Wednesday, October 01, 2014

ਅਸ਼ਲੀਲਤਾ ਦੀ ਹਨੇਰੀ ਰੋਕਣ ਲਈ ਸ਼ੁਰੂ ਹੋਇਆ ਮੈਂ ਬਣੂ ਸੁਪਰ ਸਟਾਰ

ਲੁਧਿਆਣਾ ਵਿੱਚ ਅੱਜ ਆਡੀਸ਼ਨ ਦਾ ਆਖਿਰੀ ਦਿਨ
ਲੁਧਿਆਣਾ:30 ਸਤੰਬਰ 2014: (ਪੰਜਾਬ ਸਕਰੀਨ ਬਿਊਰੋ);
ਪੰਜਾਬੀ ਗਾਇਕੀ ਵਿੱਚ ਲਗਾਤਾਰ ਵਧ ਰਹੇ ਅਸ਼ਲੀਲਤਾ ਰੁਝਾਨ ਨੂੰ ਠੱਲ੍ਹ ਪਾਉਣ ਲਈ ਪੰਜਾਬ ਵਿੱਚ ਇੱਕ ਉਪਰਾਲਾ ਸ਼ੁਰੂ ਹੋਇਆ ਹੈ ਗੀਤ ਗਾਇਨ ਆਡੀਸ਼ਨ ਮੁਕਾਬਲੇ ਦੇ ਰੂਪ ਵਿੱਚ।  "ਮੈਂ ਬਣੂ ਸੁਪਰਸਟਾਰ" ਦੇ  ਬੈਨਰ ਹੇਠ ਚੱਲ ਰਿਹਾ ਇਹ ਮੁਕਾਬਲਾ 30 ਨੂੰ ਲੁਧਿਆਣਾ ਵਿਖੇ ਵੀ ਪਹੁੰਚਿਆ। ਉਘੇ ਚਿੰਤਕ ਅਤੇ ਪ੍ਰਸਿਧ ਲੇਖਕ ਸਤਨਾਮ ਚਾਨਾ ਦੀ ਦੇਖ ਰੇਖ ਹੇਠ ਸ਼ੁਰੂ ਹੋਇਆ ਇਹ ਉੱਦਮ ਪਿੰਡ ਪਿੰਡ ਜਾ ਕੇ ਉਹਨਾਂ ਛੋਟੇ ਵੱਡੇ ਬੱਚਿਆਂ ਨੂੰ ਲਭ ਕੇ ਲਿਆ ਰਿਹਾ ਹੈ ਜਿਹੜੇ ਕਿਸੇ ਨ ਕਿਸੇ ਕਰਨ ਦੁਨੀਆ ਸਾਹਮਣੇ ਆਪਣੀ ਪ੍ਰਤਿਭਾ ਨਹੀਂ ਦਿਖਾ ਸਕੇ। ਅੱਜ ਮੁਕਾਬਲੇ ਦੇ ਪਹਿਲੇ ਦਿਨ ਕਈ ਬੱਚੇ ਬਹੁਤ ਚੰਗੇ ਰਹੇ   ਕਈ ਕਾਫੀ ਕਮਜ਼ੋਰ ਪਰ ਜੱਜਾਂ ਵੱਲੋਂ ਸੁਰਾਂ ਦੀ ਗਲਤੀ ਖੁਦ ਗਾ ਕੇ ਸਮਝਾਈ ਜਾ ਰਹੀ ਸੀ ਤਾਂਕਿ ਕੋਈ ਵੀ ਬਚਚਾ ਨਿਰਾਸ਼ ਨਾ ਹੋਵੇ। ਬੱਚੇ ਦੇ ਉਤਸ਼ਾਹ ਨੂੰ ਕਿਸੇ ਵੀ ਕੀਮਤ ਤੇਕ੍ਮ੍ਜ਼ੋਰ ਨਹੀਂ ਸੀ ਹੋਣ ਦਿੱਤਾ। ਬਹੁਤ ਚੰਗਾ ਗਾਉਣ ਵਾਲਿਆਂ ਨੂੰ  ਜੱਜਾਂ ਨੇ ਨਗਦ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ। ਹੁਣ ਪਹਿਲੀ ਅਕਤੂਬਰ ਨੂੰ ਇਸਦਾ ਲੁਧਿਆਣਾ ਵਿੱਚ ਦੂਸਰਾ ਅਤੇ ਆਖਿਰੀ ਦਿਨ ਹੈ। ਉਸ ਦਿਨ ਮੁਕਾਬਲਾ ਓਪਨ ਹੋਵੇਗਾ। ਕੋਈ ਵੀ ਭਾਗ ਲੈ ਸਕੇਗਾ--ਕੋਈ ਵੀ ਗਾ ਸਕੇਗਾ। ਅੱਜ ਦੇ ਮੁਕਾਬਲੇ ਦੌਰਾਨ ਮੰਚ ਸੰਚਾਲਨ ਕਰਮਜੀਤ ਗਰੇਵਾਲ ਨੇ ਬਹੁਤ ਹੀ ਖੂਬਸੂਰਤ ਅਤੇ ਯਾਦਗਾਰੀ ਅੰਦਾਜ਼ ਵਿੱਚ ਕੀਤਾ। 

No comments: