Wednesday, August 28, 2013

ਸੰਤ ਆਸਾ ਰਾਮ ਵਿਰੁਧ ਸਿੱਖ ਰੋਹ ਹੋਰ ਭਖਿਆ

ਐਸਜੀਪੀਸੀ ਨੇ ਮਾਮਲਾ ਬਾਕਾਇਦਾ ਪੁਲਿਸ ਕੋਲ ਵੀ ਉਠਾਇਆ
ਅੰਮ੍ਰਿਤਸਰ: 28 ਅਗਸਤ 2013: (ਪੰਜਾਬ ਸਕਰੀਨ ਬਿਊਰੋ): ਵਿਵਾਦਾਂ ਵਿੱਚ ਘਿਰੇ ਆ ਰਹੇ ਸੰਤ ਆਸਾ ਰਾਮ ਦੇ ਸਮਰਥਕਾਂ ਵੱਲੋਂ ਥਾਂ ਥਾਂ ਸਮਰਥਨ ਮੁਜ਼ਾਹਰੇ ਕਰਨ ਦੇ ਬਾਵਜੂਦ ਵੀ ਸੰਤ ਦੇ ਖਿਲਾਫ਼ ਖੜਾ ਹੋਇਆ ਲੋਕ ਰੋਹ ਮੱਥਾ ਹੋਣ ਦਾ ਨਾਮ ਨਹੀਂ ਲੈ ਰਿਹਾ। ਹੁਣ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮਸਲੇ ਤੇ ਠੋਸ ਕਦਮ ਚੁੱਕਦਿਆਂ ਪੁਲਿਸ ਕੋਲ ਆਪਣਾ ਇਤਰਾਜ਼ ਪਹੁੰਚਾਇਆ ਹੈ। ਕਾਬਿਲ-ਏ-ਜ਼ਿਕਰ ਹੈ ਕਿ ਸੰਤ ਆਸਾ ਰਾਮ ਆਸ਼ਰਮ ਦੀ ਇੱਕ ਸੀਨੀਅਰ ਬੁਲਾਰਾ ਹੋਣ ਦਾ ਦਾਵਾ ਕਰਨ ਵਾਲੀ ਨੀਲਮ ਦੁੱਬੇ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਸੰਤ ਆਸਾ ਰਾਮ ਦੀ ਤੁਲਣਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਸੀ। ਇਸਦੇ ਨਾਲ ਹੀ ਗੌਤਮ ਬੁਧ ਅਤੇ ਕਈ ਹੋਰਨਾਂ ਸ਼ਖਸੀਅਤਾਂ ਨਾਲ ਵੀ ਸੰਤ ਆਸਾ ਰਾਮ ਦੀ ਬਰਾਬਰੀ ਕੀਤੀ ਗਈ ਸੀ। ਇਸ ਇੰਟਰਵਿਊ ਦੇ ਪ੍ਰਸਾਰਨ ਤੋਂ ਬਾਅਦ ਦਿੱਲੀ ਦੀਆਂ ਸਿੱਖ ਸੰਸਥਾਵਾਂ ਵੀ ਹਰਕਤ ਵਿੱਚ ਆਈਆਂ ਅਤੇ ਇਨਡੋਰ ਵਿੱਚ ਵੀ ਸਿੱਖ ਜਗਤ ਵੱਲੋਂ ਭਰਵੇਂ ਮੁਜ਼ਾਹਰੇ ਹੋਏ। ਮਾਹੌਲ ਵਿੱਚ ਤੇਜ਼ੀ ਆਉਣ ਤੇ ਐਸਜੀਪੀਸੀ ਨੇ ਵੀ ਮਾਮਲਾ ਪੁਲਿਸ ਕੋਲ ਜਾ ਉਠਾਇਆ। ਇਸ ਤਸਵੀਰ ਕੁਝ ਉਹਨਾਂ ਪਲਾਂ ਦੀ ਹੀ ਹੈ ਜਦੋਂ ਇਹ ਮਾਮਲਾ ਉਠਾਉਣ ਲਈ ਐਸਜੀਪੀਸੀ ਦੇ ਉਚ ਅਧਿਕਾਰੀ ਪੁਲਿਸ ਕੋਲ ਪੁੱਜੇ। ਹੁਣ ਦੇਖਣਾ ਹੈ ਕਿ ਪੰਜਾਬ ਵਿੱਚ ਸਿੱਖ ਜਗਤ ਦਾ ਵਿਰੋਧ ਅਤੇ ਰੋਹ ਭਖਣ ਤੋਂ ਬਾਅਦ ਸੰਤ ਆਸਾ ਰਾਮ ਦੇ ਸਮਰਥਕ ਅਤੇ ਕਈ ਹੋਰ ਸੰਸਥਾਵਾਂ ਕੀ ਰੁੱਖ ਅਖਤਿਆਰ ਕਰਦਿਆਂ ਹਨ ?

No comments: