Thursday, November 06, 2014

ਭਾਈ ਮੱਖਣ ਸਿੰਘ ਗਿੱਲ ਚੋਰੀ ਦੇ ਝੂਠੇ ਕੇਸ ਵਿਚੋ ਬਰੀ

Thu, Nov 6, 2014 at 8:43 AM
ਬਾਰੂਦ ਵਾਲਾ ਕੇਸ ਅਜੇ ਵਿਚਾਰ ਅਧੀਨ
ਖੰਨਾ: 5ਨਵੰਬਰ 2014 (ਮੰਝਪੁਰ):
23 ਅਕਤੂਬਰ 2010 ਨੂੰ ਬਡਨੀ ਬਾਰਡਰ, ਗੋਰਖਪੁਰ (ਯੂ.ਪੀ.) ਤੋਂ ਗ੍ਰਿਫਤਾਰ ਕੀਤੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੂਰਪੁਰ ਜੱਟਾਂ ਦੇ ਮੱਖਣ ਸਿੰਘ ਗਿੱਲ ਪੁੱਤਰ ਦੀਵਾਨ ਸਿੰਘ  ਉਪਰ ਮਾਛੀਵਾੜਾ ਪੁਲਿਸ ਵਲੋਂ 5 ਨਵੰਬਰ 2009 ਨੂੰ ਨੀਲੋਂ ਨਹਿਰ ਪੁੱਲ ਲਾਗਿਓ ਲਾਵਾਰਸ ਮੋਟਰਸਈਕਲ ਤੋਂ ਮਿਲੇ ਬਾਰੂਦ ਦੇ ਕੇਸ ਵਿਚ ਦੋਸ਼ੀ ਨਾਮਜ਼ਦ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਉਸ ਲਾਵਾਰਸ ਮੋਟਰਸਾਈਕਲ ਦੀ ਚੋਰੀ ਦਾ ਕੇਸ ਵੀ ਪਾ ਦਿੱਤਾ ਗਿਆ ਸੀ ਜੋ ਕਿ ਅੱਜ ਖੰਨਾ ਦੇ ਜੁਡੀਸ਼ਲ ਮੈਜਿਸਟਰੇਟ ਸ੍ਰੀ ਹਰਜਿੰਦਰ ਸਿੰਘ ਦੀ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ। ਭਾਈ ਮੱਖਣ ਸਿੰਘ ਵਲੋਂ ਪੰਥਕ ਵਕੀਲ ਸ. ਜਗਮੋਹਨ ਸਿੰਘ ਪੇਸ਼ ਹੋਏ।
ਜਿਕਰਯੋਗ ਹੈ ਕਿ ਦਲਬਾਰਾ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਭੜੀ, ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਦਾ ਮੋਟਰ ਸਾਈਕਲ ਪੀ.ਬੀ. 23-ਡੀ 8736 ਦੇ ਇਕ ਬੈਂਕ ਦੇ ਬਾਹਰੋ ਚੋਰੀ ਹੋ ਗਿਆ ਸੀ ਜਿਸ ਪਰ ਮੁਕੱਦਮਾ ਨੰਬਰ 185, ਮਿਤੀ 01 ਅਕਤੂਬਰ 2009 ਅਧੀਨ  ਧਾਰਾ 379 ਆਈ.ਪੀ.ਸੀ ਥਾਣਾ ਸਿਟੀ ਖੰਨਾ ਦਰਜ਼ ਕੀਤਾ ਗਿਆ ਸੀ।
ਭਾਈ ਮੱਖਣ ਸਿੰਘ ਦਾ ਬਾਰੂਦ ਵਾਲਾ ਕੇਸ ਐਡੀਸ਼ਨਲ ਸੈਸ਼ਨਜ਼ ਕੋਰਟ ਲੁਧਿਆਣਾ ਵਿਚ ਅਜੇ ਵਿਚਾਰ ਅਧੀਨ ਹੈ।

No comments: