Wednesday, October 05, 2011

ਜਿੰਦਗੀ ਇਕ ਹਾਦਸਾ ਹੈ ਔਰ ਐਸਾ ਹਾਦਸਾ,

ਮੌਤ ਸੇ ਭੀ ਖਤਮ ਜਿਸਕਾ ਸਿਲਸਿਲਾ ਹੋਤਾ ਨਹੀਂ !
ਜਦੋਂ ਵੀ ਆਮ ਇਨਸਾਨ 'ਤੇ ਭੀੜ ਬਣੀ ਉਸ ਵੇਲੇ ਕਦੇ ਵੀ ਭਾਅ ਗੁਰਸ਼ਰਨ ਸਿੰਘ ਜੀ ਨੇ ਖਾਮੋਸ਼ੀ ਧਾਰਨ ਨਹੀਂ ਕੀਤੀ. ਕਦੇ ਨਾਟਕ ਹੁੰਦਾ ਸੀ ਜਿਨ ਸਚੁ ਪਲੈ ਹੋਇ...ਤੇ ਕਦੇ ਨਾਟਕ ਹੁੰਦਾ ਸੀ  ਟੋਆ ਤੇ ਕਦੇ ਹਿੱਟ ਲਿਸਟ....! ਇਹ ਆਵਾਜ਼ ਹਰ ਸੰਕਟ ਵੇਲੇ ਬੁਲੰਦ ਹੋਈ. ਨਾਂ ਨੌਕਰੀ ਜਾਣ ਤੇ ਮਨ ਡੋਲਿਆ ਤੇ ਨਾ ਹੀ ਬੰਬ ਨਾਲ ਪੁਲ ਉਡਾਉਣ ਦੀ ਟ੍ਰੇਨਿੰਗ ਦੇਣ ਵਰਗੇ ਹਾਸੋਹੀਣੇ ਅਤੇ ਬੇਬੁਨਿਆਦ ਦੋਸ਼ ਲੱਗਣ ਤੇ.  ਕਦੋਂ ਸਿਹਤ ਦੀ ਖਰਾਬੀ ਹੋਈ ਤੇ ਮੌਤ ਨੇ ਦਸਤਕ ਦੇਣੀ ਸ਼ੁਰੂ ਕੀਤੀ ਤਾਂ ਉਦੋਂ ਵੀ ਇਹੀ ਆਖਿਆ...ਅਸੀਂ ਢਲਦੇ ਤਨ ਦੀਆਂ ਫਿਕਰਾਂ ਨੂੰ ਸੀਨੇ ਨਾਲ ਲਾ ਕੇ ਕੀ ਲੈਣਾ......!ਆਖੀ ਮੌਤ ਵੀ ਹਾਰ ਗਈ. ਇਸ ਮਹਾਨ ਇੰਨਕ਼ਲਾਬੀ ਦਾ ਜਿਸਮ ਖੋਹ ਕੇ ਵੀ ਮੌਤ ਉਸਨੂੰ ਮਾਰ ਨਾ ਸਕੀ. ਕੋਨੇ ਕੋਨੇ ਚੋਂ ਆਵਾਜ਼ ਆਈ ਗੁਰਸ਼ਰਨ ਸਿੰਘ...ਗੁਰਸ਼ਰਨ ਸਿੰਘ.  ਭਾਅ ਜੀ ਨਮਿਤ ਇੱਕ ਸ਼ਰਧਾਂਜਲੀ ਸਮਾਗਮ ਹੋ ਚੁੱਕਿਆ ਹੈ ਚੰਡੀਗੜ੍ਹ ਵਿੱਚ ਦੋ ਅਕਤੂਬਰ ਨੂੰ ਅਤੇ ਹੁਣ ਦੂਸਰਾ ਸਮਾਗਮ ਹੈ ਮੋਗਾ ਨੇੜੇ ਪਿੰਡ ਕੁੱਸਾ ਵਿੱਚ. ਅਸਲ ਵਿੱਚ ਇਹ ਇੱਕ ਸ਼ੁਰੂਆਤ ਹੈ ਇਹ ਸਾਬਿਤ ਕਰਨ ਦੀ ਕਿ ਗੁਰਸ਼ਰਨ ਭਾ ਅ ਜੀ ਵਰਗੇ ਵਿਅਕਤੀਆਂ ਦੀ ਮੌਜੂਦਗੀ ਉਹਨਾਂ ਦੀ ਗੈਰਮੌਜੂਦਗੀ ਵਿੱਚ ਹੋਰ ਵੀ ਮਜਬੂਤ ਹੋ ਜਾਂਦੀ ਹੈ.
ਅਖੀਰ ਵਿੱਚ ਇੱਕ ਗੱਲ ਹੋਰ.ਗੁਰਸ਼ਰਨ ਭਾਅ ਜੀ ਲਈ ਜਿੰਦਗੀ ਕਦੇ ਵੀ ਕੋਈ ਹਾਦਸਾ ਨਹੀਂ ਬਲਿਕ ਹਾਦਸਿਆਂ ਨਾਲ ਲਗਾਤਾਰ ਸੰਘਰਸ਼ ਅਤੇ ਏਸ ਸੰਘਰਸ਼ ਵਿੱਚ ਵੀ ਇੱਕ ਮਸਤੀ ਵਾਲਾ ਅਹਿਸਾਸ ਰਹੀ. ਕਾਸੇ ਕਿਸੇ ਸ਼ਾਇਰ ਨੇ ਲਿਖਿਆ ਸੀ:
ਕਦਮ ਕਦਮ ਪੇ ਜਹਾਂ ਮੌਤ ਇੰਤਜ਼ਾਰ ਕਰੇ; 
                 ਬੜਾ ਮਜ਼ਾ ਹੈ ਗਰ ਜ਼ਿੰਦਗੀ ਕੀ ਬਾਤ ਕਰੇਂ।
ਜਿਹਨਾਂ ਨੂੰ ਗੁਰਸ਼ਰਨ ਭਾਅ ਜੀ ਨਾਲ ਮੁਹੱਬਤ ਹੈ, ਉਹਨਾਂ ਲਈ ਇਹ ਯਾਦ ਰਖਣਾ ਹੁਣ ਹੋਰ ਵੀ ਜ਼ਰੂਰੀ ਹੋ ਗਿਆ ਹੈ ਇੱਕ ਹੋਰ ਸ਼ਾਇਰ ਦਾ ਸ਼ਿਅਰ ਬੜੀ ਸ਼ਿੱਦਤ ਨਾਲ ਯਾਦ ਆ ਰਿਹਾ ਹੈ ਪਰ ਸ਼ਾਇਰ ਦਾ ਨਾਮ ਭੁੱਲ ਰਿਹਾ ਹੈ...! 
  ਨਾ ਮੰਜ਼ਿਲ ਹੈ ਨਾ ਮੰਜ਼ਿਲ ਕਾ ਪਤਾ ਹੈ;
ਮੁਹੱਬਤ ਰਾਸਤਾ ਹੀ ਰਾਸਤਾ ਹੈ!

No comments: