Saturday, December 07, 2013

ਦੁੱਧ ਦੀ ਅਹਿਮੀਅਤ ਬਾਰੇ ਵਿਸ਼ੇਸ਼ ਸੈਮੀਨਾਰ

Sat, Dec 7, 2013 at 5:09 PM
*ਬੱਚਿਆਂ ਦੇ ਸਰੀਰਕ, ਮਾਨਸਿਕ, ਬੌਧਿਕ ਵਿਕਾਸ ਲਈ ਦੁੱਧ ਅਤੀ ਲਾਭਦਾਇਕ :- ਡਾ. ਸੁਰੇਸ਼ ਟੰਡਨ
* ਸਾਨੂੰ ਦੁੱਧ ਨੂੰ ਰੌਜ਼ਾਨਾ ਖਾਣੇ ਦਾ ਜਰੂਰੀ ਹਿੱਸਾ ਬਨਾਉਣਾ ਚਾਹੀਦਾ ਹੈ :- ਇੰਦਰਜੀਤ ਸਿੰਘ
*ਮਾਲਵਾ ਸੈਟਰ ਕਾਲਜ ਆਫ ਐਜੂਕੇਸ਼ਨ ਘੁਮਾਰ ਮੰਡੀ ਵਿਖੇ ''ਦੁੱਧ ਦੀ ਮਹੱਤਤਾ'' ਸਬੰਧੀ ਸੈਮੀਨਾਰ ਆਯੋਜਿਤ
ਮਾਲਵਾ ਸੈਟਰ ਕਾਲਜ ਆਫ ਐਜੂਕੇਸ਼ਨ ਘੁਮਾਰ ਮੰਡੀ ਵਿਖੇ ਆਯੋਜਿਤ ''ਦੁੱਧ ਦੀ ਮਹੱਤਤਾ'' ਸਬੰਧੀ ਸੈਮੀਨਾਰ ਦੀਆਂ ਕੁਝ ਝਲਕਾਂ
ਲੁਧਿਆਣਾ, 7 ਦਸੰਬਰ 2013:(ਰੈਕਟਰ ਕਥੂਰੀਆ//ਪੰਜਾਬ ਸਕਰੀਨ): ਦੁੱਧ ਜਿੰਦਗੀ ਦਾ ਇੱਕ ਅਹਿਮ ਤੱਤ ਹੈ ਅਤੇ ਇਨਸਾਨੀ ਸਿਹਤ ਨੂੰ ਠੀਕ ਰੱਖਣ ਤੇ ਬੱਚਿਆਂ ਦੇ ਸਰੀਰਕ, ਮਾਨਸਿਕ, ਬੌਧਿਕ ਵਿਕਾਸ ਲਈ ਅਤੀ ਲਾਭਦਾਇਕ ਹੈ।ਇਹ ਪ੍ਰਗਟਾਵਾ ਉਪ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਡਾ. ਸੁਰੇਸ਼ ਟੰਡਨ ਨੇ ਇੰਡੀਅਨ ਡੇਅਰੀ ਐਸੋਸੀਏਨੌਰਥ ਜੋਨ ਪੰਜਾਬ ਚੈਪਟਰ ਵੱਲੋਂ ਮਾਲਵਾ ਸੈਟਰ ਕਾਲਜ ਆਫ ਐਜੂਕੇਸ਼ਨ ਘੁਮਾਰ ਮੰਡੀ ਵਿਖੇ ਆਯੋਜਿਤ ''ਦੁੱਧ ਦੀ ਮਹੱਤਤਾ'' ਸਬੰਧੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆ ਕੀਤਾ।
 ਡਾ. ਟੰਡਨ ਨੇ ਕਿਹਾ ਕਿ ਦੁੱਧ ਇੱਕ ਸਪੂਰਣ ਖੁਰਾਕ ਹੈ ਅਤੇ ਇਸ ਵਿੱਚ ਸਾਰੇ ਲੋੜੀਂਦੇ ਖੁਰਾਕੀ ਤੱਤ ਪਾਏ ਜਾਂਦੇ ਹਨ। ਉਹਨਾਂ ਬੱਚਿਆਂ ਨੂੰ ਦੁੱਧ ਨੂੰ ਆਪਣੀ ਰੋਜ਼ਾਨਾ ਜਿੰਦਗੀ 'ਚ ਖਾਣੇ ਦੇ ਹਿੱਸੇ ਵੱਜੋਂ ਸ਼ਾਮਲ ਕਰਨ ਤੇ ਜ਼ੋਰ ਦਿੱਤਾ ਕਿਉੱਕਿ ਦੁੱਧ ਤੋਂ ਸਾਨੂੰ ਕਈ ਤਰ੍ਹਾਂ ਦੇ ਜ਼ਰੂਰੀ ਤੱਤ ਪ੍ਰਾਪਤ ਹੁੰਦੇ ਹਨ ਜਿਵੇਂ ਕਿ ਫੈਟ, ਪ੍ਰੋਟੀਨ, ਮਿਨਰਲਜ਼ ਅਤੇ ਵਿਟਾਮਿਨ ਜੋ ਕਿ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਲੋੜੀਂਦੇ ਹਨ। ਉਹਨਾਂ ਕਿਹਾ ਕਿ ਸਿਹਤ ਦੀ ਜਿੰਦਗੀ ਵਿੱਚ ਜੋ ਅਹਿਮੀਅਤ ਹੈ ਉਹ ਵਿਦਿਆਰਥੀਆਂ ਨੂੰ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਅਤੇ ਇਹੀ ਸਮਾਂ ਹੈ ਜਦੋਂ ਉਹਨਾਂ ਨੂੰ ਆਪਣੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਦੁੱਧ ਅਤੇ ਦੁੱਧ ਪਦਾਰਥ ਵਿੱਚ ਦਿਨੋ-ਦਿਨ ਵੱਧ ਰਹੀਆਂ ਮਿਲਾਵਟਾਂ ਤੋਂ ਵੀ ਸੁਚੇਤ ਕੀਤਾ। ਉਹਨਾਂ ਦੁੱਧ ਦੇ ਮਿਲਾਵਟ ਖੋਰਾਂ ਪ੍ਰਤੀ ਵੀ ਸੁਚੇਤ ਰਹਿਣ ਦੀ ਸਲਾਹ ਦਿੱਤੀ, ਸਿਰਫ ਇਸ ਕਰਕੇ ਨਹਂੀਂ ਕਿ ਉਹ ਖੁਦ ਦੁੱੱਧ ਪੀਂਦੇ ਹਨ ਜਾਂ ਦੁੱਧ ਪਦਾਰਥ ਵਰਤਦੇ ਹਨ, ਸਗੋਂ ਇਸ ਕਰਕੇ ਵੀ ਤਾਂ ਕਿ ਉਹ ਦੁੱਧ ਪ੍ਰਤੀ ਲੋੜੀਦਾ ਗਿਆਨ ਪ੍ਰਾਪਤ ਕਰਕੇ ਸਮਾਜ ਸੇਵਾ ਵਿੱਚ ਬਣਦਾ ਯੋਗਦਾਨ ਪਾ ਸਕਣ।
 ਚੇਅਰਮੈਨ ਇੰਡੀਅਨ ਡੇਅਰੀ ਐਸੋਸੀਏਨੌਰਥ ਜੋਨ ਪੰਜਾਬ ਚੈਪਟਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਇੰਦਰਜੀਤ ਸਿੰਘ ਨੇ ਇਸ ਲੇਖ ਰਚਨਾ ਪ੍ਰਤੀਯੋਗਤਾ ਕਰਵਾਉਣ ਅਤੇ ''ਦੁੱਧ ਦੀ ਮਹੱਤਤਾ'' ਬਾਰੇ ਚਾਨਣਾ ਪਾਇਆ। ਉਹਨਾ ਕਿਹਾ ਕਿ ਇਹ ਪ੍ਰਤੀਯੋਗਤਾ ਕਰਵਾਉਣ ਦਾ ਮੁੱਖ ਮਕਸਦ ਉਹਨਾਂ ਸਕੂਲੀ ਬੱਚਿਆਂ ਨੂੰ ਦੁੱਧ ਦੀ ਅਹਿਮੀਅਤ ਅਤੇ ਰੋਜ਼ਾਨਾ ਜਿੰਦਗੀ ਵਿੱਚ ਦੁੱਧ ਦੀ ਵਰਤੋਂ ਸਬੰਧੀ ਆਦਤ ਪਾਉਣ ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਕਿਹਾ ਕਿ ਸਾਡੇ ਦੇਸ ਦਾ ਭਵਿੱਖ, ਸਮਾਜ ਅਤੇ ਮਾਨਵਤਾ ਦਾ ਭਵਿੱਖ ਆਪਣੇ ਬੱਚਿਆਂ ਦੇ ਹੱਥ ਵਿੱਚ ਹੀ ਹੈ। ਇਸ ਲਈ ਬੱਚਿਆਂ ਦੀ ਸਿਹਤ ਬਾਰੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਡਾ ਪੰਜਾਬ ਸਿਹਤਮੰਦ ਜਵਾਨਾਂ ਕਰਕੇ ਜਾਣਿਆਂ ਜਾਂਦਾ ਹੈ, ਇਸ ਲਈ ਸਾਨੂੰ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਦੁੱਧ ਦੀ ਮਹੱਤਤਾਂ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਸਾਨੂੰ ਦੁੱਧ ਦੀ ਅਹਿਮਤੀ ਨੂੰ ਨਜ਼ਰਅੰਦਾਜ਼ ਨਹੀ ਕਰਨਾ ਚਾਹੀਦਾ। ਉਹਨਾਂ ਪੰਜਾਬ ਵਿੱਚ ਦੁੱਧ ਦੀ ਉਪਲੱਭਤਾ ਵਧਾਉਣ ਸਬੰਧੀ ਸਰਕਾਰ ਦੇ ਕੰਮਾਂ ਦਾ ਵਰਨਣ ਕਰਦੇ ਹੋਏ ਦੱਸਿਆ ਕਿ ਡੇਅਰੀ ਸਿਖਲਾਈਆਂ ਅਤੇ ਵਿਸਥਾਰ ਸੇਵਾਵਾਂ ਸਾਰਾ ਸਾਲ ਚਲਦੀਆਂ ਰਹਿੰਦੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਨਵੇਂ ਡੇਅਰੀ ਫਾਰਮ ਸਥਾਪਿਤ ਕਰਨ ਲਈ ਦੁੱਧ ਉਤਪਾਦਕਾ ਨੂੰ ਵਿੱਤੀ ਸਹਾਇਤਾ ਅਤੇ ਸਬਸਿਡੀ ਵੀ ਪ੍ਰਦਾਨ ਕੀਤੀ ਜਾਂਦੀ। ਇਹਨਾਂ ਕਾਰਜ਼ਾਂ ਸਦਕਾ ਰਾਜ ਵਿੱਚ ਹੁਣ 266 ਲੱਖ ਲੀਟਰ ਦੁੱਧ ਰੋਜ਼ਾਨਾ ਪੈਦਾ ਹੋ ਰਿਹਾ ਹੈ ਅਤੇ ਪ੍ਰਤੀ ਵਿਅਕਤੀ ਦੁੱਧ ਦੀ ਪੈਦਾਵਾਰ 961 ਗ੍ਰਾਮ ਹੈ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਵਧੀਆਂ ਕੁਆਲਟੀ ਦਾ ਦੁੱਧ ਪੀਣ ਤਾਂ ਕਿ ਉਹਨਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਚੰਗੀ ਤਰਾਂ ਹੋ ਸਕੇ।
 ਗੁਰੂ ਅਗਦ ਦੇਵ ਯੂਨੀਵਰਸਿਟੀ ਦੇ ਡਾ. ਇੰਦਰਪ੍ਰੀਤ ਕੁਲਾਰ ਅਤੇ ਡਾ. ਨਿਤਿਕਾ ਗੋਇਲ ਨੇ ਦੁੱਧ ਦੇ ਤਕਨੀਕੀ ਪੱਖਾਂ ਅਤੇ ਦੁੱਧ ਵਿਚਲੇ ਤੱਤਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਅਤੇ ਇਨਸਾਨ ਨੂੰ ਦੁੱਧ ਦੀ ਲੋੜ ਬਾਰੇ ਵੀ ਦੱਸਿਆ।
 ਇਸ ਮੌਕੇ ਤੇ ਲੇਖ ਰਚਨਾ ਵਿੱਚ ਭਾਗ ਲੈਣ ਵਾਲੇ ਮਨੀਸ਼ਾ ਰਾਣੀ ਮਾਈ ਨਿੱਕੋ ਦੇਵੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ, ਅਰਸ਼ਦੀਪ ਸਿੰਘ ਸੇਂਟ ਆਰ.ਐਨ.ਏ ਗੁਰੂਕੁਲ ਸਕੂਲ ਹੁਸ਼ਿਆਰਪੁਰ, ਪ੍ਰਿਆ ਰੀਬੀਕਾ ਨਿਊ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਏ ਅਤੇ ਇਹਨਾਂ ਨੂੰ 5000, 3000 ਅਤੇ 2000 ਰੁਪਏ ਦੇ ਨਕਦ ਇਨਾਮ ਵੀ ਦਿੱਤੇ ਗਏ।
 ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਜੁਆਇੰਟ ਸੰਯੁਕਤ ਵਧੀਕ ਐਡਮਿਨਸਟ੍ਰੇਸ਼ਨ ਪੀ.ਡੀ.ਡੀ.ਬੀ ਸ਼੍ਰੀ ਜਸਵਿੰਦਰ ਸਿੰਘ ਮਾਨ, ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਦਿਲਬਾਗ ਸਿੰਘ, ਗੁਰੂ ਅਗਦ ਦੇਵ ਯੂਨੀਵਰਸਿਟੀ ਦੇ ਡਾ: ਜੇ. ਐਸ. ਭੱਟੀ, ਸ. ਡੀ.ਐਸ ਓਬਰਾਏ ਪ੍ਰਧਾਨ ਡੇਅਰੀ ਐਸੋਸੀਏਸ਼ਨ, ਡਾ. ਰਵਿੰਦਰ ਕੌਰ ਪ੍ਰਿੰਸੀਪਲ ਮਾਲਵਾ ਸੈਟਰ ਕਾਲਜ ਆਫ ਐਜੂਕੇਸ਼ਨ ਘੁਮਾਰ ਮੰਡੀ, ਸ. ਗੁਰਦੀਸ਼ ਸਿੰਘ ਗਰੇਵਾਲ ਸੈਕਟਰੀ ਮੈਨੇਜਿੰਗ ਕਮੇਟੀ ਮਾਲਵਾ ਸੈਟਰ ਕਾਲਜ ਆਫ ਐਜੂਕੇਸ਼ਨ ਘੁਮਾਰ ਮੰਡੀ, ਸ. ਦਲਜਿੰਦਰ ਸਿੰਘ ਸਹਾਇਕ ਸੈਕਟਰੀ ਅਤੇ ਮੈਨੇਜ਼ਰ ਮਾਲਵਾ ਸੈਟਰ ਕਾਲਜ ਆਫ ਐਜੂਕੇਸ਼ਨ ਘੁਮਾਰ ਮੰਡੀ ਤੋਂ ਇਲਾਵਾ ਮਾਲਵਾ ਸੈਟਰ ਕਾਲਜ ਆਫ ਐਜੂਕੇਸ਼ਨ ਘੁਮਾਰ ਮੰਡੀ ਦੇ ਸਮੂਹ ਸਟਾਫ ਅਤੇ ਲੇਖ ਰਚਨਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਹਾਜ਼ਰ ਸਨ।
    ------------ 

No comments: