Sunday, October 02, 2011

ਯੇ ਗਮ ਤਸਵੀਰ ਸੇ ਤੋ ਕਮ ਨ ਹੋਂਗੇ....!

ਤਸਵੀਰਾਂ ਨਾਲ ਬੇਜਾਨ ਜਿਹੀ ਗੱਲ ਵਿੱਚ ਵੀ ਜਾਨ ਪੈ ਜਾਂਦੀ ਹੈ. ਇੰਝ ਲੱਗਦਾ ਹੈ ਜਿਵੇਂ ਤਸਵੀਰ ਵਾਲਾ ਸ਼ਖਸ ਕੋਲ ਹੀ ਬੈਠਾ ਹੋਵੇ. ਤਸਵੀਰਾਂ ਦੇਖ ਕੇ ਗੁਜਰਿਆ ਹੋਇਆ ਜਮਾਨਾ ਵੀ ਇੱਕ ਵਾਰ ਫੇਰ ਤਾਜ਼ਾ ਹੋ ਜਾਂਦਾ ਹੈ.ਤਸਵੀਰਾਂ ਵਿੱਚ ਬੜੀਆਂ ਖੂਬੀਆਂ ਹਨ. ਇੱਕ ਬੜਾ ਹੀ ਪੁਰਾਣਾ ਗੀਤ ਹੈ...ਤਸਵੀਰ ਬਨਾਤਾ ਹੂੰ...ਤਸਵੀਰ ਨਹੀਂ ਬੰਟੀ...ਤਸਵੀਰ ਨਹੀਂ ਬਨਤੀ !ਇੱਕ ਖਾਬ ਸਾ ਦੇਝਾ ਹੈ...ਤਾਬੀਰ ਨਹੀਂ ਬਨਤੀ.......ਤਸਵੀਰ ਨਹੀਂ ਬਨਤੀ...! ਏਸੇ ਤਰ੍ਹਾ ਇੱਕ ਹੋਰ ਗੀਤ ਸੀ ਤਸਵੀਰ ਬਾਰੇ ਹੀ ਜਿਸ ਨੂੰ ਗਾਇਆ ਗਿਆ ਸੀ ਕਵਾਲੀ ਰੂਪ ਵਿੱਚ..ਲਓ ਪਹਿਲਾਂ ਉਹ ਗੀਤ ਸੁਣੋ.....!  

ਤਸਵੀਰ  ਨਾਲ ਸਬੰਧਿਤ ਇਹਨਾਂ ਗੀਤਾਂ ਕਵਾਲੀਆਂ ਦਾ ਇਹ ਸਿਲਸਿਲਾ ਅੱਜ ਮੈਨੂੰ ਯਾਦ ਆਇਆ ਹੈ ਸ਼ਸ਼ੀ ਸਮੁੰਦਰਾ ਦੀ ਇੱਕ ਲਿਖਤ ਤੋਂ. ਦਿਲ ਦੀਆਂ ਡੂੰਘੀਆਂ ਚੋਣ ਨਿਕਲੀ ਇਸ ਲਿਖਤ ਨੂੰ ਵੀ ਤੁਸੀਂ ਜ਼ਰੂਰ ਪੜ੍ਹੋ. ਸ਼ਸ਼ੀ ਜੀ ਨੇ ਇਸ ਲਿਖਤ  ਨੂੰ ਲਿਖਿਆ ੩੦ ਸਤੰਬਰ ੨੦੧੧ ਦੀ ਰਾਤ ਨੂੰ ਅਤੇ ਫੇਸਬੁਕ 'ਤੇ ਪੋਸਟ ਕੀਤਾ   ਕੀਤਾ ਸ਼ਨੀਵਾਰ ਪਹਿਲੀ ਅਕਤੂਬਰ ਨੂੰ ਤਾਰੀਖ ਬਾਦਲਾਂ ਮਗਰੋਂ ਇੱਕ ਵੱਜ ਕੇ 56  ਮਿੰਟਾਂ 'ਤੇ. ਲਿਖਤ ਦਾ ਸਿਰਲੇਖ ਹੈ ਤਸਵੀਰਾਂ 
ਮੈ ਇਥੇ ਇੱਕ ਚਲੰਤ ਜਿਹਾ ਖਿਆਲ ਪੇਸ਼ ਕਰ ਰਹੀ ਹਾਂ ਜਿਹਡ਼ਾ ਮੈਨੂੰ ਕੁਝ ਪਰੇਸ਼ਾਨ ਕਰ ਰਿਹਾ ਹੈ | ਮੈਨੂੰ ਪਤਾ ਮੈਨੂੰ ਇਹ ਨਹੀਂ ਕਹਿਣਾ ਚਾਹੀਂਦਾ | ਕਈ ਦੋਸਤ ਮੈਥੋਂ ਪਹਿਲਾਂ ਹੀ ਬਥੇਰੇ ਔਖੇ ਹਨ | ਪਰ, ਚਲੋ, ਮੈਂ ਇਹ ਆਪਣੇ ਮਨ ਦੀ ਸ਼ਾਂਤੀ ਲਈ ਹੀ ਕਹਿ ਲੈਂਦੀ ਹਾਂ : ਗੁਰਸ਼ਰਨ ਸਿੰਘ ਭਾ ਜੀ ਨੂੰ ਬਹੁਤ ਸਾਰੇ ਲੇਖਕਾਂ ਤੇ ਸ਼ੁਭ ਚਿੰਤਕਾਂ ਬਹੁਤ ਪਿਆਰ ਤੇ ਸਤਿਕਾਰ ਨਾਲ ਸ਼ਰਧਾਂਜਲੀ ਭੇਂਟ ਕੀਤੀ ਹੈ | ਮੈਥੋਂ ਉਨ੍ਹਾਂ ਬਾਰੇ ਨਹੀਂ ਲਿਖ ਹੋਇਆ | ਮੈਨੂੰ ਪਤਾ ਨਹੀਂ ਅਜਿਹੇ ਇਨਸਾਨ ਬਾਰੇ ਕਿਹਡ਼ੇ ਸ਼ਬਦਾਂ ਵਿਚ ਕੀ ਕਿਹਾ ਜਾਵੇ !? ਇੱਕ ਅਜਿਹਾ ਇਨਸਾਨ ਜੋ ਹਜ਼ਾਰਾਂ ਨੌਜੁਆਨਾ ਦਾ ਪ੍ਰੇਰਨਾ ਸਰੋਤ ਬਣਿਆ | ਜਿਹਡ਼ਾ ਹਰ ਹਾਲਤ ਵਿਚ ਆਪ ਸਹੀ ਰਾਹ ਤੁਰਿਆ, ਤੇ ਦੂਜਿਆਂ ਨੂੰ ਤੋਰਿਆ, ਕਿਹਡ਼ੇ ਸ਼ਬਦਾਂ ਵਿਚ ਕੋਈ ਓਹਦੇ ਬਾਰੇ ਲਿਖੇ !?
ਗੁਰਸ਼ਨਰ ਭਾ ਜੀ ਇੱਕ ਮੁਕੰਮਲ ਤੇ ਭਰਪੂਰ ਜ਼ਿੰਦਗੀ ਜੀ ਕੇ ਗਏ ਹਨ | ਮੈਨੂੰ ਉਨ੍ਹਾਂ ਦੇ ਜਾਨ ਦਾ ਕੋਈ ਦੁਖ ਨਹੀਂ | ਹਾਂ, ਕੁਝ ਅਫ੍ਸੋਸ ਜਰੂਰ ਹੈ ਕੀ ਉਨ੍ਹਾਂ ਨੂੰ ਮਿਲਣ ਦੀ ਮੇਰੀ ਖਾਹਿਸ਼ ਅਧੂਰੀ ਹੀ ਰਹੀ ਗਈ | ਪਰ, ਚਲੋ, ਇਹ ਵੀ ਕੋਈ ਵਡੀ ਗੱਲ ਨਹੀਂ | ਵੱਡੀ ਗੱਲ ਇਹ ਹੈ ਤੇ ਜੀਹਦਾ ਮੈਂਨੂੰ ਇੱਕ ਵੱਡਾ ਫਿਕਰ ਵੀ ਹੈ ਓਹ ਇਹ : ਕੀ ਪੰਜਾਬ ਵਿਚ ਕੋਈ ਹੋਰ " ਗੁਰਸ਼ਰਨ ਸਿੰਘ " ਪੈਦਾ ਹੋਏਗਾ ? ਮੈਨੂੰ ਇਹ ਡਰ ਕਿਓਂ ਹੈ ਕੇ, ਸ਼ਾਇਦ, ਨਹੀਂ ? ਮੈਂ ਉਮੀਦ ਕਰਨਾ ਚਾਹੁੰਦੀ ਹਾਂ, ਏਸ ਮਾਮਲੇ 'ਚ ਮੈਂ ਗਲਤ ਹੋਵਾਂ ! ਮੇਰੀ ਦੁਆ ਹੈ, ਮੈਂ ਗਲਤ ਹੋਵਾਂ !
ਮੈਨੂੰ ਖੁਸ਼ੀ ਹੈ, ਫੇਸਬੁਕ 'ਤੇ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਕਰਨ ਵਾਲਿਆਂ ਨੇ ਲਿਖਿਆ ਹੈ | ਪਰ, ਮੈਨੂੰ ਸਮਝ ਨਹੀਂ ਆ ਰਹੀ ਕੇ ਉਨ੍ਹਾਂ ਦੀਆਂ ਸਾਰੀਆਂ ਹੀ ਤਸਵੀਰਾਂ ਉਨ੍ਹਾਂ ਦੀ ਬਜ਼ੁਰਗ ਅਵਸਥਾ ਦੀਆਂ ਹੀ ਕਿਓਂ ਲਾਈਆਂ ਗਈਆਂ ਹਨ ? ਤਕਰੀਬਨ ਹਰ ਫੋਟੋ ਵਿਚ ਉਨ੍ਹਾਂ ਦਾ ਮੂੰਹ ਖੁੱਲਾ ਹੈ, ਤੇ ਓਹ ਬੀਮਾਰ ਲੱਗਦੇ ਹਨ | ਗੁਰੂ ਨਾਨਕ ਦੇਵ ਜੀ  ਦੇ ਸ਼ਰਧਾਲੂਆਂ ਵੱਲੋਂ ਉਨ੍ਹਾਂ ਨੂੰ ਹਮੇਸ਼ਾਂ ਹੀ ਬਿਰਧ ਦਿਖਾਉਣ ਦੀ ਸਮਝ ਤਾਂ ਪੈਂਦੀ ਹੈ, ਪਰ ਗੁਰਸ਼ਰਨ ਸਿੰਘ ਜੀ  ਦੇ  ਸ਼ਰਧਾਲੂਆਂ ਵੱਲੋਂ ਇਹ ਕਰਨ ਦੀ ਮੈਨੂੰ ਸਮਝ ਨਹੀਂ ਪੈ ਰਹੀ | ਏਨੇ ਸੁਨ੍ਖੇ ਇਨਸਾਨ ਨੂੰ ਸਿਰਫ ਏਸ ਹਾਲਤ  ਵਿਚ ਹੀ ਦਿਖਾਉਣਾ, ਮਾਡ਼ੀ ਗੱਲ ਹੈ | ਇਨ੍ਹਾਂ ਤਸਵੀਰਾਂ ਦਾ ਅਸਰ ਇਹ ਕੇ  ਮੈਂ ਜਦੋਂ ਵੀ ਉਨ੍ਹਾਂ ਬਾਰੇ ਸੋਚਦੀ ਹਾਂ ਤਾਂ ਅਖਾਂ ਸਾਹਮਣੇ ਇੱਕ ਬੀਮਾਰ ਤੇ ਮੁੰਹ ਖੁੱਲੇ ਵਾਲੇ ਬਿਰਧ ਬੰਦੇ ਦੀ ਤਸਵੀਰ ਆਉਂਦੀ ਹੈ |
ਮੈਨੂੰ ਯਾਦ ਆਉਂਦਾ ਕੇ ਅਮ੍ਰਿਤਾ ਜੀ ਦੀ ਮੌਤ 'ਤੇ ਪ੍ਰੋ. ਸਾਧੂ ਸਿੰਘ ਨੇ ਇੱਕ ਆਰਟੀਕਲ ਲਿਖਿਆ ਸੀ | ਆਰਟੀਕਲ ਤਾਂ ਚੰਗਾ ਬੈਲੈਂਸ ਵਿਚ  ਸੀ, ਪਰ ਨਾਲ ਅਮ੍ਰਿਤਾ ਜੀ ਦੀ ਓਹ ਤਸਵੀਰ ਲਾਈ ਸੀ ਜਦੋਂ ਓਹ ਬਹੁਤ ਬੀਮਾਰ ਤੇ ਬੇਹੋਸ਼ ਹਾਲਤ ਵਿਚ ਮੰਜੇ 'ਤੇ ਪਏ ਸਨ | ਇੱਕ ਮਜ਼ਬੂਰ ਤੇ ਅੱਤ ਬੀਮਾਰ ਔਰਤ ਦੀ ਤਸਵੀਰ | ਦੇਖ ਕੇ ਮੈਨੂੰ ਮਾਯੂਸੀ ਹੋਈ, ਤੇ ਨਾਲ ਹੀ ਸਾਧੂ ਸਿੰਘ 'ਤੇ ਬਹੁਤ ਗੁੱਸਾ ਵੀ ਆਇਆ ! ਪਰ ਇਹ ਤਸਵੀਰ ਉਨ੍ਹਾਂ ਮੇਰੀ ਦੋਸਤ ਕਵੀ ਜਸਵੀਰ ਕੌਰ ਕੋਲੋਂ ਲੈ ਕੇ ਲਾਈ ਸੀ | ਜਦੋਂ  ਮੈਂ ਜਸਵੀਰ ਦੇ ਏਸ ਫੈਸਲੇ 'ਤੇ ਇਤਰਾਜ਼  ਕੀਤਾ ਤਾਂ ਪਤਾ ਲੱਗਿਆ ਕੀ ਜਸਵੀਰ ਦੇ ਸੰਕੋਚ ਕਰਨ ਦੇ ਬਾਵਜੂਦ ਸਾਧੂ ਸਿੰਘ ਨੇ ਇਹ ਫੋਟੋ ਲਾਈ ਸੀ ! ਕਿਓਂ ? ਇਹਦਾ ਜਵਾਬ ਉਨ੍ਹਾਂ ਕੋਲ ਸ਼ਾਇਦ ਹਾਲੇ ਵੀ ਨਾ ਹੋਵੇ | ਬਸ, ਇਹ ਕੇ ਫ਼ੋਟੋ ਹੀ ਲਾਉਣੀ ਹੈ, ਜਿਹਡ਼ੀ ਮਰਜੀ ਲਾ ਦੇਵੋ | ਨਹੀਂ ! ਮੈਂ ਪੁਛਣਾ ਚਾਹੁੰਦੀ ਹਾਂ ਕੇ ਜਿਨ੍ਹਾਂ ਨੂੰ ਅਸੀਂ ਏਨਾ ਪਿਆਰ ਤੇ ਸਤਿਕਾਰ ਕਰਦੇ ਹਾਂ ਕੀ ਸਾਨੂੰ ਉਨ੍ਹਾਂ ਬਾਰੇ ਕੁਝ ਸੈਨਸੇਟਿਵ ਨਹੀਂ ਹੋਣਾ ਚਾਹੀਂਦਾ ਕੇ ਅਸੀਂ ਉਨ੍ਹਾਂ ਨੂੰ ਕਿਵੇਂ ਪਰਜੈਂਟ ਕਰਦੇ ਹਾਂ ???  ਆਖ਼ਿਰ ਮੀਨਾ ਕੁਮਾਰੀ, ਮਧੂ ਬਾਲਾ, ਰਜਿੰਦਰ ਕੁਮਾਰ ਕੀ ਹਮੇਸ਼ਾਂ ਓਹੋ ਜਿਹੇ ਲੱਗਦੇ ਸਨ ਜਿਹੋ ਜਹੇ ਅਸੀਂ ਉਨ੍ਹਾਂ ਨੂੰ ਸਕ੍ਰੀਨ 'ਤੇ ਦੇਖਦੇ ਹਾਂ ? ਯਕੀਨਨ ਨਹੀਂ !
ਪਰ ਸਾਡੇ ਦਿਮਾਗਾਂ ਵਿਚ ਉਨ੍ਹਾਂ ਦਾ ਓਹੋ ਇਮੇਜ ਬਣਦਾ ਹੈ ਜਿਹਡ਼ਾ ਅਸੀਂ ਤਸਵੀਰਾਂ ਵਿਚ ਦੇਖਿਆ ਸੀ |
    
                                          ....ਸਮੁੰਦਰਾ.......9/30/11                                                                                                                      
                                                                              
  • Reetu Kalsi Ji aap ne barde hi ache dang se sachai byan k hai aur ye to aap k hamesha se khasiyat rahi hai
   Yesterday at 2:02am ·  ·  1 person
  • Mohinder Rishm 
    ਮੇਰੇ ਖਿਆਲ ਵਿਚ ਭਾਅ ਜੀ ਦੀਆਂ ਕਾਫੀ ਤਸਵੀਰਾਂ, ਤਕਰੀਰ ਕਰਿਦਆਂ ਦੀਆਂ,
   ਹੱਥ ਵਿਚ ਮਾਈਕ ਫੜਿਆਂ ਦੀਆਂ ਲਗੀਆਂ ਹਨ ਫੇਸ-ਬੁਕ ਤੇ.....! ਬਾਹਰਹਾਲ
   ਭਾਅ ਜੀ ਦੀ ਆਵਾਜ਼ ਜਿਸਨੇ ਵੀ ਸੁਣੀ ਹੋਵੇਗੀ, ਉਹ ਕਈ ਜਨਮ ਤਕ ਉਸ
   ਗੜਕੇ ਵਾਲੀ ਬੁਲੰਦ ਆਵਾਜ਼ ਨੂੰ ਨਹੀਂ ਭੁਲ ਸਕਦਾ.....!
   ਹਾਂ ਪੀਰੀ (ਬੁਢੇਪੇ) ਵਾਲਾ ਚਿਹਰਾ ਤਾਂ ਫਰਿਸ਼ਿਤਆਂ ਵਰਗਾ ਲੱਗਦਾ ਹੈ....!
   ਮੈਨੂੰ ਹਰ ਉਮਰ ਦਾ ਚਿਹਰਾ ਚੰਗਾ ਲੱਗਦਾ ਹੈ....! ਉਮਰ ਕੁਦਰਤ ਦੀ ਦੇਣ
   ਹੈ...! ਚਿਹਰਿਆਂ ਦਾ ਬਦਲਾਵ ਵੀ ਕੁਦਰਤੀ ਹੈ....! ਹਰ ਉਮਰ ਦੀ ਆਪਣੀ
   ਗਰੇਸ ਹੈ.....! ਚਿੱਟੇ ਵਾਲ ਮੈਨੂੰ ਤਾਂ ਬਹੁਤ ਸੁਹਣੇ ਲੱਗਦੇ ਹਨ.....! ਹਾਂ
   ਜਿਸ ਉਮਰ ਵਿਚ ਬੰਦਾ ਜਾਵੇ, ਉਸੇ ਉਮਰ ਦੀ ਫੋਟੋ ਲਗਾਉਣੀ ਚਾਹੀਦੀ ਹੈ...!
   ਆਖਰੀ ਫੋਟੋ ਹੀ ਸਾਡੀ ਉਮਰ ਬਾਰੇ ਦਸਦੀ ਹੈ ਕਿ ਅਸੀਂ ਕਿੰਨੀ ਭਰੀ-ਪੂਰੀ
   ਉਮਰ ਜੀਵੀ ਹੈ.....!
   ਸਾਡੀਆਂ ਕਈ ਲੇਖਕਾਵਾਂ ਕਿੰਨੀ ਵੀ ਉਮਰ ਦੀਆਂ ਹੋ ਜਾਣ ਤਾਂ ਵੀ ਆਪਣੀ
   ਨਵੀਂ ਛਪਣ ਵਾਲੀ ਕਿਤਾਬ 'ਤੇ ਫੋਟੋ ਪੁਰਾਣੀ (ਜਵਾਨੀ ਵਾਲੀ) ਹੀ ਲਗਾਉਂਦੀਆਂ
   ਹਨ....! ਜੋ ਕਿ ਮੇਨੂੰ ਤਾਂ ਬਿਲਕੁਲ ਗਲਤ ਲੱਗਦਾ ਹੈ.....!
   Shashi ji, ਅੰਮਿ੍ਤਾ ਜੀ ਦੇ ਜਿਸ ਲੇਖ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹ ਕਿਥੇ ਛਪਿਆ ਸੀ,
   ਪਲੀਜ਼ ਦੱਸਣਾ....! ਮੈਂ ਉਹ ਲੇਖ ਨਹੀਂ ਪੜ੍ਹਿਆ....!

   ਹਾਂ, ਜੇ ਕੋਈ ਜਾਣ ਬੁਝ ਕੇ ਸਿਰਫ ਕਿਸੇ ਨੂੰ ਕੋਹਜਾ ਦਿਖਾਉਣ
   ਲਈ ਹੀ ਉਸ ਦੀ ਬੀਮਾਰੀ ਵੇਲੇ ਦੀ ਤਸਵੀਰ ਲਗਾਉਂਦਾ ਹੈ ਤਾਂ, ਇਹ ਕਮੀਨਗੀ ਹੈ....!
   ਸਾਨੂੰ ਆਪਣਾ ਕੋਈ ਪਤਾ ਨਹੀਂ, ਸਾਡਾ ਕੀ ਹਾਲ ਹੋਵੇਗਾ... ! ਬਾਹਰ ਹਾਲ ਜਿੰਨਾ ਨੂੰ
   ਅਸੀਂ ਪਿਆਰ ਕਰਦੇ ਹਾਂ ਉਹਨਾਂ ਦੇ ਸੁਹਣੇ ਚਿਹਰੇ ਹੀ ਸਾਡੇ ਦਿਲਾਂ ਤੇ ਵਸੇ ਹੁੰਦੇ ਹਨ....!
   Yesterday at 2:32am ·  ·  8 people
  • Ivon Gill 
    ਬਿਲਕੁਲ ਠੀਕ ਲਿਖਿਆ ਆਦਰਯੋਗ ਲੇਖਕ ਨੇ ਤਸਵੀਰਾਂ ਤੇ ਯਾਦਾਂ ਬਾਰੇ , ਪਰ ਮੇਰੇ ਮਨ ਵਿਚ ਕਈ ਸਵਾਲ ਖੜੇ ਹੋ ਗਏ ਹਨ I ਕੀ ਇਸ ਗਲ ਦਾ ਇਕ ਦੂਜਾ ਪਾਸਾ ਵੀ ਹੈ? ਸਾਡੀ ਸੋਚ ਬੁਢਾਪੇ ਅਤੇ ਬਿਮਾਰੀ ਪ੍ਰਤੀ ਕਿਸ ਪ੍ਰਕਾਰ ਦੀ ਹੈ ?

   ਕੁਝ ਸਵਾਲ ਪੇਸ਼ ਹਨ :

   ੧. ਕੀ ਯਾੱਦਾਂ ਕੇਵਲ ਤਸਵੀਰਾਂ ਦੀਆਂ ਮੋਹਤਾਜ਼ ਹਨ ?

   ੨. ਕੀ ਬੁਢਾਪਾ ਬਦਸੂਰਤ ਹੈ ਹਕੀਕਤ ਨਹੀਂ ?

   ੩. ਕੀ ਹਰੇਕ ਝੁਰੜੀ ਤੇ ਵਾਲ ਵਿੰਗ , ਇਕ ਕਹਾਣੀ ਕੇਹਂਦੀਆਂ ਨਹੀਂ ਦਿਸਦੇ ?

   ੪. ਕੀ ਸਾਨੂੰ ਤਸਵੀਰ ਵਿਚੋਂ " ਕਲ ਤੇਰੀ ਵਾਰੀ " ਚੇਤੇ ਕਰਵਾਉਂਦੀ ਹੈ ?

   ਮੇਰੀ ਮਾਂ ਆਪਣੀ ਜਵਾਨੀ ਸਮੇਂ ਕਿਸੇ ਮੀਨਾ ਕੁਮਾਰੀ ਤੇ ਮਧੂ ਬਾਲਾ ਨਾਲੋਂ ਘਟ ਨਹੀਂ ਸੀ ਤੇ ਅੱਜ ੭੪ ਸਾਲ ਦੀ ਉਮਰ ਵਿਚ ਇਕ ਹੱਡੀਆਂ ਦਾ ਮੂਠ ਬਣ ਚੁਕੀ ਉਸ ਅਪਸਰਾ ਦੇ ਚੇਹਰੇ ਉਤੇ ਕ੍ਯੀ ਕਹਾਣੀਆਂ ਮੈਨੂੰ ਨਜ਼ਰ ਆਉਂਦੀਆਂ ਹਨ . ਮੈਨੂੰ ਉਸਦਾ ਚੇਹਰਾ ਹੋਰ ਵੀ ਸੋਹਨਾ ਲਗਦਾ ਹੈ ਕਿਓਂਕਿ ਉਹ ਅੱਜ ਹੈ ਤੇ ਸਚ ਹੈ. ਮੈਂ ਉਸਨੂੰ ਯਾਦ ਕਰਦਾ ਹਾਂ ਤਾਂ ਮੈਨੂੰ ਉਸਦੀ ਜਵਾਨੀ ਵਾਲੀ ਤਸਵੀਰ ਨਹੀਂ ਦਿਖਦੀ ਸਗੋਂ ਇਕ ਬੁਢਾਪੇ ਨੂੰ ਜਿੰਦਾਦਿਲੀ ਨਾਲ ਹੰਡਾਉਂਦੀ ਮਾਂ ਜਿਵੇਂ ਮੈਨੂੰ ਚੇਤੇ ਕਰਾ ਰਹੀ ਹੋਵੇ ," ਕਲ ਤੇਰੀ ਵਾਰੀ " .

   ਮੈਨੂੰ ਲਗਦਾ ਹੈ ਸਾਡਾ ਮਨ ਜਿਸ ਪ੍ਰਕਾਰ ਮੌਤ ਨੂੰ ਕਬੂਲ ਨਹੀਂ ਕਰਦਾ ਅਤੇ ਡਰਦਾ ਹੈ ਉਸੇ ਪਰਕਾਰ ਇਹ ਬੁਢਾਪੇ ਨੂੰ ਵੀ ਨਕਾਰਦਾ ਹੈ. ਸਾਡੇ ਆਪਣੇ ਚਿਹਰੇ ਅਤੇ ਸ਼ਰੀਰ ਕਿੰਨੇ ਬਦਲ ਗਏ ਹਨ ਤੇ ਅਸੀਂ ਆਪਣੇ ਅਜ ਦੇ ਸਰੂਪ ਨੂੰ ਸਚ ਮਨਦੇ ਹਾਂ. ਪਰ ਜਦੋਂ ਗਲ ਬੁਢਾਪੇ ਦੀ ਆਉਂਦੀ ਹੈਂ ਤਾਂ ਕ੍ਯੀ ਲੋਕ ਨਕਾਰਦੇ ਹਨ ਤੇ ਜਵਾਨ ਬਣਨ ਦੀ ਕੋਸ਼ਿਸ਼ ਤੇ ਜਵਾਨਾਂ ਵਰਗਾ ਵਿਉਹਾਰ ਵੀ ਕਰਦੇ ਹਨ . ਅਕਸਰ ਹੀ ਅਸੀਂ ਉਹਨਾ ਨੂੰ " ਬੁਢੀ ਘੋੜੀ ਤੇ ਲਾਲ ਲਗਾਮ " ਕਹ ਕੇ ਵੀ ਛੇੜਦੇ ਹਾਂ.

   ਮੇਰਾ ਉਦੇਸ਼ ਕੋਈ ਆਲੋਚਨਾ ਕਰਨਾ ਨਹੀਂ ਸੀ ਬਲਕੇ ਇਕ ਸੋਚ ਬਾਰੇ ਖਬਰਦਾਰ ਕਰਨਾ ਸੀ , ਜਿਸ ਨੂੰ ਕੀ ਅਸੀਂ ਅੰਗ੍ਰੇਜੀ ਵਿਚ "sterotype " ਵੀ ਕਹਿੰਦੇ ਹਾਂ . ਕੀ ਅਸੀਂ ਵੀ ਕਿਤੇ ਬੁਢਾਪੇ ਤੇ ਬਿਮਾਰੀ ਬਾਰੇ ਇਕ ਸਉੜੀ ਸੋਚ ਤਾ ਨਹੀਂ ਰਖਦੇ ?

   ਭੁਲ ਚੂਕ ਵਾਸਤੇ ਨਿਮਾਣੇ ਨੂੰ ਅੰਜਨ ਸਮਝ ਕੇ ਬਖਸ਼ ਦੇਣਾ ਤੇ ਚੰਗਾ ਲਗੇ ਤੇ ਕੋਈ ਵਿਚਾਰ ਸਾਂਝੇ ਕਰਨੇ ਹੋਣ ਤਾਂ ਤੁਹਾਡੇ ਉੱਤਰ ਦੀ ਉਮੀਦ ਵਿਚ , Ivon ਗਿੱਲ
   Yesterday at 2:56am ·  ·  3 people
  •  
   Shashi Samundra ਮੇਰਾ ਵਿਚਾਰ ਇਥੇ ਬੁਢਾਪੇ ਤੇ ਬੀਮਾਰੀ ਨੂੰ ਨਕਾਰਨਾ ਬਿਲਕੁਲ ਨਹੀਂ ਹੈ | ਜੇ ਮੈਨੂੰ ਭਾ ਜੀ ਦੀਆਂ ਹੋਰ ਤਸਵੀਰਾਂ ਦੀ ਵੰਨਗੀ ਦੇਖਣ ਨੂੰ ਮਿਲਦੀ ਤਾਂ ਮੈਨੂੰ ਏਸ 'ਤੇ ਕੋਈ ਇਤਰਾਜ਼ ਵੀ ਨਹੀਂ ਸੀ ਹੋਣਾ | ਪਰ ਉਨ੍ਹਾਂ ਨੂੰ ਇਓਂ ਪੇਸ਼ ਕਰਨਾ ਜਿਵੇਂ ਓਹ ਹਮੇਸ਼ਾਂ ਬੁਢਹੇ ਤੇ ਬੀਮਾਰ ਹੀ ਰਹੇ ਹੋਣ, ਗਲਤ ਹੈ ! ਇਹ ਮੇਰੇ ਆਪਣੇ ਵਿਚਾਰ ਹਨ | ਮੈਨੂੰ ਕੋਈ ਪ੍ਰਵਾਹ ਨਹੀਂ ਕੋਈ ਇਨ੍ਹਾਂ ਨਾਲ ਸਹਿਮਤ ਹੁੰਦਾ ਜਾਂ ਨਹੀਂ ! ਮੈਨੂੰ ਜਿਹੜੀ ਗੱਲ 'ਤੇ ਇਤਰਾਜ਼ ਸੀ ਤੇ ਹੈ, ਮੈਂ ਓਹਦੇ ਬਾਰੇ ਲਿਖ ਦਿੱਤਾ ਹੈ...
   Yesterday at 3:14am ·  ·  2 people
  • Jagdish Kaur 
    ਜਦੋਂ ਗੁਰਸ਼ਰਨ ਸਿੰਘ ਹੁਰਾਂ ਦੇ ਤੁਰ ਜਾਣ ਬਾਰੇ ਪਤਾ ਲਗਿਆ... ਤਾਂ ਹਰ ਕੋਈ ਉਂਨ੍ਹਾਂ ਪ੍ਰਤਿ ਉਦਾਸੀ ਵਿਚ ਨਤਮਸਤਕ ਸੀ... ਫੇਸਬੁੱਕ ਤੇ ਸ਼ਰਧਾਂਜਲੀ ਦੇਣ ਦਾ ਬੇਹਤਰੀਨ ਰਾਹ ਹੀ ਇਹ ਸੀ.. ਕਿ ਦੋਸਤਾਂ ਵਿਚ ਇਸ ਨੂੰ ਸਾਂਝਾ ਕੀਤਾ ਜਾਵੇ... ਤੇ ਆਪਮੁਹਾਰੇ ਨਿਕਲਦੇ ਚੰਗੇ ਸ਼ਬਦਾਂ ਦੇ ਫੁੱਲ ਭੇਂਟ ਕੀਤੇ ਜਾਣ... ਉਨ੍ਹਾਂ ਦੀ ਫੋਟੋਗ੍ਰਾਫ ਲਈ ਸਭ ਨੇ ਇੰਟਰਨੈੱਟ ਦਾ ਆਸਰਾ ਚੁਣਿਆ.. ਮੈਂ ਵੀ ਜਦੋਂ ਤਸਵੀਰ ਚੁਣ ਰਹੀ ਸੀ ਤਾਂ ਜੋ ਫੋਟੋਆਂ ਮਿਲੀਆਂ ... ਉਨ੍ਹਾਂ ਵਿਚੋਂ ਐਕਸ਼ਨ ਵਾਲੀ ਫੋਟੋ ਚੁਣੀ...! ਮਸਲਾ ਸਾਡੇ ਕਨਸਰਨ ਦਾ ਹੈ... ਭਗਤ ਸਿੰਘ ਨੂੰ ਅਸੀਂ ਬੁੱਢਾ ਤਸੱਵੁਰ ਨਹੀਂ ਕਰ ਸਕਦੇ... ਨਾਨਕ ਬਜ਼ੁਰਗ ਹੀ ਜ਼ਿਹਨ ਵਿਚ ਬੈਠੇ ਹੋਏ ਹਨ...ਇਸ ਪਿੱਛੇ ਸਾਡੀ ਫੋਕਸਾਇਕੀ ਵੀ ਕੰਮ ਕਰਦੀ ਹੈ... ਸਖਸ਼ੀਅਤਾਂ ਦੀ ਕਾਰਗੁਜ਼ਾਰੀ ਕੰਮ ਕਰਦੀ ਹੈ... ! ਮੈਨੂੰ ਲਗਦਾ ਹੈ ਕਿ Shashi Samundra ji ਜਿਹੜੀਆਂ ਫੋਟੋਗ੍ਰਾਫ ਤੁਹਾਨੂੰ ਬੀਮਾਰੀ ਵਾਲੀਆਂ ਲਗੀਆਂ ਹਨ ਅਸਲ ਵਿਚ ਉਹ ਉਸ ਲੋਕ-ਮੇਲੇ ਦੀਆਂ ਹਨ...ਜਿਹੜਾ ਮੇਲਾ ਕਲਾ ਭਵਨ ਵਿਚ ਗੁਰਸ਼ਰਨ ਸਿੰਘ ਹੁਰਾਂ ਦੇ ਨਾਂ ਤੇ ਲਾਇਆ ਗਿਆ..ਉਨ੍ਹਾਂ ਨੂੰ ਬੜੇ ਮਾਣ-ਸਤਿਕਾਰ ਨਾਲ ਬੈਂਡ ਵਾਜਿਆਂ ਨਾਲ ... ਲੋਕ-ਨਾਚ ਨੱਚਦਿਆਂ ਲਿਆਦਾ ਗਿਆ... ਇਸ ਵਿਲੱਖਣ ਮੇਲੇ ਵਿਚ ਭਾਵੇਂ ਉਹ ਵਹੀਲ ਚੇਅਰ ਤੇ ਸਨ.. ਪਰ ਇਹ ਫੋਟੋਆਂ ਉਸ ਮਾਣ-ਮੱਤੀ ਘੜੀ ਦੀਆਂ ਗਵਾਹ ਹਨ... !
   Yesterday at 7:36am ·  ·  6 people
  • Harbhagwan Lal Tur tan har ikk ne he jana, Pr kirtian di huk banke Rangmanch vich lok rang bharan wala Baba kite Nhi gia. Usde Bgavti Bol Rangmach di is dhara nu hor aganh tornge.
   Yesterday at 8:22am ·  ·  1 person
  • Preet Paul Hundal bilkul theek keha tusi
   Yesterday at 9:05am · 
  •  
   Tarlok Singh Judge Mere profile te Bha Ji di Tasveer 1987 di hai Jo Desh Bhagat Yadgar Hall Jalandhar vikhe khichi gaie si.

   https://www.facebook.com/photo.php?fbid=10150413579888825&set=a.480350873824.276512.769043824&type=1&theater
   Yesterday at 9:17am ·  ·  2 people
  • Surjit Gag thanx ji
   Yesterday at 10:13am · 
  • Sabhi Fatehpuri ਸਹੀ ਕਿਹਾ ਜੀ ਤੁਸੀ , ਆਪਣੇ ਪ੍ਰੇਰਣਾ ਸਰੋਤ ਨੂੰ ਹਮੇਸ਼ਾ ਜਵਾਨੀ ਤੇ ਜਾਹੋ-ਜਲਾਲ ਵਾਲੇ ਰੂਪ ਵਿੱਚ ਦੇਖਣਾ ਜਿਆਦਾ ਸੁਹਾਵਾਂ ਲੱਗਦਾ ਹੈ ,ਸੁਭਾਵਿਕ ਹੈ ਸਹੀ ਹੈ ਜਾ ਗਲਤ ? ਪਤਾ ਨਹੀ । .
   Yesterday at 11:23am ·  ·  1 person
  • Prem Prakash Singh Sehgal ‎1. I may be wrong , but strongly feel that every one tries to present his/her work of his/her best. This depends upon the availability of the research material ( literature, photographs,information,etc)
   Yesterday at 1:07pm ·  ·  1 person
  • Prem Prakash Singh Sehgal ‎2. These personalities are not dependent of their photogenic face, age, health, colour,cast religion, physique etc ..their work speaks...STILL I AM FULLY AGREED THE PHOTOGRAPHS, TO BE PUBLISHED, MUST BE PRESENTABLE
   Yesterday at 1:16pm ·  ·  1 person
  • Lok Raj ਭਾ ਜੀ ਅੱਜ ਤੋਂ ੨੫-੩੦ ਸਾਲ ਪਹਿਲਾਂ ਵੀ 'ਬੁਢੇ' ਹੀ ਲੱਗਦੇ ਸਨ!
   Yesterday at 1:51pm ·  ·  3 people
  • DeEp ArSh hmmmmmmmmmmmmmmmm.........................kaafi elehda vichaar pesh kiita shashi ji tussi....tuhade es article;ch kujh gallaan te sochnaa bannda.....
   Yesterday at 2:24pm · 
  • DrSawarnjit Kaur Grewal ਸ਼ਸ਼ੀ ਜੀ ! ਏਸ ਮੁੱਦੇ ਤੇ ਹਰ ਇਕ ਦੀ ਵਖਰੀ ਰਾਏ ਹੋ ਸਕਦੀ ਹੈ | ਕਿਸੇ ਨੂੰ ਅਜਿਹੀ ਸ਼ਖ਼ਸੀਅਤ ਦੇ ਕਿਸੇ ਵੀ ਰੂਪ 'ਚ ਦੀਦਾਰ ਕਰਕੇ ਬੁਰਾ ਨਹੀਂ ਲੱਗਿਆ ਹੋਣਾ ਤੇ ਕਈਆਂ ਨੂੰ ਇਸ ਵਿਚ ਇਤਰਾਜ਼ ਨਜਰ ਆਏ ਹੋਣਗੇ | ਜਿਵੇਂ ਤੁਹਾਨੂੰ ਆਏ | ਹਰ ਇਕ ਦੀ ਆਪਣੀ ਆਪਣੀ ਸੋਚ ਹੈ | ਮੇਰੀ ਜਾਚੇ ਇਹ ਮੁਦ੍ਦਾ ਵਿਚਾਰਨਯੋਗ ਹੈ |
   Yesterday at 7:13pm ·  ·  2 people
  • Lok Raj Visual memory which is most easily accessible to mind for recall is always the most latest one has had. This is not something which is done consciously, hence it does not become an issue for most people. The future generations may pic up some old picture as they don't have the proximity our generation has had with him.
   Yesterday at 7:27pm ·  ·  1 person
  • Balvir Jaswal ਉਂਝ ਤਾਂ ਸੁਭਾਵਿਕ ਹੈ ਕਿ ਜਦੋਂ ਕੋਈ ਬੁਰੀ ਖ਼ਬਰ ਹੋਵੇ ਤਾਂ ਫ਼ੋਟੋ ਖ਼ਬਰ ਦੇ ਦਾਇਰੇ ਵਿਚ ਰਹਿ ਕੇ ਪ੍ਰਭਾਵ ਸਿਰਜੇਗੀ। ਪਰ ਸ਼ਸ਼ੀ ਜੀ ਪ੍ਰਭਜੋਤ ਕੌਰ ਹੁਰਾਂ ਵਾਂਗ ਸੱਭ ਨੂੰ ਸਦਾ ਜਵਾਨ ਦੇਖਣਾ ਚਾਹੁੰਦੇ ਹਨ। ਇਹ ਵੀ ਚੰਗੀ ਗੱਲ ਹੈ।
   Yesterday at 8:06pm ·  ·  2 people
  • Meenakshi Verma ਸ਼ਸ਼ੀ ਜੀ........ਗੁਰਸ਼ਰਨ ਭਾ ਜੀ ਦੇ ਤੁਰ ਜਾਣ ਤੇ ਪੈਦਾ ਹੋਏ ਘਾਟੇ ਦੇ ਪੂਰੇ ਹੋ ਸਕਣ ਬਾਰੇ ਤੁਹਾਡੇ ਤੌਖਲੇ ਜਾਇਜ਼ ਨੇ........ਕਿਸੇ ਵੀ ਇਨਸਾਨ ਦੇ ਸੰਸਾਰ ਤੋਂ ਤੁਰ ਜਾਣ ਦੇ ਸਮੇਂ ਦਾ ਅਗਾਊਂ ਪਤਾ ਨਹੀਂ ਹੁੰਦਾ .........ਸ਼ਾਇਦ ਗੁਰਸ਼ਰਨ ਜੀ ਦੀਆਂ ਹਾਲੀਆ ਪੋਸਟ ਕੀਤੀਆਂ ਤਸਵੀਰਾਂ ਵੀ ਇਸੇ ਤਰਾਂ ਕਾਹਲ ਵਿੱਚ ਨੈੱਟ ਤੋਂ ਪ੍ਰਾਪਤ ਕੀਤੀਆਂ ਹੋ ਸਕਦੀਆਂ ਹਨ............
   Yesterday at 8:07pm ·  ·  1 person
  • Shashi Samundra 
    
   ਸਾਡੀਆਂ ਕਈ ਲੇਖਕਾਵਾਂ ਕਿੰਨੀ ਵੀ ਉਮਰ ਦੀਆਂ ਹੋ ਜਾਣ ਤਾਂ ਵੀ ਆਪਣੀ
   ਨਵੀਂ ਛਪਣ ਵਾਲੀ ਕਿਤਾਬ 'ਤੇ ਫੋਟੋ ਪੁਰਾਣੀ (ਜਵਾਨੀ ਵਾਲੀ) ਹੀ ਲਗਾਉਂਦੀਆਂ
   ਹਨ....! ਜੋ ਕਿ ਮੇਨੂੰ ਤਾਂ ਬਿਲਕੁਲ ਗਲਤ ਲੱਗਦਾ ਹੈ.....!" ਰਿਸ਼ਮ ਜੀ, ਮੈਨੂੰ ਏਸ ਦੀ ਕੋਈ ਪ੍ਰਵਾਹ ਨਹੀਂ ਕਿ ਕੋਈ ਲੇਖਕ ਆਪਣੇ ਕਿਹੜੀ ਫੋਟੋ ਕਿਤਾਬ 'ਤੇ ਲਾ ਕੇ ਖੁਸ਼ ਹੁੰਦਾ ਹੈ | ਇਹ ਅਗਲੇ ਦਾ ਵਿਅਕਤੀਗਤ ਫ਼ੈਸਲਾ ਹੈ | ਮੈਨੂੰ ਕੀ ! ਅਸੀਂ ਆਪਣੀ ਮਰਜ਼ੀ ਦੇ ਰੰਗ, ਪ੍ਰਿੰਟ ਤੇ ਡਿਜ਼ਾਈਨ ਦੇ ਕਪੜੇ ਪਾਉਂਦੇ ਹਾਂ | ਫੇਰ ਵਾਲਾਂ ਦਾ ਰੰਗ ਆਪਣੀ ਮਰਜ਼ੀ ਨਾਲ ਕੋਈ ਕਿਓਂ ਨਾ ਬਣਾਵੇ ? ਕਿਤਾਬ ਤੇ ਜਾਂ ਕਿਤੇ ਵੀ ਆਪਣੀ ਮਰਜ਼ੀ ਦੀ ਫ਼ੋਟੋ ਕਿਓਂ ਨਾ ਲਾਵੇ ? ਇਹ ਦੂਜਿਆਂ ਨੂੰ, ਖਾਸ ਕਰਕੇ, ਔਰਤਾਂ ਨੂੰ ਕੰਟ੍ਰੋਲ ਕਰਨ ਦਾ ਹੀ ਇੱਕ ਅਚੇਤ ਤੇ ਸੁਚੇਤ ਇੱਕ ਰੰਗ-ਢੰਗ ਹੈ, ਤੇ ਮੈਂ ਏਸ ਦੇ ਪਖ ਵਿਚ ਕਦੇ ਵੀ ਨਹੀਂ ਹੋ ਸਕਦੀ !
   ਮਸਲਾ ਕਿਤਾਬ ਦੇ ਕਵਰ ਤੇ ਲੇਖਕ ਦੀ ਤਸਵੀਰ ਦਾ ਨਹੀਂ | ਮਸਲਾ ਕਿਤਾਬ ਵਿਚ ਹੈ ਕੀ ਦਾ ਹੈ !!! ਜੇ ਮੈਂਨੂੰ ਲੇਖਕ ਦੀ ਲਿਖਤ ਪਸੰਦ ਹੈ, ਮੈਂ ਓਸ ਨੂੰ ਪੜ੍ਹ ਕੇ ਖੁਸ਼ ਹੁੰਦੀ ਹਾਂ, ਤੇ ਓਸ ਲੇਖਕ ਦਾ ਦਿਲੋਂ ਧਨਵਾਦ ਕਰਦੀ ਹਾਂ | ਲਿਖਤ ਰੱਦੀ ਹੈ ਤਾਂ ਮੈਂ ਖਿਝ ਕੇ ਕਿਤਾਬ ਕੂੜੇ 'ਚ ਸੁੱਟ ਦਿੰਦੀ ਹਾਂ | ਉਦੋਂ, ਲੇਖਕ 'ਤੇ ਵੀ ਕਦੇ ਕਦੇ ਗੁੱਸਾ ਆ ਜਾਂਦੈ ਕਿ ਮੇਰਾ ਐਵੇਂ ਫਜੂਲ ਟਾਈਮ ਖਰਾਬ ਕੀਤਾ ਜਿਵੇਂ ਰੱਦੀ ਪੜ੍ਹਨ ਤੋਂ ਸਿਵਾ ਮੈਨੂੰ ਕੋਈ ਹੋਰ ਕੰਮ ਨਾ ਹੋਵੇ !
   ਅਹਿਮ ਗੱਲ ਆਪਣੇ ਮਰਜ਼ੀ ਦੀ | ਜਿਵੇਂ ਕੋਈ ਆਪਣੇ ਸ਼ੌਕ ਪੂਰੇ ਕਰਨੇ ਚਾਹੁੰਦੈ, ਕਰੇ | ਮੈਂ ਖੁਸ਼ ਹਾਂ | ਕਿਸੇ ਸਮਾਜ ਨੂੰ ਕੋਈ ਹੱਕ ਨਹੀਂ ਸਾਨੂੰ ਨਸੀਹਤਾਂ ਦੇਣ ਦਾ ਕਿ ਆਹ ਕਪੜੇ ਪਵੋ, ਆਹ ਵਾਲ ਬਨਾਵੋ, ਵਗੈਰਾ ਵਗੈਰਾ |
   ਪਰ, ਜਦੋਂ ਅਸੀਂ ਦੂਜੇ ਨੂੰ present / represent ਕਰਦੇ ਹਾਂ ਤਾਂ ਏਸ ਵਿਚ ਸਾਡੀ ਮਰਜ਼ੀ ਹੁੰਦੀ ਹੈ, ਅਗਲੇ ਦੀ ਨਹੀਂ | ਗੁਰਸ਼ਰਨ ਜੀ ਬਾਰੇ ਮੇਰਾ ਇਹੋ ਇਤਰਾਜ਼ ਸੀ...
   Yesterday at 8:59pm ·  ·  2 people
   23 hours ago ·  ·  2 people
  • Raanjh Ruh Mainu afsos rahega hamesha k bhut koshisha de wabzood v mai te ajeez Harjinder di te Jasvir Begampuribhaji....ohna nu mil nahi ske....tuhadia uprokat satra nalo v jayada ehna di justification pasand aayee....k

   ਕਿਸੇ ਸਮਾਜ ਨੂੰ ਕੋਈ ਹੱਕ ਨਹੀਂ ਸਾਨੂੰ ਨਸੀਹਤਾਂ ਦੇਣ ਦਾ ਕਿ ਆਹ ਕਪੜੇ ਪਵੋ, ਆਹ ਵਾਲ ਬਨਾਵੋ, ਵਗੈਰਾ ਵਗੈਰਾ |
   ਪਰ, ਜਦੋਂ ਅਸੀਂ ਦੂਜੇ ਨੂੰ present / represent ਕਰਦੇ ਹਾਂ ਤਾਂ ਏਸ ਵਿਚ ਸਾਡੀ ਮਰਜ਼ੀ ਹੁੰਦੀ ਹੈ, ਅਗਲੇ ਦੀ ਨਹੀਂ |
   23 hours ago ·  ·  1 person
  • Lok Raj The picture which I had put was my last meeting with him this year in January when an auditorium was named after him and he went there to inaugurate it.
   22 hours ago ·  ·  2 people
  • Mohinder Rishm 
    
    
   ਮੈਂ ਵੀ ਇਹ ਹੀ ਕਹਿਣਾ ਚਾਹੁੰਦਿ ਹਾਂ ਜੀ, ਫੋਟੋ-ਦਿਖ ਦਾ ਕੀ ਮਸਲਾ ਹੈ,
   ਅਸਲੀ ਮਸਲਾ ਤਾਂ ਬੰਦੇ ਦੇ ਕੰਮਾਂ ਦਾ ਹੈ.....! ਆਦਮੀਂ ਦੇ ਕੀਤੇ ਕੰਮ ਬੋਲਦੇ
   ਹਨ...! ਇਸ ਵਿਚ ਤੀਵੀਂ-ਮਰਦ ਦਾ ਕੋਈ ਫਰਕ ਨਹੀਂ ਹੁੰਦਾ.....!
   ਅੰਮਿ੍ਤਾ ਦੀ ਕੋਈ ਵੀ ਤਸਵੀਰ ਹੋਵੇ, ਅਮਿ੍ਤਾ ਨੇ ਨਾ ਛੋਟੀ ਹੋਣਾ ਹੈ ਨਾ
   ਵੱਡੀ.....ਉਹ ਆਪਣਾ ਕੱਦ-ਬੁਤ ਆਪਣੇ ਕੰਮਾਂ ਨਾਲ ਸਿਰਜ ਗਈ ਹੈ....!
   ਭਾ ਜੀ ਦੇ ਕੰਮ ਹਮੇਸ਼ਾ ਸੂਰਜ ਵਾਂਗ ਚਮਕਣਗੇ...! ਕੀ ਸ਼ਕ ਹੈ....!
   ਮੈਨੂੰ ਜਾਪਦਾ ਹੈ ਤੁਹਾਨੂੰ ਮੇਰੀ ਗੱਲ ਲੇਖਿਕਾਵਾਂ ਦੀ ਫੋਟੋ ਵਾਲੀ ਚੰਗੀ ਨਹੀਂ
   ਲੱਗੀ.....! ਮੇਰਾ ਮਤਲਬ ਕਿਤਾਬ ਤੇ ਛੱਪੀ ਫੋਟੋ ਨਾਲ ਕਿਤਾਬ ਵਿਚਲੇ ਮੈਟਰ ਨੂੰ
   ਕੀ ਫਰਕ ਪੈਣਾ ਹੈ....? ਹਾਂ ਮੈਨੂੰ ਪਸੰਦ ਨਹੀਂ ਹੈ....! ਸਭ ਦੀ ਆਪਣੀ ਮਰਜ਼ੀ ਹੈ....!
   ਮੈਂ ਸਿਰਫ ਆਪਣੀ ਪਸੰਦ ਦਸੀ ਹੈ ਨਾ ਕਿ ਕੋਈ ਨਸੀਹਤ ਕੀਤੀ ਹੈ....!
   ਮੇਰੇ ਇਕ ਦੋਸਤ ਕਹਿੰਦੇ ਹੁੰਦੇ ਹਨ..'ਪਾਠਕ ਬਹੁਤ ਮੇਹਰਬਾਂ ਵੀ ਹੁੰਦੇ ਹਨ
   ਅਤੇ ਬਹੁਤ ਜਾਲਮ ਵੀ.....! ਜੇ ਪਾਠਕ ਨੂੰ ਕੋਈ ਲਿਖਤ ਨਹੀਂ ਚੰਗੀ ਲੱਗੀ ਤਾਂ
   ਉਸਨੇ ਸਿਰਫ ਉਂਗਲ ਨੂੰ ਥੁਕ ਹੀ ਲਾਉਣਾ ਹੈ ਤੇ ਪੇਜ ਪਲਟ ਦੇਣਾ ਹੈ....!'
   ਬਿਲਕੁਲ ਜਿਵੇਂ ਤੁਸੀਂ ਕਿਹਾ ਹੈ ਕਿ ਕਿਤਾਬ ਜਿੰਨੀ ਮਰਜੀ ਚੰਗੀ ਫੋਟੋ
   ਨਾਲ ਸੱਜੀ ਹੋਵੇ, ਜੇ ਤੁਹਾਨੂੰ ਪਸੰਦ ਨਹੀਂ ਆਈ ਤਾਂ ਉਹ ਕੂੜੇ ਦੇ ਢੇਰ
   ਵਿਚ ਸੁਟ ਦਿੰਦੇ ਹੋ........
   21 hours ago ·  ·  2 people
   20 hours ago ·  ·  2 people
  • Prem Prakash Singh Sehgal ਅਮ੍ਰਿਤਾ ਜੀ ਦਾ ਨਾਂ ਲੈੰਦ੍ਯਾਂ ਹੀ ਓਨਾ ਦੀਯਾਂ ਮਿਠਿਯਾਂ ਕਵਿਤਾਵਾਂ ਤੇ ਮਿਠੀ ਆਵਾਜ਼ ਦਿਮਾਗ ਵਿਚ ਪੈਲਾਂ ਆਓਂਦੀ ਹੈ.....
   20 hours ago · 
  • Shashi Samundra 
    ਪਿਆਰੀ ਰਿਸ਼ਮ ਜੀ, ਮੈਂ ਹਰ ਕੰਮ ਵਿਚ-- ਮਨ ਮਰਜ਼ੀ ਦਾ ਪਾਉਣ-ਲਾਉਣ, ਮਰਜ਼ੀ ਦੇ ਵਿਚਾਰ ਰਖਣ, ਲਾਈਫ਼ ਸਟਾਇਲ ਵਗੈਰਾ ਦੀ ਵਿਅਕਤੀਗਤ ਆਜ਼ਾਦੀ ਦੀ ਸ਼ਰਧਾ ਦੀ ਹੱਦ ਤੱਕ ਸਮਰਥਕ ਹਾਂ ! ਸਿਰਫ ਸ਼ਰਤ ਇਹ ਕਿ ਮੇਰੀ ਆਜ਼ਾਦੀ ਕਿਸੇ ਹੋਰ ਦੀ ਆਜ਼ਾਦੀ ਦਾ ਗਲਾ ਨਾ ਘੁੱਟੇ | ਮੰਨਿਆਂ ਤੁਹਾਨੂੰ ਨਹੀਂ ਪਸੰਦ ਔਰਤ ਲੇਖ...See More
   20 hours ago ·  ·  1 person
  • Mohinder Rishm Shashi Samundra ji.....ਕੀ ਆਜ਼ਾਦੀ ਦਾ ਹੀ ਇਹ ਮਸਲਾ ਨਹੀਂ ਹੈ ਕਿ ਸਭ ਦੀ
   ਆਪਣੀ-ਆਪਣੀ ਪਸੰਦ ਹੈ....ਅਤੇ ਆਪਣੀ ਪਸੰਦ ਦਸਣਾ
   ਤਾਂ ਕੋਈ ਗੁਨਾਹ ਨਹੀਂ.....ਮੈਨੂੰ ਦੁਨੀਆ ਦਾ ਸਭ ਕੁਝ ਤਾਂ
   ਪਸੰਦ ਨਹੀਂ ਹੋ ਸਕਦਾ....ਜੋ ਮੈਨੂੰ ਪਸੰਦ ਨਹੀਂ, ਉਹ ਤਾਂ
   ਮੈਂ ਬਿਲਕੁਲ ਉਂਵੇ ਹੀ ਕਹਿ ਸਕਦੀ ਹਾਂ ਜਿਵੇਂ ਤੁਸੀਂ ਤੇ
   ਕੋਈ ਤੀਜਾ ਵੀ......!! meri koi vi gal tuhanu dukh deve taan mere lai eh buri gal hovegi.....! so main next vaari eh gustakhi nahi karaangi....!
   20 hours ago · 
  • Shashi Samundra 
    ਰਿਸ਼ਮ ਜੀ, ਪਤਾ ਨਹੀਂ ਕਿਓਂ ਸਾਡੀ ਇਹ ਗੱਲ ਬਾਤ ਖਾਹ ਮਖਾਹ ਦੀ ਟੈਨਸ਼ਨ ਕਿਓਂ ਫੜ੍ਹ ਰਹੀ ਹੈ | ਇਹ ਕਰਨ ਦੀ ਕੋਈ ਲੋੜ ਤਾਂ ਨਹੀਂ | ਹਾਂ, ਮੈਨੂੰ ਵੀ ਦੁਨੀਆ ਦਾ ਬਹੁਤ ਕੁਝ ਨਹੀਂ ਪਸੰਦ- ਤੰਗ ਦਿਲ ਲੋਕ, ਕਟੜ ਧਾਰਮਿਕ ਲੋਕ, ਸਮਾਂ ਵਿਹਾ ਚੁਕੀਆਂ ਕਦਰਾਂ ਕੀਮਤਾਂ ਵਾਲੇ ਲੋਕ, ਕਿਸੇ ਦੇ ਰੰਗ, ਲਿੰਗ, ਧਰਮ ...See More
   19 hours ago ·  ·  1 person
  • Sunnymindcaves Caves 
    Shashi Samundra: Would have done Gursharan no harm if his followers had taken the trouble of projecting a more vibrant image of him and used pictures that were more representative of the life of the man -- rather than showing him in an imbe...See More
   18 hours ago ·  ·  1 person
  • Suman Shampuri tusi thik likhya..................suman
   11 hours ago · 
  • Shashi Samundra Sunnymindcaves Caves : Thanks Sir for the much needed support. Thats exactly what I meant to convey, but, perhaps, didn't use the right words. Even if I had, i know, I still would have been told the same things... I'm glad for raising the issue though. Hopefully, in the future, some ppl will be more sensitive when presenting someone that they love & idealize.
   11 hours ago ·  ·  1 person
  • Rajneesh Kumar jesus is still on cross. people do not forgive him as he say truth.so Gursharan bhaji ta mahaan bande san. kai aaye kayi gaye par koi unha warga nahi.Dyogenes search a true man all of his life by taking a lamp in day also.when he was dying,people ask do u get a true man? he ask not ,but I thanx to god as my lamp is still with me. but I like ur comments. I have work with them , he was great. Salute to him.
   7 hours ago · 
  • DrSushil Raheja gurudev..ਬੁਢਾਪਾ ਤੱਤਾ ਦੀ ਪ੍ਰਕਿਰਿਆ ਹੈ । ਮੈਨੂੰ ਤਾਂ ਮਦਰ ਟਰੇਸਾ ਬਜ਼ੁਰਗ ਹੀ ਪਿਆਰੀ ਲੱਗਦੀ ਸੀ......tusi v ajehe hi.....
   2 hours ago ·  ·  1 person

ਪੋਸਟ ਸਕਰਿਪਟ:
ਮੈਂ ਫਿਰ ਕਵਾਲੀ 'ਤੇ ਆਉਣਾ ਚਾਹੁੰਦਾ ਹਨ...
ਖਿਆਲੋੰ ਮੇਂ ਬਸਾ ਲੋ ਮੇਰੀ ਸੂਰਤ, 
ਮੇਰੀ ਤਸਵੀਰ ਕੀ ਹੈ ਕਿਆ ਜ਼ਰੂਰਤ......!
ਅੱਜ ਵੀ ਸਮੇਂ ਦੀ ਮੰਗ ਤਾਂ ਇਹੀ ਹੈ ਕੀ ਉਹਨਾਂ ਖਿਆਲਾਂ ਨੂੰ ਹਰ ਦਿਲ ਹਰ ਦਿਮਾਗ ਤੱਕ ਪਹੁੰਚਾਇਆ ਜੇ ਜਿਹਨਾਂ ਲੈ ਉਹਨਾਂ ਆਪਣੀ ਸਾਰੀ ਉਮਰ ਲਾ ਦਿੱਤੀ. ਮੈਨੂੰ ਯਾਦ ਹੈ ਜਦੋਂ ਮੈਂ ਪ\ਹਿਲੀ ਵਾਰ ਉਹਨਾਂ ਦੇ ਡਰਾਮੇ ਦੇਖੇ ਉਦੋਂ ਮੈਂ ਛੇਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸਾਂ. ਕਦੇ ਅੰਮ੍ਰਿਤਸਰ ਦੇ ਪੁਤਲੀ ਘਰ, ਕਦੇ ਗੰਦੀ ਗਰਾਊਂਡ ਅਤੇ ਕਦੇ ਲੁਧਿਆਣਾ.....!੧੨ ਕੁ ਸਾਲ ਪਹਿਲਾਂ ਮੈਂ ਇੱਕ ਟੀਵੀ ਚੈਨਲ ਲਈ ਛਪਾਰ ਦੇ ਮੇਲੇ ਦੀ ਕਵਰੇਜ ਵਾਸਤੇ ਗਿਆ ਤਾਂ ਉਥੇ ਭਾਅ ਗੁਰਸ਼ਰਨ ਸਿੰਘ ਜੀ ਦੀ ਟੀਮ ਵੀ ਆਈ ਹੋਈ ਸੀ. ਮੈਂ ਉਚੇਚੇ ਤੌਰ ਤੇ ਉਹਨਾਂ ਦਾ ਇੰਟਰਵਿਊ ਰਿਕਾਰਡ ਕਰ ਕੇ ਲਿਆਇਆ. ਇਸ ਮੌਕੇ ਤੇ ਉਹਨਾਂ ਦੀ ਇੱਕ ਸ਼ਾਗਿਰਦ ਆਰਟਿਸਟ ਜਸਪਾਲ ਨੇ ਵੀ ਆਪਣੀ ਛੋਟੀ ਉਮਰ ਦੇ ਬਾਵਜੂਦ ਕਈ ਅਜਿਹੀਆਂ ਗੱਲਾਂ ਕੀਤੀਆਂ  ਜਿਹਨਾਂ ਨੂੰ ਸੁਨ ਕੇ ਮੈਨੂੰ ਯਕੀਨ ਹੋ ਗਿਆ ਕੀ ਗੁਰਸ਼ਰਨ ਭਾਅ ਜੀ ਪਤਾ ਨਹੀਂ ਕਿੰਨੀਆਂ ਜਾਣੀਆਂ 'ਚ ਜਿਊ ਰਹੇ ਨੇ.....ਤੁਸੀਂ ਦੇਖ ਲੈਣਾ ਉਹਨਾਂ ਦੇ ਜਾਂ ਮਗਰੋਂ ਉਹਨਾਂ ਦੀ ਮੌਜੂਦਗੀ ਹੋਰ ਵੀ ਮਜਬੂਤ ਹੋਣ ਵਾਲੀ ਹੈ. ਲੋਕ ਰਾਜ ਠੀਕ ਆਖ ਰਹੇ ਹਨ ਕਿ ਉਹ ਗੁਰਸ਼ਰਨ ਭਾਅ ਜੀ ਹਮੇਸ਼ਾਂ ਹੀ ਏਹੋ ਜਿਹੇ ਦਿੱਸਦੇ ਸਨ. ਮੈਂ ਵੀ ਅੱਜ ਇਹੀ ਮਹਿਸੂਸ ਕਰ ਰਿਹਾ ਹਨ. ਰਹੇਜਾ ਜੀ ਵੀ ਠੀਕ ਆਖ ਰਹੇ ਹਨ ਕਿ ਮਦਰ ਟਰੇਸਾ ਆਪਣੀ ਬਜ਼ੁਰਗੀ ਵਿੱਚ ਹੋਰ ਵੀ ਸੁੰਦਰ ਲੱਗਦੀ ਸੀ. 
ਇੱਕ ਹਕੀਕਤ ਸਾਡੇ ਸਾਹਮਣੇ ਹੈ ਕਿ ਜਦੋਂ ਬਹੁਤ ਸਾਰੇ ਜਵਾਨ ਜਿਸਮਾਂ ਵਾਲੇ, ਖੂਬਸੂਰਤ ਚਿਹਰਿਆਂ ਵਾਲੇ ਆਪੋ ਆਪਣੇ ਸਵਾਰਥਾਂ ਵਿੱਚ ਲੱਗੇ ਹੋਏ ਹਨ ਉਸ ਦੌਰ ਵਿੱਚ ਵੀ ਗੁਰਸ਼ਰਨ ਭਾਅ ਜੀ ਆਖਿਰੀ ਦਮਨ ਤੱਕ ਲੋਕਾਂ ਨੂੰ ਸਮਰਪਿਤ ਰਹੇ. ਆਪਣੇ ਪੂਰੇ ਜੋਸ਼ ਨਾਲ...ਪੂਰੇ ਜਾਹੋ ਜਲਾਲ ਨਾਲ...
ਬਾਰ ਬਾਰ ਇਹੀ ਮਹਿਸੂਸ ਕਰਾਉਂਦੇ ਹੋਏ ਕਿ ਅਸੀਂ ਢਲਦੇ ਤਨ ਦਿਆਂ ਫਿਕਰਾਂ ਨੂੰ ਸੀਨੇ ਚਿਪਕਾ ਕੇ ਕਿ ਲੈਣਾ...!!ਇਹ ਜੋਸ਼ ਇਹ ਦੀਵਾਨਗੀ ਅੱਜ ਕੀਆਂ ਜਵਾਨਾਂ ਵਿੱਚ ਵੀ ਨਹੀਂ ਮਿਲਦੀ. ਉਹਨਾਂ ਦਿਆਂ ਬਜੁਰਗ ਚਿਹਰੇ ਵਾਲਿਆਂ ਤਸਵੀਰਾਂ ਵੀ ਗੁਆਹ ਹਨ ਉਹਨਾਂ ਦੀ ਏਸ ਜਵਾਨੀ ਦੀਆਂ.---ਰੈਕਟਰ ਕਥੂਰੀਆ.....!

1 comment:

Dr SuShIL rAhEjA said...

RECTOR SAHIB !!!.....I LOvE PUNJAB SCREEN....