅਾਪਣੇ ਇਸਟ ਦੀ ਖਾਤਰ ...ਮਰੀਜ ਨੇ ਇੱਕ ਰੁਪਇਆ ਨੀ ਦਿੱਤਾ ਸਭ ਕੁੱਝ ਫਰੀ ਕੀਤਾ ...ਕਿਉਂ ਨਾ ਜਾਣ ਲੋਕੀ ਭੈਣੀ ਸਾਹਿਬ ??? ਇਹ ਗੱਲ ਮੈਨੂੰ ਅੱਜ ਪਤਾ ਲੱਗੀ ਕਿਉੰਕਿ ਵੀਰ ਹਰਪ੍ਰੀਤ ਸਿੰਘ ਭਾਮੀਆ ਦੇ ਬੱਚੇ ਦਾ ਹਾਲ ਚਾਲ ਪਤਾ ਲੈਣ ਗਏ ਸੀ ...ਵੀਰ ਹੁਣਾ ਦੀ ਮਦਦ ਵਾਰੇ ਕਈ ਵਾਰ ਬੇਨਤੀ ਕਰ ਚੁੱਕਾ ਹਾਂ ..ਅਸੀ ਗੱਲਾਂ ਕਰਦੇ ਸੀ ਬੈਠੇ ਕਿ ਯਾਰ 50 ਲੱਖ ਥੋੜਾ ਨੀ ਹੁੰਦਾ ਅਾਪਾ ਤੋਂ ਤਾਂ 2 ਲੱਖ ਨੀ ਕੱਠਾ ਹੁੰਦਾ ਬਿਲ ਭਰਨ ਲਈ ...ਵੀਰ ਜਿਹੜਾ ਮਿਸ਼ਨਰੀ ਕਾਲਜ ਤੋਂ ਪੜਿਆ, ਸਾਇਦ ਆਪਣੀ ਕਥਾ ਵਿੱਚ ਕਈ ਵਾਰ ਕੂਕਿਆ ਨੂੰ ਮਾੜਾ ਚੰਗਾ ਵੀ ਬੋਲਿਆ ਹੋਣਾ ..ਕਹਿੰਦਾ ਭਾਜੀ ਮੇਰਾ ਇੱਕ ਦੋਸਤ ਹੈਗਾ ਜਿਹੜਾ ਕਹਿੰਦਾ ਸੀ ਭੈਣੀ ਸਾਹਿਬ ਬਾਬਿਆ ਦੇ ਪੈਰ ਫੜ ਆਉਣੇ ਅਾ ਆਪਾ ਸਾਇਦ ਪੈਸੇ ਘੱਟ ਹੀ ਕਰ ਦੇਣ...ਹੁਣ ਇਹੀ ਚਾਰਾ ਬਚਿਆ ਆਪਣੇ ਕੋਲ ...ਮੈ ਕਿਹਾ ਮੈਨੂੰ ਵੀ ਲੈ ਜਾਵੀ ਨਾਲ ਆਪਾ ਬੇਨਤੀ ਕਰ ਆਵਾਗੇਂ ...ਜਾਣਕਾਰੀ ਲਈ ਦੱਸ ਦਵਾਂ 40% ਕੂਕਿਆ ਨੂੰ ਇਥੇ ਸਹੂਲਤ ਮਿਲਦੀ ਆ ਅਪੋਲੋ ਵਿੱਚ ...ਬੜਾ ਫਰਕ ਹੁੰਦਾ ਸਟੇਜਾਂ ਤੇ ਬੋਲਣਾ ਤੇ ਹਕੀਕਤ ਵਿੱਚ ਜਿਉਣਾ ...ਕੋਈ ਬਾਂਹ ਨੀ ਫੜਦਾ ...ਚੱਕ ਕੇ ਮੂੰਹ ਫੜ ਕੇ ਹੱਥ ਵਿੱਚ ਕਿਰਪਾਨਾ ਕਮੇਟੀਆਂ ਜਿਹੜੀਆ ਪਾਠੀਆਂ ਨੂੰ ਕੁੱਟਣ ਜਾਂਦੀਆਂ ਕਦੇ ਕਾਰਨ ਲੱਭਿਉ ਕੇ ਪਾਠੀ ਸਮਾਧਾ ਤੇ ਪਾਠ ਕਿਉ਼ ਕਰਦੇ ...500 ਰੁਪਏ ਦੀ ਖਾਤਰ ਅਗਲਾ ਪਾਠ ਕਰਦਾ ...ਜਦੋਂ ਕੁੱਟਣ ਜਾਵੋਂ ਤਾ 500-1000 ਰੁਪਏ ਜੇਬ ਵਿੱਚ ਪਾ ਕੇ ਜਾਇਉ ਕਰੋ ਵੀ ਲੈ ਜਵਾਕ ਦੀ ਫੀਸ ਭਰਦੀ ....ਡਮਾਕ ਤੋਂ ਕੰਮ ਲਿਆ ਕਰੋ ਡਮਾਕ ਤੋਂ ...ਗ੍ਰੰਥੀ ਸਿੰਘਾ ਦੇ ਬੱਚੇ ਲੈ ਲਊ ਗੋਦ .ਇੱਕ ਮਹੀਨੇ ਦੇ ਅੰਦਰ ਦੇਖ ਲਿਉ ਕੋਈ ਨੀ ਕਰਦਾ ਕਿਸੇ ਸਮਾਧ ਤੇ ਪਾਠ..ਪੁੱਠੀਆਂ ਮੱਤਾ ਆਲਿਆ ਨੂੰ ਸਮਝਾਏ ਕੌਣ ?..ਕਰਕੇ ਕੱਠ ਡੂਡ ਡੂਡ ਲੱਖ ਦਾ ਮੱਤਾ ਦਈਂ ਜਾਣੀਆ ਵੀ ਓਹ ਮਾੜਾ ਫਿਲਾਨਾ ਮਾੜਾ ....ਕਹੋ ਡੂਡ ਲੱਖ ਸੰਗਤ ਨੂੰ ਵੀ ਅਾਪਾ ਚੰਗਾ ਹਸਪਤਾਲ ਖੋਲ਼ੀਏ ਜਿਥੇ ਇਲਾਜ ਫਰੀ ਹੋਵੇ ....ਫੜ੍ਹਾਂ ਹੀ ਮਾਰਨੀਆਂ ਆਉਂਦੀਆ ...ਖੋਲ਼ੋ ਸਕੂਲ ਚੱਜ ਦੇ ਬਿਨਾ ਫੀਸ ਤੋਂ ....ਸਟੇਜਾਂ ਤੋਂ ਉੱਤਰ ਕੇ ਗਰਾਊਂਡ ਤੇ ਆਉ ਜਾ ਫੇਰ ਫੇਸਬੁੱਕਾ ਫੋਨਾਂ ਤੋਂ ਬਾਹਰ ਨਿਕਲ ਕੇ ਦੇਖੋ ਵੀ ਡੇਰਿਆ ਨੇ ਕਿਉ ਕਮਜੋਰ ਕੀਤਾ ਮਨੁੱਖਤਾ ਨੂੰ.....ਮਾਰ ਕੇ ਚਿੱਟੇ ਕੁੜਤੇ ਪਜਾਮੇ ਨੂੰ ਪਰਿੱਸ ਥਾਂ ਥਾਂ ਬੋਲਣ ਨਾਲੋਂ, ਕੰਮ ਆਲੇ ਕੱਪੜੇ ਪਾ ਕੇ ਸਾਮ ਨੂੰ ਪਿੰਡ ਪਿੰਡ ਜਾਇਆ ਕਰੋ ....
ਨੋਟ- ਇਹ ਪੋਸਟ ਦਿਮਾਗ ਵਰਤਣ ਵਾਲੇ ਲੋਕਾਂ ਲਈ ਹੀ ਹੈ...
ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ ਵਾਲ ਤੋਂ 
Copied

No comments: