Saturday, March 23, 2013

ਕਮਿਊਨਿਸਟ ਪਾਰਟੀਆਂ ਨੇ ਵੀ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਦੇਸ਼ ਨੂੰ ਦਰਪੇਸ਼ ਸਮਸਿਆਵਾਂ ਦੇ ਹੱਲ ਦੇ ਲਈ ਅੰਦੋਲਨ ਜਾਰੀ ਰੱਖਣ ਦਾ ਪ੍ਰਣ
ਲੁਧਿਆਣਾ 23 ਮਾਰਚ (ਰੈਕਟਰ ਕਥੂਰੀਆ): ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਜ ਸਹੀਦੀ ਦਿਵਸ ਮੌਕੇ ਇੱਕ ਵਾਰ ਫੇਰ ਭਖਵੀਆਂ ਵਿਚਾਰਾਂ ਕੀਤੀਆਂ ਗਈਆਂ। ਸ਼ਹੀਦਾਂ ਨੂੰ ਲੁਧਿਆਣਾ ਵਿਖੇ ਵੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਗਰਾਓਂ ਪੁਲ ਦੇ ਚੋਂਕ ਵਿੱਚ ਸ਼ਹੀਦਾਂ ਦੇ ਤ੍ਰਿਮੂਰਤੀ ਬੁਤ ਤੇ ਫੁੱਲਾਂ ਦੇ ਹਾਰ ਪਾਏ ਗਏ।  ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 83ਵੇਂ ਸ਼ਹੀਦੀ ਦਿਹਾੜੇ ਤੇ ਅੱਜ ਭਾਰਤੀ ਕਮਿਉਨਿਸਟ ਪਾਰਟੀ ਅਤੇ ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਵਲੋਂ  ਉਹਨਾਂ ਦੇ ਬੁੱਤਾਂ ਤੇ ਹਾਰ ਪਾ ਕੇ ਤੇ ਰੈਲੀ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਦੇਸ਼ ਨੂੰ ਦਰਪੇਸ਼ ਸਮਸਿਆਵਾਂ ਦੇ ਹੱਲ ਦੇ ਲਈ ਅੰਦੋਲਨ ਜਾਰੀ ਰੱਖਣ ਦਾ ਪ੍ਰਣ ਵੀ ਲਿਆ ਗਿਆ। ਕੇਂਦਰ ਅਤੇ ਸੂਬਾਈ ਸਰਕਾਰਾਂ ਵਲੋਂ  ਅਪਣਾਈਆਂ ਜਾ ਰਹੀਆਂ ਆਰਥਿਕ ਨੀਤੀਆਂ ਦੇ ਕਾਰਨ ਬੇਰੋਜ਼ਗਾਰੀ ਵੱਧ ਗਈ ਹੈ ਅਤੇ ਲੋਕਾਂ ਤੇ ਮਹਿੰਗਾਈ ਦੀ ਮਾਰ ਵੀ  ਰਹੀ ਹੈ। ਰਾਜਨੀਤੀ ਦਾ ਅਪਰਾਧੀਕਰਨ ਵਧ ਗਿਆ ਹੈ ਅਤੇ ਲੋਕਾਂ ਖਾਸ ਤੌਰ ਤੇ ਔਰਤਾਂ ਤੇ ਬੱਚਿਆਂ ਵਿੱਚ ਅਸੁਰਖਿੱਆ ਵਧ ਗਈ ਹੈ। ਇਸ ਲਈ ਵਿਦੇਸ਼ੀ ਕੰਪਨੀਆਂ ਦੇ ਦਬਾਅ ਹੇਠ ਅਪਣਾਈਆਂ ਗਈਆਂ ਨੀਤੀਆਂ ਨੂੰ ਤੁਰੰਤ ਬੰਦ ਦਰਨ ਦੀ ਲੋੜ ਹੈ। ਇਸ ਮੌਕੇ ਤੇ ਸੰਬੋਧਨ ਕਰਲ ਵਾਲਿਆਂ ਵਿੱਚ ਸ਼ਾਮਲ ਸਨ ਕਾਮਰੇਡ  ਕਰਤਾਰ ਸਿੰਘ ਬੁਆਣੀ, ਕਾ. ਸੁਖਮਿੰਦਰ ਸੇਖੋਂ, ਕਾ. ਉ ਪੀ ਮਹਿਤਾ, ਕਾ. ਜਤਿੰਦਰ, ਕਾ. ਰਮੇਸ਼ ਰਤਨ, ਕਾ. ਡੀ ਪੀ ਮੌੜ, ਡਾ. ਅਰੁਣ ਮਿੱਤਰਾ, ਕਾ. ਅਮਰਜੀਤ ਮੱਟੂ, ਡਾ. ਗੁਰਵਿੰਦਰ, ਕਾ. ਨਗੀਨਾ, ਕਾ. ਗੁਰਨਾਮ ਸਿੱਧੂ, ਕਾ. ਆਨੋਦ, ਕਾ. ਰਾਮਧਰ ਸਿੰਘ, ਕਾ. ਵਿਜੈ ਮਿਸ਼ਰਾ, ਕਾ. ਸੁਖਮਿੰਦਰ ਲੋਟੇ, ਕਾ. ਦੇਵ ਰਾਜ, ਕਾ. ਕੇਵਲ ਸਿੰਘ, ਕਾ. ਗੁਰਨਾਮ ਗਿੱਲ, ਕਾ. ਲਾਲ ਬਹਾਦੁਰ, ਕਾ. ਰਾਮ ਚੰਦਰ, ਕਾ. ਸਤਨਾਮ ਸਿੰਘ ਆਦਿ।



ਇਨਕਲਾਬੀ ਸੰਘਰਸ਼ ਦਾ ਮਹਾਂ-ਨਾਇਕ...



ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਬੋਲ:ਇੱਕ ਗਰਜਵੀਂ ਲਲਕਾਰ




No comments: