Saturday, May 16, 2015

Ludhiana Police: ਪੰਜ ਖਤਰਨਾਕ ਲੁਟੇਰੇ ਕਾਬੂ

ਆੜ੍ਹਤੀ ਨੂੰ ਲੁੱਟਣ ਦੀ ਬਣਾ ਰਹੇ ਸਨ ਯੋਜਨਾ
ਲੁਧਿਆਣਾ: 16 ਮਈ 2015: (ਪੰਜਾਬ ਸਕਰੀਨ  ਬਿਊਰੋ):
ਇਸਤੋਂ ਪਹਿਲਾਂ ਕਿ ਤੁਹਾਨੂੰ ਲੁਧਿਆਣਾ ਵਿੱਚ ਕਿਸੇ ਵੱਡੀ ਲੁੱਟਖੋਹ ਦੀ ਕੋਈ ਖਬਰ ਆਉਂਦੀ ਪੁਲਿਸ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ। ਇਸ ਵਾਰ ਲੁੱਟ ਖੋਹ ਦਾ ਨਿਸ਼ਾਨਾ ਬਣਾਇਆ ਜਾਣਾ ਸੀ ਥਾਣਾ ਸਲੇਮ ਟਾਬਰੀ ਅਧੀਨ ਆਉਂਦੀ ਦਾਣਾ ਮੰਡੀ  ਦੇ ਕਿਸੇ ਆੜਤੀ ਨੂੰ। ਪੁਲਿਸ ਦਾ ਖੁਫੀਆ  ਤੰਤਰ ਬੜਾ ਚੁਸਤ ਨਿਕਲਿਆ ਅਤੇ ਲੁਟੇਰਿਆਂ ਨੂੰ ਉਸ ਵੇਲੇ ਕਾਬੂ ਕਰ ਲਿਆ ਗਿਆ ਜਦੋਂ ਉਹ ਨੇੜੇ ਹੀ ਕਿਸੇ ਬੇਆਬਾਦ ਥਾਂ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਲੁਧਿਆਣਾ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਅਧੀਨ ਥਾਣਾ ਸਲੇਮ ਟਾਬਰੀ ਦੇ ਇੰਸਪੈਕਟਰ ਮਨਿੰਦਰ ਬੇਦੀ ਅਤੇ ਸਹਾਇਕ SHO ਦਲਵੀਰ ਸਿੰਘ 'ਤੇ ਆਧਾਰਿਤ ਟੀਮ ਨੇ ਇੱਕ ਗੁਪਤ ਇਤਲਾਹ ਦੇ ਆਧਾਰ 'ਤੇ ਫੌਰੀ ਐਕਸ਼ਨ ਲੈਂਦਿਆਂ  ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ।
ਇਸਦਾ ਖੁਲਾਸਾ ACP (North) ਰਮਨੀਸ਼ ਚੌਧਰੀ ਨੇ ਅੱਜ ਸ਼ਾਮ ਕੋਤਵਾਲੀ ਵਿੱਚ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ। ਕਾਬੂ ਕੀਤੇ ਗਾਏ ਪੰਜ ਲੁਟੇਰੇ ਹਨ--ਲਖਵਿੰਦਰ ਸਿੰਘ ਉਰਫ ਲੱਕੀ ਉਰਫ ਘੋੜਾ, ਗਗਨਦੀਪ ਸਿੰਘ ਉਰਫ ਅਮ੍ਰਿਤਸਰੀਆ, ਗੁਰਵਿੰਦਰ ਸਿੰਘ ਉਰਫ ਹੀਰਾ, ਸਰਬਜੀਤ ਸਿੰਘ ਉਰਫ ਸਿੱਬੂ, ਡਿੰਪਲ ਸ਼ਰਮਾ ਜਿਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ।

No comments: