Wednesday, April 08, 2015

ਬੈਂਕ ਅੰਦੋਲਨਾਂ ਦੀ ਜਾਨ ਸਨ ਕਾਮਰੇਡ ਸੁਦੇਸ਼ ਕੁਮਾਰ ਸ਼ਰਮਾ

Wed, Apr 8, 2015 at 3:51 PM
ਡੂੰਘੀ ਉਦਾਸੀ ਅਤੇ ਸ਼ਰਧਾ ਨਾਲ ਯਾਦ ਕੀਤਾ ਸਮੂਹ ਬੈਂਕਾਂ ਦੇ ਮੁਲਾਜ਼ਮਾਂ  ਨੇ 
ਲੁਧਿਆਣਾ: 8 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ): 
ਆਰਥਿਕ ਖੇਤਰ ਦੀ ਪਹਿਰੇਦਾਰੀ ਕਰਦੇ ਬੈਂਕ ਮੁਲਾਜ਼ਮਾਂ ਦੇ ਆਗੂ ਸੁਦੇਸ਼ ਕੁਮਾਰ ਸ਼ਰਮਾ ਦੀ ਪਹਿਲੀ ਬਰਸੀ ਮੌਕੇ ਉਹਨਾਂ ਨੂੰ ਸਾਦਾ ਜਹੇ ਆਯੋਜਨਾਂ ਵਿੱਚ ਤਹਿ  ਦਿਲੋਂ ਯਾਦ ਕੀਤਾ ਗਿਆ। ਉਹਨਾਂ ਦੇ ਸਾਥੀਆਂ ਨੇ ਉਹਨਾਂ ਦੀਆਂ ਖੂਬੀਆਂ ਨੂੰ ਯਾਦ ਕਰਦਿਆਂ ਉਹਨਾਂ ਵਿਚਾਰਾਂ ਅਤੇ ਇਰਾਦਿਆਂ 'ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਸੰਕਲਪ ਦੁਹਰਾਇਆ ਜਿਹਨਾਂ ਲਈ ਕਾਮਰੇਡ ਸੁਦੇਸ਼ ਆਖਿਰੀ ਸਾਹਾਂ ਤੀਕ ਜੂਝਦੇ ਰਹੇ।
ਪੰਜਾਬ ਬੈੱਕ ਇੰਪਲਾਈਜ ਫੈਡਰੇਨ ਦੇ ਚੇਅਰਮੈਨ ਅਤੇ ਅਲਾਹਾਬਾਦ ਬੈਂਕ ਇੰਪਲਾਈਜ ਯੂਨੀਅਨ ਦੇ ਉਪ-ਪ੍ਰਧਾਨ ਕਾਮਰੇਡ ਸੁਦੇਸ਼ ਕੁਮਾਰ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਸ਼ਰਧਾਂਜਲੀ ਦਿੱਤੀ ਗਈ। ਅਲਾਹਾਬਾਦ ਬੈੱਕ ਇੰਪਲਾਈਜ ਯੂਨੀਅਨ ਦੇ ਸੱਦੇ ਤੇ ਅੱਜ ਸਵੇਰੇ ਕੰਮ ਸ਼ੁਰੂ ਹੋਣ ਤੋ ਪਹਿਲਾ ਬੈੱਕ ਦੀਆਂ ਬਰਾਚਾਂ ਵਿੱਚ ਉਨ੍ਹਾਂ  ਨੂੰ ਸ਼ਰਧਾਂਜਲੀ ਦਿੱਤੀ ਗਈ। ਉਸ ਤੋੱ ਬਾਅਦ ਯੂਨੀਅਨ ਵਲੋੱ ਸਰਕਾਰੀ ਸਕੂਲ ਮਾਧੋਪੁਰ ਵਿਖੇ 11 ਪੱਖੇ ਦਿੱਤੇ ਗਏ।  ਲੁਧਿਆਣਾ ਮਾਡਲ ਟਾਊਨ ਐਕਸਟੈਨਸ਼ਨ ਸਥਿੱਤ ਸਵਾਮੀ ਵਿਵੇਕਾਨੰਦ ਬਿਰਧ ਆਸ਼ਰਮ ਵਿਖੇ ਇੱਕ ਸਾਦੇ ਸਮਾਰੋਹ ਤੋੱ ਬਾਅਦ ਬਿਰਧ ਆਸ਼ਰਮ ਨੂੰ 5 ਪੱਖੇ ਦਿੱਤੇ ਗਏ। ਇਕ ਸ਼ਰਧਾਂਜਲੀ ਸਮਾਰੋਹ ਵਿੱਚ ਲੁਧਿਆਣਾ ਸ਼ਹਿਰ ਦੀਆਂ ਅਲਾਹਾਬਾਦ ਬੈੱਕ ਦੀਆਂ ਬਰਾਚਾਂ ਦੇ ਮੁਲਾਜ਼ਮ ਸ਼ਾਮਿਲ ਹੋਏ। ਅਲਾਹਾਬਾਦ ਬੈੱਕ ਇੰਪਲਾਇਜ ਯੂਨੀਅਨ ਦੇ ਪ੍ਰਧਾਨ ਅਤੇ ਆਲ ਇੰਡੀਆ ਅਲਾਹਾਬਾਦ ਬੈੱਕ ਇੰਪਲਾਈਜ  ਕੋ-ਆਰਡੀਨੇਨ ਕਮੇਟੀ ਦੇ ਸਹਾਇਕ ਜਨਰਲ ਸੱਕਤਰ ਕਾਮਰੇਡ ਨਰੇਸ਼ ਵੈਦ, ਆਲ ਇੰਡੀਆ ਬੈੱਕ ਇੰਪਲਾਈਜ ਐਸੋਸੀਏਨ ਵਲੋੱ ਕਾਮਰੇਡ ਪ੍ਰਵੀਨ ਮੋਦਗਿਲ, ਪੰਜਾਬ ਬੈੱਕ ਇੰਪਲਾਈਜ ਫੈਡਰੇਨ ਵਲੋੱ ਕਾਮਰੇਡ ਰਾਜੇ ਵਰਮਾ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਮੇਘ ਰਾਜ, ਕਾਮਰੇਡ ਸੁਦੇਸ਼ ਕੁਮਾਰ ਦੇ ਪ੍ਰੀਵਾਰਕ ਮੈੱਬਰ ਸ੍ਰੀਮਤੀ ਨਰੇਸ਼ ਰਾਣੀ-ਪਤਨੀ, ਡਾ: ਬਿੰਦੂ-ਬੇਟੀ, ਸ੍ਰੀ ਰਾਜੇਸ਼ ਰਮਾ-ਦਾਮਾਦ ਅਤੇ ਵਿਕਾਸ ਰਮਾ-ਪੁਤਰ ਨੇ ਸੁਦੇਸ਼ ਕੁਮਾਰ ਨੂੰ  ਸ਼ਰਧਾ ਦੇ ਫੁੱਲ ਅਰਪਣ ਕੀਤੇ ਅਤੇ ਉਨ੍ਹਾਂ ਵਲੋੱ ਬੈੱਕ ਕਰਮਚਾਰੀ ਅੰਦੋਲਨ ਵਿੱਚ ਪਾਏ ਯੋਗਦਾਨ ਲਈ ਯਾਦ ਕੀਤਾ। ਬਿਰਧ ਆਸ਼ਰਮ ਵਲੋੱ ਸ੍ਰੀ ਰਾਮ ਪ੍ਰਕਾਸ਼ ਭਾਰਤੀ-ਸਰਪ੍ਰਸਤ, ਸ੍ਰੀ ਓ ਪੀ ਚੁੱਘ, ਸ੍ਰੀ ਬੀ ਡੀ ਅਰੋੜਾ-ਪ੍ਰਧਾਨ, ਸ੍ਰੀ ਅਨਿਲ ਭਾਰਤੀ-ਜਨਰਲ ਸਕੱਤਰ ਅਤੇ ਸ੍ਰੀ ਰਮੇਸ਼ ਕਪੂਰ- ਮੈਨੇਜਰ ਸ਼ਾਮਿਲ ਹੋਏ।
ਕਾਮਰੇਡ ਸੁਦੇਸ਼ ਦੀ ਪਹਿਲੀ ਬਰਸੀ ਮੌਕੇ ਬਿਰਧ ਆਸ਼ਰਮ  ਨੂੰ ਪੱਖੇ ਦੇਣ ਅਤੇ ਪਬਲਿਕ ਸੈਕਟਰ ਨਾਲ ਜੁੜੇ ਬੈਂਕਾਂ ਦੀ ਰਾਖੀ ਲਈ ਪੱਕੇ ਕੀਤੇਗਾਏ ਸੰਕਲਪਾਂ ਨਾਲ ਬੈੰਕਿੰਗ ਖੇਤਰ ਦੇ ਮੁਲਾਜ਼ਮਾਂ ਵਿੱਚ ਵੀ ਇੱਕ ਸਿਹਤਮੰਦ ਸੁਨੇਹਾ ਗਿਆ ਅਤੇ ਆਮ ਲੋਕਾਂ ਵਿੱਚ ਵੀ।

No comments: