Friday, September 12, 2014

MCL: ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਮੁਲਾਜ਼ਮਾਂ ਨੂੰ

ਰੋਹ ਵਿੱਚ ਆਏ ਕਰਮਚਾਰੀਆਂ ਨੇ ਦਿੱਤਾ ਧਰਨਾ 
ਲੁਧਿਆਣਾ: 12 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):ਕੀ ਕੱਚੇ ਮੁਲਾਜ਼ਮਾਂ ਨੂੰ ਭੁੱਖ ਪਿਆਸ ਨਹੀਂ ਲੱਗਦੀ? ਸ਼ਾਇਦ ਨਗਰ ਨਿਗਮ ਲੁਧਿਆਣਾ ਨੇ ਵੀ ਇਹੀ ਸਮਝ ਰੱਖਿਆ ਹੈ।  ਇਹਨਾਂ ਕੱਚੇ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।  ਇਹਨਾਂ ਵਿੱਚ ਸੀਵਰਮੈਨ ਵੀ ਹਨ, ਬੇਲਦਾਰ ਵੀ ਅਤੇ ਡ੍ਰਾਈਵਰ ਵੀ।   ਆਖਿਰ ਇਹਨਾਂ ਨੇ ਸੰਘਰਸ਼ ਵਾਲਾ ਰਸਤਾ ਚੁਣਿਆ ਅਤੇ ਨਗਰਨਿਗਮ ਦੇ ਮੇਨ-ਗੇਟ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ। ਮਿਊਂਸਿਪਲ ਕਰਮਚਾਰੀ ਸੰਯੁਕਤ ਕਮੇਟੀ ਵੱਲੋਂ ਦਿੱਤੇ ਗਏ ਇਸ ਧਰਨੇ ਵਿੱਚ ਕਾਮਰੇਡ ਗੁਰਜੀਤ ਸਿੰਘ ਜਗਪਾਲ, ਕਾਮਰੇਡ ਵਿਜੇ ਕੁਮਾਰ, ਕਾਮਰੇਡ ਭਾਗੀਰਥ ਧਾਲੀਵਾਲ ਅਤੇ ਕਾਮਰੇਡ ਦੀਪਕ ਹੰਸ ਨੇ ਵਿਸਥਾਰ ਨਾਲ ਇਹਨਾਂ ਮੁਲਜ਼ਮਾਂ ਦੀਆਂ ਮੰਗਾਂ ਦੀ ਚਰਚਾ ਕੀਤੀ। ਇਸ ਧਰਨੇ ਦੀ ਹਮਾਇਤ ਹੋਰਨਾਂ ਭਰਾਤਰੀ ਜੱਥੇਬੰਦੀਆਂ  ਨੇ ਵੀ ਕੀਤੀ। ਇਹਨਾਂ ਭਰਾਤਰੀ ਸੰਗਠਨਾਂ ਵੱਲੋਂ ਜਗਮੇਲ ਸਿੰਘ ਖੇੜਾ, ਬਲਵੀਰ ਸਿੰਘ ਗਿੱਲ, ਵੇਦ ਭਾਟਿਯਾ, ਸ਼ਾਮ ਲਾਲ, ਪ੍ਰਕਾਸ਼, ਰਾਮ ਯ੍ਤਕ ਪਾਲ, ਘਨਸ਼ਆਮ ਸ਼ਰਮਾ, ਕਮਲ ਕੁਮਾਰ ਸ਼ਰਮਾ, ਸੁਰਿੰਦਰ, ਰਘਬੀਰ ਸਿੰਘ ਸੋਖ੍ਲ, ਗੁਰਪਾਲ ਸਿੰਘ ਸਿਧੂ ਅਤੇ ਕਈ ਹੋਰ ਆਗੂ ਵੀ ਪੁੱਜੇ ਹੋਏ ਸਨ। ਰੋਹ ਵਿੱਚ ਆਏ ਇਹਨਾਂ ਮੁਲਾਜਮਾਂ ਨੇ ਪੂਰੇ ਅਨੁਸ਼ਾਸਨ ਵਿੱਚ ਰਹਿੰਦਿਆਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਧਰਨੇ ਦੌਰਾਨ ਹੀ ਮੇਅਰ ਚਰਨ ਸਿੰਘ ਗੋਲਵੜੀਆ ਨੇ ਉਚੇਚਾ ਸੁਨੇਹਾ ਭੇਜ ਕੇ ਉਹਨਾਂ ਦੇ ਆਗੂਆਂ ਨੂੰ ਦਫਤਰ ਵਿੱਚ ਬੁਲਾਇਆ ਅਤੇ ਉਹਨਾਂ ਦੀਆਂ ਸਮਸਿਆਵਾਂ ਸੁਣੀਆਂ।  ਮੁਲਜ਼ਮ ਆਗੂਆਂ ਮੁਤਾਬਿਕ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮਸਲੇ ਬਾਰੇ ਅੱਜ ਹੀ ਪਤਾ ਲੱਗਿਆ ਹੈ ਅਤੇ ਉਹ ਜਲਦੀ ਹੀ ਸਾਰਾ ਮਸਲਾ ਹੱਲ ਕਰ ਦੇਣਗੇ।  

No comments: