Sunday, April 17, 2011

ਉਹਨਾਂ ਸੂਰਮਿਆਂ ਸ਼ਹੀਦਾਂ ਦੇ ਅਸਲੀ ਵਾਰਸਾਂ ਨੂੰ ਸ਼ਰਮਸਾਰ ਨਾਂ ਕਰੋ

ਦੇਸ਼ ਅਤੇ ਕੌਮ ਲਈ ਸ਼ਹੀਦ ਹੋਣ ਵਾਲਿਆਂ ਦੀ ਸਾਂਭ ਸੰਭਾਲ ਇੱਕ ਕੌਮੀ ਫਰਜ਼ ਬਣਦਾ ਹੈ. ਕੁਰਬਾਨੀ ਦੇਣ ਵਾਲੇ ਕਦੇ ਵੀ ਕਿਸੇ ਫਾਇਦੇ ਲਈ ਆਪਣੀ ਕੁਰਬਾਨੀ ਨਹੀਂ ਦੇਂਦੇ. ਓਹ ਤਾਂ ਔਕੜਾਂ ਭਰੇ ਇਸ ਰਸਤੇ ਉੱਪਰ ਚੱਲਣ ਦਾ ਫੈਸਲਾ  ਤਾਂ ਆਪਣੇ ਜਜ਼ਬੇ ਅਧੀਨ ਹੀ ਕਰਦੇ ਹਨ ਪਰ ਇਸ ਹਕੀਕਤ ਦੇ ਬਾਵਜੂਦ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਨਾਂ ਲੈਣਾ ਅਕ੍ਰਿਤਘਣਤਾ  ਹੀ ਕਿਹਾ ਜਾ ਸਕਦਾ ਹੈ ਜਿਸਤੋਂ ਹਰ ਹੀਲੇ ਬਚਿਆ ਜਾਣਾ ਚਾਹੀਦਾ ਹੈ. ਦੂਜੇ ਪਾਸੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਚਾਹੇਦਾ ਹੈ ਕਿ ਓਹ ਉਹਨਾਂ ਜਜ਼ਬਿਆਂ ਨੂੰ ਵੀ ਯਾਦ ਰੱਖਣ ਜਿਹਨਾਂ ਅਧੀਨ ਓਹ ਸ਼ਹੀਦਾਂ ਏ ਵਾਰਸ ਅਖਵਾਉਣ ਦੇ ਯੋਗ ਬਣ ਸਕੇ. ਦੇਸ਼ ਅਤੇ ਕੌਮ ਲਈ ਮੁਸੀਬਤਾਂ ਮੁੱਲ ਲੈ ਕੇ  ਕੁਰਬਾਨੀਆਂ ਕਰਨ ਵਾਲੇ ਵੀ ਚਾਹੁੰਦੇ ਤਾਂ ਆਪਣਾ ਸਾਰਾ ਧਿਆਨ ਕਿਸੇ ਰੋਜ਼ਗਾਰ ਵੱਲ ਲਗਾ ਸਕਦੇ ਸਨ, ਉਹਨਾਂ ਨੂੰ ਵੀ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਬਹੁਤ ਹੀ ਪਿਆਰਾ ਸੀ ਪਰ ਉਹ ਆਪਣੇ ਨਿਜੀ ਸੁੱਖਾਂ ਨੂੰ ਦੇਸ਼ ਅਤੇ ਕੌਮ ਏ ਵਡੇਰੇ ਪਰਿਵਾਰ ਲਈ ਕੁਰਬਾਨ ਕਰ ਦੇਂਦੇ ਹਨ. ਉਹਨਾਂ ਦੀ ਸੋਚ ਪੂਰੀ ਦੁਨੀਆ ਵਿੱਚ ਆਪਣਾ ਹੀ ਪਰਿਵਾਰ ਦੇਖਦੀ ਹੈ. ਸ਼ਹੀਦਾਂ ਦੇ ਵਾਰਸਾਂ ਨੂੰ ਵੀ ਚਾਹੀਦਾ ਹੈ ਕਿ ਓਹ ਵੀ ਇਸ ਵੱਡੇ ਪਰਿਵਾਰ ਨੂੰ ਯਾਦ ਰੱਖਣ. ਇਹਨਾਂ ਦਿਨਾਂ ਵਿੱਚ ਇਨਾਮ ਸਨਮਾਣ ਦੀ ਕੁਝ ਰਕਮ ਨੂੰ ਲੈ ਕੇ ਜੋ ਕੁਝ ਮੀਡੀਆ ਵਿੱਚ ਸਾਹਮਣੇ ਆਇਆ ਹੈ ਉਸਨੇ ਦੇਸ਼ ਭਗਤਾਂ ਨਾਲ ਵਿਚਾਰਧਾਰਕ ਅਤੇ ਜਜ਼ਬਾਤੀ ਪੱਖੋਂ ਜੁੜੇ ਲੋਕਾਂ ਨੂੰ ਕਾਫੀ ਠੇਸ ਪਹੁੰਚਾਈ ਹੈ. ਇਸ ਸੰਬੰਧ ਵਿੱਚ  ਸਿੱਖ ਅੰਦੋਲਨ ਨਾਲ ਜੁੜੇ ਹੋਏ ਸਰਬਜੀਤ ਸਿੰਘ ਘੁਮਾਣ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ. 
ਉਹਨਾਂ ਕਿਹਾ ਕਿਵਿਸਾਖੀ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸ਼ਹੀਦ ਊਧਮ ਸਿੰਘ ਦੇ ਵਾਰਿਸਾਂ ਨੂੰ ਮਾਣ-ਸਤਿਕਾਰ ਦੇਣ ਦੀ ਤੁਰੀ ਗੱਲ ਦਾ ਹਸ਼ਰ ਦੇਖਕੇ ਬੜਾ ਅਫਸੋਸ ਹੋ ਰਿਹਾ ਹੈ;;;;ਜਿਸਨੇ ਵੀ ਸੁਣਿਆਂ ਕਿ ਸ਼ਹੀਦ ਦੇ ਵਾਰਿਸ ਭੱਠੇ ਤੇ ਇਟਾਂ ਪੱਥ ਰਹੇ ਨੇ,ਘਰਾਂ ਵਿਚ ਭਾਂਡੇ ਮਾਂਜਕੇ ਜੂਨ ਹੰਢਾ ਰਹੇ ਨੇ,ਮਨ ਉਦਾਸ ਹੋ ਗਿਆਂ..ਜਿਥੇ ਬਹੁਤ ਸਾਰੇ ਵੀਰਾਂ-ਭੈਣਾਂ ਨੇ ਸ਼ਹੀਦ ਦੇ ਵਾਰਿਸਾਂ ਨੂੰ ਮਾਇਕ ਮੱਦਦ ਦੇਣ ਦੀ ਗੱਲ ਕੀਤੀ ਉਥੇ ਪੰਚ ਪ੍ਰਧਾਨੀ ਵਲੋਂ ਇਸ ਮਸਲੇ ਨੂੰ ਲੋਕ ਕਚਿਹਰੀ ਵਿਚ ਲਿਆਉਣ ਤੇ 51,000 /-ਮਾਇਕ ਮੱਦਦ ਦੇਣ ਦੀ ਵੀ ਸਾਰਿਆਂ ਨੇ ਹੀ ਸ਼ਲਾਘਾ ਕੀਤੀ। ਇਹ ਮਸਲਾ ਟੀ.ਵੀ.ਚੈਨਲਾ ਰਾਂਹੀ ਸਰਕਾਰ ਤੱਕ ਵੀ ਪੁਜਿਆ..ਵਿਸਾਖੀ ਤੋਂ ਅਗਲੇ ਦਿਨ 15 ਅਪਰੈਲ ਨੂੰ ਹੀ,ਪਰਿਵਾਰ ਨੂੰ11 ਲੱਖ ਰੋਪਏ ਦੀ ਸਹਾਇਤਾ ਦਾ ਚੈਕ ਆ ਗਿਆ।ਇਹ ਚੈਕ ਜੀਤ ਸਿੰਘ ਕੋਲ ਆਇਆ ਸੀ,ਜਿਸ ਕੋਲ ਪਹਿਲਾਂ ਵੀ ਕਈ ਦਸਤਾਵੇਜ ਸਨ ਜਿਨਾਂ ਵਿਚ ਸਰਕਾਰ ਨੇ ਉਸਨੂੰ ਸ਼ਹੀਦ ਦਾ ਵਾਰਿਸ ਮੰਨਕੇ ਸਹੂਲਤ ਦੇਣ ਬਾਰੇ ਲ਼ਿਖਿਆਂ ਸੀ.... 
ਚਾ੍ਹੀਦਾ ਤਾਂ ਇਹ ਸੀ ਕਿ ਸ਼ਹੀਦ ਦੇ ਵਾਰਿਸ,ਇਜਤ ਸਤਿਕਾਰ ਨੂੰ ਵੇਖਦੇ ਹੋਏ ਮਿਲਣ ਵਾਲੀ ਮਾਇਆ ਨੂੰ ਸਹੀ ਤਰਾਂ ਵਰਤਦੇ....ਪਰ ਸਾਨੂੰ ਅਫਸੋਸ ਹੈ ਕਿ ਇੰਝ ਨਹੀ ਹੋਇਆਂ....ਪਹਿਲਾਂ ਤਾਂ ਜੀਤ ਸਿੰਘ ਦੇ ਪਰਿਵਾਰ ਹੀ ਚੈਕ ਵਾਲੀ ਮਾਇਆ ਤੇ ਹੱਕ ਜਿਤਾਉਣਾ ਸ਼ੁਰੂ ਕਰ ਦਿਤਾ ਤੇ ਆਂਪਣੀ ਭੇਣ ਸੱਤਿਆ ਦੇਵੀ ਨੂੰ ਕੁਝ ਵੀ ਦੇਣ ਤੋਂ ਇਨਕਾਰੀ ਹੋ ਗਿਆ...ਅਜੇ ਇਹ ਮੁਦਾ ਵਿਚਾਰ ਅਧੀਨ ਹੀ ਸੀ ਕਿ ਅੱਜ 17 ਅਪਰੈਲ ਦੇ ਸਪੋਕਸਮੈਨ ਅਖਬਾਰ ਦੇ 10 ਨੂੰ ਪੰਨੇ ਤੇ ਖਬਰ ਪੜਂਨ ਨੂੰ ਮਿਲ ਗਈ...ਅੱਜ ਸ਼ਹੀਦ ਊਧਮ ਸਿੰਘ ਦੇ ਭਾਣਜਿਆਂ ਇੰਦਰ ਸਿੰਘ ਤੇ ਖੁਸ਼ੀ ਨੰਦ ਨੇ ਇਲਜਾਮ ਲਾਏ ਹਨ ਕਿ ਜੀਤ ਸਿੰਘ ਗਲਤ ਤੱਥ ਪੇਸ਼ ਕਰ ਰਿਹਾ ਹੈ.....ਸੱਚਾਈ ਕੀ ਹੈ ਇਹ ਤਾਂ ਅਜੇ ਸਾਹਮਣੇ ਆਂਉਦੀ ਆਂਉਦੀ ਆਵੇਗੀ ਪਰ ਜਿਵੇਂ ਇਂਦਰ ਸਿੰਘ ਤੇ ਖੁਸ਼ੀ ਨੰਦ ਕੋਲ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਸ਼ਹੀਦ ਦੇ ਵਾਰਿਸ ਹੋਣ ਦੇ ਸ਼ਨਾਖਤੀ ਕਾਰਡ ਦੀ ਗੱਲ ਕੀਤੀ ਹੈ ਇਵੇਂ ਹੀ ਜੀਤ ਸਿੰਘ ਨੇ ਵੀ ਪੰਜਾਬ ਸਰਕਾਰ ਦੀ ਚਿਠੀ ਦਿਖਾਈ ਹੈ ਜੋ ਕਿ ਫੇਸਬੁਕ ਤੇ ਪੰਚ ਪ੍ਰਧਾਨੀ ਨੇ ਪਾਈ ਵੀ ਹੈ..ਇਹ ਸਭ ਕੁਝ ਸਾਨੰੂ ਬੜਾਂ ਸੰਤਾਪ ਦੇ ਰਿਹਾ ਹੈ,,ਪੀੜ ਦਾ ਅਹਿਸਾਸ ਹੋਣ ਦੇ ਨਾਲ ਨਾਲ ਸ਼ਹੀਦ ਦੇ ਵਾਰਿਸਾਂ ਨੂੰ ਮਾਇਆਂ ਲਈ ਇਹ ਕੁਝ ਕਰਦਿਆਂ ਦੇਖਕੇ ਸ਼ਰਮ ਆ ਰਹੀ ਹੈ..ਲੋਕਾਂ ਨੇ ਤਾਂ ਸ਼ਹੀਦ ਦੇ ਵਾਰਿਸ ਹੋਣ ਕਰਕੇ ਮਾਇਆਂ ਦੇਣ ਵਲੋਂ ਕੋਈ ਕਸਰ ਨਹੀ ਸੀ ਛੱਡੀ ਤੇ ਅਜੇ ਤਾਂ ਮੱਦਦ ਹੋਣੀ ਸ਼ੁਰੂ ਹੀ ਹੋਈ ਹੈ,ਪਰ ਇਹ ਪਰਿਵਾਰ ਤਾਂ ਐਨੀ ਕੁ ਮਾਇਆਂ ਨਾਲ ਹੀ...? ਸਾਡੀ ਇਨਾਂ ਪਰਿਵਾ੍ਰਾਂ ਨੂੰ ਬੇਨਤੀ ਹੈ ਕਿ ਤੁਹਾਡਾ ਤਾਂ ਸ਼ਹੀਦ ਊਧਮ ਸਿੰਘ ਨਾਲ ਖੂਨ ਦਾ ਰਿਸ਼ਤਾ ਹੈ ਪਰ ਲੱਖਾਂ ਲੋਕ ਜੋ ਉਸ ਸੂਰਮੇ ਦੇ ਵਾਰਿਸ ਹਨ,ਉਨਾਂ ਨੂੰ ਸ਼ਰਮਸ਼ਾਰ ਨਾ ਕਰੋ....,,ਸੁਨਾਮ ਸ਼ਹਿਰ ਵਿਚ ਵਸਦੇ ਸਹੀ ਸੋਚ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਨਾਂ ਪਰਿਵਾਰਾਂ ਨੂੰ ਮਿਲਕੇ ਸਹੀ ਰਾਹ ਪਾਉਣ....ਬੜਾਂ ਕੁਝ ਕਿਹਾ ਜਾ ਸਕਦਾ ਹੈ ਪਰ ਕੀ ਕਹੀਏ,,ਮਾਇਆਂ ਚੀਜ ਹੀ ਅਜਿਹੀ ਹੈ..ਜੇ ਨਾ ਹੋਵੇ ਤਾਂ ਸਾਰੇ ਰਲਕੇ ਦੁਖ ਕੱਟ ਲੈਂਦੇ ਨੇ ਪਰ ਜਦ ਆ ਜਾਵੇ ਤਾਂ ਭੇਣ-ਭਰਾ ਵੀ ਇਕ ਦੂਜੇ ਨਾਲੋਂ ਵਿਟਰ ਜਾਂਦੇ ਨੇ...ਇਸ ਹਾਲਾਤ ਨੇ ਮਨ ਦੁਖੀ ਕਰ ਦਿਤਾ ਹੈ. ਇਹ ਵਿਚਾਰ ਸਨ ਸਰਬ ਜੀਤ ਸਿੰਘ ਘੁਮਾਂ ਹੁਰਾਂ ਦੇ. ਤੁਸੀਂ ਇਸ ਬਾਰੇ ਕਿ ਸੋਚਦੇ ਹੋ ਜ਼ਰੂਰ ਲਿਖੋ ਅਤੇ ਜ਼ਰੂਰ ਭੇਜੋ. ਤੁਹਾਡੀਆਂ ਰਚਨਾਵਾਂ ਅਤੇ ਤੁਹਾਡੀਆਂ ਟਿੱਪਣੀਆਂ ਦੀ ਉਡੀਕ ਇਸ ਵਾਰ ਵੀ ਪਹਿਲਾਂ ਦੀ ਤਰਾਂ ਹੀ ਬਣੀ ਰਹੇਗੀ.   --ਰੈਕਟਰ ਕਥੂਰੀਆ  

No comments: