Friday, September 20, 2013

ਨਿਦਾ ਫ਼ਾਜ਼ਲੀ ਲੁਧਿਆਣਾ ਵਿਚ 22 ਸਤੰਬਰ ਨੂੰ

Fri, Sep 20, 2013 at 10:49 AM                                        Noted Poet Nida Fazli in Ludhiana 
ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ!   ਵੀਡੀਓ ਦੇਖੋ 
ਲੁਧਿਆਣਾ: 20 ਸਤੰਬਰ 2013: (ਪੰਜਾਬ  ਸਕਰੀਨ ਬਿਊਰੋ): ਪੰਜਾਬ ਸਾਹਿੱਤ ਅਕਾਦਮੀ, ਚੰਡੀਗੜ੍ਹ ਵਲੋਂ ਉਰਦੂ ਅਤੇ ਹਿੰਦੀ ਦੇ ਮਸ਼ਹੂਰ ਸ਼ਾਇਰ ਅਤੇ ਫਿਲਮ ਗੀਤਕਾਰ ਜਨਾਬ ਨਿਦਾ ਫ਼ਾਜ਼ਲੀ ਸਾਹਿਬ ਨੂੰ ਲੁਧਿਆਣਾ ਵਾਸੀਆਂ ਦੇ ਸਨਮੁਖ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਦਾ ਇਹ ਰੂ-ਬਰੂ ਗੁਰੁ ਨਾਨਕ ਭਵਨ ਦੇ ਨਵੇਂ ਬਣੇ ਮਿੰਨੀ ਆਡੀਟੋਰੀਅਮ ਵਿਚ ਐਤਵਾਰ 22 ਸਤੰਬਰ ਸ਼ਾਮ 6 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਜਨਾਬ ਨਿਦਾ ਫ਼ਾਜ਼ਲੀ ਨੇ ਗੰਭੀਰ ਉਰਦੂ ਸ਼ਾਇਰੀ ਦੇ ਨਾਲ ਨਾਲ ਹਿੰਦੀ ਸਿਨਮੇ ਅਤੇ ਅਨੇਕਾਂ ਲੜੀਵਾਰਾਂ ਲਈ ਹਰਮਨ ਪਿਆਰੇ ਗੀਤ ਲਿਖੇ। ਉਹਨਾਂ ਦੇ ਸ਼ਾਹਕਾਰ ਕਲਾਮ ਨੂੰ ਜਗਜੀਤ ਸਿੰਘ ਸਮੇਤ ਅਨੇਕ ਗ਼ਜ਼ਲ ਗਾਇਕਾਂ ਨੇ ਗਾਉਣ ਵਿਚ ਮਾਣ ਮਹਿਸੂਸ ਕੀਤਾ। ਹਾਲ ਹੀ ਵਿੱਚ ਭਾਰਤ ਦੇ ਰਾਸ਼ਟਰਪਤੀ ਵਲੋਂ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ।ਇਸ ਸਮਾਗਮ ਵਿਚ ਉਹ ਆਪਣੀ ਸ਼ਾਇਰੀ ਦੇ ਸਫ਼ਰ ਬਾਰੇ ਗੱਲਬਾਤ ਤੋਂ ਇਲਾਵਾ ਆਪਣਾ ਕਲਾਮ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਹਾਜ਼ਰ ਸਰੋਤਿਆਂ ਸਨਮੁਖ ਪੇਸ਼ ਕਰਨਗੇ। ਇਸ ਸਮਾਗਮ ਵਿਚ ਪੰਜਾਬ ਦੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਸ. ਸਰਵਨ ਸਿੰਘ ਫਿਲੌਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣ ਆ ਰਹੇ ਹਨ। ਅਕੈਡਮੀ ਦੇ ਪ੍ਰਧਾਨ ਡਾ. ਸੁਰਜੀਤ ਪਾਤਰ ਅਤੇ ਸਕੱਤਰ ਸ਼੍ਰੀ ਜਸਵੰਤ ਜ਼ਫ਼ਰ ਨੇ ਦੱਸਿਆ ਕਿ ਅਕਾਦਮੀ ਆਪਣੀਆਂ ਹੋਰ ਸਰਗਰਮੀਆਂ ਦੇ ਨਾਲ ਨਾਲ ਦੇਸ਼ ਦੇ ਹੋਰ ਖਿੱਤਿਆਂ ਅਤੇ ਭਾਸ਼ਾਵਾਂ ਦੇ ਸ਼ਾਇਰਾਂ ਨੂੰ ਪੰਜਾਬ ਦੇ ਕਵਿਤਾ ਪ੍ਰੇਮੀਆਂ ਦੇ ਰੂ-ਬਰੂ ਕਰਦੀ ਰਹੇਗੀ।
                                              ਨਿਦਾ ਫ਼ਾਜ਼ਲੀ ਦੀ ਸ਼ਾਇਰੀ: ਵੀਡੀਓ ਦੇਖੋ
ਨਿਦਾ ਫ਼ਾਜ਼ਲੀ--ਸ਼ਾਇਰੀ ਦੀ ਇਕ ਝਲਕ
ਚੰਦ ਬੇਚੇਹਰਾ ਆਹਟੋ ਕੇ ਸਿਵਾ,
ਸਾਰੀ ਬਸਤੀ ਮਜ਼ਾਰ ਜੈਸੀ ਹੈ!
--------------------
ਰੋਸ਼ਨੀ ਥੀ ਸਵਾਲ ਕੀ ਹੱਦ ਤੱਕ, 
ਹਰ ਨਜਰ ਖੋ ਗਈ ਜਵਾਬੋਂ ਮੇਂ!
---------
ਮੇਰੇ ਚੂਲਹੋੰ ਮੇਂ ਤੋ ਇਤਨੀ ਆਗ ਨਹੀਂ ਥੀ; 
ਜਿਸ ਸੇ ਸਾਰਾ ਸ਼ਹਰ ਜਲਾ ਹੈ ਕੋਈ ਪਰਚਮ ਹੋਗਾ!
-----------------
ਯਾਦ ਆਤਾ ਹੈ ਸੁਨਾ ਥਾ ਪਹਿਲੇ; 
ਕੋਈ ਆਪਣਾ ਭੀ ਖੁਦਾ ਥਾ ਪਹਿਲੇ।

ਜਿਸਮ ਬਣਨੇ ਮੇਂ ਉਸੇ ਦੇਰ ਲਗੀ;
ਇਕ ਉਜਾਲਾ ਸ ਹੁਆ ਥਾ ਪਹਿਲੇ!
-------------------
ਹਰ ਆਦਮੀ ਮੇਂ ਹੋਤੇ ਹੈਂ ਦਸ ਬੀਸ ਆਦਮੀ;
ਜਿਸਕੋ ਭੀ ਦੇਖਣਾ ਹੋ ਕਈ ਬਾਰ ਦੇਖਨਾ!
------------------
ਬੱਚਾ ਬੋਲਾ ਦੇਖ ਕੇ ਮਸਜਿਦ ਆਲੀਸ਼ਾਨ;
ਅਲ੍ਹਾ ਤੇਰੇ ਏਕ ਕੋ ਇਤਨਾ ਬੜਾ ਮਕਾਨ!



No comments: