Tuesday, October 07, 2014

ਬੜੀ ਹੀ ਕਲਾਕਾਰੀ ਨਾਲ ਚੱਲਦਾ ਸੀ ਸੱਟਾ

ਕਿੰਨਾ ਹਾਈ ਟੈਕ ਹੁੰਦਾ ਜਾ ਰਿਹੈ ਕਰਾਈਮ 
ਲੁਧਿਆਣਾ: 6 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਦੇਖਣ ਨੂੰ ਬਸ ਉਹ ਇੱਕ ਬ੍ਰੀਫ਼ ਕੇਸ ਹੀ ਜਾਪਦਾ ਸੀ। ਸੋਚਿਆ ਉਸ ਵਿੱਚ ਪੁਲਿਸ ਨੇ ਲੁੱਟ-ਮਾਰ ਦੇ ਨੋਟ ਲਿਆਂਦੇ ਹੋਣੇ ਹਨ ਮੀਡੀਆ ਨੂੰ ਦਿਖਾਉਣ ਲਈ ਪਰ ਪਰ ਜਦੋਂ ਉਸਨੂੰ ਖੋਹਲਿਆ ਗਿਆ ਤਾਂ ਸਾਰੇ ਦੰਗ ਰਹਿ ਗਏ। ਉਹ ਬਾਕਾਇਦਾ ਇੱਕ ਐਕਸਚੇਂਜ ਵਰਗਾ ਲੱਗਦਾ ਸੀ ਜਿੱਥੇ ਬੜੀ ਹੀ ਫੁਰਤੀ ਨਾਲ ਸੱਟਾ ਚਲਾਇਆ ਜਾਂਦਾ ਸੀ। ਲੁਧਿਆਣਾ ਪੁਲਿਸ ਨੇ ਕ੍ਰਿਕਟ ਮੈਚਾਂ ਤੇ ਸੱਟੇਬਾਜੀ ਕਰਨ ਵਾਲੇ 10 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ 1 ਲੱਖ 30 ਹਜ਼ਾਰ ਦੀ ਨਕਦੀ, 39 ਮੋਬਾਇਲ ਅਤੇ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ। ਇਹਨਾਂ ਨੂੰ ਅੱਜ ਪੁਲਿਸ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਸਾਹਮਣੇ ਵੀ ਲਿਆਂਦਾ ਗਿਆ। ਉਹਨਾਂ ਦੇ ਮੂੰਹ ਢਕੇ ਹੋਏ ਸਨ ਪਰ ਅੱਖਾਂ ਉੱਪਰ ਲੱਗੀਆਂ ਐਨਕਾ ਤੋਂ ਅੰਦਾਜ਼ਾ ਲੱਗਦਾ ਸੀ ਕਿ ਇਹ ਸਾਰੇ ਪੜ੍ਹੇ ਲਿਖੇ ਹਨ ਅਤੇ ਜੇ ਇਹਨਾਂ ਨੂੰ ਸਹੀ ਮਾਰਗ ਦਰਸ਼ਨ ਮਿਲ ਜਾਂਦਾ ਤਾਂ ਸ਼ਾਇਦ ਇਹ ਕਿਸੇ ਬਹੁਤ ਹੀ ਚੰਗੇ ਪ੍ਪਾਸੇ ਪਏ ਹੁੰਦੇ। ਇਸ ਸਬੰਧੀ ਵੇਰਵਾ ਦੇਂਦਿਆਂ ਏ ਸੀ ਪੀ (ਅਪਰਾਧ) ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਸੀ ਆਈ ਏ ਸਟਾਫ਼ ਇੰਚਾਰਜ ਰਾਜਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਗਈ ਹੈ ਅਤੇ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਅਮਿਤ ਮਲਹੋਤਰਾ ਉਰਫ਼ ਟਿੱਕਾ ਪੁੱਤਰ ਖਰੈਤੀ ਲਾਲ, ਜਤਿੰਦਰ ਸਿੰਘ ਉਰਫ਼ ਹਨੀ ਪੁੱਤਰ ਮਹਿੰਦਰ ਸਿੰਘ ਵਾਸੀ ਖੁਰਾਣਾ ਕਲੋਨੀ, ਸੰਜੇ ਕੁਮਾਰ ਪੁੱਤਰ ਕਿਸ਼ਨ ਲਾਲ ਵਾਸੀ ਦਰੇਸੀ ਰੋਡ, ਬੈਭਵ ਸ਼ਰਮਾ ਉਰਫ਼ ਟਿਸ਼ੂ ਪੁੱਤਰ ਸੂਰਜ ਪ੍ਰਕਾਸ਼, ਅਮਿਤ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਨਿਊ ਮਾਧੋਪੁਰੀ ਅਤੇ ਰਾਜੇਸ਼ ਚੋਪਡ਼ਾ ਉਰਫ਼ ਰਾਹੁਲ ਪੁੱਤਰ ਓਮ ਪ੍ਰਕਾਸ਼ ਵਾਸੀ ਹੈਬੋਵਾਲ ਕਲਾਂ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵਰਧਮਾਨ ਮਿੱਲ ਦੇ ਨੇੜੇ ਇਕ ਥਾਂ 'ਤੇ ਬੈਠੇ ਕ੍ਰਿਕਟ ਮੈਚਾਂ ਤੇ ਸੱਟੇਬਾਜ਼ੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ ਵਿਚ ਸਨ ਅਤੇ ਇਨ੍ਹਾਂ ਦੇ ਸਬੰਧ ਦਿੱਲੀ ਅਤੇ ਮੁੰਬਈ 'ਚ ਬੈਠੇ ਕੁਝ ਵੱਡੇ ਸੱਟੇਬਾਜ਼ਾਂ ਨਾਲ ਵੀ ਦੱਸੇ ਜਾਂਦੇ ਹਨ। ਪੁਲਿਸ ਵੱਲੋਂ ਇਨ੍ਹਾਂ ਦੇ ਕਬਜ਼ੇ ਵਿਚੋਂ 1 ਲੱਖ 15 ਹਜ਼ਾਰ ਦੀ ਨਕਦੀ, ਮਿੰਨੀ ਅਕਸਚੇਂਜ, 29 ਮੋਬਾਇਲ, 2 ਰਿਕਾਰਡਰ, ਲੈਪਟਾਪ, 17 ਕਾਪੀਆਂ, ਟੀ ਵੀ ਅਤੇ 1 ਲੱਖ 15 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ ਕਥਿਤ ਦੋਸ਼ੀਆਂ ਪਾਸੋਂ ਜਿਹੜੇ ਮੋਬਾਇਲ ਸਿਮ ਬਰਾਮਦ ਕੀਤੇ ਹਨ, ਉਹ ਵੀ ਜਾਅਲੀ ਪਤੇ ਅਤੇ ਨਾਮਾਂ ਤੇ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕੁਨੈਕਸ਼ਨ ਲੈਣ ਸਮੇਂ ਇਨ੍ਹਾਂ ਵੱਲੋਂ ਜਾਅਲੀ ਸ਼ਨਾਖ਼ਤੀ ਕਾਰਡ ਦੀ ਵਰਤੋਂ ਕੀਤੀ ਗਈ ਹੈ। ਇਸ ਤਰਾਂ ਇਹਨਾਂ ਨੇ ਬੜੀ ਹੀ ਚਾਲਾਕੀ ਨਾਲ ਆਪਣੀ ਯੋਜਨਾ ਪੂਰੀ ਤਰਾਂ ਫੁੱਲ ਪਰੂਫ ਬਣਾਈ ਸੀ। ਪੁਲਿਸ ਨੇ ਇਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਈ ਹੋਰ ਪ੍ਰਗਟਾਵੇ ਹੋਣ ਦੀ ਵੀ ਸੰਭਾਵਨਾ ਹੈ। 
ਦੂਜੇ ਮਾਮਲੇ ਵਿਚ ਪੁਲਿਸ ਨੇ ਬੀਰੂ ਕੁਮਾਰ ਪੁੱਤਰ ਊਸ਼ਾ ਰਾਮ ਵਾਸੀ ਪ੍ਰੇਮ ਨਗਰ ਨੂੰ ਸਮਰਾਲਾ ਚੌਂਕ ਨੇੜਿਓਂ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ 10 ਮੋਬਾਇਲ, ਲੈਪਟਾਪ, 15 ਹਜ਼ਾਰ ਦੀ ਨਕਦੀ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਕਥਿਤ ਦੋਸ਼ੀਆਂ ਦੇ ਤਿੰਨ ਸਾਥੀ ਆਸ਼ੂ ਕਤਿਆਲ, ਬੰਟੀ ਅਤੇ ਟੋਨਾ ਮੌਕੇ 'ਤੇ ਫਰਾਰ ਹੋ ਗਏ, ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਵੱਲੋਂ ਇਨ੍ਹਾਂ ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਕੇਸ ਦਰਜ ਕੀਤੇ ਗਏ ਹਨ। ਮੋਬਾਈਲ ਫੋਨਾਂ ਦੀ ਵਧ ਰਹੀ ਚੋਰੀ ਅਤੇ ਫਿਰ ਚੋਰੀ ਦੇ ਫੋਨਾਂ ਦੀ ਅਜਿਹੀ ਦੁਰਵਰਤੋਂ---ਮਾਮਲਾ ਗੰਭੀਰ ਹੈ। ਇਸ ਲਈ ਅਵੱਲ ਤਾਂ ਆਪਣਾ ਫੋਨ ਗੁੰਮ ਨਾ ਹੋਣ ਦਿਓ। ਜੇ ਗੁੰਮ ਹੋ ਗਿਆ ਹੈ ਤਾਂ ਉਸਦੀ ਤੁਰੰਤ ਰਿਪੋਰਟ ਲਿਖਵਾਓ। ਰਿਪੋਰਟ ਲੈ ਜਰੂਰੀ ਹੈ ਕਿ ਤੁਹਾਡੇ ਕੋਲ ਫੋਨ ਦਾ ਬਿੱਲ ਹੋਵੇ। ਥੋਹੜਾ ਬਹੁਤਾ ਸਸਤਾ ਦੇਖ ਕੇ ਕਿਸੇ ਕੋਲੋਂ ਵੀ ਬਿਲ ਤੋਂ ਬਿਨਾ ਫੋਨ ਨਾ ਲੈ ਬੈਠਣਾ। 

No comments: