Friday, September 02, 2011

ਪੰਜਾਬ ਵਿੱਚ ਵੀ ਲਗਾਤਾਰ ਵਧ ਰਿਹਾ ਹੈ ਸੜਕ ਹਾਦਸਿਆਂ ਦਾ ਕਹਿਰ

ਹਰ ਸਾਲ ਕਰੀਬ ਇੱਕ ਲੱਖ ਤੀਹ ਹਜ਼ਾਰ ਲੋਕਾਂ ਦੀ ਮੌਤ
ਪੁਲਿਸ ਅਤੇ ਐੱਨ. ਜੀ. ਓਜ਼. ਦੀ ਭੂਮਿਕਾ ਤੇ ਕਰਾਇਆ ਗਿਆ ਵਿਸ਼ੇਸ ਲੈਕਚਰ ਦਾ ਆਯੋਜਨ
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ 
ਸੜਕ ਹਾਦਸਿਆਂ ਵਿੱਚ ਮੌਤ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ. ਇਹਨਾਂ ਮੌਤਾਂ ਨੂੰ ਰੋਕਣ ਲਈ ਕਈ ਪ੍ਧ੍ਰਾਂ 'ਤੇ ਉਪਰਾਲੇ ਜਾਰੀ ਹਨ. ਇਸੇ ਮੁਹਿੰਮ ਅਧੀਨ ਹੀ ਅੰਮ੍ਰਿਤਸਰ ਵਿੱਚ ਇੱਕ ਸੈਮੀਨਾਰ ਵੀ ਕਰਾਇਆ ਗਿਆ.ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਪਿਛਲੇ ਦਿਨੀਂ ਟਰੈਫਿਕ ਸਮੱਸਿਆ ਸਬੰਧੀ ਪੁਲਿਸ ਅਤੇ ਐੱਨ. ਜੀ. ਓ. ਦੀ ਭੂਮਿਕਾ ਵਿਸ਼ੇ 'ਤੇ ਵਿਚਾਰ ਗੋਸ਼੍ਠੀ ਹੋਈ.ਰਾਮਦਾਸ ਸਕੂਲ ਆਫ਼ ਪਲੈਨਿੰਗ, ਜੀ.ਐਨ.ਡੀ. ਯੂ. ਅੰਮ੍ਰਿਤਸਰ ਵੱਲੋਂ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਸ੍ਰੀ ਐੱਸ. ਕੇ ਸ਼ਰਮਾ ਦੇ ਵਿਸ਼ੇਸ ਲੈਕਚਰ ਦਾ ਆਯੋਜਨ ਕੀਤਾ ਗਿਆ. ਇਸਦਾ ਆਯੋਜਨ ਉਚੇਚੇ ਤੌਰ ਤੇ ਵਿਦਿਆਰਥੀਆਂ ਲਈ ਕਰਾਇਆ ਗਿਆ.
ਇਸ ਮੌਕੇ ਸ੍ਰੀ ਸ਼ਰਮਾ ਨੇ ਵਿਦਿਆਰਥੀਆਂ ਨੁੰ ਸੰਬੋਧਨ ਕਰਦਿਆਂ ਪੂਰੇ ਦੇਸ਼ ਅਤੇ ਪੰਜਾਬ ਵਿੱਚ ਟਰੈਫਿਕ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ. ਉਨ੍ਹਾਂ ਦੱਸਿਆ ਕਿ ਪੂਰੀ ਦੁਨੀਆਂ ਵਿੱਚ ਹੋਣ ਵਾਲੀਆਂ ਟਰੈਫਿਕ ਦੁਰਘਟਨਾਵਾਂ ਦਾ 10 ਫੀਸਦੀ ਦੁਰਘਟਨਾਵਾਂ ਸਿਰਫ਼ ਭਾਰਤ ਵਿੱਚ ਵਾਪਰਦੀਆਂ ਹਨ ਅਤੇ ਪੰਜਾਬ ਵਿੱਚ ਇੱਕ ਸਾਲ ਵਿੱਚ ਲੱਗਭੱਗ ਇੱਕ ਲੱਖ ਤੀਹ ਹਜ਼ਾਰ ਲੋਕ ਸਿਰਫ ਸੜਕ ਦੁਰਘਟਨਾਵਾਂ ਨਾਲ ਮਰਦੇ ਹਨ.
       ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲੱਗਭੱਗ 50 ਲੱਖ ਵਾਹਨ ਸੜਕਾਂ 'ਤੇ ਚਲਦੇ ਹਨ ਅਤੇ ਹਰ ਸਾਲ 2 ਲੱਖ ਵਾਹਨਾਂ ਦਾ ਹੋਰ ਵਾਧਾ ਹੋ ਜਾਂਦਾ ਹੈ, ਇਸ ਲਈ ਟਰੈਫਿਕ ਦੀ ਸਮੱਸਿਆ ਨਾਲ ਨਜਿੱਠਣਾ ਸਾਡੇ ਲਈ ਬਹੁਤ ਜ਼ਰੂਰੀ ਹੈ.
       ਉਨ੍ਹਾਂ ਕਿਹਾ ਕਿ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਪਹਿਲਾ ਸਾਨੂੰ ਆਪਣੇ -ਆਪ ਵਿੱਚ ਝਾਤੀ ਮਾਰਨੀ ਪਵੇਗੀ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਤਾਂ ਹੀ ਅਸੀਂ ਇਨ੍ਹਾਂ ਹੋਣ ਵਾਲੀਆਂ ਸੜਕੀ ਦੁਰਘਟਨਾਵਾਂ 'ਤੇ ਕਾਬੂ ਪਾ ਸਕਦੇ ਹਾਂ.
       ਸੜਕੀ ਦੁਰਘਟਨਾਵਾਂ ਹੋਣ ਸਮੇਂ ਪੁਲਿਸ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਟਰੈਫਿਕ ਪੁਲਿਸ ਨੂੰ ਕਿਸੇ ਵੀ ਹੋਣ ਵਾਲੀ ਦੁਰਘਟਨਾ ਨਾਲ ਨਿਪਟਣ ਲਈ ਪੂਰੀ ਤਰਾਂ੍ਹ ਲੈਸ ਕੀਤਾ ਗਿਆ ਹੈ ਤਾਂ ਜੋ ਦੁਰਘਟਨਾਂ ਵਾਪਰਨ ਸਮੇਂ ਘੱਟ ਤੋਂ ਘੱਟ ਜਾਨੀ ਨੁਕਸਾਨ ਹੋਵੇ, ਇਸ ਲਈ ਪੁਲਿਸ ਨੂੰ ਆਧੁਨਿਕ ਉਪਕਰਨਾਂ ਨਾਲ ਲੈਸ ਐਂਬੂਲੈਂਸਾਂ ਵੀ ਦਿੱਤੀਆਂ ਗਈਆਂ ਹਨ.
       ਇਸ ਮੌਕੇ ਰਾਮਦਾਸ ਸਕੂਲ ਆਫ਼ ਪਲੈਨਿੰਗ ਦੇ ਡਾਕਟਰ ਬਲਵਿੰਦਰ ਸਿੰਘ ਤੋਂ ਇਲਾਵਾ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ.

No comments: