Tuesday, May 06, 2014

ਲੁਧਿਆਣਾ: ਚੰਦਰ ਨਗਰ ਨੇੜੇ ਨਾਲੇ ਚੋਂ ਮਿਲੀ ਲਾਸ਼

ਸਿਵਲ ਹਸਪਤਾਲ ਵਿੱਚ ਰੱਖੀ ਗਈ 72 ਘੰਟਿਆਂ ਵਾਸਤੇ ਸ਼ਨਾਖਤ ਲਈ 
ਲੁਧਿਆਣਾ, 6 ਮਈ 2014: (ਪੰਜਾਬ ਸਕਰੀਨ): 

ਮਹਿੰਗਾਈ ਦੇ ਇਸ ਤੇਜ਼ ਯੁਗ ਵਿੱਚ ਮਨੁੱਖੀ ਜਿੰਦਗੀ ਸ਼ਾਇਦ ਸਭ ਤੋਂ ਜਿਆਦਾ ਸਸਤੀ ਬਣ ਗਈ ਹੈ। ਆਏ ਦਿਨ ਕਤਲ ਦੀਆਂ ਘਟਨਾਵਾਂ ਜੁਰਮ ਦੇ ਵਧ ਰਹੇ ਰੁਝਾਣ ਦਾ ਪਤਾ ਦੇਂਦੀਆਂ ਹਨ। ਹੁਣ ਸਥਾਨਕ ਚੰਦਰ ਨਗਰ ਨੇੜੇ ਲੰਘਦੇ   ਨਾਲੇ 'ਚੋਂ ਥਾਣਾ ਡਵੀਯਨ ਨੰਬਰ-4 ਦੀ ਪੁਲਿਸ ਨੇ ਇੱਕ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਹਾਲਤ ਤੋਂ ਸ਼ੱਕ ਲੱਗਦਾ ਹੈ ਕਿ ਇਸ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਅੱਜ ਦੁਪਹਿਰ ਨਾਲੇ 'ਚੋਂ ਬੋਰੀ ਵਿਚ ਲਾਸ਼ ਤੈਰਦੀ ਦੇਖੀ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।  ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਅਨੁਸਾਰ ਲਾਸ਼ ਗਲੀ ਸੜੀ ਹਾਲਤ 'ਚ ਸੀ ਤੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਜ਼ਖਮਾਂ ਦੇ ਨਿਸ਼ਾਨ ਸਨ। ਦੇਰ ਸ਼ਾਮ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਸੀ। ਪੁਲਿਸ ਨੇ ਸ਼ਨਾਖਤ ਲਈ ਆਸ ਪਾਸ ਦੇ ਇਲਾਕਿਆਂ 'ਚ ਜਾ ਕੇ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੂੰ ਸਫ਼ਲਤਾ ਨਾ ਮਿਲੀ। 


ਮਿਤੀ 06-05-2014 ਨੂੰ ਚੰਦਰ ਨਗਰ ਪੁਲੀ ਗੰਦਾ ਨਾਲਾ ਵਿਚੋਂ ਬਰਾਮਦ ਹੋਈ ਇਹ ਅਣਪਛਾਤੀ ਗਲੀ ਸੜੀ ਲਾਸ਼ ਪਹਿਚਾਣ ਲਈ ਸਿਵਲ ਹਸਪਤਾਲ ਲੁਧਿਆਣਾ ਦੀ ਮੌਰਚਰੀ ਵਿਚ ਸ਼ਨਾਖਤ ਲਈ 72 ਘੰਟਿਆ ਲਈ ਰੱਖੀ ਗਈ ਹੈ। ਇਸਦਾ ਹੁਲੀਆ ਹੇਠ ਲਿਖੇ ਅਨੁਸਾਰ ਹੈ। ਹੁਲੀਆ:- ਉਮਰ ਕਰੀਬ 50-55 ਸਾਲ,ਕੱਦ 5,6 ਇੰਚ,ਸਫੈਦ ਰੰਗ ਦੀ ਬਨੈਣ ਅਤੇ ਗਰੇਅ ਰੰਗ ਦੀ ਨਿੱਕਰ ਪਹਿਨੀ ਹੋਈ ਹੈ।
ਜਿਸ ਕਿਸੇ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਜੇਠ ਲਿਖੇ ਮੋਬਾਈਲ ਨੰਬਰਾਂ ਪਰ ਇਤਲਾਹ ਦੇਵੇ।
ਮੁੱਖ ਅਫਸ਼ਰ ਥਾਣਾ ਡਵੀਜਨ ਨੰਬਰ 4 ਲੁਧਿਆਣਾ    7837018604
ਮੁੱਖ ਮੁਣਸ਼ੀ ਥਾਣਾ ਡਵੀਜਨ ਨੰਬਰ 4 ਲੁਧਿਆਣਾ     7837018904

ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। 

No comments: