Monday, June 29, 2015

NBT ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚਪੁਸਤਕ ਪ੍ਰਦਰਸ਼ਨੀਆਂ

ਅਗਸਤ ਮਹੀਨੇ ''ਚ ਲੱਗਣਗੀਆਂ ਪੁਸਤਕ ਨੁਮਾਇਸ਼ਾਂ-ਮਿਸਰਦੀਪ ਭਾਟੀਆ
ਲੁਧਿਆਣਾ, 28 ਜੂਨ 2015: (ਬੁੱਧ ਸਿੰਘ ਨੀਲੋਂ//ਪੰਜਾਬ ਸਕਰੀਨ):
ਨੈਸ਼ਨਲ ਬੁੱਕ ਟਰਸਟ ਆਫ਼ ਇੰਡੀਆ ਨਵੀਂ ਦਿੱਲੀ ਵੱਲੋਂ ਪੰਜਾਬ ਦੇ ਲੋਕਾਂ ਵਿੱਚ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਿਤ ਕਰਨ ਲਈ ਅਗਸਤ ਮਹੀਨੇ ਵੱਖ-ਵੱਖ ਸ਼ਹਿਰਾਂ ਵਿੱਚ ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਟਰੱਸਟ ਦੇ ਡਿਪਟੀ ਡਾਇਰੈਕਟਰ ਤੇ ਸੰਪਾਦਕ ਪੰਜਾਬੀ ਮਿਸਰਦੀਪ ਭਾਟੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਸਤਕ ਮੇਲਿਆਂ ਦੀ ਲੜੀ ਵਿੱਚ ਹਸ਼ਿਆਰਪੁਰ, ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਚੁਣਿਆ ਗਿਆ ਹੈ। ਟਰੱਸਟ ਵੱਲੋਂ ਇੱਕ ਵਿਸ਼ਾਲ ਪੁਸਤਕ ਮੇਲਾ ਪੰਜਾਬੀ ਭਵਨ ਲੁਧਿਆਣਾ ਵਿਖੇ ਲਗਾਇਆ ਜਾਵੇਗਾ। ਮਿਸਰਦੀਪ ਭਾਟੀਆ ਨੇ ਦੱਸਿਆ ਕਿ ਉਹ ਇਸ ਪੁਸਤਕ ਮੇਲਿਆਂ ਨੂੰ ਕਾਮਯਾਬ ਕਰਨ ਅਤੇ ਸਾਹਿਤ ਪ੍ਰੇਮੀਆਂ, ਸਾਹਿਤਕ ਸੰਸਥਾਵਾਂ ਅਤੇ ਸਕੂਲਾਂ ਤੇ ਕਾਲਜਾਂ ਦੇ ਅਧਿਆਪਕਾਂ ਨਾਲ ਰਾਬਤਾ ਬਨਾਉਣ ਲਈ ਆਏ ਹਨ। ਮਿਸਰਦੀਪ ਭਾਟੀਆ ਨੇ ਦੱਸਿਆ ਕਿ ਟਰੱਸਟ ਵੱਲੋਂ ਪਾਠਕਾਂ ਲਈ ਵਾਜਬ ਮੁੱਲ ’ਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟਰੱਸਟ ਦਾ ਮੇਲੇ ਲਗਾਉਣ ਦਾ ਮਕਸਦ ਪਾਠਕਾਂ ਦੇ ਘਰ-ਘਰ ਤੱਕ ਸਾਹਿਤ ਪਹੁੰਚਾਉਣ ਦਾ ਉਪਰਾਲਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਦੌਰਾਨ ਇੱਕ ਪੁਸਤਕ ਪ੍ਰਦਰਸ਼ਨੀ ਮੋਬਾਇਲ ਬੈਨ ਲੁਧਿਆਣਾ ਦੇ ਵੱਖ-ਵੱਖ ਪਿੰਡ ਵਿੱਚ ਜਾਵੇਗੀ ਤਾਂ ਕਿ ਲੋਕਾਂ ਨੂੰ ਕਿਤਾਬਾਂ ੋਪੜ੍ਹਨ ਦੀ ਪ੍ਰੇਰਨਾ ਮਿਲ ਸਕੇ। ਇਸੇ ਦੌਰਾਨ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਿਤ ਸੈਮੀਨਾਰ ਵੀ ਕਰਵਾਏ ਜਾਣਗੇ।
ਕਿਤਾਬਾਂ ਨਾਲ ਸਬੰਧਿਤ ਇਹ ਲਿਖਤ ਵੀ ਪੜ੍ਹੋ:

ਇਕ ਚਿਣਗ ਮੈਨੂੰ ਵੀ ਚਾਹੀਦੀ//ਕਲਿਆਣ ਕੌਰ


No comments: