Friday, July 15, 2011

ਖਾਲਸਾ ਮਾਰਚ ਮੌਕੇ ਉਠਾਏ ਗਏ ਕਈ ਸੁਆਲ:ਐਸ ਜੀ ਪੀ ਸੀ ਤੇ ਵੀ ਲਾਇਆ ਨਿਸ਼ਾਨਾ

13 ਮਹੀਨਿਆਂ ਵਿੱਚ 26 ਪਾਵਨ ਸਰੂਪ ਹੋਏ ਅਗਨੀਂਭੇਂਟ:ਵਾਈਟ ਪੇਪਰ ਦੀ ਵੀ ਮੰਗ 
*ਮਾਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪਾਂ ਦੀ ਬਾਰ ਬਾਰ ਹੋ ਰਹੀ ਬਅਦਬੀ ਦਾ-
*ਖਾਲਸਾ ਇਨਸਾਫ਼ ਮਾਰਚ ਵਿੱਚ ਕਾਲੀਆਂ ਦਸਤਾਰਾਂ ਅੱਤ ਪੱਟੀਆ ਬੰਨ• ਸਿੱਖ ਸੰਗਤ ਨੇ ਮੰਗਿਆ ਜਵਾਬ
 
* ਪ੍ਰੋ.ਭੁੱਲਰ ਨੂੰ ਦਿੱਤੀ ਫਾਂਸੀ ਦੀ ਸਜਾ ਨੂੰ ਦਸਿਆ ਨਾ-ਇਨਸਾਫੀ
* ਸੁਨਹਿਰੀ ਅੱਖਰਾਂ ਵਾਲੇ ਸਰੂਪਾਂ ਦੇ ਮਾਮਲੇ ਵਿੱਚ ਵਾਈਟ ਪੇਪਰ ਜਾਰੀ ਕਰੇ ਐਸ ਜੀ ਪੀ ਸੀ     
ਲੁਧਿਆਣਾ 15 ਜੁਲਾਈ : ਵੱਖ ਵੱਖ ਮਾਮਲਿਆ ਵਿੱਚ ਸਿੱਖ ਕੋਮ ਨਾਲ ਕੀਤੀ ਜਾ ਰਹੀ ਨਾਂ-ਇਨਸਾਫੀ ਅਤੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਰ ਬਾਰ ਹੋ ਰਹੀ ਬੇਅਦਬੀ ਦੇ ਮਾਮਲੇ ਵਿੱਚ ਸਿੱਖ ਸੰਗਤਾਂ ਨੇ ਅੱਜ ਲੁਧਿਆਣਾ ਵਿੱਚ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ. ਸਿੱਖ ਸੰਗਤ ਨੂੰ ਜਾਗਰੁਕ ਕਰਨ ਦੇ ਮਕਸਦ ਨਾਲ ਆਯੋਜਿਤ ਕੀਤੇ ਗਏ ਖਾਲਸਾ ਇਨਸਾਫ਼ ਮਾਰਚ ਵਿੱਚ ਸਿੱਖ ਨੋਜਵਾਨਾਂ,ਬੀਬੀਆ ਤੇ  ਪ੍ਰਚਾਰਕਾਂ ਨੇ  ਕਾਲੀਆਂ ਦਸਤਾਰਾਂ ਤੇ ਕਾਲੀਆਂ ਪੱਟੀਆਂ ਬੰਨ ਕੇ ਸ਼ਮੂਲੀਅਤ ਕੀਤੀ. ਇਸ ਮਾਰਚ ਦੀ ਅਗਵਾਈ ਕਰਨ ਵਾਲੀਆਂ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਕੌਮ ਦੇ ਠੇਕੇਦਾਰ ਆਖਦਿਆਂ ਕਈ ਸੁਆਲ ਵੀ ਕੀਤੇ.ਗੁਰੂ ਦੇ ਅਪਮਾਨ ਤੇ ਧਾਰਨ ਕੀਤੀ ਗਈ ਖਾਮੋਸ਼ੀ ਤੇ ਕਿੰਤੂ ਕਰਦਿਆਂ ਕਈ ਮੁੜਦਿਆਂ ਤੇ ਜਵਾਬ ਤਲਬੀ ਕੀਤੀ ਗਈ. 
ਇਹ ਖਾਲਸਾ ਇਨਸਾਫ਼ ਮਾਰਚ ਮਾਡਲ ਟਾਉਨ ਲੁਧਿਆਣਾ ਸਥਿਤ ਗੁਰਦੁਆਰਾ ਸ਼ਹੀਦਾਂ ਤੋਂ ਆੰਰਭ ਹੋ ਕੇ ਸ਼ਹਿਰ ਦੇ ਵੱਖ ਵੱਖ ਹਿਸਿਆਂ ਤੋਂ ਹੁੰਦਾ ਹੋਇਆ ਡੀ ਸੀ ਦਫਤਰ ਵਿਖੇ ਪੁੱਜਿਆ. ਮਾਰਚ ਦੀ ਅਗਵਾਈ ਕਰਨ ਵਾਲੇ ਆਗੂਆਂ ਵਿੱਚ ਜਸਵਿੰਦਰ ਸਿੰਘ ਬਲੀਏਵਾਲ,ਗੁਰਮੀਤ ਸਿੰਘ ਮੁੰਡੀਆਂ ,ਹਰਦਿਆਲ ਸਿੰਘ ਅਮਨ,ਜਸਬੀਰ ਸਿੰਘ ਅਤੇ ਅਮਰਜੀਤ ਸਿੰਘ ਮਦਾਨ ਨ ਉੱਚਚ ਤੋਰ ਤ ਖਾਲਸਾ ਇੰਸਾਫ ਮਾਰਚ  ਵਿੱਚ ਸ਼ਿਰਕਤ ਕਰਕੇ ਨੌਜਵਾਨਾਂ ਦਾ ਹੌਂਸਲਾ ਵਧਾਇਆ. ਇਸ ਮੌਕ ਸੰਗਤਾ ਦੇ  ਠਾਠਾਂ ਮਾਰਦੇ ਇੱਕਠ ਨੂੰ ਸੰਬੋਧਨ ਕਰਦਿਆਂ ਨੌਜਵਾਨ ਆਗੂ ਗੁਰਦੀਪ ਸਿੰਘ ਗੋਸ਼ਾ,ਬਲਵਿੰਦਰ ਸਿੰਘ ਭੁੱਲਰ, ਮਨਵਿੰਦਰ ਸਿੰਘ ਗਿਆਸਪੁਰਾ,ਬਲਜੀਤ ਸਿੰਘ ਸ਼ਿਮਲਾਪੁਰੀ ਅਤੇ ਜਰਨੈਲ ਸਿੰਘ  ਨੇ ਪੰਜਾਬ ਸਰਕਾਰ ਅਤੇ ਐਸ ਜੀ ਪੀ ਸੀ ਤੇ ਕਾਬਜ ਲੋਕਾਂ ਨੂੰ ਝਾੰਜੋੜਦੇ ਹੋਏ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਰ ਬਾਰ ਹੋ ਰਹੀ ਬੇਅਦਬੀ ਤ ਗੁਰਬਾਣੀ ਦੇ ਸ਼ਬਦ ਜੋੜ ਬਦਲਣ ਦੀਆਂ ਘਟਨਾਵਾਂ ਤੇ  ਰੋਸ਼ ਦਾ ਪ੍ਰਗਟਾਵਾ ਕੀਤਾ. ਉਹਨਾਂ ਆਖਿਆ ਕਿ 8 ਜੂਨ 2010 ਤੋਂ ਲੈ ਕੇ 7 ਜੁਲਾਈ 2011 ਤੱਕ 13 ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਵੱਖ ਵੱਖ ਥਾਈਂ ਘਟੀਆਂ 10 ਘਟਨਾਵਾਂ ਵਿੱਚ ਸਿੱਖ ਵਿਰੋਧੀ ਤਾਕਤਾਂ ਵਲੋਂ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ  26 ਪਾਵਨ ਸਰੂਪਾਂ ਨੂੰ ਅਗਨੀਂ ਭਂਟ ਕਰਨ ਦ ਨਾਲ ਨਾਲ ਇੱਕ ਥਾਂ ਤ ਗੁਰੂ ਸਾਹਿਬ ਦੇ ਅੰਗਾ ਦੇ ਟੁਕੜੇ ਟੁਕੜੇ ਕਰਕੇ ਬੇਅਦਬੀ ਕੀਤੀ ਗਈ. ਇਸ ਗੱਲ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਕਿ ਹਰ ਵਾਰ ਗੁਰੂ ਦ ਅਪਮਾਨ ਲਈ ਜਿੰਮਵਾਰ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਦੀ ਥਾਂ ਇਸਨੂੰ ਸ਼ਾਰਟ ਸਰਕਟ ਦੀ ਘਟਨਾ ਦਸ ਕੇ  ਪਤਾ ਨਹੀਂ ਕਿਉਂ ਖਾਮੋਸ਼ੀ ਧਾਰਣ ਕਰ ਲਈ ਗਈ ? ਸੁਨਹਿਰੀ ਅੱਖਰਾਂ ਵਾਲੇ ਪਾਵਨ ਸਰੂਪਾਂ ਦੀ ਛਪਾਈ ਦਾ ਜਿਕਰ ਕਰਦਿਆਂ ਇਹਨਾਂ ਸਿੱਖ ਆਗੂਆਂ ਨ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਦੇਬਾਵ੍ਜੂਦ ਅਪਮਾਨ ਦੀਆਂ ਨਿੰਦਣਯੋਗ ਘਟਨਾਵਾਂ ਜਾਰੀ ਹਨ. ਬੁਲਾਰਿਆਂ ਨੇ ਇਹ ਵੀ ਪੁਛਿਆ ਕਿ ਸਿੱਖ ਕੌਮ ਦੀ ਸਰਵ ਉੱਚ ਧਾਰਮਿਕ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਅਤੇ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮਟੀ ਤੋਂ ਇਲਾਵਾ ਕਿਸ ਹੋਰ ਸੰਸਥਾ ਕੋਲ ਨਾਂ ਹੋਣ ਦੇ ਬਾਵਜੂਦ ਵੀ ਇਹ ਸਰੂਪ ਕਿਤੇ ਹੋਰ ਥਾਂ ਕਿਓਂ ਛਪੇ ? ਇਸ ਮੌਕੇ ਤੇ ਇੱਕ ਐਨ ਆਰ ਆਈ ਵਲੋਂ ਨਿੱਜੀ ਪ੍ਰਕਾਸ਼ਕ ਤੋਂ ਛਪਵਾਏ ਪਾਵਨ ਸਰੂਪਾਂ ਦੀ ਸਿੱਖ ਵਿਦਵਾਨਾਂ ਦੀ ਕਮੇਟੀ ਵਲੋਂ ਕੀਤੀ ਪੜਤਾਲ ਬਾਰੇ ਵੀ ਦੱਸਿਆ ਗਿਆ.
ਪੜਤਾਲੀਆ ਰਿਪੋਰਟ ਮੁਤਾਬਿਕ ਇਸ ਛਪਾਈ ਵਿੱਚ ਗਲਤੀਆਂ ਅਤੇ ਤਾਰੂਤੀਆਂ ਪਾਏ ਜਾਣ ਤੋਂ ਬਾਅਦ ਵੀ ਪਾਵਨ ਸਰੂਪ ਐਨ ਆਰ ਆਈ ਨੂੰ ਵਾਪਸ ਕਰਨ ਅੱਤ ਐਸ ਜੀ ਪੀ ਸੀ ਦ ਪ੍ਰਬੰਧਾਂ ਹਠ ਚਲਦ ਗੁਰਧਾਮਾਂ ਵਿੱਚ ਪ੍ਰਕਾਸ਼ ਕਰਨ ਦ ਮਾਮਲ ਤ ਵਹਾਈਟ (ਸਫਦ) ਪਪਰ ਜਾਰੀ ਕਰਨ ਦੀ ਮੰਗ ਕਰਦ ਹੋÂ ਕਿਹਾ ਕਿ ਨਿੱਜੀ ਪ੍ਰਕਾਸ਼ਕ ਤੋਂ ਪਾਵਨ ਸਰੂਪ ਛਾਪਣ ਤ ਛਪਵਾਉਣ ਦੀ ਇੱਜਾਜਤ ਦਣ ਵਾਲੀਆਂ ਵਿਰੁਧ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਤਹਿਤ ਕਾਰਵਾਈ ਕਿੰਉ ਨਹੀਂ ਕੀਤੀ ਗਈ ? ਇਸ ਦਾ ਜਵਾਬ ਸਿੱਖ ਸੰਗਤ ਨੂੰ ਦਿੱਤਾ ਜਾਵੇ.
ਸਿੱਖ ਕੌਮ ਨਾਲ ਕੀਤੀ ਜਾ ਰਹੀ ਨਾ-ਇਨਸਾਫੀ ਬਾਰੇ ਦਸਦਿਆਂ ਇਹਨਾਂ ਬੁਲਾਰਿਆਂ ਨੇ ਕਿਹਾ ਕਿ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਦੇ ਮਾਮਲੇ ਨੂੰ ਵੀ ਉਠਾਇਆ ਗਿਆ ਅਤੇ ਕਾਨੂੰਨੀ ਨੁਕਤਿਆਂ ਦਾ ਜ਼ਿਕਰ ਕੀਤਾ ਗਿਆ. ਪੰਜਾਬ ਸਰਕਾਰ ਵਲੋਂ ਭੁੱਲਰ ਦੀ ਫਾਂਸੀ ਤੇ ਵਹਾਏ ਜਾ ਰਹੇ ਘੜਿਆਲੀ ਹੰਝੂਆ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਦਿੱਤੇ ਹਲਫਨਾਮੇ ਵਿੱਚ ਤਾਂ ਪੰਜਾਬ ਸਰਕਾਰ ਭੁੱਲਰ ਨੂੰ ਖਤਰਨਾਕ ਅੱਤਵਾਦੀ ਕਰਾਰ ਦੇ ਰਹੀ ਹੈ ਤੇ  ਬਾਹਰ ਵੋਟ ਬੈਂਕ ਪੱਕਾ ਕਰਨ ਲਈ ਅਖਬਾਰੀ ਬਿਆਨਬਾਜੀ ਵਿੱਚ ਭੁੱਲਰ ਦੀ ਰਿਹਾਈ ਦੀ ਨੌਂਟਕੀ ਕਰ ਰਹੀ ਹੈ. ਇਸ ਮੋਕੇ ਪ੍ਰਿਤਪਾਲ ਸਿੰਘ ਜਮਾਲਪੁਰ,ਚਰਨਪ੍ਰੀਤ ਸਿੰਘ ਮਿੱਕੀ,ਪਰਮਜੀਤ ਸਿੰਘ ਪੰਮਾ,ਤਰਨਜੀਤ ਸਿੰਘ ਮੌਂਟੀ,ਮਨਜੀਤ ਸਿੰਘ ਦੁੱਗਰੀ,ਕਮਲਦੀਪ ਸਿੰਘ ਸਠੀ,ਅਵਤਾਰ ਸਿੰਘ ਦੁੱਬਈ,ਚਰਨਜੀਤ ਸਿੰਘ (ਚੰਨੀ ਫੈਬਰਿਕਸ) ਮਨਜਿੰਦਰ ਸਿੰਘ ਕਾਲਾ ,ਕਮਲਜੀਤ ਸਿੰਘ,ਬਲਜੀਤ ਸਿੰਘ,ਰਣਜੀਤ ਸਿੰਘ ਕੈਰਨ,ਜਗਜੀਤ ਸਿੰਘ ਭੱਟੀ,ਸੁਰਜੀਤ ਸਿੰਘ ਬਾਜੜਾ,ਜਥੇਦਾਰ ਰਣਜੀਤ ਸਿੰਘ ਦਿਗਪਾਲ,ਕਵਲਪ੍ਰੀਤ ਸਿੰਘ ਬੰਟੀ,ਅਮਨਦੀਪ ਸਿੰਘ ਪਾਰਸ,ਅਮਨਦੀਪ ਸਿੰਘ ਰਾਜਾ,ਕੁਲਵੰਤ ਸਿੰਘ ਸਲਮਟਾਬਰੀ,ਪ੍ਰਿਤਪਾਲ ਸਿੰਘ ਪਾਲੀ,ਸੁਖਬੀਰ ਸਿੰਘ ਬਾਦਲ, ਹਰਿੰਦਰਪਾਲ ਸਿੰਘ ਪ੍ਰਿੰਸ,ਗਗਨਪ੍ਰੀਤ ਸਿੰਘ,ਹਰਮਨਦੀਪ ਸਿੰਘ ਡੰਗ,ਗਰਦਵ ਸਿੰਘ ਸ਼ਿਵਪੁਰੀ,ਬਲਜੀਤ ਸਿੰਘ ਸ਼ਿਮਲਾਪੁਰੀ,ਰੂਚਿਨ ਅਰੋੜਾ, ਜਤਿੰਦਰ ਸਿੰਘ ਰਿੰਕੂ,ਜਸਬੀਰ ਸਿੰਘ ਜੋਤੀ, ਮਨਿੰਦਰ ਸਿੰਘ ਮਿੰਟੂ,ਪ੍ਰਵੀਨ ਲਾਲਾ ਬਲਜੀਤ ਸਿੰਘ ਸ਼ਿਮਲਾਪੁਰੀ,ਮਨਜੀਤ ਸਿੰਘ,ਰਣਜੀਤ ਸਿੰਘ ਸ਼ਿਮਲਾਪੁਰੀ,ਪਰਮਿੰਦਰ ਸਿੰਘ, ਕਵਲਪ੍ਰੀਤ ਸਿੰਘ ਬੰਟੀ,ਸੰਦੀਪ ਰਾਜ ਸਿੰਘ,ਪ੍ਰਮਿੰਦਰ ਸਿੰਘ ਰਿੰਕੂ,ਅਮਨਦੀਪ ਸਿੰਘ,ਕਵਲਪ੍ਰੀਤ ਸਿੰਘ ਬੰਟੀ,ਸਨਮਦੀਪ ਸਿੰਘ,ਬਲਜੀਤ ਸਿੰਘ ਰੂਬਲ,ਹਰਸਿਮਰਨ ਸਿੰਘ,ਹਰਮਨਪ੍ਰੀਤ ਸਿੰਘ ਖੁਰਾਣਾ,ਪਰਮਜੀਤ ਸਿੰਘ ਪਰਮ,ਹਰਪ੍ਰੀਤ ਸਿੰਘ,ਜਗਰੂਪ ਸਿੰਘ,ਗਗਨਦੀਪ ਸਿੰਘ,ਗੁਰਜਿੰਦਰ ਸਿੰਘ,ਵਿਪਨ ਸਿੰਘ,ਰਜਿੰਦਰ ਸਿੰਘ,ਰਣਜੀਤ ਸਿੰਘ,ਜਗਮੀਤ ਸਿੰਘ,ਸੁਰਜੀਤ ਸਿੰਘ ਸ਼ੀਤਾ,ਹਰਦੀਪ ਸਿੰਘ,ਰੁਪਿੰਦਰ ਸਿੰਘ,ਗੁਰਜੀਤ ਸਿੰਘ, ਕੰਵਲਪ੍ਰੀਤ ਸਿੰਘ ਡਿੰਪਲ,ਗੁਰਪ੍ਰੀਤ ਸਿੰਘ ਪ੍ਰਿੰਸ ਅੱਤ ਬੀਬੀ ਸੋਨੀਆ ਸਿੱਕਰੀ ਸਮਤ ਹੋਰ ਆਗੂ ਵੀ ਹਾਜਰ ਸਨ.--ਬਿਊਰੋ ਰਿਪੋਰਟ 

No comments: