Sunday, August 14, 2011

ਐਡਵੋਕਟ ਫੁਲਕਾ ਵਲੋਂ ਆਰੰਭੀ ਨਸ਼ਾ ਮੁਕਤ ਪੰਜਾਬ ਲਹਿਰ ਨੂੰ ਭਰਵਾਂ ਹੁੰਗਾਰਾ

ਪੰਥਕ ਮੋਰਚੇ ਦੇ ਉਮੀਦਵਾਰਾਂ ਗੋਸ਼ਾ ਅਤੇ ਚੋਹਾਨ ਨੇ ਕੀਤਾ ਚੋਣਾਂ ਵਿੱਚ ਨਸ਼ੇ ਨਾਂ ਵੰਡਣ ਦਾ ਪ੍ਰਣ
ਲੁਧਿਆਣਾ, 14 ਅਗਸਤ: ਐਡਵੋਕਟ ਐਚ ਐਸ ਫੁਲਕਾ ਵਲੋਂ ਆਰੰਭੀ ਨਸ਼ਾ ਮੁੱਕਤ ਪੰਜਾਬ ਲਹਿਰ ਨੂੰ ਲੁਧਿਆਣਾ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ ਹੈ. ਇਸ ਲਹਿਰ ਦਾ ਸਮਰਥਨ ਕਰਦੇ ਹੋਏ ਐਤਵਾਰ ਨੂੰ ਅਕਾਲ ਮਾਰਕੀਟ ਵਿਖੇ ਐਡਵੋਕਟ ਫੂਲਕਾ ਦੀ ਮੋਜੂਦਗੀ ਵਿੱਚ ਐਸ ਜੀ ਪੀ ਸੀ ਚੋਣਾ ਲਈ ਲੁਧਿਆਣਾ ਪੱਛਮੀ ਚੋਣ ਹਲਕੇ ਤੋਂ ਪੰਥਕ ਮੋਰਚੇ ਦੇ ਸਾਂਝੇ  ਉਮੀਦਵਾਰਾਂ ਨੇ ਨਸ਼ਿਆਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ. ਖਚਾਖਚ ਭਰੀ ਮੀਡੀਆ ਕਾਨਫਰੰਸ ਵਿੱਚ ਗੁਰਦੀਪ ਸਿੰਘ ਗੋਸ਼ਾ ਅਤੇ ਲੁਧਿਆਣਾ ਦਿਹਾਤੀ ਤੋਂ ਉਮੀਦਵਾਰ ਗੁਰਮੈਲ ਸਿੰਘ ਚੋਹਾਨ ਨੇ ਐਸ ਜੀ ਪੀ ਸੀ ਚੋਣਾਂ ਵਿੱਚ ਨਸ਼ੇ ਨਾਂ ਵੰਡਣ ਦਾ ਪ੍ਰਣ ਕੀਤਾ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਨੂੰ ਅਪੀਲ ਕੀਤੀ ਕਿ ਇਹ ਐਸ ਜੀ ਪੀ ਸੀ  ਚੋਣਾਂ ਵਿੱਚ ਨਸ਼ਾ ਵੰਡਣ ਵਾਲੈ ਉਮੀਦਵਾਰਾਂ ਵਿਰੁਧ ਹੁਕਮਨਾਮਾ ਜਾਰੀ ਕਰਕੇ ਚੋਣ ਦੇ ਅਯੋਗ ਕਰਾਰ ਦਣ ਦਾ ਐਲਾਨ ਕਰਨ। ਤਕਿ ਐਸ ਜੀ ਪੀ ਸੀ ਚੋਣਾਂ ਵਿੱਚ ਨਿਰੋਲ ਧਾਰਮਿਕ ਉਮੀਦਵਾਰ ਹੀ ਚੋਣ ਮੈਦਾਨ ਫਤਿਹ ਕਰਕੇ ਸਿਖ ਕੋਮ ਦੀ ਧਾਰਮਿਕ ਪਾਰਲੀਮੈਂਟ ਵਿੱਚ ਪੰਹੁਚ ਕੇ ਧਰਮ ਦੇ ਹਿੱਤਾ ਦੀ ਰਾਖੀ ਕਰਨ। ਉੱਥ ਉਹਨਾਂ ਐਡਵੋਕਟ ਫੂਲਕਾ ਵਲੋਂ ਨਸ਼ਾ ਵਿਰੋਧੀ ਮੁਹਿੰਮ ਦਾ ਸਮਰਥਨ ਕਰਦਿਆਂ ਉਹਨਾਂ ਵਲੋਂ ਵਿੱਢੀ ਮੁਹਿਮ ਦਾ ਸਵਾਗਤ ਕਰਦ ਹੋÂ ਚੋਣਾਂ ਵਿੱਚ ਨਸ਼ ਨਾਂ ਵੰਡਣ ਦਾ ਭਰੋਸਾ ਦਿਵਾਇਆ। ਐਡਵੋਕਟ ਫੂਲਕਾ ਨ ਪੰਥਕ ਮੋਰਚ ਦ ਦੋਵਂ ਉਮੀਦਵਾਰਾਂ ਵਲੋਂ ਚੋਣਾਂ ਵਿੱਚ ਨਸ਼ਾ ਨਾਂ ਵੰਡਣ ਦਾ ਭਰੋਸਾ ਦਣ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਮਵਿਚਾਰਕ ਜੱਥਬੰਦੀਆਂ ਦੇ  ਨੁਮਾਇੰਦੀਆਂ ਨੂੰ ਨਾਲ ਲੈ ਕੇ ਸੋਮਵਾਰ ਨੂੰ ਸ਼੍ਰੀ ਅਕਾਲ ਤਖਤ ਦੇ ਜੱਥਦਾਰ ਸਾਹਿਬਾਨ ਨੂੰ ਮਿਲਣਗ ਤੇ ਐਸ ਜੀ ਪੀ ਸੀ ਚੋਣਾਂ ਵਿੱਚ ਨਸ਼ ਦੀ ਵਰਤੋਂ ਰੋਕਣ ਲਈ ਉਪਾਅ ਕਰਨ ਦੀ ਦ ਨਾਲ ਨਾਲ ਇਸ ਵਿਰੁਧ ਹੁਕਨਮਾਮਾ ਜਾਰੀ ਕਰਨ ਦੀ ਬੇਨਤੀ ਵੀ ਕਰਨਗੇ ਤਾਕਿ ਇਹਨਾਂ ਧਾਰਮਿਕ ਚੋਣਾਂ ਵਿਚ ਨਸ਼ ਦੀ ਵਰਤੋਂ ਰੋਕੀ ਜਾ ਸਕੇ। ਇਸ ਮੋਕੇ ਸੁਰਜੀਤ ਸਿੰਘ ਬਾਜੜਾ,ਡਾ. ਬਲਕਾਰ ਸਿੰਘ,ਬਲਕਾਰ ਸਿੰਘ ਮਾਂਗਟ,ਚਰਨਪ੍ਰੀਤ ਸਿੰਘ ਮਿੱਕੀ,ਪਰਮਜੀਤ ਸਿੰਘ ਪੰਮਾ,ਕਮਲਦੀਪ ਸਿੰਘ ਘੂਰਾ,ਪ੍ਰਿਤਪਾਲ ਸਿੰਘ ਜਮਾਲਪੁਰ,ਅਮਨਦੀਪ ਸਿੰਘ ਪਾਰਸ,ਤਰਨਜੀਤ ਸਿੰਘ ਮੋਂਟੀ,ਗੁਰਦਵ ਸਿੰਘ ਸ਼ਿਵਪੁਰੀ,ਹਰਮਨਦੀਪ ਸਿੰਘ ਖੁਰਾਣਾ,ਜਤਿੰਦਰ ਸਿੰਘ ਰਿੰਕੂ,ਜਸਬੀਰ ਸਿੰਘ ਜੋਤੀ,ਮਨਿੰਦਰ ਸਿੰਘ ਮਿੰਟੂ,ਪ੍ਰਵੀਨ ਲਾਲਾ,ਬਲਜੀਤ ਸਿੰਘ ਸ਼ਿਮਲਾਪੁਰੀ,ਮਨਜੀਤ ਸਿੰਘ,ਰਣਜੀਤ ਸਿੰਘ ਸ਼ਿਮਲਾਪੁਰੀ,ਪਰਮਿੰਦਰ ਸਿੰਘ ਰਿੰਕ,ੂ ਕਵਲਪ੍ਰੀਤ ਸਿੰਘ ਬੰਟੀ,ਜੱਥਦਾਰ ਰਣਜੀਤ ਸਿੰਘ ਦਿਗਪਾਲ,ਗੁਰਦਵ ਸਿੰਘ ਸ਼ਿਵਪੁਰੀ,ਸੰਦੀਪ ਰਾਜ ਸਿੰਘ,ਅਮਨਦੀਪ ਸਿੰਘ ਰਾਜਾ,ਕਮਲਦੀਪ ਸਿੰਘ ਸਠੀ,ਜਤਿੰਦਰ ਸਿੰਘ ਰਿੰਕੂ,ਸਨਮਦੀਪ ਸਿੰਘ,ਬਲਜੀਤ ਸਿੰਘ ਰੂਬਲ,ਹਰਸਿਮਰਨ ਸਿੰਘ,ਮਨਪ੍ਰੀਤ ਸਿੰਘ ਦੁੱਗਰੀ,ਦੀਪਇੰਦਰ ਸਿੰਘ ਸਮਤ ਕਈ ਆਗੂ ਹਾਜਰ ਸਨ।   


No comments: