Saturday, January 18, 2014

700/- ਹਿਸਾਬ ਨਾਲ ਖਰੀਦ ਕੇ 2 ਹਜ਼ਾਰ ਰੁਪਏ ਕਿੱਲੋ ਦੇ ਹਿਸਾਬ ਵਿਕਦੀ ਹੈ ਭੁੱਕੀ

Sat, Jan 18, 2014 at 6:21 PM
ਸਾਬਕਾ ਫੋਜੀ 48 ਕਿਲੋ ਚੂਰਾ ਭੂਕੀ ਸਮੇਤ ਕਾਬੂ 
ਲੁਧਿਆਣਾ, 18 ਜਨਵਰੀ  2014: (ਸਤਪਾਲ ਸੋਨੀ//ਪੰਜਾਬ ਸਕਰੀਨ):
ਅੱਜ ਦੁਪਿਹਰ ਇਕ ਛੋਟਾ ਹਾਥੀ ਨੰ: ਪੀ.ਬੀ.10 ਈ.ਜੀ.ਟੀ-2790 ਡੇਹਲੋਂ ਤੋਂ ਲੁਧਿਆਣਾ ਵੱਲ ਆ ਰਿਹਾ ਸੀ ਚਾਲਕ ਨੇ ਖਾਨਪੁਰ ਪੁੱਲ ‘ਤੇ ਨਾਕਾ ਲਗਿਆ ਦੇਖਕੇ ਛੋਟੇ ਹਾਥੀ ਨੂੰ ਪਿੱਛੇ ਹੀ ਰੋਕ ਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਸ਼ੱਕ ਹੋਣ ਦੀ ਸੂਰਤ ਵਿੱਚ ਏ.ਐਸ.ਆਈ ਨਰਿੰਦਰ ਕੁਮਾਰ ਅਤੇ ਸਾਥੀ ਮੁਲਾਜਿਮਾਂ ਨਾਲ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਚਾਲਕ ਦੇ ਨਾਲ ਵਾਲੀ ਸੀਟ ਤੋਂ 2 ਥੈਲਿਆਂ ਵਿੱਚੋਂ 48 ਕਿਲੋ ਚੂਰਾ ਭੂਕੀ ਬਰਾਮਦ ਕੀਤੀ ਗਈ । ਆਰੋਪੀ ਦੇ ਖਿਲਾਫ ਐਨ.ਪੀ.ਅੇਸ.ਐਕਟ ਦੇ ਅਧੀਨ ਥਾਨਾ ਡੇਹਲੋਂ ਵਿੱਖੇ ਮੱਕਦਮਾ ਦਰਜ ਕੀਤਾ ਗਿਆ ਹੈ।  ਮੁੱਢਲੀ ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਆਪਣਾ ਨਾਮ ਹਰਜਿੰਦਰ ਸਿੰਘ ਉਰਫ ਬਿੱਲੂ ਵਾਸੀ ਪਿੰਡ ਬਿਲਾਸਪੁਰ ਥਾਨਾ ਦੋਰਾਹਾ ਦਸਿਆ ।ਦੋਸ਼ੀ ਨੇ ਦਸਿਆ ਕਿ ਉਹ 24 ਸਾਲ ਪਹਿਲਾਂ ਫੌਜ ਵਿਚੋਂ ਰਿਟਾਇਰ ਹੋਕੇ ਆਇਆ ਸੀ ਅਤੇ ਪਿੰਡ ਵਿੱਚ ਖੇਤੀ ਬਾੜੀ ਕਰਨ ਲਗਿਆ । ਜਿਸ ਦੌਰਾਨ ਉਸ ਨੂੰ ਨਸ਼ੇ ਦੀ ਆਦਤ ਲਗ ਗਈ । ਨਸ਼ੇ ਦਾ ਆਦੀ ਹੋਣ ਕਾਰਨ ਉਸ ਨੇ ਭੂਕੀ ਵੇਚਣ ਦਾ ਨਜਾਇਜ਼ ਧੰਦਾ ਸ਼ੁਰੂ ਕਰ ਦਿੱਤਾ । ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਦਸਿਆ ਕਿ ਉਹ ਮੱਧ-ਪ੍ਰਦੇਸ਼ ਤੋਂ ਇਹ ਨਸ਼ਾ ਬਿੰਦਰ ਨਾਮਕ ਟਰੱਕ ਡਰਾਈਵਰ ਤੋਂ 700/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਖਰੀਦਕੇ 2000/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਪਣੇ ਪ੍ਰਚੂਨ ਦੇ ਗ੍ਰਾਹਕਾਂ ਨੂੰ ਵੇਚਦਾ ਹੈ। ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਿਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਦੋਸ਼ੀ ਦੇ ਨਾਲ ਇਸ ਗੈਰ ਕਾਨੂੰਨੀ ਧੰਦੇ ਵਿੱਚ ਕਿਹੜੇ-ਕਿਹੜੇ ਲੋਕ ਸ਼ਾਮਿਲ ਹਨ ਅਤੇ ਦੋਸ਼ੀ ਇਹ ਭੂਕੀ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚਦਾ ਸੀ। 

No comments: