Wednesday, July 20, 2011

ਭਾਰਤ-ਇੰਗਲੈਂਡ ਕ੍ਰਿਕਟ ਸੀਰੀਜ਼ ਵੀਰਵਾਰ ਤੋਂ

21 ਜੁਲਾਈ ਤੇ ਵਿਸ਼ੇਸ਼                                                                        ਰਣਜੀਤ ਸਿੰਘ ਪ੍ਰੀਤ
        ਭਾਰਤ-ਇੰਗਲੈਂਡ ਕ੍ਰਿਕਟ ਸਬੰਧ ਬਹੁਤ ਪੁਰਾਣੇ ਹਨ ,1932 ਵਿੱਚ ਲਾਰਡਜ਼ ਵਿਖੇ ਪਹਿਲਾ ਟੈਸਟ ਮੈਚ ਖੇਡਿਆ ਗਿਆ,ਇੰਗਲੈਂਡ ਨੇ 269 ਅਤੇ 275/8 ਰਨਜ਼ ਬਣਾਏ,ਭਾਰਤੀ ਟੀਮ 189,187 ਰਨਜ਼ ਹੀ ਬਣਾ ਸਕੀ; ਇਸ ਤਰ੍ਹਾਂ ਇੰਗਲੈਂਡ ਟੀਮ 158 ਦੌੜਾਂ ਦੇ ਫ਼ਰਕ ਨਾਲ ਜੇਤੂ ਬਣੀ।ਇੰਗਲੈਂਡ ਟੀਮ ਨੇ 1933-34 ਵਿੱਚ ਭਾਰਤ ਦਾ ਦੌਰਾ ਕੀਤਾ।ਭਾਰਤ ਦੀ ਸਰ ਜਮੀਂ ਤੇ ਪਹਿਲਾ ਟੈਸਟ ਮੈਚ ਜਿਮਖਾਨਾ (ਮੁੰਬਈ) ਵਿਖੇ ਖੇਡਿਆ ਗਿਆ,ਇੰਗਲੈਂਡ ਟੀਮ 9 ਵਿਕਟਾਂ ਨਾਲ ਜੇਤੂ ਰਹੀ।ਈਡਨ ਗਾਰਡਨ ਵਿਚਲਾ ਦੂਜਾ ਮੈਚ ਡਰਾਅ ਹੋ ਗਿਆ, ਜਦੋਂ ਕਿ ਤੀਜੇ ਮਦਰਾਸ ਟੈਸਟ  ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 202 ਰਨਜ਼ ਨਾਲ ਹਰਾਇਆ।
          ਦੋਹਾਂ ਮੁਲਕਾਂ ਦਰਮਿਆਂਨ ਹੁਣ ਤੱਕ 99 ਮੈਚ ਹੋਏ ਹਨ,ਜਿਹਨਾਂ ਵਿੱਚੋਂ ਭਾਰਤ ਨੇ 19 ਅਤੇ ਇੰਗਲੈਂਡ ਨੇ 34 ਮੈਚ ਜਿੱਤੇ ਹਨ।ਜਦੋਂ ਕਿ 46 ਮੈਚ ਬਰਾਬਰ ਰਹੇ ਹਨ। ਇਸ ਸੀਰੀਜ਼ ਤੋਂ ਪਹਿਲਾਂ ਆਖ਼ਰੀ ਮੈਚ ਮੁਹਾਲੀ ਵਿੱਚ 19 ਤੋਂ 23 ਦਸੰਬਰ 2008 ਤੱਕ ਹੋਇਆ ਸੀ। ਦੋਹਾਂ ਮੁਲਕਾਂ ਵਿਚਕਾਰ ਪਹਿਲਾ ਇੱਕ ਰੋਜ਼ਾ ਮੈਚ 13 ਜੁਲਾਈ 1974 ਨੂੰ ਲੀਡਜ਼ ਵਿੱਚ  ਹੋਇਆ ।ਜੋ 4 ਵਿਕਟਾਂ ਨਾਲ ਇੰਗਲੈਂਡ ਨੇ ਜਿੱਤਿਆ।ਹੁਣ ਤੱਕ ਦੋਹਾਂ ਮੁਲਕਾਂ ਨੇ ਅਜਿਹੇ 71 ਮੈਚ ਖੇਡੇ ਹਨ,ਜਿਹਨਾਂ ਵਿੱਚੋਂ ਭਾਰਤ ਨੇ 38, ਇੰਗਲੈਂਡ ਨੇ 30 ਜਿੱਤੇ ਹਨ,ਜਦੋਂ ਕਿ ਇੱਕ ਮੈਚ ਟਾਈਡ ਹੋਇਆ ਹੈ, ਦੋ ਮੈਚ ਬੇ-ਸਿੱਟਾ ਰਹੇ ਹਨ । ਇਸ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੋਹਾਂ ਮੁਲਕਾਂ ਦਾ ਆਖ਼ਰੀ ਮੈਚ 27 ਫਰਵਰੀ 2007 ਨੂੰ ਐਮ ਚਿੰਨਾਸਵਾਮੀ (ਬੰਗਲੌਰ) ਵਿੱਚ ਹੋਇਆ ਸੀ। ਦੋਹਾਂ ਦੇਸ਼ਾਂ ਦਰਮਿਆਨ ਟਵੰਟੀ-20 ਸੀਰੀਜ਼ ਦਾ ਇੱਕ ਹੀ ਮੈਚ 19 ਸਤੰਬਰ 2007 ਨੂੰ ਡਰਬਨ ਵਿੱਚ ਹੋਇਆ ਹੈ,ਜਿਸ ਨੂੰ 18 ਰਨਜ਼ ਨਾਲ ਭਾਰਤ ਨੇ ਜਿੱਤਿਆ ਸੀ।
          ਭਾਰਤ ਦੀ ਧਰਤੀ 'ਤੇ 51 ਟੈਸਟ ਮੈਚ ਹੋਏ ਹਨ, ਜਿਨ੍ਹਾਂ ਵਿੱਚੋਂ 14 ਭਾਰਤ ਨੇ ,11 ਇੰਗਲੈਂਡ ਨੇ ਜਿੱਤੇ ਹਨ,ਜਦੋਂ ਕਿ 26 ਮੈਚਾਂ ਦਾ ਫ਼ੈਸਲਾ ਨਹੀਂ ਹੋਇਆ ਹੈ। ਭਾਰਤ ਦੇ ਸੁਨੀਲ ਗਾਵਸਕਰ ਨੇ ਸੱਭ ਤੋਂ ਵੱਧ 2483 ਦੌੜਾਂ ( 38 ਮੈਚ,67 ਪਾਰੀਆਂ) ,ਸੱਭ ਤੋਂ ਵੱਧ 95 ਵਿਕਟਾਂ ਬੀ ਚੰਦਰਸ਼ੇਖ਼ਰ ਨੇ (23 ਮੈਚਾਂ'ਚ), ਵਧੀਆ ਬੱਲੇਬਾਜ਼ੀ ਵਿਨੋਦ ਕਾਬਲੀ 224 ਦੌੜਾਂ,ਸਰਵੋਤਮ ਗੇਂਦਬਾਜ਼ੀ ਵਿਨੋਦ 12 ਵਿਕਟਾਂ (108 ਰਨਜ਼) ਦੇ ਕੇ ਲਈਆਂ ਹਨ। ਇੰਗਲੈਂਡ ਦੀ ਧਰਤੀ 'ਤੇ ਖੇਡੇ 48 ਮੈਚਾਂ ਵਿੱਚੋਂ 5 ਭਾਰਤ ਨੇ,23 ਇੰਗਲੈਂਡ ਨੇ ਜਿੱਤੇ ਹਨ। ਕੁੱਲ 20 ਮੈਚਾਂ ਦਾ ਫ਼ੈਸਲਾ ਨਹੀਂ ਹੋ ਸਕਿਆ। ਗ੍ਰਾਹਮ ਗੂਚ ਨੇ 1725 ਰਨ (19 ਮੈਚ,33 ਪਾਰੀਆਂ),ਵੱਧ ਵਿਕਟਾਂ 62 ਬਾਬ ਵਿਲਸ ਨੇ (17 ਮੈਚ),ਵਧੀਆ ਬੱਲੇਬਾਜ਼ੀ ਗ੍ਰਾਹਮ ਗੂਚ 333 ਰਨਜ਼ (485 ਗੇਂਦਾਂ) ਵਧੀਆ ਗੇਂਦਬਾਜ਼ੀ ਇਆਨ ਬਾਥਮ 13 ਵਿਕਟਾਂ (106 ਰਨਜ਼),  ਭਾਰਤ ਵਿੱਚ ਇੱਕ ਰੋਜ਼ਾ ਮੈਚ 35 ਖੇਡੇ ਗਏ ਹਨ,ਜਿਨ੍ਹਾਂ ਵਿੱਚੋ ਭਾਰਤ ਨੇ 21,ਇੰਗਲੈਂਡ ਨੇ 13 ਜਿੱਤੇ ਹਨ।ਇੱਕ ਮੈਚ ਟਾਈਡ ਰਿਹਾ ਹੈ। ਭਾਰਤ ਦੇ ਸਚਿਨ ਤੇਂਦੂਲਕਰ ਨੇ 1455 ਦੌੜਾਂ (17 ਮੈਚ,37 ਪਾਰੀਆਂ),ਵੱਧ ਵਿਕਟਾਂ 36 ਹਰਭਜਨ ਸਿੰਘ (23 ਮੈਚ) ਦੇ ਹਿੱਸੇ ਰਹੀਆਂ ਹਨ।ਵਧੀਆ ਬੱਲੇਬਾਜ਼ੀ ਨਾਬਾਦ 138 ਦੌੜਾਂ ਯੁਵਰਾਜ ਸਿੰਘ ਦੀਆਂ (78 ਗੇਂਦਾਂ ਤੇ) ਅਤੇ ਵਧੀਆ ਗੇਂਦਬਾਜ਼ੀ ਅਸ਼ੀਸ਼ ਨੈਹਰਾ ਦੀ 6 ਵਿਕਟਾਂ (23 ਰਨਜ਼) ਰਹੀ ਹੈ।ਇੰਗਲੈਂਡ ਵਿੱਚ 28 ਮੈਚ ਹੋਏ ਹਨ,ਭਾਰਤ ਨੇ 11 ਅਤੇ ਇੰਗਲੈਂਡ ਨੇ 15 ਮੈਚ ਜਿੱਤੇ ਹਨ। ਦੋ ਮੈਚਾਂ ਦਾ ਫ਼ੈਸਲਾ ਨਹੀ ਹੋਇਆ ਹੈ। ਹੋਰ ਥਾਵਾਂ 'ਤੇ 8 ਮੈਚ ਹੋਏ ਹਨ,ਜਿਨ੍ਹਾਂ ਵਿੱਚੋਂ 6 ਭਾਰਤ ਨੇ,2 ਇੰਗਲੈਂਡ ਨੇ,ਜਿੱਤੇ ਹਨ। ਇੰਗਲੈਂਡ ਦੇ ਪਾਲ ਕੌਲਿੰਗਵੁੱਡ ਨੇ 866 ਰਨ (14 ਮੈਚ,31 ਪਾਰੀਆਂ),ਵੱਧ ਵਿਕਟਾਂ ਐਂਡਰਿਊ ਫਿਲਟਾਫ 37 (30 ਮੈਚ),ਵੱਧ ਸਕੋਰ ਐਂਡਰਿਊ ਸਟਰਾਸ 158 ਰਨਜ਼ (145 ਗੇਂਦਾਂ),ਅਤੇ ਵਧੀਆ ਗੇਂਦਬਾਜ਼ੀ ਰੋਨੀ ਇਰਾਨੀ ਦੀ 5 ਵਿਕਟਾਂ (26 ਦੌੜਾਂ),ਨਾਲ ਰਹੀ ਹੈ।
                 ਹੁਣ ਅੱਜ ਤੋਂ ਸ਼ੁਰੂ ਹੋ ਰਹੇ ਇੰਗਲੈਂਡ ਟੂਰ ਦਾ ਜੋ ਪਹਿਲਾ ਟੈਸਟ ਮੈਚ ਅੱਜ ਹੋਣਾ ਹੈ ,ਇਹ ਦੋਹਾਂ ਮੁਲਕਾਂ ਦਰਮਿਆਨ ਹੋਣ ਵਾਲਾ 100 ਵਾਂ ਮੈਚ ਹੈ,ਜੋ 21 ਤੋਂ 25 ਜੁਲਾਈ ਤੱਕ ਲਾਰਡਜ਼ (ਲੰਡਨ)ਵਿੱਚ ਹੋ ਰਿਹਾ ਹੈ। ਦੂਜਾ ਮੈਚ 29 ਜੁਲਾਈ ਤੋਂ 2 ਅਗਸਤ ਤੱਕ ਟ੍ਰੇਂਟ ਬ੍ਰਿਜ (ਨੋਟਿੰਘਮ) ਵਿੱਚ, ਤੀਜਾ ਮੈਚ 10 ਤੋਂ 14 ਅਗਸਤ ਤੱਕ ਇਜ਼ਬੈਸਟਨ (ਬਰਮਿੰਘਮ) ਵਿੱਚ,ਅਤੇ ਆਖ਼ਰੀ ਚੌਥਾ ਮੈਚ 18 ਤੋਂ 22 ਅਗਸਤ ਤੱਕ ਕੇਨਿੰਗਸਟਨ ਓਵਲ (ਲੰਡਨ) ਵਿੱਚ ਹੋਣਾ ਤੈਅ ਹੋਇਆ ਹੈ। ਓਲਡ ਟ੍ਰੈਫਲਡ (ਮਨਚੈਸਟਰ ) ਵਿੱਚ ਇੱਕੋ-ਇੱਕ ਟਵੰਟੀ-20 ਮੈਚ 31 ਅਗਸਤ ਨੂੰ ਹੋਵੇਗਾ। ਜੋ ਦੋਹਾਂ ਮੁਲਕਾਂ ਦਾ ਆਪਸੀ ਦੂਜਾ ਮੈਚ ਬਣੇਗਾ। ਇੱਕ ਰੋਜ਼ਾ ਸੀਰੀਜ਼ ਦਾ ਕੁੱਲ ਮਿਲਾਕੇ 72 ਵਾਂ ਮੈਚ 3 ਸਤੰਬਰ ਨੂੰ ਰੀਵਰਸਾਈਡ ਮੈਦਾਨ -ਚੈਸਟਰ-ਲੀ-ਸਟਰੀਟ ਵਿੱਚ ਪਹਿਲੇ ਮੈਚ ਵਜੋਂ ਹੋਣਾ ਹੈ। ਦਾ ਰੋਜ਼ ਬਾਲ,ਸਾਊਥੇਮਪਟਨ ਵਿੱਚ 6 ਸਤੰਬਰ ਨੂੰ ਦੂਜਾ ਮੈਚ ਖੇਡਿਆ ਜਾਵੇਗਾ।ਤੀਜਾ ਮੈਚ ਕੇਨਿੰਗਟਨ ਓਵਲ (ਲੰਡਨ) ਵਿੱਚ 9 ਸਤੰਬਰ ਨੂੰ ,ਚੌਥਾਂ ਮੈਚ 11 ਸਤੰਬਰ ਨੂੰ ਲਾਰਡਜ਼ (ਲੰਡਨ) ਵਿੱਚ ,ਪੰਜਵਾਂ ਅਤੇ ਆਖ਼ਰੀ ਇੱਕ ਰੋਜ਼ਾ ਮੈਚ 16  ਸਤੰਬਰ ਨੂੰ ਸੋਫਿਆ ਗਾਰਡਨ (ਕਾਰਡਿਕ) ਵਿਖੇ ਖੇਡਿਆ ਜਾਣਾ ਹੈ। ਇਸ ਤਰ੍ਹਾਂ 4  ਟੈਸਟ ਮੈਚ,5 ਇੱਕ ਰੋਜ਼ਾ ਮੈਚ,ਅਤੇ ਇੱਕ ਟੀ -20 ਮੈਚ ਹੋਣਾਂ ਹੈ। ਇੰਗਲੈਂਡ ਦਾ ਪਲੜਾ ਭਾਰੀ ਰਹਿੰਦਾ ਆ ਰਿਹਾ ਹੈ,ਪਰ ਇਸ ਵਾਰ ਭਾਰਤੀ ਟੀਮ ਕੋਈ ਵੀ ਕਰਿਸ਼ਮਾਂ ਕਰਨ ਦੇ ਸਮਰੱਥ ਹੈ। ਪਰ ਤਿਲਕਣਬਾਜ਼ੀ ਦੀ ਇਸ ਖੇਡ ਵਿੱਚ ਭਵਿੱਖਬਾਣੀ ਕਰਨਾਂ ਜੇ ਅਸੰਭਵ ਨਹੀਂ ਤਾਂ ਬਹੁਤ ਮੁਸ਼ਕਲ ਜ਼ਰੂਰ ਹੈ।--ਰਣਜੀਤ ਸਿੰਘ ਪ੍ਰੀਤ (98157-07232                      
                                                                                              

No comments: