Thursday, August 22, 2013

ਸੁਪਰੀਮ ਕੋਰਟ ਨੇ ਸ਼ਿਵੂ ਅਤੇ ਜਦੇਸਵਾਮੀ ਦੀ ਫ਼ਾਂਸੀ ‘ਤੇ ਲਾਈ ਰੋਕ

ਪ੍ਰੋ ਭੁੱਲਰ ਦੀ ਫਾਂਸੀ ਸੰਬੰਧੀ ਅੰਦੇਸ਼ਾ ਵੀ ਕੁਝ ਦੇਰ ਲਈ ਫੇਰ ਟਲਿਆ 
ਨਵੀਂ ਦਿੱਲੀ, 21 ਅਗਸਤ:(ਇੰਟ.): ਪ੍ਰੋਫੈਸਰ ਭੁੱਲਰ ਦੀ ਫਾਂਸੀ ਰੁਕਵਾਉਣ ਲਈ ਸਰਗਰਮ ਧਿਰਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਉਸ ਵੇਲੇ ਆਪਣੇ ਅਗਲੇ ਸੰਘਰਸ਼ ਲਈ ਇੱਕ ਹੋਰ ਸੁਨਹਿਰੀ ਮੌਕਾ ਮਿਲ ਗਿਆ ਜਦੋਂ ਸੁਪਰੀਮ ਕੋਰਟ ਨੇ ਸ਼ਿਵੂ ਅਤੇ ਜਦੇ ਸਵਾਮੀ ਦੀ ਫਾਂਸੀ ਤੇ ਰੋਕ ਲਾ ਦਿੱਤੀ। ਇਸ ਰੋਕ ਨਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਸਬੰਧੀ ਪੈਦਾ ਹੋਇਆ ਤੌਖਲਾ ਫਿਲਹਾਲ ਕੁੱਝ ਦੇਰ ਲਈ ਫੇਰ ਟੱਲ ਗਿਆ ਹੈ ਵੇਰਵੇ ਮੁਤਾਬਿਕ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸਬੰਧੀ 1 ਹੋਰ ਕੇਸ ਤੇ ਫੈਸਲਾ ਦਿੰਦਿਆਂ ਇਹਨਾਂ ਦੋਹਾਂ ਦੋਸ਼ੀਆਂ ਦੀ ਫਾਂਸੀ ਤੇ ਫਿਲਹਾਲ ਰੋਕ ਲਾ ਦਿੱਤੀ। ਜਦੋਂ ਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਉਕਤ ਦੋਸ਼ੀਆਂ ਨੂੰ 22 ਅਗਸਤ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਪ੍ਰੋ. ਭੁੱਲਰ ਨੂੰ ਕਿਸੇ ਵੀ ਵੇਲੇ ਫਾਂਸੀ ਦਿੱਤੀ ਜਾ ਸਕਦੀ ਹੈ। ਹੁਣ ਸਪਸ਼ਟ ਰੂਪ ਵਿੱਚ ਸੁਪਰੀਮ ਕੋਰਟ ਨੇ ਕਰਨਾਟਕ ‘ਚ 2 ਦੋਸ਼ੀਆਂ ਨੂੰ ਕੱਲ੍ਹ ਦਿੱਤੇ ਜਾਣ ਵਾਲੀ ਫਾਂਸੀ ‘ਤੇ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਵਿਚੋਂ ਇਕ ਨੇ ਜੇਲ੍ਹ ‘ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਸ਼ਿਵੂ ਮੁਨੀਸ਼ੇਟੀ ਅਤੇ ਜਾਦੇਸਵਾਮੀ ਰੰਗਾਸ਼ੈਟੀ, ਜਿਨ੍ਹਾਂ ਨੂੰ ਸੰਨ 2001 ਦੌਰਾਨ ਇਕ ਨਾਬਾਲਗ ਕੁੜੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਮਾਰ ਦੇਣ ਦੇ ਦੋਸ਼ ‘ਚ ਫਾਂਸੀ ਦਾ ਸਜ਼ਾ ਸੁਣਾਈ ਗਈ ਸੀ ਇਸ ਦੋਸ਼ੀ ਨੇ ਰਾਸ਼ਟਰਪਤੀ ਵੱਲੋਂ ਰਹਿਮ ਦੀ ਅਪੀਲ ਰੱਦ ਕੀਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਚੀਫ਼ ਜਸਟਿਸ ਸ੍ਰੀ ਪੀ. ਸਥਾਸਿਵਮ ਦੀ ਅਗਵਾਈ ਵਾਲੇ ਬੈਂਚ ਨੇ ਕਰਨਾਟਕ ਪੁਲਿਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਸ਼ਿਵੂ ਅਤੇ ਜਾਦੇਸਵਾਮੀ ਨੂੰ ਚਮਾਰਾਜਨਗਰ ਦੀ ਪੁਲਿਸ ਨੇ 15 ਅਕਤੂਬਰ, 2001 ਨੂੰ ਇਕ 18 ਸਾਲਾਂ ਦੀ ਲੜਕੀ ਨਾਲ ਜਬਰ ਜਨਾਹ ਕਰ ਕੇ ਉਸ ਦੀ ਹੱਤਿਆ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਦੋਵਾਂ ਨੂੰ 25 ਜੁਲਾਈ, 2005 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਕਰਨਾਟਕ ਹਾਈ ਕੋਰਟ ਨੇ ਅਕਤੂਬਰ, 2005 ਨੂੰ ਇਹ ਸਜ਼ਾ ਬਰਕਰਾਰ ਰੱਖੀ ਸੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ 2007 ‘ਚ ਸਹੀ ਕਰਾਰ ਦੇ ਦਿੱਤਾ ਸੀ। ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਇਸ ਮਹੀਨੇ ਹੀ ਉਨ੍ਹਾਂ ਦੀ ਰਹਿਮ ਦੀ ਅਪੀਲ ਰੱਦ ਕੀਤੀ ਸੀ। ਹੁਣ ਦੇਖਣਾ ਹੈ ਫਾਂਸੀ ਰੁਕਵਾਉਣ ਲਈ ਸਰਗਰਮ ਧਿਰਾਂ ਕੀ ਚਾਰਾਜੋਈ ਕਰਦਿਆਂ ਹਨ। ਕਾਬਿਲੇ ਜ਼ਿਕਰ ਹੈ ਕਿ ਪ੍ਰੋਫੈਸਰ ਭੁੱਲਰ ਦੀ ਪਤਨੀ ਨਵਨੀਤ ਇਸ ਫਾਂਸੀ ਨੂੰ ਰੁਕਵਾਉਣ ਲਗਾਤਾਰ ਸਰਗਰਮ ਹੈ। ਉਸਨੇ ਅੱਤ ਦੇ ਨਿਰਾਸ਼ਾ ਵਾਲੇ ਹਾਲਾਤ ਵਿੱਚ ਵੀ ਦਿਲ ਨਹੀਂ ਸੀ ਛੱਡਿਆ

ਕੁਝ ਹੋਰ ਜ਼ਰੂਰੀ ਲਿੰਕ:


ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ


No comments: