Saturday, August 04, 2012

ਚੰਡੀਗੜ੍ਹ:ਇਸ ਵਾਰ ਦਾ ਸਾਵਨ ਕਵੀ ਦਰਬਾਰ ਐਤਵਾਰ 5 ਅਗਸਤ ਨੂੰ

ਕਵਿਤਾ ਕੇਂਦਰ ਚੰਡੀਗਡ਼੍ਹ ਵਲੋਂ ਤ੍ਰੈਭਾਸ਼ੀ ਕਵੀ ਦਰਬਾਰ
by Karam Vakeel Vakeel on Saturday, August 4, 2012 at 6:17pm ·

ਕਵਿਤਾ ਕੇਂਦਰ ਚੰਡੀਗਡ਼੍ਹ ਵਲੋਂ ਅਜੇ ਭਵਨ, ਚੰਡੀਗਡ਼੍ਹ ਚ ਮਸ਼ਹੂਰ ਸਾਹਿਤਕਾਰ ਜੀ ਐਮ ਸਿੰਘ ਨੂੰ ਸਮਰਪਤ ਗੋਸਟਿ ਤੇ ਸਾਵਨ ਕਵੀ ਦਰਬਾਰ ਕੀਤਾ ਜਾਵੇਗਾ ! ਗੋਸਟਿ ਦੋਰਾਨ ਵਿਸ਼ਵ ਪ੍ਰਸਿਧ ਡਾਕ੍ਟਰ ਸਵਰਾਜ ਸਿੰਘ ' ਏਸ਼ੀਆ ਚ ਅਮਨ ਸ਼ਾਂਤੀ ਨੂੰ ਦਰਪੇਸ਼ ਚਨੋਤੀਆਂ ' ਉਤੇ ਵਿਚਾਰ ਪੇਸ਼ ਕਰੇ ! ਗੋਸਟਿ ਦੀ ਪਰਧਾਨਗੀ ਗੁਰਨਾਮ ਕੰਵਰ ਸੰਪਾਦਕ ਸਾਡਾ ਜੁਗ ਨੇ ਕਰੀ ! ਸਮਾਰੋਹ ਦੇ ਦੂਜੇ ਹਿਸੇ ਵਿਚ ਸਾਵਨ ਕਵੀ ਦਰਬਾਰ ਕੀਤਾ ਜਿਸ ਵਿਚ ਗੁਰਪ੍ਰੀਤ ਅਨੰਦੀ ਤੇ ਕੇਵਲ ਕ੍ਰਿਸ਼ਨ ਕਿਸ਼ਾਨ੍ਪੁਰੀ ਨੇ ਇਸ ਮਹੀਨੇ ਦੇ ਵਿਸ਼ਸ਼ ਕਵੀ ਵਜੋਂ ਆਪਣੀਆਂ ਰਚਨਾਵ ਪੇਸ਼ ਕੀਤੀਆਂ ਅਤੇ ਦੋ ਦਰਜਨ ਦੇ ਕਰੀਬ ਕਵੀਆਂ ਨੇ ਪੰਜਾਬੀ, ਹਿੰਦੀ ਤੇ ਉਰਦੂ ਵਿਚ ਕਵੀਤਾਵਾਂ ਦੀ ਛੈਹਿਬਰ ਲਾਈ !ਮੀਟਿੰਗ ਦੋਰਾਨ ਸ਼੍ਰੀਮਤੀ ਰਾਜਿੰਦਰ ਕੌਰ ਸੁਪਤਨੀ ਗੁਰ੍ਮੋਹਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਕਰਮ ਸਿੰਘ ਵਕੀਲ, ਗੁਰਨਾਮ ਕੰਵਰ, ਡਾਕ੍ਟਰ ਸਵਰਾਜ ਸਿੰਘ ਤੇ ਜੋਗਿੰਦਰ ਸਿੰਘ ਜੋਗੀ ਤਲਵੰਡੀ ਵਾਲਾ(7/8/2011))
 ਆਮ ਤੌਰ ਤੇ ਮੈਂ ਅੱਜ ਦੇ ਦਿਨ ਕੁਝ ਨਹੀਂ ਲਿਖਦਾ. ਚਾਰ ਅਗ੍ਸ੍ਯ 1997 ਨੂੰ ਮੇਰਾ ਬੇਟਾ ਜਾਸਮੀਨ ਪੌਣੇ 9 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਿਆ ਸੀ. ਥੈਲੇਸੀਮੀਆ ਦੀ ਬਿਮਾਰੀ ਹਰ ਹਫਤੇ ਦੋ ਹਫਤੇ ਮਗਰੋਂ ਖੂਨ ਮੰਗਦੀ ਸੀ. ਇਸਦੇ ਨਾਲ ਹੀ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਕਈ ਤਰ੍ਹਾਂ ਦੇ ਮਹਿੰਗੇ ਇੰਜੈਕਸ਼ਨ ਵੀ ਜਰੂਰੀ ਹੁੰਦੇ ਸਨ. ਉਸ ਸਮੇਂ ਅੱਜ ਕਲ੍ਹ ਵਾਂਗ ਥੈਲੇਸੀਮੀਆ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਕਲੱਬ ਅਤੇ ਹੋਰ ਸੰਗਠਨ ਨਹੀਂ ਸਨ ਹੁੰਦੇ. ਅਜਿਹਾ ਸਹਿਯੋਗ ਕੇਵਲ ਚੰਡੀਗੜ੍ਹ ਅਤੇ ਦਿੱਲੀ ਤੱਕ ਹੀ ਪੁੱਜਿਆ ਸੀ ਅਤੇ ਇਹ ਦੋਵੇਂ ਸਟੇਸ਼ਨ ਵੀ ਆਰਥਿਕ ਕਾਰਨਾਂ ਕਰਕੇ ਕਾਫੀ ਦੂਰ ਜਾਪਦੇ ਸਨ. ....ਤੇ ਉਹ ਲੁੜੀਂਦੇ ਇਲਾਜ ਖੁਣੋਂ ਚੱਲ ਵੱਸਿਆ ਸੀ.ਹਰ ਸਾਲ ਚਾਰ ਅਗਸਤ ਨੂੰ ਮੈਂ ਉਸ ਨਾਲ ਦਿਲ ਖੋਹਲ ਕੇ ਗੱਲਾਂ ਕਰਦਾ ਹਨ. ਜਿਹਨਾਂ ਹਾਲਤਾਂ ਕਾਰਣ ਉਸ ਨੂੰ ਹਸਪਤਾਲ ਵਿੱਚ ਦਮ ਤੋੜਨਾ ਪਿਆ ਉਹਨਾਂ ਹਾਲਤਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਬਾਰੇ ਸੋਚਦਾ ਹਨ, ਉਸ ਨਾਲ ਕੀਤੇ ਵਾਦੀਆਂ ਬਾਰੇ ਸੋਚਦਾ ਹਨ ਤੇ ਕਾਫ਼ੀ ਕੁਝ ਹੋਰ ਵੀ. ਅੱਜ ਵੀ ਇਹੀ ਕੁਝ ਸੀ. ਕਿਸੇ ਖਬਰ ਦੇ ਸੰਬੰਧ ਵਿੱਚ ਫੋਨ ਆਇਆ ਤਾਂ ਮੇਲ ਚੈਕ ਕਰਨੀ ਜਰੂਰੀ ਲੱਗੀ. ਮੇਲ ਚੈਕ ਕੀਤੀ ਤਾਂ ਵੀਰ ਕਰਮ ਸਿੰਘ ਵਕੀਲ ਹੁਰਾਂ ਦੀ ਇਕ ਪੋਸਟ ਬਾਰੇ ਸੂਚਨਾ ਵੀ ਸੀ. ਉਹਨਾਂ ਟੈਗ ਕੀਤਾ ਹੋਇਆ ਸੀ ਇਸ ਲਈ ਵਿਸਥਾਰ ਦੇਖੇ ਬਿਨਾ ਕਿਸੇ ਤਰ੍ਹਾ ਵੀ ਨਹੀਂ ਸੀ ਸਰਨਾ.  ਉਹਨਾਂ ਨਾਲ ਦਿਲ ਦੇ ਕਈ ਦਰਦ ਸਾਂਝੇ ਹਨ. ਉਹਨਾਂ ਨਾਲ ਗੱਲ ਕਰਕੇ ਇੱਕ ਸਕੂਨ ਜਿਹਾ ਮਿਲਦਾ ਹੈ. ਇਕ ਹੋਂਸਲਾ ਜਿਹਾ ਮਿਲਦਾ ਹੈ. ਉਹ ਗੀਤ ਯਾਦ ਆ ਜਾਂਦਾ ਹੈ ਜੀਵਨ ਹੈ ਅਗਰ ਜਹਿਰ ਤੋ ਪੀਣਾ ਹੀ ਪੜੇਗਾ. ਵੀਰ ਕਰਮ ਸਿੰਘ ਵਕੀਲ ਹੁਰਾਂ ਨਾਲ ਗੱਲ ਕਰਕੇ ਇਹ ਵੀ ਯਾਦ ਆਉਂਦਾ ਹੈ...ਤਦਬੀਰ ਸੇ ਬਿਗੜੀ ਹੁਈ ਤਕਦੀਰ ਬਣਾ ਲੈ...ਆਪਣੇ ਪੈ ਭਰੋਸਾ ਹੈ ਤੋ ਏ ਦਾੰਵ ਲਗਾ ਲੇ...! ਇਸੇ ਤਰ੍ਹਾਂ ਡਾਕਟਰ ਲੋਕਰਾਜ ਹੁਰਾਂ ਨਾਲ ਕਦੇ ਕਦੇ ਗੱਲ ਕਰਕੇ ਅੱਖਾਂ ਖੁਲਦੀਆਂ ਹਨ ਤੇ ਅਹਿਸਾਸ ਹੁੰਦਾ ਹੈ ਕਿ ਏਥੇ ਕਿੰਨੇ ਹੀ ਲੋਕ ਇਲਾਜ ਖੁਣੋਂ ਦਮ ਤੋੜਦੇ ਹਨ...ਕਿੰਨੇ ਹੀ ਬੱਚੇ  ਸਕੂਲ ਜਾਣ ਤੋਂ ਅਸਮਰਥ ਹਨ....ਕਿੰਨੇ ਹੀ ਲੋਕ ਪੜ੍ਹ ਲਿਖ ਕੇ ਵੀ ਬੇਰੋਜ਼ਗਾਰ ਹਨ.... l ਮਹਾਨਤਾ ਦੇ ਇਹਨਾਂ ਦਾਅਵਿਆਂ ਵਿਚਲਾ ਖੋਖਲਾਪਨ ਦੇਖ ਕੇ  ਇੱਕ ਵਾਰ ਫੇਰ ਦੁਨੀਆ ਦੀ ਦਿਲ ਹਿਲਾ ਦੇਣ ਵਾਲੀ ਹਕੀਕਤ ਉਜਾਗਰ ਹੁੰਦੀ ਹੈ. ਰਿਸ਼ਤੇਦਾਰੀਆਂ ਅਤੇ ਰਿਸ਼ਤਿਆਂ ਦਾ ਢਕਵੰਝ ਬੇਨਕਾਬ ਹੁੰਦਾ ਹੈ.  ਸੋ ਇਹਨਾਂ ਸਾਰੀਆਂ ਗੱਲਾਂ ਨੂੰ ਯਾਦ ਕਰਦਿਆਂ ਤੁਰੰਤ ਫੇਸਬੁਕ ਵਾਲੇ ਪਾਸੇ ਵੀ ਆਇਆ. ਅੱਗੇ ਇੱਕ ਸਹਿਤੀ ਸੂਚਨਾ ਸੀ. ਮਨ ਦੇ ਪ੍ਰਗਟਾਵੇ ਨਾਲ ਸਾਵਨ ਦੇ ਮਹੀਨੇ ਦਾ ਸੰਬੰਧ  ਕੁਝ ਬਹੁਤ ਹੀ ਖਾਸ ਕਿਸਮ ਦਾ ਹੈ.  ਦਿਲ 'ਚ ਦਰਦ ਹੋਵੇ ਤਾਂ ਉਹ ਵੀ ਬਾਹਰ ਨੂੰ ਆਉਂਦਾ ਹੈ ਤੇ ਜੇ ਦਿਲ 'ਚ ਖੁਸ਼ੀ ਹੋਵੇ ਤਾਂ ਉਹ ਵੀ ਬਾਹਰ ਵੱਲ ਉਮੜਦੀ ਹੈ. ਸਿਰਫ ਮਨੁੱਖੀ ਸੁਭਾ ਹੀ ਨਹੀਂ ਪੂਰੀ ਕਾਇਨਾਤ ਜਿਵੇਂ ਸਵੈ ਪ੍ਰਗਟਾਵੇ ਲਈ ਤੜਪ ਰਹੀ ਹੋਵੇ. ਹਿੰਦੂ ਧਰਮ ਵਿੱਚ ਕਲਾ ਦੇ ਪੁਜਾਰੀ ਭਗਵਾਨ ਸ਼ਿਵ ਦੇ ਨਟਰਾਜ ਰੂਪ ਦੀ ਪੂਜਾ ਕਰਦੇ ਹਨ. ਫਿਲਮਾਂ ਅਤੇ ਨਾਟਕਾਂ ਦੀ ਦੁਨੀਆ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਉਣ ਵਾਲਿਆਂ ਵਿੱਚ ਸਰਦਾਰ ਭਾਗ ਸਿੰਘ ਨੂੰ ਭਲਾ ਕੌਣ ਭੁੱਲ ਸਕਦਾ ਹੈ. ਉਹਨਾਂ ਦੇ ਘਰ ਦਾ ਇੱਕ ਇੱਕ ਕੋਨਾ ਮੈਨੂੰ ਅੱਜ ਵੀ ਯਾਦ ਹੈ. ਉਸ ਘਰ ਵਿੱਚ ਹੁੰਦੀ ਕਲਾ ਅਤੇ  ਖੁਸ਼ੀ ਦੀ ਬਰਸਾਤ ਦਾ ਅਹਿਸਾਸ ਅੱਜ ਵੀ  ਫਿਕਰਾਂ ਨਾਲ ਤਪਦੇ ਦਿਲ ਦਿਮਾਗ ਨੂੰ ਇੱਕ ਅਜੀਬ ਸ਼ਾਂਤੀ ਦੇਂਦਾ ਹੈ. ਧੋਖਿਆਂ, ਫਰੇਬਾਂ ਅਤੇ ਸਵਾਰਥਾਂ ਭਰੀ ਦੁਨੀਆ ਵਿੱਚ ਅਜਿਹੇ ਲੋਕ ਸਚਮੁਚ ਫਰਿਸ਼ਤਿਆਂ ਤੋਂ ਘੱਟ ਨਹੀਂ ਹੁੰਦੇ. ਮੈਨੂੰ ਅੱਜ ਵੀ ਯਾਦ ਹੈ ਉਹ ਸੋਮਵਾਰ ਦਾ ਵਰਤ ਬੜੀ ਸ਼ਰਧਾ ਨਾਲ ਰੱਖਿਆ ਕਰਦੇ ਸਨ. ਤੁਸੀਂ ਸਾਰੇ ਜਾਂਦੇ ਹੀ ਹੋ ਕਿ ਸਾਵਨ ਦਾ ਸੰਬੰਧ ਭਗਵਾਨ ਸ਼ਿਵ ਨਾਲ ਵੀ ਹੈ. ਸ਼ਿਵ, ਕਲਾ ਅਤੇ ਸਾਵਨ ਜਿਵੇਂ ਇੱਕ ਮਿੱਕ ਹਨ. ਇਸ ਰਹਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਹੋਰ ਵੀ ਬਹੁਤ ਕੁਝ ਅਜਿਹਾ ਸਮਝ ਆਉਣ ਲੱਗਦਾ ਹੈ ਜਿਸਦੀ ਅਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ. ਇਹ ਗਿਆਨ ਕਿਤਾਬੀ ਗਿਆਨ ਤੋਂ ਬਹੁਤ ਹੀ ਵੱਖਰਾ ਅਤੇ ਉਚੇਰਾ ਹੁੰਦਾ ਹੈ. ਨੀਅਤ ਨੂੰ ਸਾਫ਼ ਕਰ ਦੇਂਦਾ ਹੈ, ਸੁਭਾ ਨੂੰ ਤੰਗ ਵਲਗਣਾਂ ਵਿੱਚੋਂ ਕਢ ਕੇ ਪੂਰੀ ਤਰ੍ਹਾਂ ਮਨੁੱਖੀ ਬਣਾ ਦੇਂਦਾ ਹੈ ਤੇ ਇੱਕ ਵਾਰ ਫਿਰ ਇਹ ਅਹਿਸਾਸ ਹੁੰਦਾ ਹੈ ਕਿ ਕਲਾ ਸਿਰਫ ਕਲਾ ਲਈ ਨਹੀਂ ਕਲੀਆਂ ਲਈ ਹੁੰਦੀ ਹੈ...ਆਮ ਲੋਕਾਂ ਦੇ ਭਲੇ ਲਈ ਇੱਕ ਵਰਦਾਨ ਵਾਂਗ ਹੁੰਦੀ ਹੈ. ਲੋਕ ਦੁਸ਼ਮਣਾਂ ਖਿਲਾਫ਼ ਚੱਲ ਰਹੀ ਜੰਗ ਵਿੱਚ ਇੱਕ ਹਥਿਆਰ ਵਾਂਗ ਹੁੰਦੀ ਹੈ. ਤੇ ਸਾਵਨ ਕਵੀ ਦਰਬਾਰ ਵਿੱਚ ਇਸ ਵਾਰ ਵੀ ਪੜ੍ਹੀਆਂ ਜਾਣਗੀਆਂ ਕਵਿਤਾਵਾਂ. ਕਵਿਤਾ ਕੇਂਦਰ ਚੰਡੀਗਡ਼੍ਹ ਵਲੋਂ 05.08. 2012 ਨੂੰ 3 ਵਜੇ ਤੋਂ 5 ਜਿਲਾ ਅਦਾਲਤ ਚੰਡੀਗਡ਼੍ਹ  'ਚ ਡਾਕਟਰ ਬੀ ਕੇ ਪੰਨੂ ਪਰਵਾਜ਼ ਦੀ ਪਰਧਾਨਗੀ ਵਿਚ  ਹੋਵੇਗੀ !  ਕਰਮ ਸਿੰਘ ਵਕੀਲ, ਜਨਰਲ ਸਕਤਰ, ਕਵਿਤਾ ਕੇਂਦਰ ਚੰਡੀਗਡ਼੍ਹ  ਨੇ ਦਸਿਆ ਕੇ ਸਮਾਗਮ ਦੋਰਾਨ ਸਾਵਨ - (ਤਿੰਨ ਭਾਸ਼ੀ) ਕਵੀ ਦਰਬਾਰ ਦੋਰਾਨ ਸ਼ਹਿਰ ਦੇ ਪੰਜਾਬੀ, ਹਿੰਦੀ ਤੇ ਉਰਦੂ ਚ ਲਿਖਣ ਵਾਲੇ ਕਵੀ ਗਜ਼ਲਾਂ, ਕਵਿਤਾਵਾਂ ਤੇ ਗੀਤ ਪੇਸ਼ ਕਰਨਗੇ ! ਸਾਰੇ ਮਿੱਤਰ  ਆਓ ਸਮਾਗਮ ਮਾਣੀਏ ਜੀ ! ਜੇ ਹੋ ਸਕੇ ਤਾਂ ਤੁਸੀਂ ਵੀ ਵਕ਼ਤ ਜਰੂਰ ਕਢਣਾ. ਤੇ ਅਖੀਰ ਵਿੱਚ ਇੱਕ ਪੁਰਾਣੇ ਗੀਤ ਦੀਆਂ ਸਤਰਾਂ...ਤੇਰੀ ਦੋ ਤਾਕੀਆਂ ਦੀ ਨੌਕਰੀ ਤੇ ਮੇਰਾ ਲੱਖਾਂ ਦਾ ਸਾਵਨ ਜੇ..ਹੈ ਹੈ ਏ ਮਜਬੂਰੀ...ਏ ਸਾਵਨ ਔਰ ਏ ਦੂਰੀ..... ਉਮੀਦ ਹੈ ਇਸ ਵਾਰ ਦੇ ਸਾਵਨ ਕਵੀ ਦਰਬਾਰ ਵਿਚ ਦੁਨੀਆ ਸਾਹਮਣੇ ਆ ਰਹਿਣਾ ਮਜਬੂਰੀਆਂ ਅਤੇ ਹੋਰ ਮੁਸ਼ਕਲਾਂ ਦੀ ਗੱਲ ਵਧ ਚੜ੍ਹ ਕੇ ਹੋਵੇਗੀ. ਕਿਸੇ ਵੀ ਤਰ੍ਹਾਂ ਦੀ ਪੁਛ੍ਗੀਚ੍ਹ ਜਾਣ ਹੋਰ ਵੇਰਵੇ ਲਈ ਕਰਮ ਸਿੰਘ ਵਕੀਲ ਹੁਰਾਂ ਦਾ ਸੰਪਰਕ ਨੰਬਰ ਹੈ: 8054980446. ਕਵੀ ਦਰਬਾਰ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਰੂਰ ਜਾਣੂ ਕਰਾਉਣਾ. --ਰੈਕਟਰ ਕਥੂਰੀਆ  

No comments: