Tuesday, April 28, 2015

Ludhiana: ਅਵਤਾਰ ਸਿੰਘ ਤਾਰੀ ਪੰਜਾਂ ਸਾਥੀਆਂ ਸਣੇ ਗ੍ਰਿਫਤਾਰ

ਕੱਲੇ ਤਾਰੀ ਦੇ ਖਿਲਾਫ਼ ਹੀ 31 ਮੁਕੱਦਮੇ 
ਲੁਧਿਆਣਾ: 28 ਅਪ੍ਰੈਲ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੁਧਿਆਣਾ ਪੁਲਿਸ ਨੇ ਨਸ਼ਾ ਸਮਗਲਰਾਂ ਦੇ ਖਿਲਾਫ਼ ਵਿਢੀ ਮੁਹਿੰਮ ਨੂੰ ਹੋਰ ਸਫਲ ਬਣਾਉਂਦਿਆਂ ਇੱਕ ਹੋਰ ਸਫਲਤਾ ਆਪਣੇ ਨਾਮ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਗੋਬਿੰਦ ਨਗਰ ਦੇ ਰਹਿਣ ਵਾਲੇ ਅਵਤਾਰ ਸਿੰਘ ਤਾਰੀ ਨੂੰ ਉਸਦੇ ਪੰਜਾਂ ਸਾਥੀਆਂ ਸਮੇਤ  ਗ੍ਰਿਫਤਾਰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ 27 ਅਪ੍ਰੈਲ ਨੂੰ ਜ਼ੈਨ ਕਾਰ ਵਿੱਚ ਨਸ਼ੇ ਦੀ ਸਮਗਲਿੰਗ ਕਰ ਰਿਹਾ ਸੀ। ਥਾਣਾ ਪੀਏਯੂ ਦੀ ਪੁਲਿਸ ਨੇ ਇਹ ਗ੍ਰਿਫਤਾਰੀ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਕਿਚਲੂ ਨਗਰ-ਹੰਬੜਾ ਰੋਡ ਵਾਲੇ ਕੱਟ ਤੋਂ ਕੀਤੀ। ਗ੍ਰਿਫਤਾਰੀ ਵੇਲੇ ਉਸਦੇ ਨਾਲ ਉਸਦੇ ਪੰਜ ਸਾਥੀ ਵੀ ਸਨ। ਇਹਨਾਂ ਦੇ ਨਾਮ ਹਨ--
ਦਵਿੰਦਰ ਸਿੰਘ ਉਰਫ ਹਨੀ ਵਾਸੀ ਰਿਸ਼ੀ ਨਗਰ ਲੁਧਿਆਣਾ 
ਤੀਰਥ ਸਿੰਘ ਉਰਫ ਕਾਲਾ ਵਾਸੀ ਪਿੰਡ ਬਾੜੇਵਾਲ ਅਵਾਨਾ, ਲੁਧਿਆਣਾ 
ਸੰਜੀਵ ਗਰੋਵਰ ਉਰਫ ਰਿੰਕੂ ਵਾਸੀ ਜਨਕਪੁਰੀ ਥਾਣਾ ਡਵੀਯਨ ਨੰਬਰ-6, ਲੁਧਿਆਣਾ 
ਯਾਦਵਿੰਦਰ ਸਿੰਘ ਉਰਫ ਰੋਬਿਨ ਵਾਸੀ ਪ੍ਰੇਮ ਨਗਰ ਹੈਬੋਵਾਲ ਕਲਾਂ ਲੁਧਿਆਣਾ 
ਰੋਹਿਤ ਕੌਸ਼ਲ ਉਰਫ ਰਾਜੂ ਵਾਸੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ 
ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 66 ਮਿਤੀ 27 ਅਪ੍ਰੈਲ 2015 ਅ/ਧ 22/61/85 ਨਦ੍ਪ੍ਸ ਐਕਟ ਥਾਣਾ ਪੀਏਯੂ ਵਿੱਚ ਦਰਜ ਕੀਤਾ ਗਿਆ ਹੈ। ਇਹਨਾਂ ਕੋਲੋਂ 25 ਗ੍ਰਾਮ ਹੈਰੋਇਨ, 300 ਗ੍ਰਾਮ ਨਸ਼ੀਲਾ ਪਾਊਡਰ ਅਤੇ ਜ਼ੈਨ ਕਾਰ ਬਰਾਮਦ ਕੀਤੀ ਗਈ ਹੈ। 
ਜੁਰਮਾਂ  ਦਾ ਆਦੀ  ਹੋ ਚੁੱਕਿਆ ਇਹ ਗਿਰੋਹ ਕਿਸੇ ਵੀ ਵੇਲੇ ਸਮਾਜ ਲਈ  ਵੱਡਾ ਖਤਰਾ ਬਣ ਸਕਦਾ ਸੀ। ਗਿਰੋਹ ਦੇ ਮੁੱਖ ਸਰਗਨਾ ਅਵਤਾਰ ਸਿੰਘ ਤਾਰੀ ਦੇ ਖਿਲਾਫ਼ 31 ਮੁਕੱਦਮੇ ਦਰਜ ਹਨ, ਜਿਹਨਾਂ ਵਿੱਚੋਂ 24 ਮੁਕੱਦਮੇ ਲੁਧਿਆਣਾ ਵਿੱਚ, 6 ਮੁਕੱਦਮੇ ਬਾਹਰਲੇ ਜ਼ਿਲਿਆਂ ਵਿੱਚ ਅਤੇ ਇੱਕ ਮੁਕੱਦਮਾ ਅੰਬਾਲਾ ਵਿੱਚ ਦਰਜ ਹਨ। 
ਇਸੇ ਤਰ੍ਹਾਂ ਤੀਰਥ ਸਿੰਘ ਦੇ ਖਿਲਾਫ਼ ਦੋ ਮੁਕੱਦਮੇ ਅਤੇ ਦਵਿੰਦਰ ਸਿੰਘ ਦੇ ਖਿਲਾਫ਼ 6 ਮੁਕੱਦਮੇ ਦਰਜ ਹਨ। 

No comments: