Monday, February 14, 2011

ਨੇਤਾ ਜੀ ਦਾ ਵੈਲੈਨ ਟਾਈਨ ਡੇ

ਬਹੁਤ ਪਹਿਲਾਂ ਇੱਕ ਗੀਤ ਸੁਣਿਆ ਸੀ. ਇਸ ਗੀਤ ਦੇ ਕੁਝ ਬੋਲ ਸਨ: 
ਮੋਹੱਬਤ ਜੋ ਕਰਤੇ ਹੈਂ ਵੋ ਮੋਹੱਬਤ ਜਤਾਤੇ ਨਹੀਂ; 
ਧੜਕਨੇਂ ਆਪਣੇ ਦਿਲ ਕੀ ਕਭੀ 
ਕਿਸੀ ਕੋ ਸੁਨਾਤੇ ਨਹੀਂ...;
ਮਜ਼ਾ ਕਿਆ ਰਹਾ ਜਬ ਕੀ ਖੁਦ ਕਰ ਦੀਆ ਹੋ 
ਮੋਹੱਬਤ ਕਾ ਇਜ਼ਹਾਰ ਆਪਣੀ ਜੁਬਾਂ ਸੇ...
ਇਸ਼ਾਰੋਂ ਇਸ਼ਾਰੋਂ ਮੇਂ ਦਿਲ ਲੇਨੇ ਵਾਲੇ 
ਬਤਾ ਯੇ ਹੁਨਰ ਤੂਨੇ ਸੀਖਾ ਕਹਾਂ ਸੇ....ਫਿਲਮ ਕਸ਼ਮੀਰ ਕੀ ਕਲੀ ਦਾ ਇਹ ਗੀਤ ਆਪਣੇ ਜ਼ਮਾਨੇ ਵਿੱਚ ਬਹੁਤ ਹਿੱਟ ਹੋਇਆ ਸੀ. ਪਰ ਲੋਕ ਤਾਂ ਲੋਕ ਹਨ. ਉਹਨਾਂ ਨੂੰ ਫਿਲਮ ਮੁਗਲੇ ਆਜ਼ਮ ਦਾ ਇਹ ਗੀਤ ਕੁਝ ਜ਼ਿਆਦਾ ਚੰਗਾ ਲੱਗਿਆ....ਜਿਸ ਵਿੱਚ ਬੜੀ ਦਲੇਰੀ ਨਾਲ ਆਖਿਆ ਗਿਆ ਹੈ...
ਜਬ ਪਿਆਰ ਕਿਆ ਤੋ ਡਰਨਾ ਕਿਆ...
ਪਿਆਰ ਕੀਆ ਕੋਈ ਚੋਰੀ ਨਹੀਂ ਕੀ...
ਛੁਪ ਛੁਪ ਆਹੇਂ ਭਰਨਾ ਕਿਆ...
ਇਸ ਸੋਚ ਨੂੰ ਉਸ ਵੇਲੇ ਹੋਰ ਹਵਾ ਮਿਲੀ ਜਦੋਂ ਸ਼ੁਰੂ ਹੋਇਆ ਸੰਤ ਵੈਲੈਨ ਟਾਈਨ ਦੀਆਂ ਯਾਦਾਂ ਅਤੇ ਵਿਚਾਰਾਂ ਦਾ ਸਿਲਸਿਲਾ. ਉਹਨਾਂ ਵਿਚਾਰਾਂ ਦਾ ਮਕਸਦ ਵੀ ਕੁਝ ਹੋਰ ਪਰ ਅੱਜ ਬਹੁਤ ਕੁਝ ਹੋ ਰਿਹਾ ਹੈ. ਬਿਲਕੁਲ ਇਸ ਤਰਾਂ ਜਿਵੇਂ ਬਸ ਇਹ ਇੱਕੋ ਹਫਤਾ ਜਾਂ ਇੱਕੋ ਦਿਨ ਹੁੰਦਾ ਹੈ ਪਿਆਰ ਲਈ ਰਾਖਵਾਂ. ਕੁਝ ਸਡ਼ਕ ਛਾਪ ਮ੍ਜ੍ਨੂਆਂ ਨੇ ਤਾਂ ਇਸ ਦਿਨ ਨੂੰ ਛੇੜਛਾੜ ਦੇ ਇੱਕ ਲਾਈਸੈਂਸ ਵੱਜੋਂ ਵੀ ਸਮਝਣਾ ਸ਼ੁਰੂ ਕਰ ਦਿੱਤਾ.ਵੈਲੈਨਟਾਈਨ ਡੇ ਨੂੰ ਮਨਾਉਣ ਦਾ ਰੁਝਾਣ ਲਗਾਤਾਰ ਵਧ ਰਿਹਾ ਹੈ. ਇਸ ਵਾਰ ਵੀ ਇਹ ਜ਼ੋਰਾਂ ਸ਼ੋਰਾਂ ਨਾਲ ਜਾਰੀ ਰਿਹਾ.ਪਰ ਕਈ ਆਵਾਜ਼ਾਂ ਬਿਲਕੁਲ ਵੱਖਰੀਆਂ ਵੀ ਸਨ.ਇਹਨਾਂ ਦਾ ਅੰਦਾਜ਼ ਵੀ ਯਾਦਗਾਰੀ ਸੀ.ਇਹਨਾਂ ਵਿੱਚੋਂ ਇੱਕ ਨਵੇਕਲਾ ਅੰਦਾਜ਼ ਨਜ਼ਰ ਆਇਆ ਬੰਗਲੋਰ ਵਿੱਚ ਰਹਿ ਰਹੇ ਗੁਰਸ਼ਰਨਜੀਤ ਸਿੰਘ ਸ਼ੀਂਹ ਦਾ.ਉਹਨਾਂ ਨੇ ਇੱਕ ਤਸਵੀਰ ਬਣਾਈ ਹੈ ਨੇਤਾ 420 ਦੀ ਜੋ ਆਪਣੀ ਮਹਿਬੂਬਾ ਬੇਈਮਾਨੀ ਨਾਲ ਇਹ ਦਿਨ ਮਨਾ ਰਹੇ ਹਨ.ਇਸ ਕਾਰਟੂਨ ਹੇਠਾਂ ਕੈਪਸ਼ਨ ਲਿਖੀ ਹੈ:
ਪਰਮਿੰਦਰ ਸਿੰਘ ਸੰਧੂ
ਗੁਰਸ਼ਰਨਜੀਤ ਸਿੰਘ ਸ਼ੀਂਹ
ਨੇਤਾ ਜੀ ਦਾ ਵੈਲੈਨ ਟਾਈਨ ਡੇ -ਕਾਰਟੂਨ-ਹੋਰ ਕਿਸੇ ਨੇ ਆਪਣਾ ਵੈਲੈਨਟਾਈਨ ਡੇ ਮਨਾਇਆ ਹੋਵੇ ਚਾਹੇ ਨਾਂ ਪਰ ਸਾਡੇ ਨੇਤਾ 420 ਜੀ ਨੇ ਆਪਣਾ ਵੈਲੈਨ ਟਾਈਨ ਡੇ ਆਪਣੀ ਪੁਰਾਣੀ ਮਹਿਬੂਬਾ ਮਿਸ ਬੇਈਮਾਨੀ ਨਾਲ ਮਨਾ ਲਿਆ ਤੇ ਉਸਦੇ ਪਿਆਰ 'ਚ ਉਹ ਤਾਂ ਹੋਰ ਪਤਾ ਨਹੀਂ ਕਿੰਨੇ ਘਪਲੇ ਕਰਨ ਦੀਆਂ ਕਸਮਾਂ ਖਾ ਰਹੇ ਨੇ.ਮੈਨੂੰ ਲੱਗਦਾ ਜਦੋਂ ਤੱਕ ਇਹਨਾਂ ਦੀ ਇਹ ਆਸ਼ਕੀ ਬੰਦ ਨਹੀਂ ਹੁੰਦੀ ਤਦ ਤੱਕ ਇਹ ਘਪਲੇ ਬੰਦ ਨਹੀਂ ਹੋਣੇ.ਇਸ ਨੂੰ ਬਹੁਤ ਹੀ ਪਸੰਦ ਵੀ ਕੀਤਾ ਗਿਆ ਹੈ ਪਰ ਪਰਮਿੰਦਰ ਸਿੰਘ ਸੰਧੂ ਹੁਰਾਂ ਨੇ ਇਸ ਬਾਰੇ ਬਹੁਤ ਹੀ ਪਤੇ ਦੀ ਗੱਲ ਆਖੀ ਹੈ.ਉਹਨਾਂ ਕਿਹਾ ਉਂਝ  ਧਿਆਨ ਨਾਲ ਵੇਖਣ ਤੇ ਪਤਾ ਲਗਦਾ ਕੇ ਇਹ ਬੰਦਾ ਕਿਸੇ ਪਾਸਿਓਂ ਲੀਡਰ ਤਾਂ ਲਗਦਾ ਹੀ ਨਹੀਂ...ਤੁਹਾਨੂੰ ਵੀ ਇੱਕ ਵਾਰ ਫਿਰ ਕਿਸੇ ਲੀਡਰ ਨੂੰ ਨੇੜਿਓਂ ਜਾ ਕੇ ਵੇਖ ਲੈਣਾ ਚਾਹੀਦਾ. ਇਸ ਵਿੱਚ ਤਾਂ ਲੀਡਰਾਂ ਵਾਲਾ ਕੋਈ ਦਰਸ਼ਨ ਨਜ਼ਰ ਨਹੀਂ ਆ ਰਿਹਾ. ਇਹ ਤਾਂ ਕੋਈ ਵਿਚਾਰਾ ਬੇਰੋਜਗਾਰ ਗ੍ਰੈਜੂਏਟ  ਲਗਦਾ. ਨਾ ਇਹ ਬੁੱਢਾ, ਨਾ ਇਹ ਮੋਟਾ, ਨਾ ਇਸਦੀਆਂ ਅੱਖਾਂ ਵਿੱਚ ਕੋਈ ਬੇਸ਼ਰਮੀ, ਨਾ ਹੀ ਨਾਲ ਕੋਈ ਸਕਿਓਰਿਟੀ ਅਤੇ ਨਾ ਹੀ ਇਹ ਕੋਈ ਜਬਰਦਸਤੀ ਕਰ ਰਿਹਾ.....ਇਸ ਬਾਰੇ ਤੁਹਾਡਾ ਕੀ ਖਿਆਲ ਹੈ...ਜ਼ਰੂਰ ਦੱਸਣਾ. ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ. --ਰੈਕਟਰ ਕਥੂਰੀਆ 

1 comment:

Parminder Sandhu said...

ਸਰ, ਗੱਲ ਮੁਹੱਬਤ ਦੀ ਹੋ ਰਹੀ ਹੈ ਅਤੇ ਨਾਲ ਤੁਸੀਂ ਦਾਸ ਦੇ ਵਿਚਾਰ ਵੀ ਪੁੱਛ ਲਏ ਹਨ | ਚਲੋ ਸੁਣੋ ਫਿਰ ਜੀ; "ਜਿਸ ਤਨ ਬਿਰਹਾ ਨਾ ਉਪਜੇ ਓਹ ਤਨ ਜਾਣ ਮਸਾਣ" | ਚੜਦੀ ਜਵਾਨੀ ਵਿੱਚ ਪਿਆਰ ਦਾ ਪੈਦਾ ਹੋਣਾ ਇੱਕ ਜਰੂਰੀ, ਜਾਦੂਮਈ ਅਤੇ ਕੁਦਰਤੀ ਵਰਤਾਰਾ ਹੈ | ਇਸ ਉਮਰੇ ਕਹਿੰਦੇ ਨੇ ਕੇ ਕੀੜੀਆਂ ਨੂੰ ਵੀ ਖੰਭ ਲਗ ਜਾਂਦੇ ਹਨ | ਖੈਰ, ਇਸ ਉਮਰ ਬਾਰੇ ਹਰ ਕਿਸੇ ਦਾ ਆਪਣਾ ਆਪਣਾ ਤਜੁਰਬਾ ਹੈ ਅਤੇ ਹਰ ਕੋਈ ਆਪਣੀ-ਆਪਣੀ ਸਮਝ ਅਨੁਸਾਰ ਆਪਣਾ ਇਹ ਵਕਤ ਗੁਜ਼ਾਰਦਾ ਹੈ | ਉਂਜ ਸਾਡੇ ਭਾਰਤ ਦੇਸ਼ ਵਿੱਚ ਦੁਨਿਆਵੀ ਪਿਆਰ ਵੀ ਪੈਸੇ ਵਾਲੇ ਦਾ ਹੀ ਪ੍ਰਵਾਨ ਚੜਦਾ ਹੈ ਤੇ ਬਾਕੀਆਂ ਦੇ ਪੱਲੇ ਬਿਰਹਾ ਆਣ ਪੈਂਦਾ ਹੈ | ਮੁੰਡਾ ਜਿੰਨਾ ਮਰਜੀ ਸੋਹਣਾ-ਸਿਆਣਾ ਹੋਵੇ ਪਰ ਜੇ ਪੈਸਾ ਨਹੀਂ ਤਾਂ ਅਕਸਰ ਇਕੱਲੇ ਜਜਬਾਤਾਂ ਦੀ ਕਦਰ ਕੋਈ ਨਹੀਂ ਪੈਂਦੀ | ਜਿੱਥੇ ਪੈਂਦੀ ਹੈ ਓਥੇ ਅਕਸਰ ਹੋਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ | ਅਤੇ ਫਿਰ ਅਕਸਰ ਪਹਿਲਾਂ ਵਾਲੀ ਗੱਲ ਨਹੀਂ ਰਹਿੰਦੀ ਅਤੇ ਹੌਲੀ-ਹੌਲੀ ਇਹ ਵਿਆਹ ਵਾਲਾ ਲੱਡੂ ਖਾਣ ਵਾਲੀ ਗੱਲ ਹੋ ਜਾਂਦੀ ਹੈ |

ਵਿਆਹ ਸਿਰਫ ਦੋ ਜਾਣਿਆਂ ਦਾ ਸਬੰਦ ਜਾਂ ਰਿਸ਼ਤਾ ਹੀ ਨਹੀਂ ਹੁੰਦਾ, ਸਗੋਂ ਇਹ ਦੋ ਪਰਿਵਾਰਾਂ ਦਾ ਮੇਲ ਵੀ ਹੁੰਦਾ ਹੈ | ਇਸ ਲਈ ਦੋਹਾਂ ਪਰਿਵਾਰਾਂ ਦੀ ਰਜ਼ਾਮੰਦੀ ਬਹੁਤ ਹੀ ਜ਼ਰੂਰੀ ਹੈ, ਨਹੀਂ ਤਾਂ ਜਿਓੰਦੇ ਜੀ ਹੀ ਨਰਕ ਹੈ | ਜਦ ਕਿਸੇ ਨਾਲ ਪਿਆਰ ਹੁੰਦਾ ਹੈ ਤਾਂ ਸਾਹਮਣੇ ਵਾਲੇ ਦੀ ਤਸਵੀਰ ਆਪਣੇ ਸੁਪਨਿਆ ਵਿੱਚ ਬਿਲਕੁਲ ਫਿੱਟ ਲਗਦੀ ਹੈ | ਆਉਣ ਵਾਲੇ ਸਮੇ ਚ ਆਉਣ ਵਾਲੇ ਉਤਾਰ-ਚੜਾਵਾਂ ਦਾ ਅਤੇ ਕਿਸੇ ਸੰਬਾਵੀ ਮੁਸ਼ਕਿਲ ਵੱਲ ਧਿਆਨ ਬਹੁਤ ਘੱਟ ਹੁੰਦਾ ਹੈ | ਪਿਆਰ ਦੇ ਓਹਲੇ ਵਿੱਚ ਸਭ ਲੁੱਕ-ਛਿਪ ਕੇ ਰਹਿ ਜਾਂਦਾ ਹੈ | ਕੋਈ ਤੀਸਰਾ ਬੰਦਾ ਲੱਖ ਸਮਝਾਵੇ ਪਰ ਓਦੋਂ ਕੁੱਤੀ ਭੌਂਕਦੀ ਵੀ ਨਹੀਂ ਸੁਣਦੀ | ਫਿਰ ਬਾਅਦ ਵਿੱਚ ਅਸਲੀਅਤ ਖੁੱਲਦੀ ਹੈ | ਇਹ ਰਿਸ਼ਤੇ ਬੜੇ ਪਿਆਰ-ਸਤਿਕਾਰ ਅਤੇ ਸੰਜਮ ਨਾਲ ਨਿਭਦੇ ਹਨ | ਜਿਵੇਂ ਕਹਿੰਦੇ ਨੇ ਕੇ ਰਿਸ਼ਤੇ ਨਿਭਾਉਣ ਦੇ ਹੁੰਦੇ ਹਨ, ਨਾਮ ਦੇ ਨਹੀਂ | ਉਂਜ ਇਹ ਵੀ ਇੱਕ ਸਾਫ਼ ਜਿਹੀ ਗੱਲ ਹੈ ਕਿ ਜਿੰਨਾ ਦੇ ਆਪਣੀ ਪਸੰਦ ਨਾਲ ਵਿਆਹ ਹੁੰਦੇ ਹਨ ਓਹ ਅਕਸਰ ਤੇਜ ਦਿਮਾਗ ਦੇ ਹੁੰਦੇ ਹਨ | ਓਹ ਹਰ ਜਾਇਜ਼-ਨਾਜਾਇਜ਼ ਤਰੀਕਾ ਵਰਤ ਕੇ ਆਪਣੀ ਮੰਜ਼ਿਲ ਪਾਉਣਾ ਚਾਉਂਦੇ ਹਨ ਅਤੇ ਇਸ ਦੌਰਾਨ ਅਕਸਰ ਕਈ ਨਿੱਕੀਆਂ-ਮੋਟੀਆਂ ਕੁਤਾਹੀਆਂ ਵੀ ਕਰ ਜਾਂਦੇ ਹਨ | ਫਿਰ ਇਹ ਵਾਧੇ-ਘਾਟੇ ਸਾਰੀ ਉਮਰ ਦੋਹੀਂ ਪਾਸੀਂ ਚੁਭਦੇ ਰਹਿੰਦੇ ਹਨ | ਕੋਈ ਵੀ ਧਿਰ ਨੀਵਾਂ ਨਹੀਂ ਹੋਣਾ ਚੌਂਦੀ | ਇਹ ਰਿਸ਼ਤੇ ਫਿਰ ਆਪ ਸਹੇੜੀ ਮੁਸੀਬਤ ਵਾਂਗ ਲਗਦੇ ਹਨ | ਦੂਜੇ ਪਾਸੇ, ਜੇ ਸਭ ਧਿਰਾਂ ਰਲ-ਮਿਲ ਕੇ ਚੱਲਣ ਤਾਂ ਇਸ ਵਰਗੀ ਕੋਈ ਰੀਸ ਵੀ ਨਹੀਂ | ਬਹੁਤ ਦੁਨੀਆਂ ਇੰਜ ਵੀ ਕਰਦੀ ਹੈ |

ਜਿੰਨਾ ਨੂੰ ਨਹੀਂ ਮਿਲਦਾ ਪਿਆਰ, ਓਹਨਾ ਦਾ ਵਿਆਹ ਵੀ ਕਿਸੇ lottery ਨਾਲੋਂ ਘੱਟ ਨਹੀਂ ਹੁੰਦਾ | ਅੱਜ-ਕੱਲ ਵਿਆਹ ਤੋਂ ਪਹਿਲਾਂ ਕਿਸੇ ਦਾ ਕੋਈ ਪਤਾ ਨਹੀਂ ਲਗਦਾ | ਭਾਵੇਂ ਕੋਈ ਨਸ਼ੇੜੀ ਹੋਵੇ ਜਾਂ ਕਿਸੇ ਭੈੜੀ ਬਿਮਾਰੀ ਤੋਂ ਪੀੜਤ ਜਾਂ ਫਿਰ ਕੋਈ ਪਹਿਲਾਂ ਤੋਂ ਹੀ ਕਿੰਨੇ ਹਨੀਮੂਨ ਮਨਾ ਚੁੱਕਾ ਹੈ ਕੁਜ ਨਹੀਂ ਕਹਿ ਸਕਦੇ | ਜਿੰਨਾ ਦੀ lottery ਲੱਗ ਗਈ ਓਹਨਾ ਦੀ ਬੱਲੇ-ਬੱਲੇ ਜੇ ਨਹੀਂ ਤਾਂ ਫਿਰ ਸਾਰੀ ਉਮਰ ਵਿਚੋਲੇ ਨੂੰ ਗਾਲਾਂ ਤੇ ਇੱਕ-ਦੂਜੇ ਨੂੰ ਛਿੱਤਰ | ਰਹੀ ਗੱਲ ਜੀ, ਹਾਣ ਨੂੰ ਹਾਣ ਪਿਆਰਾ, ਜੇ ਆਪਣੇ ਨਾਲ ਦਾ ਸਾਥ ਮਿਲ ਜਾਵੇ ਜੋ ਕਿ ਦੋਹਾਂ ਪਰਿਵਾਰਾਂ ਨੂੰ ਦਿਲੋਂ ਮਨਜ਼ੂਰ ਹੋਵੇ, ਓਸ ਨਾਲਦੀ ਰੀਸ ਕੋਈ ਨਹੀਂ |

ਮੈਂ ਪਿਆਰ ਬਾਰੇ ਵਿਆਹ ਵਾਲੇ ਸਬੰਦ ਵਿੱਚ ਹੀ ਇਸ ਕਰਕੇ ਲਿਖ ਰਿਹਾ ਹਾਂ ਕਿਓੰਕੇ ਅਸਲੀ ਪਿਆਰ ਦੇ ਅਰਥ ਵਿਆਹ ਤੋਂ ਬਾਅਦ ਹੀ ਸ਼ੁਰੂ ਹੁੰਦੇ ਆ | ਪਿਆਰ ਦੇ ਅਨੇਕਾਂ ਹੀ ਰੰਗ ਹਨ, ਜਿਵੇਂ ਵਿਆਹ ਤੋਂ ਪਹਿਲਾ ਦੇ ਸੁਪਨੇ ਅਤੇ ਪਿਆਰ, ਵਿਆਹ ਤੋਂ ਬਾਅਦ ਪਤੀ-ਪਤਨੀ ਦਾ ਪਿਆਰ, ਬਾਕੀ ਘਰ ਦੇ ਜੀਆਂ ਦਾ ਪਿਆਰ ਅਤੇ ਓਹਨਾ ਪ੍ਰਤੀ ਜੁਮੇਵਾਰੀ, ਫਿਰ ਬੱਚੇ ... | ਇਹ ਸਭ ਪਿਆਰ ਦੇ ਹੀ ਵੱਖ-ਵੱਖ ਰੂਪ ਹਨ | ਇਹ ਸਾਰੇ ਰੰਗ ਮਾਨਣਦੇ ਹਨ ਪਰ ਇਹਨਾ ਵਿੱਚ ਗਵਾਚਣ ਦੇ ਨਹੀਂ | ਸਭ ਫਰਜਾਂ ਪ੍ਰਤੀ ਆਪਣੀ ਜੁਮੇਵਾਰੀ ਨਿਭਾਉਣੀ ਬਹੁਤ ਜ਼ਰੂਰੀ ਹੈ | ਇਹੀ ਪਿਆਰ ਹੈ | ਪਰ ਨਾਲ ਇਹ ਸਭ ਕਰਦੀਆਂ ਅਤੇ ਇਹ ਰੰਗ ਮਾਣਦਿਆਂ ਇਹ ਵੀ ਅਹਿਸਾਸ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ ਹੈ ਕਿ ਇਹ ਦੁਨਿਆਵੀ ਰਿਸ਼ਤੇ ਸਭ ਮਤਲ੍ਭਦੇ ਹਨ | ਇਸ ਸਮੇ ਦੌਰਾਨ ਇਨਸਾਨ ਨੂੰ ਆਪਣਾ ਅੱਗਾ ਸਵਾਰਨ ਬਾਰੇ ਵਿੱਚ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ | ਅੰਤ ਵਿੱਚ ਓਹੀ ਸਹਾਈ ਹੈ ਬਾਕੀ ਸਭ ਕੁੱਜ ਇਥੇ ਹੀ ਰਹਿ ਜਾਣਾ ਹੈ |

ਮੇਰਾ velentine ਮੇਰਾ ਓਹ ਖ਼ਸਮ ਹੀ ਹੈ ਜਿਸਦਾ ਮੈਨੂੰ ਪਲ-ਪਲ ਆਸਰਾ ਹੈ | ਜੋ ਕੁੱਜ ਓਸ ਮੈਨੂੰ ਦਿੱਤਾ ਹੈ ਇਹ ਓਸਦੀ ਹੀ ਅਪਾਰ ਕਿਰਪਾ ਹੈ ਅਤੇ ਇੱਕ ਦਿਨ ਓਸ ਨੇ ਇਹ ਸਭ ਕੁੱਜ ਵਾਪਿਸ ਵੀ ਲੈ ਲੈਣਾ ਹੈ | ਇਸ ਕਰਕੇ ਕਿਸੇ ਕਿਸਮ ਦਾ ਕੋਈ ਝੋਰਾ ਜਾਂ ਗ੍ਮ ਨਹੀਂ ਹੈ | ਇਹ ਓਸ ਮਾਲਿਕ ਦਾ ਹੁਕਮ ਹੈ |