Sunday, May 15, 2016

ਅੰਤਿਮ ਅਰਦਾਸ ਤੋਂ ਬਾਅਦ ਵੀ ਜਾਰੀ ਹੈ ਰਵੀ ਦੀਆਂ ਯਾਦਾਂ ਦਾ ਸਿਲਸਿਲਾ

ਬਹੁਤ ਸਾਰੇ ਦਿਲਾਂ ਵਿੱਚ ਮਿਲੀ ਥਾਂ ਮੌਤ ਵੀ ਨਹੀਂ ਖੋਹ ਸਕੀ 
ਲੁਧਿਆਣਾ: 15 ਮਈ 2016: (ਰੈਕਟਰ  ਕਥੂਰੀਆ//ਪੰਜਾਬ ਸਕਰੀਨ ਬਿਊਰੋ):
ਰਵੀ ਕਨੋਜੀਆ ਦੀ ਅੰਤਿਮ ਅਰਦਾਸ ਤੋਂ ਬਾਅਦ ਦਿਲ ਹੋਰ ਉਦਾਸ ਹੈ। ਭੋਗ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ ਉਹ ਸਮਾਂ ਜਦੋਂ ਦੁੱਖ ਵੰਡਾਉਣ ਲਈ ਆਏ ਸਾਰੇ ਜਣੇ ਤੁਰ ਜਾਂਦੇ ਨੇ ਤੇ ਪਿੱਛੇ ਰਹਿ ਜਾਂਦੇ ਨੇ ਉਹ ਲੋਕ ਜਿਹਨਾਂ ਨੂੰ ਜਾਣ ਵਾਲੇ ਦੀਆਂ ਯਾਦਾਂ ਦਾ ਜੰਗਲ ਘੇਰ ਲੈਂਦਾ ਹੈ। ਕੱਪੜੇ ਦੇਖਦੇ ਹਨ ਤਾਂ ਵੀ ਉਸਦੀ ਯਾਦ ਆਉਂਦੀ ਹੈ, ਉਸਦਾ ਕਮਰਾ ਦੇਖਦੇ ਹਨ ਤਾਂ ਵੀ ਉਸਦੀ ਯਾਦ ਆਉਂਦੀ ਹੈ ਅਤੇ ਉਸਦਾ ਬਾਈਕ ਜਾਂ ਕੁਝ ਹੋਰ ਨਜਰ ਆਉਂਦਾ ਹੈ ਤਾਂ ਵੀ ਉਸਦੀ ਯਾਦ ਆਉਂਦੀ ਹੈ। ਜਿੰਨਾ ਭੁਲਾਇਆ ਜਾਏ ਓਨੀ ਜਿਆਦਾ ਤਿੱਖੀ ਹੋ ਜਾਂਦੀ ਹੈ। ਭੋਗ ਉਪਰੰਤ ਦੁਖੀ ਪਰਿਵਾਰ ਨੂੰ ਦਿਲਾਸਾ ਦੇ ਕੇ ਸਾਰੇ ਚਲੇ ਜਾਂਦੇ ਹਨ ਏਥੋਂ ਵੀ ਚਲੇ ਜਾਣਗੇ ਪਰ ਪਰ ਬਹੁਤ ਘੱਟ ਲੋਕਾਂ ਕੋਲ  ਤੁਰ ਜਾਣ  ਮਗਰੋਂ ਵੀ ਉਹ ਰਹਿ ਜਾਂਦਾ ਹੈ ਜਿਹੜਾ ਰਵੀ ਦੇ ਹਿੱਸੇ ਆਇਆ ਹੈ। ਦੇਖੋ ਇੱਕ ਝਲਕ ਉਸ ਦੁੱਖ ਦੀ ਜਿਹੜਾ ਉਹਨਾਂ ਦੇ ਦਿਲਾਂ ਵਿੱਚ ਹੈ ਜਿਹਨਾਂ ਨੇ ਰਵੀ ਨੂੰ ਨੇੜਿਓਂ ਦੇਖਿਆ:
It was my first assignment to a court and first assignment with Ravi Kanojia sir. If I remember correctly, Gopal Kanda was summoned to the tis hazari court and every journalist; photojournalist was waiting, chatting and importantly taking position. Ravi sir showed me around and said, "Nanhi( he lovingly called me Nanhi munhi), jab kanda pehli baar aaya tha toh kuch log us chajje pe chad gaye the, kuch toh judge ki car pe chah gaye the, kuch bahar parapit wall pe the, wo dekhne wala nazara tha, kanda ka toh pata hi nai chala kab aaya kab gaya! aaj dekho, kya haath lagta hai!", he smiled, (oh! his so lovely smile) and started looking around for that perfect place from where he would get that perfect shot!
Everyone‘s sure you must be looking for that perfect shot, rather had seen that perfect shot! Alas, only you saw it and couldn’t show it to the world. Can't get myself to believe that I wouldn’t be able to meet you anymore. Can’t picture the Express photo team without your ever smiling face.
ਇਸੇ ਤਰਾਂ ਇੱਕ ਹੋਰ ਯਾਦ ਸਾਹਮਣੇ ਆਈ ;---
Just heard about Ravi Kanojia. Can't believe this, really shocking. यकीन करना मुश्किल है कि एक हंसता, मुस्कुराता हुुआ चेहरा हमारे बीच नहीं रहा. भगवान आपकी आत्मा को शांति दें रवि! ‪#‎RIP‬ ‪#‎ravikanojia‬
   ਡਿਊਟੀ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਗਏ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਫੋਟੋ ਪੱਤਰਕਾਰ ਰਵੀ ਕਨੌਜੀਆ ਨਮਿਤ ਪਾਠ ਦੇ ਭੋਗ ਅੱਜ ਬਾਜਵਾ ਨਗਰ ਸਥਿਤ ਵੇਦ ਨਿਕੇਤਨ ਧਾਮ (ਵੇਦ ਭਾਰਤੀ ਆਸ਼ਰਮ) ਵਿਖੇ ਪਾਏ ਗਏ। ਇਸ ਮੌਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸੀਪੀਆਈ ਆਗੂ ਡਾਕਟਰ ਅਰੁਣ ਮਿੱਤਰਾ, ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ, ਵਿਧਾਇਕ ਭਾਰਤ ਭੂਸ਼ਨ ਆਸ਼ੂ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਅਨਿਲ ਸਰੀਨ, ਜਿਲ੍ਹਾ ਸ਼ਹਿਰੀ ਭਾਜਪਾ ਦੇ ਪ੍ਰਧਾਨ ਪ੍ਰਵੀਨ ਬਾਂਸਲ, ਜਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਰਜੀਵ ਰਾਜਾ, ਅਕਾਲੀ ਆਗੂ ਯਸ਼ਪਾਲ ਚੌਧਰੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਹੋਏ ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਪ੍ਰਮੋਦ ਬਾਤਿਸ਼, ਵੈਸ਼ਵਰ ਵੈਕਿਟ, ਅਨੂਪੰਮ ਬਾਗੜੀਆ, ਰਾਖੀ ਜੱਗਾ, ਸ਼ਿਵਾਨੀ ਭੱਕੂ, ਰਾਜੀਵ ਸ਼ਰਮਾ, ਰਾਜੇਸ਼ ਭਾਂਬੀ, ਅਸ਼ਵਨੀ ਜੇਤਲੀ, ਗੁਰਮੀਤ ਸਿੰਘ, ਇੰਦਰਜੀਤ ਵਰਮਾ, ਸੁਨੀਲ ਰਾਏ ਕਾਮਰੇਡ, ਹਿਮਾਂਸ਼ੂ ਮਹਾਜਨ, ਨੀਲ ਕਮਲ ਸੋਨੂੰ, ਅਸ਼ਵਨੀ ਧੀਮਾਨ, ਸਿਕੰਦਰ, ਸੋਰਵ ਅਰੋੜਾ ਆਦਿ ਹਾਜ਼ਰ ਸਨ। 

No comments: