Saturday, October 24, 2015

ਬਾਣੀ ਦਾ ਅਪਮਾਨ: ਕੇਜਰੀਵਾਲ ਨੇ ਵੀ ਦਿੱਤਾ ਅਸਲ ਦੋਸ਼ੀ ਫੜਣ ਤੇ ਜ਼ੋਰ

ਸ੍ਰੀ ਹਰਿਮੰਦਿਰ ਸਾਹਿਬ ਫੇਰੀ ਦੌਰਾਨ ਕੀਤੀ ਪੰਜਾਬ ਵਿੱਚ ਸ਼ਾਂਤੀ ਦੀ ਅਰਦਾਸ 
ਅੰਮ੍ਰਿਤਸਰ: 24 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਲੰਘ ਰਹੇ ਸਿੱਖ ਪੰਥ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਅਹਿਮ ਦੌਰਾ ਕੀਤਾ। ਅਸ਼ਾਂਤ ਪੰਜਾਬ ਲਈ ਸ਼ਾਂਤੀ ਦੀ ਅਰਦਾਸ ਕਰਦਿਆਂ ਉਹਨਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਮਾਹੌਲ ਉਹਨਾਂ ਲੋਕਾਂ ਵਲੋਂ ਜਾਣਬੁਝ ਕੇ ਬਣਾਇਆ ਗਿਆ ਜਿਹੜੇ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ।  ਉਹਨਾਂ ਇਸ ਗੱਲ ਦੀ ਸਖਤ ਨਿਖੇਧੀ ਕੀਤੀ ਕਿ ਪਵਿੱਤਰ ਗ੍ਰੰਥ ਦੇ ਅਪਮਾਨ ਦਾ ਵਿਰੋਧ ਕਰ ਰਹੇ ਸ਼ਾਂਤੀਪੂਰਨ ਲੋਕਾਂ ਉੱਪਰ ਤਾਕਤ ਦੀ ਵਰਤੋਂ ਕੀਤੀ ਗਈ। ਸ਼੍ਰੀ ਕੇਜਰੀਵਾਲ ਨੇ ਉਹਨਾਂ ਦੋ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਦੀ ਵੀ ਗੱਲ ਕਹੀ ਜਿਹੜੇ ਪੁਲਿਸ ਫਾਇਰਿੰਗ ਦੌਰਾਨ ਮਾਰੇ ਗਏ ਸਨ। ਉਹਨਾਂ ਕਿਹਾ ਕਿ ਉਹ ਪੁਲਿਸ ਗੋਲੀ ਨਾਲ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਵੀ ਜਾ ਕੇ ਮਿਲਣਗੇ। ਉਹਨਾਂ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਕਿ ਪਵਿੱਤਰ ਗ੍ਰੰਥ ਦੇ ਅਪਮਾਨ ਲਈ ਜ਼ਿੰਮੇਦਾਰ ਅਸਲ ਦੋਸ਼ੀਆਂ ਨੂੰ ਕਾਬੂ ਕਰਨ ਦੀ ਬਜਾਏ ਨਿਰਦੋਸ਼ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸਲੀ ਦੋਸ਼ੀਆਂ ਨੂੰ ਫੜਨਾ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ। ਉਹ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਪੰਜਾਬ 'ਚ ਅਮਨ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਭਗਵੰਤ ਮਾਨ , ਸੰਜੇ ਸਿੰਘ , ਸੁੱਚਾ ਸਿੰਘ ਛੋਟੇਪੁਰ ਤੇ ਹੋਰ ਨੇਤਾ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਜੋ ਬੀਤੇ ਦਿਨੀਂ ਹੋਇਆ ਉਹ ਦੁਖਦਾਇਕ ਹੈ। ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਅੱਜ ਅਰਵਿੰਦ ਕੇਜਰੀਵਾਲ ਕੋਟਕਪੂਰਾ 'ਚ ਧਾਰਮਿਕ ਸਮਾਗਮ 'ਚ ਸ਼ਾਮਿਲ ਹੋਣ ਆਏ ਸਨ। ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਸ਼੍ਰੀ ਕੇਜਰੀਵਾਲ ਦੀ ਸ੍ਰੀ ਹਰਿਮੰਦਿਰ ਧਾਰਮਿਕ ਸ਼ਕਤੀ ਦੇ  ਹਰਿਮੰਦਿਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਉਹਨਾਂ ਰਾਜਸੀ ਸ਼ਕਤੀ ਦੇ ਪ੍ਰਤੀਕ ਜਾਣੇ ਜਾਂਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਮੱਥਾ ਟੇਕਿਆ ਅਤੇ ਪੂਰੀ ਪ੍ਰਕਰਮਾ ਕੀਤੀ। ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਅੱਜ ਪੰਜਾਬ ਵਿੱਚ ਰਾਜਨੀਤੀ ਕਰਨ ਨਹੀਂ, ਸਗੋਂ ਪੰਜਾਬ ਦੇ ਲੋਕਾਂ ਨਾਲ ਦੁੱਖ ਵੰਡਾਉਣ ਆਏ ਹਨ। ਉਹਨਾ ਕਿਹਾ ਕਿ ਉਹਨਾਂ ਹਮੇਸ਼ਾਂ ਦਰਬਾਰ ਸਾਹਿਬ ਤੋਂ ਜੋ ਮੰਗਿਆ ਹੈ, ਮਿਲਿਆ ਹੈ ਅਤੇ ਇਸੇ ਕਰਕੇ ਅੱਜ ਪੰਜਾਬ ਵਿੱਚ ਅਮਲ-ਸ਼ਾਂਤੀ ਲਈ ਮੰਨਤ ਮੰਗਣ ਆਏ ਹਨ। ਉਹਨਾਂ ਦੇ ਸ਼ਬਦ ਬੜੇ ਚੋਣਵੇਂ ਅਤੇ ਦਿਲ ਨੂੰ ਟੁੰਬਣ  ਵਾਲੇ ਸਨ।
ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਉਹਨਾ ਕਿਹਾ ਕਿ ਸਰਕਾਰ ਦੀਆਂ ਨਲਾਇਕੀਆਂ ਕਾਰਨ ਅੱਜ ਪੰਜਾਬ ਪੀੜਾ ਦੇ ਦੌਰ 'ਚੋਂ ਲੰਘ ਰਿਹਾ ਹੈ। ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ, ਬਹੁਤ ਦੁੱਖਦਾਈ ਹਨ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾ ਕਿਹਾ ਕਿ ਉਹਨਾ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਜਿਹੜੇ ਸ਼ਰਾਰਤੀ ਅਨਸਰਾਂ ਵੱਲੋਂ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪ੍ਰਮਾਤਮਾ ਉਹਨਾਂ ਨੂੰ ਸੁਮੱਤ ਬਖਸ਼ੇ। ਇਸ ਤਰਾਂ ਬਿਨਾ ਕਿਸੇ ਦਾ ਨਾਮ ਲਿਆਂ ਉਹਨਾਂ  ਇਸ਼ਾਰਿਆਂ ਵਿੱਚ ਬਹੁਤ ਕੁਝ ਆਖ ਦਿੱਤਾ।
ਵਿਗੜੇ ਹਾਲਾਤਾਂ ਬਾਰੇ ਪੰਜਾਬ ਸਰਕਾਰ 'ਤੇ ਚੋਟ ਕਰਦਿਆਂ ਉਹਨਾ ਕਿਹਾ ਕਿ ਇਹ ਸਾਰਾ ਕੁਝ ਸਰਕਾਰ ਦੀ ਨਾਕਾਮੀ ਕਾਰਨ ਵਾਪਰ ਰਿਹਾ ਹੈ ਅਤੇ ਪੰਜਾਬ ਵਿੱਚ ਵਿਗੜੇ ਹਾਲਾਤਾਂ ਲਈ ਅਕਾਲੀ ਸਰਕਾਰ ਜ਼ਿੰਮੇਵਾਰ ਹੈ। ਉਹਨਾ ਕਿਹਾ ਕਿ ਸਰਕਾਰ ਦਾ ਪ੍ਰਸ਼ਾਸਨ ਉਪਰ ਕੋਈ ਕੰਟਰੋਲ ਨਹੀਂ, ਇਸੇ ਕਾਰਨ ਕੋਟਕਪੂਰਾ ਵਰਗੀਆਂ ਘਟਨਾਵਾਂ ਵਾਪਰੀਆਂ ਹਨ। ਜੇਕਰ ਸਰਕਾਰ ਦਾ ਪ੍ਰਸ਼ਾਸਨ 'ਤੇ ਕੰਟੋਰਲੋ ਹੁੰਦਾ ਤਾਂ ਇਹ ਘਟਨਾ ਨਹੀਂ ਸੀ ਵਾਪਰਨੀ। ਉਹਨਾ ਕਿਹਾ ਕਿ ਜਿਹੜੇ ਲੋਕ ਇਸ ਮਾਮਲੇ 'ਤੇ ਸਿਆਸਤ ਕਰ ਰਹੇ ਹਨ, ਉਹਨਾਂ ਨੂੰ ਹੀ ਇਹ ਸਿਆਸਤ ਸੁੱਖ ਹੰਢਾਉਣੀ ਹੋਵੇ। ਉਹਨਾ ਕਿਹਾ ਕਿ ਹਮੇਸ਼ਾ ਤਕੜਾ ਆਦਮੀ ਮਾੜੇ ਨੂੰ ਉਠਣ ਨਹੀਂ ਦਿੰਦਾ, ਪਰ ਜੇਕਰ ਮਾੜਾ ਵਿਅਕਤੀ ਹਿੰਮਤ ਕਰ ਲਵੇ ਤਾਂ ਕੋਈ ਵੀ ਤਾਕਤ ਉਸ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੀ। ਫਰਕ ਸਿਰਫ ਇਹ ਹੈ ਕਿ ਮਾੜੇ ਆਦਮੀ ਵਿੱਚ ਹਿੰਮਤ ਹੋਣੀ ਚਾਹੀਦੀ ਹੈ। ਉਹਨਾਂ ਦਾ ਇਹ ਕਹਿਣਾ ਇੱਕ ਇਸ਼ਾਰਾ ਜਾਪੁ ਰਿਹਾ ਸੀ ਕਿਹਉਣ ਇਹ ਹਿੰਮਤ ਉਹਨਾਂ ਦੀ ਪਾਰਟੀ ਕਰੇਗੀ। ਕੋਟਕਪੂਰਾ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਮਗਰੋਂ ਉਹ ਕੁਝ ਦੇਰ ਲਈ ਲੁਧਿਆਣਾ ਵੀ ਆਏ। 
ਚੇਤੇ ਰਹੇ ਕਿ ਬਾਣੀ ਦੇ ਅਪਮਾਨ ਅਤੇ ਇਸ ਨਾਲ ਸਬੰਧਿਤ ਹਿੰਸਕ ਘਟਨਾਵਾਂ ਮਗਰੋਂ ਜਿਹੜੇ ਪੋਸਟਰ ਲੱਗੇ ਉਹਨਾਂ ਵਿੱਚ ਕੁਝ ਲੋਕਾਂ ਨੇ ਅਕਾਲੀ ਦਲ, ਬੀਜੀਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਇੱਕੋ ਰੱਸੇ ਬੰਨਦਿਆਂ ਸਾਫ਼ ਕਿਹਾ ਸੀ ਕਿ ਇਹਨਾਂ ਚੋਣ ਕਿਸੇ ਨੇ ਵੀ ਇਸ ਮਾਮਲੇ ਤੇ ਸਿੱਖਾਂ ਦੀ ਸਾਰ ਨਹੀਂ ਲਈ। ਸ਼੍ਰੀ ਕੇਜਰੀਵਾਲ ਦੀ ਇਹ ਫੇਰੀ ਜਿੱਥੇ ਪਾਰਟੀ ਦੇ ਆਧਾਰ ਵਿੱਚ ਲੱਗੇ ਖੋਰੇ ਦੇ ਇਸ ਨੁਕਸਾਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਲੱਗਦੀ ਹੈ ਉੱਥੇ 2017 ਦੀਆਂ ਚੋਣਾਂ ਦੇ ਮੈਦਾਨ-ਏ-ਜੰਗ ਵਿੱਚ ਵਜਾਇਆ ਗਿਆ ਨਵਾਂ ਬਿਗਲ ਵੀ ਹੈ। ਹੁਣ ਦੇਖਣਾ ਹੈ ਕਿ ਚੋਧਰਾਂ ਦੀ ਜੰਗ ਅਤੇ ਗੁੱਟਬੰਦੀਆਂ ਦੇ ਤੰਗ ਖਿੱਚੂ ਸੰਘਰਸ਼ ਵਿੱਚ ਫਸੀ ਆਮ ਆਦਮੀ ਪਾਰਟੀ ਆਪਣੇ ਪੁਰਾਣੇ ਆਧਾਰ ਨੂੰ ਬਚਾਉਣ ਅਤੇ ਨਵਾਂ ਕੇਡਰ ਆਕਰਸ਼ਿਤ ਕਰਨ ਵਿੱਚ ਕਿੰਨਾ ਕੁ ਕਾਮਯਾਬ ਰਹਿੰਦੀ ਹੈ!

No comments: