Saturday, December 07, 2013

ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਦੋਰਾਹਾ ਵਿੱਚ ਅਹਿਮ ਮੀਟਿੰਗ

Sat, Dec 7, 2013 at 7:11 PM
ਜੁਲਾਈ 2013 ਤੋਂ ਬਣਦੀ ਡੀ ਏ ਦੀ 10% ਕਿਸ਼ਤ ਜਾਰੀ ਕਰਨ ਦੀ ਮੰਗ
ਦੋਰਾਹਾ: 7 ਦਸੰਬਰ 2013: (*ਪਵਨ ਕੁਮਾਰ ਕੌਸ਼ਲ//ਪੰਜਾਬ ਸਕਰੀਨ): ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੋਰਾਹਾ ਦੀ ਮਾਸਿਕ ਇਕੱਤਰਤਾ ਕ੍ਰਿਸ਼ਨ ਕੁਮਾਰ ਕੌਸ਼ਲ ਯਾਦਗਾਰੀ ਭਵਨ ਦੋਰਾਹਾ ਵਿਖੇ ਪਵਨ ਕੁਮਾਰ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੇ ਸ਼ੁਰੂ ਵਿੱਚ ਪਛਿਲੇ ਸਮੇਂ ਵਿਛੜ ਗਏ ਸਾਥੀਆਂ ਸ੍ਰੀ ਤਾਰਾ ਸਿੰਘ ਜੈਪੁਰਾ, ਗੁਰਨਾਮ ਸਿੰਘ ਲੋਪੋਂ ਅਤੇ ਸੁਚਾ ਸਿੰਘ ਲੋਪੋਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।ਇੱਕ ਮਤੇ ਰਾਂਹੀ ਅਫਰੀਕਾ ਅੰਦਰ ਨਸਲੀ ਵਿਤਕਰੇ ਵਿਰੁਧ ਆਵਾਜ਼ ਉਠਾਉਣ ਵਾਲੇ ਅਤੇ ਜਿੱਤ ਪ੍ਰਾਪਤ ਕਰਨ ਵਾਲੇ ਸਾਬਕਾ ਰਾਸ਼ਟਰ ਪਤੀ ਸ੍ਰੀ ਨੈਲਸਨ ਮੈਂਡੇਲਾ ਦੀ ਮੌਤ ਉਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਦੋ ਮਿੰਟ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਕੌਸ਼ਲ ਨੇ ਵਿਸ਼ਵ ਵਪਾਰ ਸੰਸਥਾ ਦੇ ਭੈੜੇ ਮਨਸੂਬਿਆਂ ਰਾਂਹੀ ਵਿਕਾਸਸ਼ੀਲ ਦੀ ਹੋ ਰਹੀ ਲੁੱਟ ਬਾਰੇ ਦਸਦਿਆਂ ਕਿਹਾ ਕਿ ਦੇਸ਼ ਦੇ 82 ਕਰੋੜ ਲੋਕਾਂ ਲਈ ਭੋਜਨ ਸੁਰਖਿਆ ਕਾਨੂੰਨ ਰਾਹੀਂ ਭੋਜਨ ਮੁਹਈਆ ਕਰਵਾਉਣ, ਅਨਾਜ ਦੀ ਘੱਟੋ-ਘੱਟ ਮੁਲ ਦੇਣ ਅਤੇ ਹੋਰ ਸਬਸਿਡੀਆਂ ਦੇਣ ਲਈ ਬਾਲੀ (ਇੰਡੋਨੇਸ਼ੀਆ) ਵਿੱਚ ਵਿਸ਼ਵ ਵਪਾਰ ਸੰਸਥਾ ਦੀ ਦੇਖ-ਰੇਖ ਵਿੱਚ 159 ਦੇਸ਼ਾਂ ਦੇ ਹੋ ਰਹੇ ਸਮੇਲਣ ਤੋਂ ਆਗਿਆ ਲੈਣੀ ਪਈ ਜਿਹੜੀ ਸਾਮਰਾਜਵਾਦੀਆਂ ਦੀ ਗੁਲਾਮੀ ਤੋਂ ਘੱਟ ਨਹੀਂ।ਸਾਡੀ ਸਰਕਾਰ ਅਪਣੇ ਦੇਸ਼ ਨੂੰ ਇਨ੍ਹਾਂ ਸਾਮਰਾਜਵਾਦੀਆਂ ਅਗੇ ਗਹਿਣੇ ਪਾਉਣ ਰਾਹ ਪੈ ਚੁੱਕੇ ਹੈ।
ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਤੇ ਆਪਣੇ ਹਕਾਂ ਲਈ ਜਾਗਰੂਕ ਹੋਣ ਦੀ ਮਹਤੱਤਾ ਰਣਜੀਤ ਸਿੰਘ ਟਿਵਾਣਾ ਅਤੇ ਹਰਚਰਨ ਸਿੰਘ ਹੀਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਦਿਆਲ ਦਲਾਲ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਪਹਿਲੋਂ ਮੰਨੀਆ ਨੂੰ ਲਾਗੂ ਨਾਂ ਕਰਨਾ ਅਪਣੇ ਵਾਹਦੇ ਤੋਂ ਪਿਛੇ ਹਟੱਣਾ ਅਤੇ ਪੈਨਸ਼ਨਰਾਂ ਨਾਲ ਇੱਕ ਧੋਖਾ ਦਸਿਆ।
ਇੱਕ ਮਤੇ ਰਾਂਹੀ ਬੈਂਕ ਆਫ ਇੰਡੀਆ ਦੀ ਪਿੰਡ ਬਿਲਾਸਪੁਰ ਬਰਾਂਚ ਵਲੋਂ ਅਪਣੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਵਲੋਂ ਜਨਵਰੀ 2013 ਤੋਂ ਦਿੱਤੀ ਡੀ ਏ ਦੀ 8% ਕਿਸ਼ਤ ਦੀ ਹੁਣ ਤੱਕ ਅਦਾਇਗੀ ਨਾਂ ਕਰਨ ਦੀ ਨਿਖੇਧੀ ਕੀਤੀ ਜਦੋਂਕਿ ਬਾਕੀ ਬੈਂਕ ਬਣਦੇ ਬਕਾਏ ਸਮੇਤ ਇਹ ਕਿਸ਼ਤ ਦੇ ਚੁੱਕੇ ਹਨ ਅਤੇ ਉੱਚ ਅਧਿਕਾਰੀਆਂ ਤੋਂ ਬੈਂਕ ਆਫ ਇੰਡੀਆ ਬਰਾਂਚ ਬਿਲਾਸਪੁਰ ਵਿਰੁਧ ਕਾਰਵਈ ਦੀ ਮੰਗ ਕੀਤੀ।
ਇੱਕ ਹੋਰ ਮਤੇ ਰਾਂਹੀ ਜਨਵਰੀ 2013 ਤੋਂ ਜੂਨ ਤੱਕ ਦੇ ਵਧੇ ਡੀ ਏ ਦਾ ਬਕਾਇਆ ਦੇਣ ਅਤੇ ਜੁਲਾਈ 2013 ਤੋਂ ਬਣਦੀ 10% ਦਰ ਨਾਲ ਡੀ ਏ ਕਿਸ਼ਤ ਤੁਰੰਤ ਜਾਰੀ ਕਰਨ ਅਤੇ ਪਹਿਲਾਂ ਮੰਨੀਆ ਮੰਗਾ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ।

*ਪਵਨ ਕੁਮਾਰ ਕੌਸ਼ਲ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੋਰਾਹਾ ਦੇ ਪ੍ਰਧਾਨ ਹਨ 

No comments: