Monday, January 20, 2014

ਡਾ. ਦੁਸਾਂਝ ਦੇ 75ਵੇਂ ਜਨਮ ਦਿਨ 'ਤੇ ਵਿਸ਼ੇਸ਼ ਸਮਾਗਮ

Mon, Jan 20, 2014 at 2:09 PM
ਰੰਧਾਵਾ ਪੁਰਸਕਾਰ ਨਾਲ ਕੀਤਾ ਜਾਏਗਾ ਸਨਮਾਨਿਤ
ਲੁਧਿਆਣਾ :20 ਜਨਵਰੀ  2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕੌਮੀ ਸਾਹਿਤ ਅਤੇ ਕਲਾ ਪਰਿਸ਼ਦ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਸੁਰਿੰਦਰ ਸਿੰਘ ਦੁਸਾਂਝ ਦੇ 75ਵੇਂ ਜਨਮ ਦਿਨ 'ਤੇ 01 ਫ਼ਰਵਰੀ, ਦਿਨ ਸਨਿਚਰਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਚ ਸਵੇਰੇ 10.30 ਵਜੇ ਉਨ੍ਹਾਂ ਦਾ ਡਾ. ਐਮ. ਐਸ. ਰੰਧਾਵਾ ਪੁਰਸਕਾਰ (ਰਾਸ਼ੀ 51 ਹਜ਼ਾਰ ਰੁਪਏ) ਦੇ ਕੇ ਸਨਮਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਚਿੰਤਨ, ਸਾਹਿਤ ਰਚਨਾ, ਸਮੀਖਿਆ ਤੇ ਸਮਾਜਿਕ ਸਰੋਕਾਰਾਂ ਬਾਰੇ ਵਿਚਾਰ ਗੋਸ਼ਟੀ ਵੀ ਕਰਵਾਈ ਜਾਵੇਗੀ।
ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਪਰਿਸ਼ਦ ਦੇ ਚੇਅਰਮੈਨ ਡਾ. ਰਣਜੀਤ ਸਿੰਘ ਨੇ ਦਸਿਆ ਕਿ ਇਸ ਮੌਕੇ ਨਾਵਲਕਾਰ ਸ. ਜਸਵੰਤ ਸਿੰਘ ਕੰਵਲ, ਡਾ. ਸਰਦਾਰਾ ਸਿੰਘ ਜੌਹਲ, ਡਾ. ਸੁਰਜੀਤ ਪਾਤਰ, ਡਾ. ਤੇਜਵੰਤ ਸਿੰਘ ਮਾਨ, ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਜਗਦੇਵ ਸਿੰਘ ਜੱਸੋਵਾਲ ਤੇ ਹੋਰ ਵਿਦਵਾਨ ਡਾ. ਸੁਰਿੰਦਰ ਸਿੰਘ ਦੁਸਾਂਝ ਦੇ 75 ਸਾਲ ਉਮਰ ਦੇ ਕਾਰਜ ਖੇਤਰ ਬਾਰੇ ਆਪਣੇ ਵਿਚਾਰ ਰੱਖਣੇ। ਉਨ੍ਹਾਂ ਦੱਸਿਆ ਕਿ ਡਾ. ਦੁਸਾਂਝ ਪੰਜਾਬੀ ਦੇ ਮੁੱਢਲੇ ਆਲੋਚਕਾਂ ਅਤੇ ਖੋਜੀਆਂ ਵਿਚੋਂ ਇਕ ਹਨ। ਪਿਛਲੀ ਅੱਧੀ ਸਦੀ ਤੋਂ ਉਹ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਵਲੋਂ ਲੋਕਾਂ ਵਿਚ ਪੁਸਤਕ ਸਭਿਆਚਾਰ ਨੂੰ ਵਿਕਸਤ ਕਰਨ ਲਈ ਪਾਠਕ ਪੁਸਤਕ ਲਹਿਰ ਚਲਾ ਕੇ ਲੋਕਾਂ ਤੱਕ ਮੁਫ਼ਤ ਕਿਤਾਬਾਂ ਪਹੁੰਚਾਈਆਂ ਜਾ ਰਹੀਆਂ ਹਨ।

No comments: