Thursday, September 05, 2013

ਕਪੂਰਥਲਾ 'ਚ 21-22 ਸਤੰਬਰ ਨੂੰ ਇਪਟਾ ਪੰਜਾਬ ਵੱਲੋਂ ਵਿਸ਼ੇਸ਼ ਸਮਾਗਮ

Sanjeevan Singh on FB:
ਇਪਟਾ ਦੇ ਬਾਨੀ ਮੈਂਬਰਾਂ ਦੀ ਯਾਦ ਵਿਚ ਸਮਰਪਿਤ ਹੋਵੇਗੇ ਪ੍ਰੋਗਰਾਮ 
ਕੰਡਿਆਂ ਨਾਲ ਭਰੇ ਰਸਤਿਆਂ ਤੇ ਤੁਰਨਾ ਅਤੇ ਕੰਡੇ ਖਿਲਾਰਨ ਵਾਲਿਆਂ ਨੂੰ ਵੀ ਦੋਸਤੀ ਕਰਨ ਦੀ ਜਾਚ ਸਿਖਾਉਣਾ ਕੋਈ ਆਸਾਨ ਨਹੀਂ ਹੁੰਦਾ ਪਰ ਕੁਝ ਲੋਕਾਂ ਨੇ ਜਿੰਦਗੀ ਵਿੱਚ ਅਜਿਹੇ ਕ੍ਰਿਸ਼ਮੇ ਵੀ ਕੀਤੇ ਹਨ। ਅੰਗਿਆਰਿਆਂ ਭਰੇ ਰਾਹਾਂ ਤੇ ਤੁਰ ਕੇ ਮੁਸਕਰਾਉਣ ਵਾਲੇ ਇਹਨਾਂ ਯੋਧਿਆਂ ਨੇ ਦੁੱਖ ਦੀ ਘੜੀ ਵਿੱਚ ਵੀ ਗਾਉਣਾ ਸਿਖਾਇਆ ਸੀ। ਔਕੜਾਂ ਨੂੰ ਗਲੇ ਲਾਉਣਾ, ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾਉਣਾ ਇਹਨਾਂ ਲੋਕਾਂ ਨੂੰ ਬਾਖੂਬੀ ਆਉਂਦਾ ਸੀ। ਮੇਰੀ ਮੁਰਾਦ ਹੈ ਲੋਕ ਪੱਖੀ ਕਲਾਕਾਰਾਂ ਨੂੰ ਪਰਣੈ ਸੰਸਥਾ ਇਪਟਾ ਦੇ ਬਾਨੀਆਂ ਤੋਂ। ਇਹਨਾਂ ਦੀ ਯਾਦ ਵਿੱਚ ਇੱਕ ਸਮਾਗਮ ਹੋ ਰਿਹਾ ਹੈ ਕਪੂਰਥਲਾ ਵਿੱਚ 21 ਅਤੇ 22 ਸਤੰਬਰ 2013 ਨੂੰ। ਇਸਦਾ ਸੰਖੇਪ ਵੇਰਵਾ ਫੇਸਬੁਕ ਤੇ ਪੋਸਟ ਕੀਤਾ ਹੈ ਸਾਥੀ ਸੰਜੀਵਨ ਸਿਘ ਨੇ। ਇਹ ਵੇਰਵਾ ਸੰਖੇਪ ਝੇ ਵਾਧੇ ਨਾਲ ਇਥੇ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੇ ਲੋਕ ਹੁੰਮ ਹੁਮਾ ਕੇ ਪੁੱਜ ਸਕਣ
ਦੋਸਤੋ,
ਇਪਟਾ ਪੰਜਾਬ ਵੱਲੋਂ ਗਦਰ ਦੀ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਉਤਰ ਖੇਤਰੀ ਲੋਕ-ਹਿਤੈਸ਼ੀ ਉਤਸਵ ਦਾ ਆਯੋਜਨ 21 ਅਤੇ 22 ਸਤੰਬਰ, ਸ਼ਨੀਚਰਵਾਰ ਅਤੇ ਐਤਵਾਰ ਨੂੰ ਰੇਲਵੇ ਕੋਚ ਫੈਕਟਰੀ (ਕਪੂਰਥਲਾ) ਵਿਖੇ ਕੀਤਾ ਜਾ ਰਿਹਾ ਹੈ।ਜੋ ਇਪਟਾ ਦੇ ਬਾਨੀ ਮੈਂਬਰਾਂ ਸਵਰਗੀ ਸਰਵਸ੍ਰੀ ਬਲਰਾਜ ਸਾਹਨੀ, ਕੈਫ਼ੀ ਆਜ਼ਮੀ, ਆਈ ਸੀ. ਨੰਦਾ, ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ, ਸੁਰਿੰਦਰ ਕੌਰ (ਲੋਕ-ਗਾੲਕਾ), ਗੁਰਸ਼ਰਨ ਭਾਜੀ, ਹੁਕਮ ਚੰਦ ਖਲੀਲੀ, ਜੋਗਿੰਦਰ ਬਾਹਰਲਾ, ਉਰਮਿਲਾ ਆਨੰਦ, ਹਰਨਾਮ ਸਿੰਘ ਨਰੂਲਾ ਦੀ ਯਾਦ ਵਿਚ ਸਮਰਪਿਤ ਹੋਵੇਗੇ।ਜਿਸ ਵਿਚ ਪੰਜਾਬ, ਹਿਮਾਚਲ, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਹਰਿਆਣਾਂ ਅਤੇ ਦਿੱਲੀ ਦੀਆਂ ਇਪਟਾ ਇਕਾਈਆਂ ਵੱਲੋਂ ਨਾਟਕ, ਨੁਕਡ਼-ਨਾਟਕ ਲੋਕ-ਗਾਇਕੀ ਅਤੇ ਹੋਰ ਲੋਕ-ਨਾਚ ਦੀ ਪੇਸ਼ਕਾਰੀ ਕੀਤੀ ਜਾਵੇਗੀ।ਸੈਮੀਨਾਰਾਂ ਵਿਚ ਦੇਸ਼ ਦੀ ਅਜ਼ਾਦੀ ਵਿਚ ਗਦਰ ਅਤੇ ਕੂਕਾ ਲਹਿਰ ਦਾ ਯੋਗਦਾਨ, ਇਪਟਾ ਦਾ ਇਤਿਹਾਸ, ਸਭਿਆਚਾਰਕ ਪ੍ਰਦੂਸ਼ਣ ਅਤੇ ਪੰਜਾਬੀ ਰੰਗਮੰਚ ਦੇ 100 ਸਾਲ ਅਤੇ ਇਪਟਾ ਪੰਜਾਬ ਦੇ ਮੁੱਢਲੇ ਕਾਰਕੁਨ ਅਮਰਜੀਤ ਗੁਰਦਾਪੁਰੀ ਅਤੇ ਗੁਰਚਰਨ ਸਿੰਘ ਬੋਪਾਰਾਏ ਅਤੇ ਸਵਰਣ ਸਿੰਘ ਬੋਪਾਰਾਏ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ।
ਕਾਬਿਲ-ਏ-ਜ਼ਿਕਰ ਹੈ ਕਿ ਲੋਕ ਵਿਰੋਧੀ ਹਨੇਰੀਆਂ ਨਾਲ ਟੱਕਰ ਲੈਂਦਿਆਂ ਇਹਨਾਂ ਲੋਕ ਪੱਖੀ ਕਲਾਕਾਰਾਂ ਨੇ ਆਪਣੇ ਰੁਝੇਵਿਆਂ ਚੋਂ ਸਮਾਂ ਕਢ ਕੇ ਇਸ ਧਾਰਾ ਦੀ ਸਥਾਪਨਾ ਕੀਤੀ ਸੀ ਜਿਸਨੇ ਲੋਕਾਂ ਨੂੰ ਲੋਕਾਂ ਦੀ ਸ਼ਕਤੀ ਅਤੇ ਲੋਕਾਂ ਦੇ ਮਸਲਿਆਂ ਤੋਂ ਰੂਬਰੂ ਕਰਾਇਆ ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹਨਾਂ ਮਹਾਨ ਲੋਕਾਂ ਨੇ ਆਪਣੇ ਖੂਨ ਨਾਲ ਇਪਟਾ ਨੂੰ ਸਿੰਜਿਆ। ਲੋਕਾਂ ਚੋਂ ਬਣੀ ਲੋਕਾਂ ਦੀ ਇਸ ਸੰਸਥਾ ਨਾਟ ਸੰਸਥਾ ਇਪਟਾ ਦਾ ਮੁੱਢ ਪੰਜਾਬ ਵਿਚ 1961 ਨੂੰ ਤੇਰਾ ਸਿੰਘ ਚੰਨ ਨੇ ਸੁਰਿੰਦਰ ਕੌਰ (ਲੋਕ-ਗਾਇਕਾ), ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ ਅਤੇ ਅਮਰਜੀਤ ਗੁਰਦਾਸ ਪੁਰੀ ਦੇ ਸਰਗਰਮ ਸਹਿਯੋਗ ਨਾਲ ਬੰਨਿਆ। ਇਹ ਸਾਰੇ ਹੀ ਬਹੁਤ ਪੜ੍ਹੇ ਲਿਖੇ ਅਤੇ ਗੂੜ੍ਹ ਗਿਆਨੀ ਲੋਕ ਸਨ ਜੇ ਚਾਹੁੰਦੇ ਤਾਂ ਨੌਕਰੀਆਂ ਜਾਂ ਕਾਰੋਬਾਰ ਕਰਕੇ ਆਪੋ ਆਪਣੀ ਜਿੰਦਗੀ ਦੇ ਇੰਨਕਲਾਬ ਉਦੋਂ ਹੀ ਲਿਆ ਸਕਦੇ ਸਨ ਪਰ ਇਹਨਾਂ ਨੇ ਆਪਣੇ ਘਰ ਪਰਿਵਾਰਾਂ ਦੇ ਫਿਕਰ ਨੂੰ ਦੂਜੇ ਨੰਬਰ ਤੇ ਰੱਖਦਿਆਂ ਲੋਕਾਂ ਦੇ ਦਰਦ ਨੂੰ ਪਹਿਲ ਦਿੱਤੀ ਆਪਣੀ ਸਿਹਤ, ਆਪਣੀ ਜਿੰਦਗੀ ਆਪਣਾ ਕੈਰੀਅਰ ਸਭ ਕੁਝ ਦਾਅ 'ਤੇ ਲਾ ਕੇ ਇਸ ਸਭਿਆਚਾਰਕ ਟੋਲੀ ਨੇ ਨਾਟਕਾਂ, ਨਾਟ-ਗੀਤਾਂ ਅਤੇ ਓਪੇਰਿਆਂ ਦੇ ਥਾਂ ਥਾ ਮੰਚਣਾਂ ਰਾਹੀ ਪੰਜਾਬ ਦੇ ਸਭਿਆਚਾਰ ਵਿਚ ਇਕ ਸਿਫਤੀ ਅਤੇ ਇਨਕਾਲਬੀ ਤਬਦੀਲੀ ਲਿਆਂਦੀ। ਜਿੱਥੇ ਕਿਤੇ ਵੀ ਇਹ ਟੋਲੀ ਆਪਣਾ ਪ੍ਰੋਗਰਾਮ ਕਰਨ ਜਾਂਦੀ ਲੋਕਾਂ ਦਾ ਹਜੂਮ ਉਮੜ ਕੇ ਆ ਜਾਂਦਾ। ਇਸ ਲਈ ਉਹਨਾਂ ਮਹਾਨ ਲੋਕਾਂ ਨੂੰ ਸਜਦਾ ਕਰਨਾ ਬਹੁਤ ਜਰੂਰੀ ਹੈ ਵਰਨਾ ਸਾਡਾ ਆਪਣਾ ਆਪਾ ਹੀ ਸਾਨੂੰ ਅਹਿਸਾਨ ਫਰਾਮੋਸ਼ ਆਖੇਗਾ। ਆਓ ਯਾਦ ਕਰੀਏ ਉਹਨਾਂ ਨੂੰ ਜਿਹਨਾਂ ਸਾਡੇ ਲੈ ਆਪਣਾ ਸਭ-ਕੁਝ ਦਾਅ  ਤੇ ਲਾ ਦਿੱਤਾ ਸੀ (Inputs by Rector Kathuria)

No comments: