Wednesday, June 11, 2014

Ludhiana:ਬਾਈਕ ਚੋਰੀ ਕਰਨ ਵਾਲੇ ਗਿਰੋਹ ਦਾ ਮੈਂਬਰ ਕਾਬੂ

ਗਿਰੋਹ ਦੇ ਬਾਕੀ ਮੈਂਬਰਾਂ ਦੀ ਤਲਾਸ਼ ਜਾਰੀ  
ਲੁਧਿਆਣਾ: 11 ਜੂਨ 2014: (ਪੰਜਾਬ ਸਕਰੀਨ ਬਿਊਰੋ):

ਜੁਰਮਾਂ ਦੇ ਖਿਲਾਫ਼ ਪੁਲਿਸ ਦੀ ਤੇਜ਼ ਰਫਤਾਰ ਜੰਗ ਦਾ ਹੀ ਨਤੀਜਾ ਹੈ ਕਿ ਆਏ ਦਿਨ ਕੋਈ ਨ ਕੋਈ ਮੁਜਰਿਮ ਪੁਲਿਸ ਦੇ ਸ਼ਿਕੰਜੇ ਵਿੱਚ ਹੁੰਦਾ ਹੈ। ਥਾਣਾ ਸਲੇਮ ਟਾਬਰੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਏ.ਸੀ.ਪੀ. ਕੁਲਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲਾ ਪੁਲਸ ਨੇ ਬਾਈਕ ਚੋਰਾਂ ਦੇ ਇੱਕ ਖਤਰਨਾਕ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ 3 ਬਾਈਕ ਬਰਾਮਦ ਕੀਤੇ ਹਨ। ਇਹ ਤਿੰਨੇ ਬਾਈਕ ਪੁਲਿਸ ਨੇ ਮੀਡੀਆ ਨੂੰ ਵੀ ਦਿਖਾਏ। ਇਸ ਗਿਰੋਹ ਦੇ ਸਰਗਨਾ ਪਪਲੂ ਅਤੇ ਇਸਦੇ ਸਾਥੀ ਰੋਹਿਤ ਦੀ ਤਲਾਸ਼ ਪੂਰੀ ਸਰਗਰਮੀ ਨਾਲ ਕੀਤੀ ਜਾ ਰਹੀ ਹੈ। ਫੜੇ ਗਏ ਦੋਸ਼ੀ ਦੀ ਪਛਾਣ ਰਕੇਸ਼ ਕੁਮਾਰ ਉਰਫ ਕਾਲੂ (23) ਦੇ ਰੂਪ ਵਿਚ ਹੋਈ ਹੈ। ਉਹ ਸਵਰੂਪ ਨਗਰ ਦਾ ਰਹਿਣ ਵਾਲਾ ਹੈ। ਏ.ਸੀ.ਪੀ. ਕੁਲਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਲੂ ਨੂੰ ਸੂਚਨਾ ਦੇ ਆਧਾਰ ਤੇ ਜਲੰਧਰ ਬਾਈਪਾਸ ਦੇ ਕੋਲੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿਛ ਦੌਰਾਨ ਕਾਲੂ ਨੇ ਦੱਸਿਆ ਕਿ ਫੜੇ ਗਏ ਬਾਈਕ ਉਨ੍ਹਾਂ ਨੇ ਘੁਮਾਰ ਮੰਡੀ, ਸਰਕਾਰੀ ਕਾਲਜ ਦੇ ਬਾਹਰ  ਤੋਂ ਤੇ ਨੰਦ ਕੌਰ ਗੁਰਦੁਆਰਾ ਦੇ ਬਾਹਰ ਤੋਂ ਚੋਰੀ ਕੀਤੇ ਸਨ। ਬਾਈਕ ਚੋਰੀ ਕਰਨ ਦੇ ਬਾਅਦ ਇਹ ਉਨ੍ਹਾਂ ਨੂੰ ਸਸਤੇ ਰੇਟਾਂ 'ਤੇ ਵੇਚ ਦਿੰਦੇ ਸਨ। ਬਾਈਕ ਚੋਰੀ ਕਰਨ ਲਈ ਗਿਰੋਹ ਨੇ 'ਮਾਸਟਰ ਕੀ' ਬਣਾਈ ਹੋਈ ਸੀ। ਰੋਹਿਤ ਰੁੜਕੀ ਦਾ ਰਹਿਣ ਵਾਲਾ ਹੈ, ਜਦਕਿ ਪਪਲੂ ਸਲੇਮ ਟਾਬਰੀ ਇਲਾਕੇ ਦਾ ਹੀ ਹੈ। ਪਪਲੂ ਇਸ ਗੈਂਗ ਦਾ ਮੁਖੀਆ ਹੈ। ਇਨ੍ਹਾਂ ਦੋਵਾਂ ਨੂੰ ਫੜੇ ਜਾਣ 'ਤੇ ਚੋਰੀ ਦੇ ਹੋਰ ਮੋਟਰਸਾਈਕਲ ਵੀ ਬਰਾਮਦ ਹੋਣਗੇ। ਇਨ੍ਹਾਂ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।ਹੁਣ ਦੇਖਣਾ ਹੈ ਕਿ ਇਹਨਾਂ ਕੋਲੋਂ ਹੋਰ ਕਿੰਨੇ ਵਾਹਨ ਬਰਾਮਦ ਹੁੰਦੇ ਹਨ ਅਤੇ ਇਹਨਾਂ ਦੇ ਕਿੰਨੇ ਕੁ ਹੋਰ ਸਾਥੀਆਂ ਦਾ ਪਤਾ ਲੱਗਦਾ ਹੈ।  

No comments: