Monday, February 03, 2014

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੁਰਸਕਾਰ ਮੁੜ ਸ਼ੁਰੂ

Mon, Feb 3, 2014 at 4:03 PM
ਲੋਕਗੀਤ ਪ੍ਰਕਾਸ਼ਨ ਨੇ ਕੀਤਾ ਹਰ ਸਾਲ ਵਿੱਤੀ ਸਹਿਯੋਗ ਦੇਣ ਦਾ ਵਾਅਦਾ 
ਲੁਧਿਆਣਾ: 03 ਫਰਵਰੀ (ਰੈਕਟਰ ਕਥੂਰੀਆ//ਪੰਜਾਬ ਸਕਰੀਨ):
02 ਫਰਵਰੀ, 2014 ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ ਡਾ. ਸਰਦਾਰਾ ਸਿੰਘ ਜੌਹਲ, ਸ. ਜਸਵੰਤ ਸਿੰਘ ਕੰਵਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਅਤੇ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਇਆ। ਇਸ ਇਜਲਾਸ ਵਿਚ ਪ੍ਰਬੰਧਕੀ ਬੋਰਡ ਵਲੋਂ ਲਏ ਫ਼ੈਸਲੇ ਕਿ ਕਾਫ਼ੀ ਲੰਮੇ ਸਮੇਂ ਤੋਂ ਲੰਬਿਤ ਪਏ 15 ਧਾਲੀਵਾਲ ਪੁਰਸਕਾਰ ਦੀ ਪ੍ਰਵਾਨਗੀ ਦਿੰਦਿਆਂ ਫ਼ੈਸਲਾ ਕੀਤਾ ਕਿ ਹੁਣ ਪੰਜਾਬੀ ਸਾਹਿਤ ਅਕਾਡਮੀ ਵਲੋਂ ਇਹ ਪੁਰਸਕਾਰ ਆਪਣੇ ਤੌਰ 'ਤੇ ਦਿੱਤੇ ਜਾਣਗੇ ਦਾ ਤਾਲੀਆਂ ਦੀ ਗੂੰਜ ਵਿਚ ਸਵਾਗਤ ਹੋਇਆ। ਇਹ ਪੁਰਸਕਾਰ ਦੇਣ ਲਈ ਰਾਸ਼ੀ ਦਾ ਪ੍ਰਬੰਧ ਕਰਨ ਲਈ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਦੀ ਭਰਪੂਰ ਸ਼ਲਾਘਾ ਹੋਈ। ਇਹ ਪੁਰਸਕਾਰ ਪਹਿਲਾਂ ਤੋਂ ਹੀ ਚੁਣੇ ਹੋਏ ਸਰਵਸ੍ਰੀ ਡਾ. ਮੋਹਨਜੀਤ, ਡਾ. ਐਸ. ਤਰਸੇਮ, ਸ. ਲਾਲ ਸਿੰਘ ਦਸੂਹਾ, ਪ੍ਰੋ. ਪ੍ਰੀਤਮ ਸਿੰਘ ਰਾਹੀਂ, ਸ੍ਰੀ ਅਤਰਜੀਤ, ਡਾ. ਗੁਰਦੇਵ ਸਿੰਘ, ਇੰਦਰਜੀਤ ਕੌਰ ਨੰਦਨ, ਸ੍ਰੀ ਜਸਵੀਰ ਭੁੱਲਰ, ਸ. ਅਵਤਾਰ ਸਿੰਘ ਬਿਲਿੰਗ, ਸ੍ਰੀ ਸ਼ਹਰਯਾਰ, ਸ. ਪ੍ਰਗਟ ਸਿੰਘ ਸਿੱਧੂ, ਡਾ. ਸਤੀਸ਼ ਕੁਮਾਰ ਵਰਮਾ, ਡਾ. ਗੁਰਬਖ਼ਸ਼ ਸਿੰਘ ਫ਼ਰੈਂਕ, ਸ੍ਰੀ ਭਗਵੰਤ ਰਸੂਲਪੁਰੀ ਅਤੇ ਵਿਸ਼ੇਸ਼ ਸਨਮਾਨ ਸ੍ਰੀ ਸਵਰਨਜੀਤ ਸਵੀ ਨੂੰ ਦਿੱਤੇ ਜਾਣੇ ਹਨ। ਇਸ ਤਰ੍ਹਾਂ ਅਕਾਡਮੀ ਨੇ ਆਪਣੀ ਲੰਬਿਤ ਪਈ ਜ਼ਿੰਮੇਂਵਾਰੀ ਨਿਭਾਉਣ ਦਾ ਫ਼ੈਸਲਾ ਕੀਤਾ।
      ਡਾ. ਸੁਖਦੇਵ ਸਿੰਘ ਸਿਰਸਾ ਦੇ ਹੀ ਯਤਨਾਂ ਨਾਲ ਸ੍ਰੀ ਹਰੀਸ਼ ਜੈਨ (ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ) ਵਲੋਂ ਆਪਣੇ ਸਤਿਕਾਰਯੋਗ ਪਿਤਾ ਸ੍ਰੀ ਚਰਨ ਦਾਸ ਜੈਨ ਦੀ ਯਾਦ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜ 21,000/- ਰੁਪਏ (ਇੱਕੀ ਹਜ਼ਾਰ ਰੁਪਏ) ਦੇ ਪੁਰਸਕਾਰ ਹਰ ਸਾਲ ਦੇਣ ਦਾ ਫ਼ੈਸਲਾ ਕੀਤਾ। ਇਸੇ ਤਰ੍ਹਾਂ ਇਕ ਹੋਰ ਪੁਰਸਕਾਰ 21000/- ਰੁਪਏ ਦਾ ਡਾ. ਸੁਰਜੀਤ ਸਿੰਘ ਹੋਰਾਂ ਦੇ ਯਤਨਾਂ ਨਾਲ ਡਾ. ਰਵਿੰਦਰ ਰਵੀ ਸਨਮਾਨ ਸਥਾਪਤ ਕਰਨ ਬਾਰੇ ਫ਼ੈਸਲਾ ਹੋਇਆ। ਸਮੁੱਚੇ ਜਨਰਲ ਹਾਊਸ ਨੇ ਇਸ ਸੰਬੰਧੀ ਡਾ. ਸੁਖਦੇਵ ਸਿੰਘ ਸਿਰਸਾ ਅਤੇ ਡਾ. ਸੁਰਜੀਤ ਸਿੰਘ ਹੋਰਾਂ ਦੀ ਤਾਲੀਆਂ ਦੀ ਗੂੰਜ ਵਿਚ ਸ਼ਲਾਘਾ ਕੀਤੀ। ਯਾਦ ਰਹੇ ਇਸ ਜਨਰਲ ਇਜਲਾਸ ਵਿਚ ਡਾ. ਕਰਮਜੀਤ ਸਿੰਘ, ਡਾ. ਐਸ. ਤਰਸੇਮ, ਡਾ. ਤੇਜਵੰਤ ਮਾਨ, ਮੈਡਮ ਕੁਲਵਿੰਦਰ ਕੌਰ, ਡਾ. ਗੁਰਇਕਬਾਲ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਸ. ਕੁਲਦੀਪ ਸਿੰਘ ਬੇਦੀ, ਪ੍ਰੋ. ਰਵਿੰਦਰ ਭੱਠਲ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੁਰਿੰਦਰ ਕੈਲੇ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸ. ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਡਾ. ਦੀਪਕ ਮਨਮੋਹਨ ਸਿੰਘ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਭਗਵਾਨ ਢਿੱਲੋਂ, ਮਿੱਤਰ ਸੈਨ ਮੀਤ, ਡਾ. ਸ਼ਰਨਜੀਤ ਕੌਰ, ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਖੁਸ਼ਵੰਤ ਬਰਗਾੜੀ, ਤਰਸੇਮ ਬਰਨਾਲਾ, ਬੀਬਾ ਬਲਵੰਤ, ਸੀ. ਮਾਰਕੰਡਾ, ਡਾ. ਜਗੀਰ ਸਿੰਘ ਨੂਰ, ਕਰਮਜੀਤ ਸਿੰਘ ਔਜਲਾ, ਸੂਫ਼ੀ ਅਮਰਜੀਤ, ਸਵਰਨਜੀਤ ਸਵੀ, ਗੁਰਦਿਆਲ ਦਲਾਲ, ਪ੍ਰੋ. ਨਿਰਮਲ ਜੌੜਾ, ਮਨਜਿੰਦਰ ਧਨੋਆ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਪ੍ਰੋ. ਕਮਲਪ੍ਰੀਤ ਕੌਰ ਸਿੱਧੂ, ਕਾਨਾ ਸਿੰਘ, ਪ੍ਰਿਤਪਾਲ ਕੌਰ ਚਾਹਲ, ਇੰਦਰਜੀਤਪਾਲ ਕੌਰ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਆਏ ਲੇਖਕ ਸ਼ਾਮਲ ਸਨ।

No comments: