Wednesday, December 04, 2013

ਮੌਲਿਕ ਪੰਜਾਬੀ ਬਾਲ ਪੁਸਤਕ ਪੁਰਸਕਾਰ-2013

ਪੁਰਸਕਾਰ ਦੀ ਰਾਸ਼ੀ ਦਸ ਹਜ਼ਾਰ ਰੁਪਏ          Wed, Dec 4, 2013 at 4:06 PM
ਲੁਧਿਆਣਾ: 4 ਦਸੰਬਰ 2013: (*ਡਾ. ਗੁਲਜ਼ਾਰ ਸਿੰਘ ਪੰਧੇਰ//ਪੰਜਾਬ ਸਕਰੀਨ): ਸੁਪ੍ਰਸਿੱਧ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਜੀ ਦੇ ਪਰਿਵਾਰ ਵੱਲੋਂ ਸੰਨ 2000 ਤੋਂ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ ਆਰੰਭ ਕੀਤਾ ਗਿਆ ਸੀ, ਜਿਸ ਦੀ ਰਾਸ਼ੀ ਦਸ ਹਜ਼ਾਰ ਰੁਪਏ ਹੈ। ਇਹ ਇਨਾਮ ਹਰ  ਵਰ੍ਹੇ ਦਿੱਤਾ ਜਾਂਦਾ ਹੈ।
     2013 ਦੇ ਬਾਲ-ਪੁਸਤਕ ਪੁਰਸਕਾਰ ਲਈ ਇਸੇ ਸਾਲ (2013) ਦੌਰਾਨ ਛਪੀਆਂ ਮੌਲਿਕ ਬਾਲ-ਪੁਸਤਕਾਂ ਦੀਆਂ 4-4 ਕਾਪੀਆਂ ਦੀ ਮੰਗ ਕੀਤੀ ਜਾਂਦੀ ਹੈ, ਜੋ ਦਸਤੀ, ਕੂਰੀਅਰ ਜਾਂ ਡਾਕ ਰਾਹੀਂ 10 ਜਨਵਰੀ, 2014 ਤਕ ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾਇਰੈਕਟਰ, ਰੈਫ਼ਰੈਂਸ ਲਾਇਬ੍ਰੇਰੀ ਪੰਜਾਬੀ ਭਵਨ ਲੁਧਿਆਣਾ ਨੂੰ ਭੇਜ ਦਿੱਤੀਆਂ ਜਾਣ। ਇਥੇ ਇਹ ਦਸਣਾ ਉਚਿਤ ਹੋਵੇਗਾ ਕਿ ਇਕ ਵਾਰ ਇਹ ਇਨਾਮ ਲੈ ਚੁੱਕੇ ਲੇਖਕਾਂ ਦੀਆਂ ਨਵੀਆਂ ਰਚਨਾਵਾਂ ਨੂੰ ਘੱਟੋ ਘੱਟ ਪੰਜ ਸਾਲਾਂ ਦੇ ਵਕਫ਼ੇ ਪਿੱਛੋਂ ਹੀ ਵਿਚਾਰਿਆ ਜਾਵੇਗਾ।


*(ਡਾ.) ਗੁਲਜ਼ਾਰ ਸਿੰਘ ਪੰਧੇਰ ਮੇਹਨਤੀ ਲੇਖਕ ਅਤੇ  ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੈੱਸ ਸਕੱਤਰ ਹਨ 

No comments: