Tuesday, March 19, 2013

ਪੁਸਤਕ 'ਚਿੱਤ ਨੂੰ ਟਿਕਾਣੇ ਰੱਖੀਏ ਕੀਤੀ ਜਾਵੇਗੀ ਲੋਕ ਅਰਪਣ

ਪਰਵਾਸੀ ਪੰਜਾਬੀ ਸ਼ਾਇਰ ਡਾ.ਤਾਰਾ ਸਿੰਘ ਆਲਮ ਨਾਲ ਰੂਬਰੂ 23 ਮਾਰਚ ਨੂੰ
ਲੁਧਿਆਣਾ: (ਰੈਕਟਰ ਕਥੂਰੀਆ): ਪਿਛਲੇ ਕੁਝ ਅਰਸੇ ਤੋਂ ਲੁਧਿਆਣਾ ਦੀਆਂ ਸਾਹਿਤਿਕ ਸਰਗਰਮੀਆਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਇੰਝ ਜਾਪਦਾ ਹੈ ਜਿਵੇਂ 84 ਤੋਂ ਪਹਿਲਾਂ ਵਾਲਾ ਸਾਹਿਤਿਕ ਮਾਹੌਲ ਮੁੜ ਪਰਤ ਆਇਆ ਹੋਵੇ। ਉਸ ਪੁਰਾਣੇ ਸਾਹਿਤਿਕ ਮਾਹੌਲ ਦੇ ਇਸ ਨਵੇਂ ਰੂਪ ਵਿੱਚ ਹੋਏ ਤਕਨੀਕੀ ਵਾਧੇ ਨੇ ਇਸਦਾ ਮੁਹਾਂਦਰਾ ਹੋਰ ਵੀ ਨਿਖਾਰ ਦਿੱਤਾ ਹੈ। ਪੰਜਾਬ ਵਿੱਚ ਨਿਕਲਦੇ ਹਿੰਦੀ ਪੰਜਾਬੀ ਪਰਚਿਆਂ ਦੀ ਗਿਣਤੀ 'ਚ ਹੋਏ ਵਾਧੇ ਅਤੇ ਦੁਨੀਆ ਦੇ ਹਰ ਕੋਨੇ ਨੂੰ ਜੋੜਨ ਵਾਲੇ ਇੰਟਰਨੈਟ ਦੇ ਜਾਦੂ ਨੇ ਹੁਣ ਇਸਦੇ ਜੋਸ਼ ਅਤੇ ਜਲਵੇ ਨੂੰ ਇੱਕ ਕ੍ਰਿਸ਼ਮਾ ਹੀ ਬਣਾ ਦਿੱਤਾ ਹੈ। ਪਹਿਲਾਂ ਪਹਿਲ ਜਦੋਂ ਬਰਨਾਲਾ ਅਤੇ ਲੁਧਿਆਣਾ ਜਾਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਚਲੀ ਦੂਰੀ ਵੀ ਕਾਫੀ ਲੱਗਦੀ ਸੀ ਹੁਣ ਅਮਰੀਕਾ ਅਤੇ ਕਨੇਡਾ ਵੀ ਪੰਜਾਬ ਦੇ ਬੇਹਦ ਨੇੜੇ ਨੇੜੇ ਹੋਏ ਜਾਪਦੇ ਨੇ। ਇਹ ਗੱਲ ਇੱਕ ਵਾਰ ਫਿਰ ਸਾਬਿਤ ਹੋ ਰਹੀ ਹੈ ਆਉਂਦੀ 23 ਮਾਰਚ ਸ਼ਨੀਵਾਰ ਨੂੰ। ਉਸ ਦਿਨ ਬਰਤਾਨੀਆ ਵਿੱਚ ਰਹਿੰਦੇ ਇੱਕ ਪ੍ਰਸਿਧ ਕਲਮਕਾਰ ਨਾਲ ਮੁਲਾਕਾਤ  ਹੋਣੀ ਹੈ।
                  ਇੰਗਲੈਂਡ ਵਸਦੇ ਪਰਵਾਸੀ ਪੰਜਾਬੀ ਸ਼ਾਇਰ, ਉੇਘੇ ਚਿੰਤਕ ਅਤੇ ਸਾਹਿਬ ਇੰਟਰਨੈਸ਼ਨਲ ਰਸਾਲੇ ਦੇ ਸੰਪਾਦਕ ਡਾ ਤਾਰਾ ਸਿੰਘ ਆਲਮ ਨਾਲ  ਸਿਗਮਾ ਕਾਲਜ ਆਫ ਨਰਸਿੰਗ ਵਿਖੇ 23 ਮਾਰਚ ਦਿਨ ਸ਼ਨੀਚਰਵਾਰ  ਨੂੰ ਰੂਬਰੂ ਰਚਾਇਆ ਜਾ ਰਿਹਾ ਹੈ। ਸਿਗਮਾ ਕਾਲਜ ਦੇ ਡਾਇਰੈਕਟਰ ਡਾ ਚੰਦਰ ਭਨੋਟ ਨੇ ਦਸਿਆ ਕਿ ਡਾ. ਆਲਮ ਨੇ ਹੁਣ ਤੱਕ ਪੰਜਾਬੀ ਭਾਸ਼ਾ ਵਿੱਚ ਦਸ ਤੋਂ ਵੱਧ ਕਿਤਾਬਾਂ ਲਿਖੀਆਂ ਹਨ ਜਦੋਂ ਅੰਗਰੇਜ਼ੀ ਵਿੱਚ ਵੀ ਉਹਨਾ ਦੀਆਂ ਦੋ ਪੁਸਤਕਾਂ ਪਰਕਾਸਤ ਹੋ ਚੁੱਕੀਆਂ ਹਨ ਅਤੇ ਉਹ ਲਗਾਤਾਰ ਪੰਜਾਬੀ ਅਖਬਾਰਾਂ, ਰਸਾਲਿਆਂ ਅਤੇ ਰੇਡੀਓ, ਟੀ ਵੀ ਪ੍ਰੋਗਰਾਮਾਂ ਰਾਹੀਂ ਆਪਣੇ ਵਿਚਾਰਾਂ ਦਾ ਪਰਗਾਟਾਵਾ ਕਰਦੇ ਰਹਿੰਦੇ ਹਨ। ਡਾ ਭਨੋਟ ਨੇ ਦੱਸਿਆ  ਕਿ ਇਸ ਮੌਕੇ ਡਾ ਆਲਮ ਆਪਣੇ ਜੀਵਨ ਅਤੇ ਰਚਨਾ ਬਾਰੇ ਗੱਲਬਾਤ ਕਰਣਗੇ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੀ ਡਾ ਆਲਮ ਦੀਆਂ ਰਚਨਾਵਾਂ ਦਾ ਗਾਇਨ ਕੀਤਾ ਜਾਵੇਗਾ।
ਡਾ ਭਨੋਟ ਨੇ ਦਸਿਆ ਕਿ ਪੰਜਾਬ ਪੁਲਿਸ ਦੇ ਆਈ ਜੀ ਡਾ ਸ਼ਰਦ ਸਤਿਆ ਚੌਹਾਨ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਸਿਗਮਾ ਸੰਸਥਾਵਾਂ ਦੇ ਚੇਅਰਮੈਨੀ ਡਾ  ਸਤਪਾਲ ਭਨੋਟ ਸਮਾਗਮ ਦੀ ਪ੍ਰਧਾਨਗੀ ਕਰਣਗੇ। ਇਸ ਮੌਕੇ ਡਾ ਆਲਮ ਦੀ ਨਵ ਪ੍ਰਕਾਸ਼ਤ ਪੁਸਤਕ 'ਚਿੱਤ ਨੂੰ ਟਿਕਾਣੇ ਰੱਖੀਏ' ਲੋਕ ਅਰਪਣ ਕੀਤੀ ਜਾਵੇਗੀ । 


ਕਿਥੇ ਹਨ ਸ਼ਹੀਦ ਭਗਤ ਸਿੰਘ ਦੀਆਂ 4 ਕਿਤਾਬਾਂ ਦੇ ਖਰੜੇ ?

ਕਮਿਉਨਿਸਟਾਂ ਨੂੰ ਧਰਤੀ ਦੀ ਮਾਲਕੀ ਦੇ ਚਾਹਵਾਨ ਕਹਿਣਾ ਬਦ-ਤਮੀਜ਼ੀ

''ਜਿਉਣ ਦੀ ਬਾਦਸ਼ਾਹਤ'' ਦਾ ਕਵੀ:ਪਾਸ਼//--ਜਸਪਾਲ ਜੱਸੀ







No comments: