Saturday, June 25, 2011

ਫ਼ੀਫ਼ਾ ਮਹਿਲਾ ਫੁਟਬਾਲ ਵਿਸ਼ਵ ਕੱਪ

26 ਜੂਨ ਤੋਂ ਸ਼ੁਰੂ ਹੋ ਰਿਹਾ ਹੈ                                                           ਰਣਜੀਤ ਸਿੰਘ ਪ੍ਰੀਤ                                                                                                               
ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਨਾਂਅ ਨਾਲ ਇਹ ਪਹਿਲਾ ਮੁਕਾਬਲਾ ਚੀਨ ਵਿੱਚ 16 ਨਵੰਬਰ ਤੋਂ 30 ਨਵੰਬਰ1991 ਤੱਕ ਹੋਇਆ,12 ਟੀਮਾਂ ਨੇ 3 ਗਰੁੱਪਾਂ ਵਿੱਚ ਸਿਰਕਤ ਕੀਤੀ,ਖੇਡੇ ਗਏ 26 ਮੈਚਾਂ ਵਿੱਚ 99 ਗੋਲ ਹੋਏ ,10 ਗੋਲ ਕਰਕੇ ਮਿਚੈਲੀ ਐਕਰਜ਼ ਟਾਪ ਸਕੋਰਰ ਰਹੀ। ਚੈਂਪੀਅਨਸ਼ਿਪ ਦੀ ਵਧੀਆ ਖਿਡਾਰਨ ਕੇਰਿਨ ਜੀਨਿੰਗਜ਼ ਬਣੀ।ਇਹ ਪਹਿਲਾ ਮੁਕਾਬਲਾ ਅਮਰੀਕਾ ਨੇ ਨਾਰਵੇ ਨੂੰ 2-1ਨਾਲ ਹਰਾ ਕੇ ਜਿਤਿਆ,ਜਦੋਂ ਕਿ ਤੀਜਾ ਸਥਾਨ ਸਵੀਡਨ ਨੇ ਜਰਮਨੀ ਨੂੰ 4-0 ਨਾਲ ਹਰਾ ਕੇ ਹਾਸਲ ਕੀਤਾ।1995 ਦਾ ਵਿਸ਼ਵ ਚੈਂਪੀਅਨਸ਼ਿੱਪ ਮੁਕਾਬਲਾ ਸਵੀਡਨ ਵਿੱਚ 5 ਤੋਂ 18 ਜੂਨ ਤੱਕ ਖੇਡਿਆ ਗਿਆ, ਪਹਿਲਾਂ ਵਾਂਗ ਰਾਊਂਡ ਰੌਬਿਨ ਅਤੇ ਨਾਕ ਆਊਟ ਅਧਾਰ ਤੇ  ਹੀ ਹੋਇਆ, ਸ਼ਾਮਲ ਹੋਈਆਂ 12 ਟੀਮਾਂ ਨੂੰ 4 ਗਰੁੱਪਾਂ ਵਿੱਚ ਵੰਡਿਆ ਗਿਆ।ਉਵੇਂ 26 ਮੈਚਾਂ ਵਿੱਚ 99 ਗੋਲ ਹੋਏ।ਅਨ ਕਰਸਿਟਨ ਅਰਨਿਸ 6 ਗੋਲ ਕਰਕੇ ਸ਼ਿਖ਼ਰ ਤੇ ਰਹੀ,ਵਧੀਆਂ ਪਲੇਅਰ ਹੈਗ ਰੇਸ ਅਖਵਾਈ।ਨਾਰਵੇ ਨੇ ਜਰਮਨੀ ਨੂੰ  2-0 ਨਾਲ  ਹਰਾਕੇ ਪਹਿਲਾ ,ਅਤੇ ਅਮਰੀਕਾ ਨੇ ਚੀਨ ਨੂੰ ਵੀ ਏਸੇ ਗੋਲ ਅੰਤਰ ਨਾਲ ਹਰਾਕੇ ਤੀਜਾ ਸਥਾਨ ਮੱਲਿਆ।
            19 ਜੂਨ ਤੋਂ 10 ਜੁਲਾਈ 1999 ਤੱਕ ਅਮਰੀਕਾ ਵਿੱਚ ਪਹਿਲੇ ਨਿਯਮਾਂ ਅਨੁਸਾਰ ਹੀ ਇਹ ਵਿਸ਼ਵ ਕੱਪ ਖੇਡਿਆ ਗਿਆ,ਪਰ ਟੀਮਾਂ ਦੀ ਗਿਣਤੀ 16 ਅਤੇ ਮੈਚਾਂ ਦੀ ਗਿਣਤੀ 32 ਹੋ ਗਈ।ਇਹਨਾਂ ਮੈਚਾਂ ਵਿੱਚ 123 ਗੋਲ ਹੋਏ ਸਿਸੀ ਅਤੇ ਸਨ ਵੈੱਨ ਨੇ 7-7 ਗੋਲ ਕਰਕੇ ਵਾਹਾਵਾ ਖੱਟੀ,ਜਦੋਂਕਿ ਸਨ ਵੈਨ ਵਧਆਿਂ ਖਿਡਾਰਨ ਅਖਵਾਈ। ਫਾਈਨਲ ਵਿੱਚ ਅਮਰੀਕਾ ਅਤੇ ਚੀਨ 0-0 ਤੇ ਬਰਾਬਰ ਰਹੇ,ਪਰ ਪਨੈਲਟੀ ਸ਼ੂਟ ਆਊਟ ਜ਼ਰੀਏ ਅਮਰੀਕਾ 5-4 ਨਾਲ ਖ਼ਿਤਾਬ ਜੇਤੂ ਬਣਨ ਵਿੱਚ ਸਫ਼ਲ ਰਿਹਾ। ਤੀਜੇ ਸਥਾਨ ਲਈ ਵੀ ਬਰਾਜ਼ੀਲ ਅਤੇ ਨਾਰਵੇ ਦੇ 0-0 ਤੇ ਬਰਾਬਰ ਰਹਿਣ ਉਤੇ ਪਂਨੈਲਟੀ ਸ਼ੂਟ ਆਊਟ ਰਾਹੀ ਨਾਰਵੇ ਨੂੰ 5-4 ਨਾਲ ਂਹਰਾਕੇ ਬਰਾਜ਼ੀਲ ਨੇ ਤੀਜੀ ਪੁਜੀਸ਼ਨ ਲਈ। 20 ਸਤੰਬਰ ਤੋਂ 12 ਅਕਤੂਬਰ 2003 ਤੱਕ ਇੱਕ ਵਾਰ ਫਿਰ ਅਮਰੀਕਾ ਵਿੱਚ ਹੀ ਇਹ ਮੁਕਾਬਲਾ ਹੋਇਆ।ਉਵੇਂ 16 ਟੀਮਾਂ 4 ਗਰੁੱਪਾਂ ਵਿੱਚ ਪਹਿਲੇ ਨਿਯਮਾਂ ਅਨੁਸਾਰ ਹੀ ਖੇਡੀਆਂ। 32 ਮੈਚਾਂ ਵਿੱਚ 107 ਗੋਲ ਹੋਏ। ਬਰਾਈਟ ਪਰਿੰਨਜ਼ 7 ਗੋਲ ਕਰਕੇ ਟਾਪਰ ਰਹੀ। ਜਦੋਂ ਕਿ ਇਹੀ ਖ਼ਿਡਾਰਨ ਵਿਸ਼ਵ ਕੱਪ ਦੀ ਸਰਵੋਤਮ ਖਿਡਾਰਨ ਬਣੀ। ਫ਼ਾਈਨਲ ਜਰਮਨੀ ਨੇ ਸਵੀਡਨ ਨੂੰ 2-1 ਨਾਲ ਹਰਾ ਕੇ ਜਿਤਿਆ। ਤੀਜੇ ਸਥਾਨ ਲਈ ਅਮਰੀਕਾ ਨੇ ਕੈਨੇਡਾ ਨੂੰ 3-1 ਨਾਲ ਮਾਤ ਦਿੱਤੀ।
             2007 ਵਾਲਾ ਵਿਸ਼ਵ ਕੱਪ 10 ਸਤੰਬਰ ਤੋਂ 30 ਸਤੰਬਰ ਤੱਕ ਚੀਨ ਵਿੱਚ ਖੇਡਿਆ ਗਿਆ ਪਿਛਲੇ ਨਿਯਮ ਹੀ ਇਸ ਵਾਰੀ ਵੀ ਲਾਗੂ ਸਨ,16 ਟੀਮਾਂ ਨੇ ਲੀਗ ਅਧਾਰ (ਰਾਊਂਡ ਰਾਬਿਨ) ਅਤੇ ਨਾਕ ਆਊਟ ਅਧਾਰ ਤੇ 32 ਮੈਚ ਖੇਡਦਿਆਂ, 111 ਗੋਲ ਕੀਤੇ।ਮਾਰਟਾ 7 ਗੋਲ ਕਰਕੇ ਟਾਪ ਸਕੋਰਰ ਵੀ ਬਣੀ ਅਤੇ ਟੂਰਨਾਂਮੈਂਟ ਦੀ ਵਧੀਆ ਖਿਡਾਰਨ ਦਾ ਖ਼ਿਤਾਬ ਵੀ ਹਾਸਲ ਕੀਤਾ। 30 ਸਤੰਬਰ ਨੂੰ ਜਰਮਨੀ ਨੇ ਬਰਾਜ਼ੀਲ ਨੂੰ 2-0 ਨਾਲ ਹਰਾ ਕੇ ਪਹਿਲੀ ਅਤੇ ਅਮਰੀਕਾ ਨੈ ਨਾਰਵੇ ਨੂੰ 4-1 ਨਾਲ ਹਰਾ ਕੇ ਤੀਜੀ ਥਾਂ ਮੱਲੀ।
       2011 ਵਾਲਾ ਵਿਸ਼ਵ ਕੱਪ ਜਰਮਨੀ ਅਤੇ 2015 ਵਾਲਾ ਕੈਨੇਡਾ ਵਿੱਚ ਹੋਣਾ ਹੈ ਅਮਰੀਕਾ ਨੇ 1991,1999, ਜਰਮਨੀ ਨੇ 2003,2007,ਅਤੇ ਨਾਰਵੇ ਨੇ 1995 ਵਿੱਚ ਇਹ ਖਿਤਾਬ ਜਿਤਿਆ ਹੈ।ਫੀਫਾ ਫ਼ੇਅਰ ਪਲੇਅ ਟਰਾਫ਼ੀ 1991-ਚੀਨ,1995- ਸਵੀਡਨ,1999-ਚੀਨ,2003-ਚੀਨ,2007-ਨਾਰਵੇ ਦੇ ਹਿੱਸੇ ਰਹੀ ਹੈ।
      26 ਜੂਨ ਤੋਂ 17 ਜੁਲਾਈ 2011 ਤੱਕ ਜਰਮਨੀ ਵਿੱਚ ਖੇਡੇ ਜਾਣ ਵਾਲੇ ਇਸ ਮੁਕਾਬਲੇ ਵਿੱਚ 4 ਗਰੁੱਪਾਂ ਵਿੱਚ ਵੰਡੀਆਂ 16 ਟੀਮਾਂ ਨੇ ਪਿਛਲੇ ਹੀ ਨਿਯਮਾਂ ਅਨੁਸਾਰ 32 ਮੈਚ ਖੇਡਣੇ ਹਨ,ਇੱਕ ਵਾਰ ਫ਼ਿਰ ਭਾਰਤੀ ਟੀਮ ਸ਼ਾਮਲ ਨਹੀਂ ਹੈ। ਸਾਰੇ ਮੈਚਾਂ ਦੇ ਵੇਰਵਿਆਂ ਦਾ ਐਲਾਨ ਹੋ ਚੁੱਕਿਆ ਹੈ,ਜਿਸ ਦਾ ਕੰਪਲੀਟ ਵੇਰਵਾ ਇਸ ਤਰ੍ਹਾਂ ਹੈ;--------
                 ਗਰੁੱਪ ਏ ਦੇ ਮੈਚਾਂ ਦਾ ਵੇਰਵਾ;- ਟੀਮਾਂ;ਜਰਮਨੀ,ਨਾਇਜ਼ੀਰੀਆ,ਕੈਨੇਡਾ, ਫ਼ਰਾਂਸ,

ਮੈਚ ਨੰ      ਮਿਤੀ          ਸਮਾਂ               ਸਥਾਨ                                ਟੀਮਾਂ
1          26 ਜੂਂਨ     18:00             ਬਰਲਿਨ                       ਜਰਮਨੀ  ਬਨਾਮ ਕੈਨੇਡਾ

2         26 ਜੂਂਨ      15:00            ਸਿਨਸ਼ੇਅਮ                       ਨਾਈਜ਼ੀਆ ਬਨਾਮ ਫ਼ਰਾਂਸ

9         30 ਜੁਨ      20:45        ਫਰੈਂਕਫਰਟ /ਮੇਨ                     ਜਰਮਨੀ ਬਨਾਮ ਨਾਈਜ਼ੀਆ

10       30ਜੁਨ       18:00              ਬੌਚੁੰਮ                         ਕੈਨੇਡਾ ਬਨਾਮ ਫ਼ਰਾਂਸ

17       5ਜੁਲਾਈ       20:45           ਮੌਇਨਚਿੰਗਲਡਬਾਚ               ਫ਼ਰਾਂਸ  ਬਨਾਮ ਜਰਮਨੀ

18       5ਜੁਲਾਈ       20:45            ਡਰਿਸਡਨ                      ਕੈਨੇਡਾ ਬਨਾਮ ਨਾਈਜ਼ੀਆ


ਗਰੁੱਪ ਬੀ ਦੇ ਮੈਚਾਂ ਦਾ ਵੇਰਵਾ:--ਟੀਮਾਂ ;ਜਪਾਨ,ਮੈਕਸੀਕੋ,ਨਿਊਜ਼ੀਲੈਂਡ,ਇੰਗਲੈਂਡ...
ਮੈਚ ਨੰ      ਮਿਤੀ          ਸਮਾਂ                ਸਥਾਨ                                  ਟੀਮਾਂ
3         27 ਜੂਂਨ     15:00           ਬੌਚੁੰਮ                       ਜਪਾਨ ਬਨਾਮ  ਨਿAਜ਼ੀਲੈਂਡ
4         27 ਜੂਂਨ     18:00        ਵੌਲਫ਼ਸਬਰਗ                    ਮੈਕਸੀਕੋ ਬਨਾਮ ਇੰਗਲੈਂਡ

11       ਇੱਕ ਜੁਲਾਈ  15:00         ਲਿਵਰਕੁਸੀਨ                      ਜਪਾਨ ਬਨਾਮ ਮੈਕਸੀਕੋ

12       ਇੱਕ ਜੁਲਾਈ  18:15         ਡਰਿਸਡਨ                         ਨਿਊਜ਼ੀਲੈਂਡ ਬਨਾਮ ਇੰਗਲੈਂਡ

19       5ਜੁਲਾਈ     18 :15        ਅਗਬਰਗ                          ਇੰਗਲੈਂਡ ਬਨਾਮ ਜਪਾਨ

20       5ਜੁਲਾਈ     18 :15        ਨਸ਼ੇਅਮ                          
 ਨਿਊਜ਼ੀਲੈਂਡ ਬਨਾਮ ਮੈਕਸੀਕੋ


ਗਰੁੱਪ ਸੀ ਦੇ ਮੈਚਾਂ ਦਾ ਵੇਰਵਾ-ਅਮਰੀਕਾ,ਕੋਲੰਬੀਆ,ਡੀਪੀਆਰ ਕੋਰੀਆ,ਸਵੀਡਨ,
ਮੈਚ ਨੰ       ਮਿਤੀ        ਸਮਾਂ            ਸਥਾਨ                                    ਟੀਮਾਂ
੫          28 ਜੁਨ      18:15       ਡਰਿਸਡਨ                   ਅਮਰੀਕਾ ਬਨਾਮ ਡੀਪੀਆਰ ਕੋਰੀਆ
6          28 ਜੁਨ      15:00       ਲਿਵਰਕੁਸੀਨ                  ਕੋਲੰਬੀਆ  ਬਨਾਮ ਸਵੀਡਨ

13         2 ਜੁਲਾਈ     18:00      ਸਿਨਸ਼ੇਅਮ                      ਅਮਰੀਕਾ ਬਨਾਮ ਕੋਲੰਬੀਆ

14         2 ਜੁਲਾਈ      14:00     ਅਗਬਰਗ ਡੀਪੀਆਰ             ਕੋਰੀਆ   ਬਨਾਮ ਸਵੀਡਨ

21         6 ਜੁਲਾਈ      20:45      ਵੌਲਫ਼ਸਬਰਗ                   ਸਵੀਡਨ ਬਨਾਮ ਅਮਰੀਕਾ

੨੨         6 ਜੁਲਾਈ      20:45        ਬੌਚੁੰਮ ਡੀਪੀਆਰ               ਕੋਰੀਆ ਬਨਾਮ ਕੋਲੰਬੀਆ


ਗਰੁੱਪ  ਡੀ ਦੇ ਮੈਚਾਂ ਦਾ ਵੇਰਵਾ:- ਨਾਰਵੇ,ਬਰਾਜ਼ੀਲ,ਆਸਟਰੇਲੀਆ,ਇਕਟੋਰੀਅਲ ਗੁਨੀਆਂ
ਮੈਚ ਨੰ        ਮਿਤੀ            ਸਮਾਂ             ਸਥਾਨ                            ਟੀਮਾਂ
7           29 ਜੂਨ         18:15     ਮੌਇਨਚਿੰਗਲਡਬਾਚ          ਬਰਾਜ਼ੀਲ 
ਬਨਾਮ ਆਸਟਰੇਲੀਆ

8           29 ਜੂਨ         15:00       ਅਗਬਰਗ                 ਨਾਰਵੇ ਬਨਾਮ ਇਕਟੋਰੀਅਲ ਗੁਨੀਆਂ

15         3 ਜੁਲਾਈ        18:15        ਵੌਲਫ਼ਸਬਰਗ               ਬਰਾਜ਼ੀਲ  ਬਨਾਮ ਨਾਰਵੇ

16         3 ਜੁਲਾਈ        14:00         ਬੌਚੁੰਮ               ਆਸਟਰੇਲੀਆ ਬਨਾਮ ਇਕਟੋਰੀਅਲ ਗੁਨੀਆਂ

23         6 ਜੁਲਾਈ        18:00   ਫਰੈਂਕਫਰਟ /ਮੇਨ ਇਕਟੋਰੀਅਲ    ਗੁਨੀਆਂ ਬਨਾਮ ਬਰਾਜ਼ੀਲ

24         6 ਜੁਲਾਈ         18:00      ਲਿਵਰਕੁਸੀਨ            ਆਸਟਰੇਲੀਆ ਬਨਾਮ ਨਾਰਵੇ


ਕੁਆਰਟਰ ਫ਼ਾਈਨਲ ਂਨਾਕ ਆਊਟ ਗੇੜ ਸ਼ੁਰੂ----
   
ਮੈਚ ਨੰ         ਮਿਤੀ             ਸਮਾਂ           ਸਥਾਨ                          ਟੀਮਾਂ  
25         9 ਜੁਲਾਈ          20:45       ਵੌਲਫ਼ਸਬਰਗ               1ਏ   ਬਨਾਮ 2ਬੀ
26         9 ਜੁਲਾਈ          18:00        ਲਿਵਰਕੁਸੀਨ              1ਬੀ   ਬਨਾਮ 2ਏ
27        10 ਜੁਲਾਈ         13:00        ਅਡਬਰਗ                 1ਸੀ   ਬਨਾਮ 2 ਡੀ
28        10 ਜੁਲਾਈ         17:30        ਡਰਿਸਡਨ                 1ਡੀ   ਬਨਾਮ 2ਸੀ


ਸੈਮੀਫਾਈਨਲ ਮੈਚ :-

ਮੈਚ ਨੰ        ਮਿਤੀ          ਸਮਾਂ          ਸਥਾਨ                  ਟੀਮਾਂ

29        13 ਜੁਲਾਈ     20:45     ਫਰੈਂਕਫਰਟ /ਮੇਨ       ਜੇਤੂ 25   ਬਨਾਮ  ਜੇਤੂ 27
30        13 ਜੁਲਾਈ     18:00    ਮੌਇਨਚਿੰਗਲਡਬਾਚ      ਜੇਤੂ 26   ਬਨਾਮ  ਜੇਤੂ 28

ਤੀਜੇ ਸਥਾਂਨ ਲਈ ਮੈਚ:-

ਮੈਚ ਨੰ        ਮਿਤੀ          ਸਮਾਂ            ਸਥਾਨ                      ਟੀਮਾਂ
31         16 ਜੁਲਾਈ    17:30         ਸਿਨਸ਼ੇਅਮ         ਲੂਜ਼ਰ 29   ਬਨਾਮ ਲੂਜ਼ਰ 30

ਫਾਈਨਲ ਮੈਚ :---------17 ਜੁਲਾਈ
ਮੈਚ ਨੰ        ਮਿਤੀ        ਸਮਾਂ          ਸਥਾਨ                         ਟੀਮਾਂ
32         17 ਜੁਲਾਈ   20:45     ਫਰੈਂਕਫਰਟ /ਮੇਨ        ਜੇਤੂ 29   ਬਨਾਮ ਜੇਤੂ 30

No comments: