Tuesday, September 27, 2011

ਸਿਖ ਪਾਰਲੀਮੇਂਟ ਦਾ ਪਹਿਲਾ ਇਜਲਾਸ ਹੋਇਆ ਬ੍ਰਿਸਟਲ ਵਿਖੇ

ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਹੋਈਆਂ ਹੁੰਮ ਹੁਮਾ ਕੇ ਸ਼ਾਮਿਲ
ਬ੍ਰਿਸਟਲ: 26 ਸਤੰਬਰ 2011:
ਸਿਖ ਵਿਜ਼ਨ ਦੇ ਮੁਖ ਸੇਵਾਦਾਰ ਪ੍ਰੋਫੈਸਰ ਭੁਪਿੰਦਰ ਸਿੰਘ ਸਾਲਿਸਟਰ ਵਲੋਂ ਪਿਛਲੇ ਛੇ ਸਾਲਾਂ ਤੋਂ ਵੱਧ ਸਮੇ ਤੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਅਖੀਰ ਕਾਮਯਾਬੀ ਮਿਲੀ ਜਦ ਉਨ੍ਹਾਂ ਦੇ  ਸੱਦੇ ਉਤੇ 24 ਸਤੰਬਰ 2011 ਨੂੰ ਬ੍ਰਿਸ੍ਟਲ ਵਿਖੇ ਸਮੁਚੇ ਯੂ ਕੇ ਭਰ ਤੋਂ ਜਥੇਬੰਦੀਆਂ ਦੇ ਮੁਖੀ ਹੁੰਮ ਹਮਾ ਕੇ ਸਾਮਿਲ ਹੋਏ॥ 
ਸਿਖ ਪਾਰਲੀਮੇਂਟ ਦਾ ਇਹ ਪਹਿਲਾ ਇਜਲਾਸ ਲਗਾਤਾਰ ਪੰਜ ਘੰਟੇ ਚਲਿਆ॥ ਇਸ ਵਿਚ ਸਾਰੇ ਹੀ ਬੁਲਾਰਿਆਂ ਨੇ ਖੁੱਲ ਕੇ ਆਪੋ ਆਪਣੇ ਵਿਚਾਰ ਪ੍ਰਗਟਾਏ॥  ਇਸ ਇਜਲਾਸ ਦੀ ਖਾਸੀਅਤ ਇਹ ਸੀ ਕਿ ਸਾਰੇ ਹੀ ਜਥੇਬੰਦੀਆਂ ਦੇ ਪ੍ਰਮੁਖ ਸਤਿਗੁਰੁ ਗਰੰਥ ਸਾਹਿਬ ਪਾਤਿਸਾਹ ਅਤੇ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਯਾਦਾ ੧੯੪੫ ਅਤੇ ਨਾਨ੍ਕ੍ਸਾਹੀ ਕੈਲੰਡਰ ੨੦੦੩ ਨੂੰ ਪਰਨਾਏ ਹੋਏ ਸਨ॥ ਸੰਮੂਹ ਹਾਜਰ ਜਥੇਬੰਦੀਆਂ ਦੇ ਪਰਮੁਖਾਂ ਵਲੋਂ ਟੀਮ ਵਰਕ ਕਰਨ ਦਾ ਅਹਿਦ ਲਿਆ ਗਿਆ ਅਤੇ ਫੇਸਲਾ ਕੀਤਾ ਕਿ ਸਿਖ ਪਾਰਲੀਮੇਂਟ ਨੂੰ ਸਮੁਚੇ ਸਿਖ ਸੰਸਾਰ ਦੀ ਪਾਰਲੀਮੇਂਟ ਬਣਾ ਕੇ ਸਰਬਤ ਖਾਲਸਾ ਦੇ ਰੂਪ ਵਿਚ ਉਜਾਗਰ ਕੀਤਾ ਜਾਵੇ ਗਾ ਜਿਸ ਦੀ ਅਗਵਾਈ ਸਹੀ ਮਾਅਨਿਆਂ ਵਿਚ ਸਤਿਗੁਰੁ ਨਾਨਕ-ਗੋਬਿੰਦ ਸਿੰਘ ਪਾਤਿਸਾਹ ਵਲੋਂ ਸਥਾਪਤ ਪੰਚ ਪ੍ਰਧਾਨੀ ਸਿਸਟਮ ਦੇ ਅਧੀਨ ਹੋਏ ਗੀ॥  ਅਸੀਂ ਸਮੂਹ ਸੰਸਾਰ ਦੇ ਗੁਰੂ ਨਾਨਕ ਨਾਮ ਲੇਵਾ ਨੂੰ ਅਪੀਲ ਕਰਦੇ ਹਾਂ ਕਿ ਵਧੇਰੇ ਜਾਣਕਾਰੀ ਲਈ ਸਿਖ ਪਾਰਲੀਮੇਂਟ ਦੇ ਵੇਬ ਸਾਈਟ ਸਿਖ ਪਾਰਲੀਮੇਂਟ  ਉਤੇ ਜਾ ਕੇ ਆਪਣੇ ਅਣਮੁੱਲੇ ਵਿਚਾਰ ਤੇ ਸੁਝਾਓ ਸਾਨੂੰ ਭੇਜ ਸਕਦੇ ਹਨ॥  

ਜੱਥੇਬੰਦੀਆਂ ਦੇ ਆਗੂਆਂ ਵਿਚ ਨਿਊ ਕਾਸਲ ਤੋਂ ਯੂਰੋਪਿਅਨ ਧਰਮ ਪਰਚਾਰ ਕਮੇੱਟੀ ਦੇ ਮੁਖੀ ਸਿਰਦਾਰ ਮਨਜੀਤ ਸਿੰਘ ਬਾਗੀ, ਲੰਡਨ ਤੋਂ ਦਲ ਖਾਲਸਾ ਦੇ ਸਿਰਦਾਰ ਮਹਿੰਦਰ ਸਿੰਘ ਰਾਠੌਰਸਿਰਦਾਰ ਨਰਿੰਦਰ ਸਿੰਘ "ਜੰਮੂ"ਸਿਰਦਾਰ ਰਣਧੀਰ ਸਿੰਘ, ਬਰਮਿੰਘਮ ਤੋਂ ਸ਼ਰੋਮਣੀ ਅਕਾਲੀ ਦਲ ਯੂ ਕੇ ਦੇ ਸਿਰਦਾਰ ਗੁਰਦੇਵ ਸਿੰਘ ਚੌਹਾਨ, ਸਿਖ ਵਿਜ਼ਨ ਵਲੋਂ ਸਿਰਦਾਰ ਇੰਦਰ ਸਿੰਘ ਸੋਹਲ, ਟਰਸ੍ਟੀ ਬਾਬਾ ਸੰਗ ਗੁਰੂਦਵਾਰਾ ਵਲੋਂ ਸਿਰਦਾਰ ਸੋਹਨ ਸਿੰਘ ਢੇਸੀ, ਲਿਵਰਪੂਲ ਤੋਂ ਗੁਰੂਦਵਾਰਾ ਸਾਹਿਬ ਵਲੋਂ ਸਿਰਦਾਰ ਹਰਬੰਸ ਸਿੰਘ "ਜੋਸ਼", ਆਕਸਫੋਰਡ ਤੋਂ ਸਿਰਦਾਰ ਪ੍ਰਭਦੀਪ ਸਿੰਘਸਿਰਦਾਰਨੀ ਰਣਜੀਤ ਕੌਰ ਟਾਈਗਰ ਜਥਾ ਯੂ ਕੇ , ਲੰਡਨ ਤੋਂ ਸਿਖ ਮਿਸਨਰੀ ਸਿਰਦਾਰ ਗੁਲਜ਼ਾਰ ਸਿੰਘ, ਸਿੰਘ ਸਭਾ ਇੰਤੇਰ੍ਨੇਸਨਲ ਯੂ ਕੇ ਵਲੋਂ ਸਿਰਦਾਰ ਜਗਰੂਪ ਸਿੰਘ, ਸਿਖ ਸਪਿਰਿਟ ਯੂ ਕੇ ਵਲੋਂ ਸਿਰਦਾਰ ਇੰਦਰਜੋਤ ਸਿੰਘ, ਕਾਰ੍ਡਿਫ਼ ਵੇਲਸ ਸਿਖ ਵਿਜ਼ਨ ਵਲੋਂ ਸਿਰਦਾਰ ਰਾਮ ਸਿੰਘ, ਸਿਰਦਾਰ ਜਸਵੰਤ ਸਿੰਘਬ੍ਰਿਸ੍ਟਲ ਸਿਖ ਕਾਉਂਸਿਲ ਵਲੋਂ ਸਿਰਦਾਰ ਤਾਨਿੰਦਰ ਸਿੰਘਸਿਰਦਾਰ ਜੈ ਤੇਗੰਗ ਸਿੰਘ, ਸਿਖ ਵਿਜ਼ਨ ਵਲੋਂ ਸਿਰਦਾਰਨੀ ਪਰਮਜੀਤ ਕੌਰਇੰਦਰਜੀਤ ਕੌਰ ਅਤੇ ਚਮਨਦੀਪ ਕੌਰ ਨੇ ਸ਼ਾਮਿਲ ਹੋ ਕੇ  ਸਿਖ ਪਾਰਲੀਮੇਂਟ ਵਿਚ ਸਰਗਰਮ ਯੋਗਦਾਨ ਪਾਉਣ ਲਈ ਦ੍ਰਿਡ਼ਤਾ ਦੋਹਰਾਈ॥

ਪ੍ਰੋਫ਼ੈਸਰ ਭੁਪਿੰਦਰ ਸਿੰਘ ਸਾਲਿਸਟਰ
ਸੇਵਾਦਾਰ ਸਿਖ ਪਾਰਲੀਮੇਂਟ

No comments: