Saturday, October 24, 2015

ਜੱਥੇਦਾਰ ਮੱਕੜ 'ਤੇ "ਹਮਲਾ" ਅਕਾਲੀ ਆਗੂਆਂ ਦੀਆਂ ਗੱਡੀਆਂ ਦੀ ਭੰਨਤੋੜ

ਬਾਣੀ ਮਗਰੋਂ ਸਿੱਖ ਸਿਧਾਂਤਾਂ ਦੀ ਬੇਪਤੀ ਵਿਰੁਧ ਸਿੱਖ ਸੰਗਤਾਂ ਰੋਹ ਵਿੱਚ 
ਅੰਮ੍ਰਿਤਸਰ//ਕਪੂਰਥਲਾ, 23 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਪੰਜਾਂ ਪਿਆਰਿਆਂ ਨੂੰ ਆਪਣੇ ਬਰਾਬਰ ਦਾ ਦਰਜਾ ਦੇ ਕੇ ਜਮਹੂਰੀਅਤ ਦੀ ਜਿਹੜੀ ਸਿਖਰਲੀ ਰਵਾਇਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ ਉਸਤੋਂ ਮੂੰਹ ਫੇਰਨ ਵਾਲਿਆਂ ਨੇ ਖੁਦ ਜਮਹੂਰੀਅਤ ਵਿਰੋਧੀ ਕਦਮਾਂ ਨੂੰ ਸੱਦਾ ਦੇ ਦਿੱਤਾ ਹੈ।  ਅੰਮ੍ਰਿਤਸਰ ਵਿਚਹ ਐਸ ਜੀ ਪੀ ਸੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਉੱਪਰ ਹਮਲਾ ਅਤੇ ਕਪੂਰਥਲਾ ਵਿੱਚ ਅਕਾਲੀ ਆਗੂਆਂ ਦੀਆਂ ਗੱਡੀਆਂ ਦੀ ਭੰਨਤੋੜ ਇੱਕ ਖਤਰਨਾਕ ਰੁਝਾਣ ਦਾ ਇਸ਼ਾਰਾ ਦੇ ਰਹੀ ਹੈ। ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜ਼ਮ ਨੇ ਹਮਲੇ ਦੀ ਸ਼ਕਲ ਵਿੱਚ ਆਪਣਾ ਅਸਤੀਫਾ ਐਸਜੀਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲ ਵਗਾਹ ਮਾਰਿਆ।  ਦ੍ਦੋਜੇ ਪਾਸੇ ਕਪੂਰਥਲਾ ਦੇ ਇੱਕ ਗੁਰਦਵਾਰਾ ਸਾਹਿਬ ਵਿਖੇ ਕੁਝ ਨੌਜਵਾਨਾਂ ਨੇ ਹਥਿਆਰਬੰਦ ਹੋ ਕੇ ਅਕਾਲੀ ਆਗ੍ਗੂਆਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ। 
ਰਿਪੋਰਟਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਵਲੋਂ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇ ਪਸ਼ਚਾਤਾਪ ਵਜੋਂ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰਦਾਸ ਤੋਂ ਬਾਅਦ ਜਦੋਂ ਇਸਤਰੀ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਜਗੀਰ ਕੌਰ, ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ, ਪੰਜਾਬ ਮਾਰਕਫੈਡ ਦੇ ਚੇਅਰਮੈਨ ਸ. ਜਰਨੈਲ ਸਿੰਘ ਵਾਹਦ ਤੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਸਰਬਜੀਤ ਸਿੰਘ ਮਕੜ ਆਪਣੇ ਸਾਥੀਆਂ ਸਮੇਤ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤਾਂਸਿੱਖ ਸੰਗਠਨਾਂ ਨਾਲ ਸਬੰਧਤ 50 ਦੇ ਕਰੀਬ ਨੌਜਵਾਨਾਂ ਨੇ ਜਿਨ੍ਹਾਂ ਕੋਲ ਤਲਵਾਰਾਂ ਸਨ ਗੁਰਦੁਆਰਾ ਕੰਪਲੈਕਸ 'ਚ ਦਾਖਲ ਹੋ ਕੇ ਗੱਡੀਆਂ ਦੀ ਭੰਨ ਤੋੜ ਕੀਤੀ। ਨੌਜਵਾਨਾਂ ਦੇ ਇਸ ਐਕਸ਼ਨ ਦੌਰਾਨ 3 ਗੱਡੀਆਂ ਦੀ ਭੰਨ-ਤੋੜ ਹੋ ਜਾਣ ਦੀ ਖ਼ਬਰ ਹੈ ਜੋ ਅਕਾਲੀ ਆਗੂਆਂ ਨਾਲ ਸਬੰਧਤ ਦੱਸੀਆ ਜਾਂਦੀਆਂ ਹਨ। ਭਾਵੇਂ ਪੁਲਿਸ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਰੋਕਣ ਲਈ ਬੈਰੀਕੇਡ ਵੀ ਲਗਾਏ ਗਏ ਸਨ ਪਰ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਪੁਲਿਸ ਵਲੋਂ ਲਾਏ ਬੈਰੀਕੇਡ ਤੋੜ ਦਿੱਤੇ ਸਨ। ਰੋਹ 'ਚ ਆਏ ਨੌਜਵਾਨਾਂ ਨੇ ਅਕਾਲੀ ਆਗੂਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ, ਜਰਨੈਲ ਸਿੰਘ ਵਾਹਦ ਤੇ ਸਰਬਜੀਤ ਸਿੰਘ ਮਕੜ ਗੁਰਦੁਆਰਾ ਸਾਹਿਬ ਦੇ ਪਿਛਲੇ ਦਰਵਾਜੇ ਤੋਂ ਬਾਹਰ ਜਾ ਚੁੱਕੇ ਸਨ। ਇਸ ਤੋਂ ਬਾਅਦ ਨੌਜਵਾਨ ਗੁਰਦੁਆਰਾ ਸਾਹਿਬ 'ਚ ਬੈਠ ਕੇ ਜਾਪ ਕਰਨ ਲੱਗ ਪਏ। ਇਥੇ ਜਿਕਰਯੋਗ ਹੈ ਕਿ ਸਿੱਖ ਸੰਗਠਨਾਂ ਨਾਲ ਸਬੰਧਤ ਨੌਜਵਾਨਾਂ ਨੇ ਪਹਿਲਾ ਚੇਤਾਵਨੀ ਦਿੱਤੀ ਹੋਈ ਸੀ ਕਿ ਉਹ ਪਸ਼ਚਾਤਾਪ ਵਜੋਂ ਸਟੇਟ ਗੁਰਦੁਆਰਾ ਕਪੂਰਥਲਾ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਕਿਸੇ ਵੀ ਅਕਾਲੀ ਆਗੂ ਨੂੰ ਅੰਦਰ ਦਾਖਲ ਨਹੀਂ ਹੋਣ ਦੇਣਗੇ। ਇਸ ਘਟਨਾ ਦੀ ਪੂਰੇ ਇਲਾਕੇ ਵਿਛ੍ਕ ਕਾਫੀ ਚਰਚਾ ਹੈ। 
ਇਹ ਘਟਨਾਵਾਂ ਸੰਕੇਤ ਹਨ ਕਿ ਆਮ ਸਿੱਖ ਜਨਤਾ ਦਾ ਵਿਰੋਧ ਆਉਣ ਵਾਲੇ ਦਿਨਾਂ ਦੌਰਾਨ ਹੋਰ ਤਿੱਖਾ ਹੋਵੇਗਾ। ਇਹ ਸਭ ਕੁਝ 1978 ਦੀ ਵਿਸਾਖੀ ਅਤੇ ਜਨਵਰੀ 1986 ਵਾਲੀਆਂ ਘਟਨਾਵਾਂ ਦੀ ਯਾਦ ਤਾਜ਼ਾ  ਕਰ ਰਿਹਾ ਹੈ। 

No comments: