Wednesday, December 08, 2010

ਪੰਜਾਬ ਚੋਂ ਵੀ ਮਿਲ ਰਹੀਆਂ ਨੇ ਅਸਾਂਜੇ ਲਈ ਸਲਾਮਾਂ ਅਤੇ ਦੁਆਵਾਂ

ਕੁਝ ਖਬਰਾਂ ਲਗਾਤਾਰ ਅਪਡੇਟ ਹੋ ਰਹੀਆਂ ਹਨ. ਪੰਜਾਬ ਤੋਂ ਬਾਹਰ ਵਾਪਰੀਆਂ ਘਟਨਾਵਾਂ ਨਾਲ ਸਬੰਧਿਤ ਇਹਨਾਂ ਖਬਰਾਂ ਦੇ ਨਿੱਕੇ ਨਿੱਕੇ ਵੇਰਵੇ ਪੰਜਾਬ ਵਿੱਚ ਵੀ ਉਡੀਕੇ ਗਏ. ਇਹਨਾਂ ਚੋਂ  ਇੱਕ ਖਬਰ ਹੈ ਵੈਬਸਾਈਟ ਵਿਕੀ ਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਗਿਰਫਤਾਰੀ ਬਾਰੇ. ਸ਼ਾਇਦ ਓਸ਼ੋ ਅਤੇ ਸਦਾਮ ਹੁਸੈਨ ਤੋਂ ਬਾਅਦ ਅਸਾਂਜੇ ਹੀ ਪਹਿਲਾ ਅਜਿਹਾ ਵਿਅਕਤੀ ਹੈ ਜਿਸਤੋਂ ਅਮਰੀਕਾ ਨੂੰ ਚਿੰਤਾਜਨਕ ਹਦ ਤੱਕ ਪਰੇਸ਼ਾਨੀ ਹੋਈ ਹੈ. ਅਸਾਂਜੇ ਨੇ ਆਏ ਦਿਨ ਕੋਈ ਨਾ ਕੋਈ ਨਵਾਂ ਗੁਪਤ ਦਸਤਾਵੇਜ਼ ਰਲੀਜ਼ ਕਰਕੇ ਜਿਥੇ ਵੈਬ ਮੀਡੀਆ ਦੇ ਖੇਤਰ ਵਿੱਚ ਨਵਾਂ ਇਤਿਹਾਸ ਰਚਿਆ ਹੈ ਉਥੇ ਉਸਨੇ ਉਹਨਾਂ ਪੱਤਰਕਾਰਾਂ  ਨੂੰ ਵੀ ਇੱਕ ਨਵਾਂ ਰਾਹ ਦਿਖਾਇਆ ਹੈ ਜਿਹੜੇ ਅਕਸਰ ਹੀ ਗਿਲੇ ਸ਼ਿਕਵੇ ਕਰਦੇ ਹਨ ਕਿ ਅਸੀਂ ਕਰ ਤਾਂ ਬਹੁਤ ਕੁਝ ਦੇਈਏ ਪਰ ਕੀ ਕਰੀਏ ਹੁਣ ਉਹ ਕੁਝ ਹੋ ਨਹੀਂ ਸਕਦਾ. ਸ਼ਾਇਦ ਇਹੀ ਕਰਨ ਹੈ ਕਿ ਪੰਜਾਬ ਵਿੱਚੋਂ ਵੀ ਉਸ ਲਈ ਸਲਾਮ ਭੇਜੀ ਜਾ ਰਹੀ ਹੈ..ਉਸ ਲਈ ਦੁਆਵਾਂ ਮੰਗੀਆਂ ਜਾ ਰਹੀਆਂ ਹਨ.ਤਿੰਨ ਜੁਲਾਈ 1971 ਨੂੰ ਆਸਟਰੇਲੀਆ ਚ ਜਨਮੇ ਅਸਾਂਜੇ ਨੇ ਦਿਖਾਇਆ ਹੈ ਕੀ ਜੇ ਕੁਝ ਕਰਨ ਦਾ ਤਹਈਆ ਕਰ ਹੀ ਲਿਆ ਜਾਏ ਤਾਂ ਬਹੁਤ ਕੁਝ ਹੋ ਸਕਦਾ ਹੈ. ਨਵੀਆਂ ਪਿਰਤਾਂ ਪਾਉਣ ਵਾਲੇ ਅਸਾਂਜੇ ਨੇ ਆਪਣੀ ਇਸ ਲਗਨ ਦੇ ਨਾਲ ਖਬਰਾਂ ਦੀ ਦੁਨੀਆ ਵਿੱਚ ਬਹੁਤ ਸਾਰੇ ਇਨਾਮ ਸਨਮਾਣ ਪਹਿਲਾਂ ਹੀ ਹਾਸਲ ਕੀਤੇ ਹੋਏ ਹਨ. ਇਹਨਾਂ ਵਿੱਚ ਇੰਡੈਕਸ ਓਨ ਸੈਂਸਰਸ਼ਿਪ (ਐਵਾਰਡ 2008) ਅਮਨੈਸਟੀ ਇੰਟਰਨੈਸ਼ਨਲ ਯੂ ਕੇ ਐਵਾਰਡ-2009  ਅਤੇ ਸੈਮ ਐਡਮਜ਼ ਐਵਾਰਡ-2010  ਵਰਗੇ ਸਨਮਾਨ ਵੀ ਸ਼ਾਮਿਲ ਹਨ. ਪਰ ਇਹੋ ਜਿਹੇ ਸਨਮਾਨਿਤ ਵਿਅਕਤੀ ਨੇ ਕੁਝ ਅਜਿਹੇ ਰਾਜ਼ ਬਾਹਰ ਲੈ ਆਂਦੇ ਜਿਹਨਾਂ ਨੂੰ ਅਮਰੀਕਾ ਹਰ ਹਾਲਾਤ ਵਿੱਚ ਲੁਕਾਈ ਰਖਣ ਚਾਹੁੰਦਾ ਸੀ. ਜਦੋਂ ਇਸ ਬਾਰੇ ਉਸਤੇ ਦਬਾ ਲਗਾਤਾਰ ਵਧਦਾ ਹੀ ਗਿਆ ਤਾਂ ਉਸਨੇ ਭਾਂਪ ਲਿਆ ਕਿ ਹੁਣ ਇਸ ਸਚ੍ਚ ਦੀ ਕੀਮਤ ਚੁਕਾਉਣ ਦਾ ਵੇਲਾ ਆ ਗਿਆ ਹੈ. ਉਸਨੇ ਇੱਕ ਚਿਠੀ ਲਿਖੀ ਜਿਹੜੀ ਮੀਡੀਆ ਕਿੰਗ ਰੁਪਰਟ ਮੁਡ੍ਰੋਕ ਤੋਂ ਪ੍ਰੇਰਿਤ ਹੈ. ਉਹ ਇਸ ਚਿਠੀ ਵਿੱਚ ਮੁਡ੍ਰੋਕ ਦਾ ਇੱਕ ਹਵਾਲਾ ਵੀ ਦੇਂਦਾ ਹੈ ਕਿ ਜਿੱਤ  ਤਾਂ ਹਮੇਸ਼ਾਂ ਸਚ ਦੀ ਹੀ ਹੁੰਦੀ ਹੈ. ਉਹ ਪੂਰੀ ਲਾਈਨ ਇਸ ਤਰਾਂ ਸੀ. "In the race between secrecy and truth, it seems inevitable that truth will always win." ਉਸਦੀ ਇਹ ਚਿਠੀ ਉਸਦੀ ਗਿਰਫਤਾਰੀ ਤੋਂ ਬਾਦ "ਦਾ ਅਸਟ੍ਰੇਲੀਅਨ" ਵਿੱਚ ਛਪੀ ਵੀ ਹੈ. ਉਸਦੀ ਇਸ ਗਿਰਫਤਾਰੀ ਨਾਲ ਇੱਕ ਵਾਰ ਫਿਰ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਜਦੋਂ ਸਰਕਾਰਾਂ ਨਾਰਾਜ਼ ਹੁੰਦੀਆਂ  ਹਨ ਤਾਂ ਕੀ ਕੀ ਹੋ ਸਕਦਾ ਹੈ. ਅਸਾਂਜੇ ਖੁਦ ਇੱਕ ਨਿਸਚਿਤ ਵਾਅਦੇ ਮੁਤਾਬਿਕ ਕਾਨੂੰਨ ਦੀ ਇਜ਼ਤ ਕਰਦਿਆਂ ਥਾਣੇ ਵਿੱਚ ਗਿਆ ਸੀ ਪਰ ਉਥੇ ਉਸਨੂੰ ਗਿਰਫਤਾਰ ਕਰ ਲਿਆ ਗਿਆ ਅਤੇ ਉਹ ਵੀ ਰੇਪ ਦਾ ਦੋਸ਼ ਲਾ ਕੇ. ਜ਼ਿਕਰਯੋਗ ਹੈ ਕੀ ਅਸਾਂਜੇ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਜੇ ਉਸਨੂੰ ਜਾਂ ਉਸਦੇ ਕਿਸੇ ਹੋਰ ਸਾਥੀ ਨੂੰ ਕੁਝ ਵੀ ਹੋਇਆ ਤਾਂ ਘਟੋਘੱਟ ਇੱਕ ਲੱਖ ਹੋਰ ਗੁਪਤ ਦਸਤਾਵੇਜ਼ ਮੀਡੀਆ ਵਿੱਚ ਆ ਜਾਣਗੇ ਜਿਹੜੇ ਪਹਿਲਾਂ ਹੀ ਵੱਖ ਥਾਵਾਂ ਤੇ ਪਹੁੰਚਾ ਦਿੱਤੇ ਗਏ ਹਨ. 
ਗਿਰਫਤਾਰੀ ਤੋਂ ਬਾਅਦ ਉਸਦੇ ਵਕੀਲ ਨੇ ਵੀ ਇਹ ਗੱਲ ਦੁਹਰਾਈ ਹੈ ਕਿ ਇਸ ਸਿਲਸਿਲੇ ਨੂੰ ਬੰਦ ਨਹੀਂ ਕੀਤਾ ਜਾਵੇਗਾ. ਇਸ ਖਬਰ ਦੀ ਚਰਚਾ ਪੰਜਾਬ ਸਕਰੀਨ (ਹਿੰਦੀਵਿੱਚ ਵੀ ਕੀਤੀ ਗਈ ਹੈ. ਹਿੰਦੀ ਵਾਲੀ ਖਬਰ ਪੜ੍ਹਨ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ. ਪਰ ਹਿੰਦੀ ਪੋਸਟ ਤੇ ਪੰਜਾਬੀ ਵਿੱਚ ਆਈਆਂ ਕੁਝ ਟਿੱਪਣੀਆਂ ਦਾ ਜ਼ਿਕਰ ਜ਼ਰੂਰੀ ਹੈ. ਹਰਪ੍ਰੀਤ ਬਰਾੜ ਨੇ ਲਿਖਿਆ ਹੈ....:"ਜੂਲੀਅਸ ਦੇ ਇਸ ਕਾਰਨਾਮੇ ਉਹਨਾਂ ਲੋਕਾਂ ਦੀ ਨੀਂਦ ਹਰਾਮ ਕਰ ਦਿਤੀ ਹੈ ਜਿਹੜੇ ਸਾਰੀ ਦੁਨੀਆਂ ਨੂੰ ਆਪਣੀ ਜੇਬ ਵਿੱਚ ਰੱਖਣ ਦਾ ਭਰਮ ਪਾਲੀ ਬੈਠੇ ਸਨ ਤੇ ਉਹਨਾਂ ਲੋਕਾਂ ਬਲ ਮਿਲਿਆਂ ਜਿਹੜੇ ਲੋਕ ਸੰਘਰਸ਼ ਕਰਦੇ ਕਿਤੇ ਘਬਰਾ ਕੇ ਬੈਠ ਜਾਂਦੇ ਸਨ ਕਿ ਅਸੀ ਕੁੱਝ ਨਹੀ ਕਰ ਸਕਦੇ । ਜੂਲੀਅਸ ਤੈਨੂੰ ਤੇਰੀ ਇਸ ਕਰਨੀ ਕਰਕੇ ਸਲਾਮ". ਏਸੇ ਤਰਾਂ ਇਕ਼ਬਾਲ ਗਿੱਲ ਹੁਰਾਂ ਨੇ ਵੀ ਕਿਹਾ..:  "ਐਸੇ ਆਦਮੀਂ ਨੂੰ ਅਗਰ ਇਹ ਗ੍ਰਿਫਤਾਰ ਨਾ ਕਰਨਗੇ ਤਾਂ ਹੋਰ ਕਿ ਕਰਨਗੇ ਮੈਂ ਇਸ ਮਹਾਨ ਆਦਮੀਂ ਨੂੰ ਸਲਾਮ ਕਰਦਾ ਹਾਂ |"  ਆਪਣੀ ਹਰ ਰਚਨਾ ਵਿੱਚ ਡੂੰਘੀਆਂ ਜਜ਼ਬਾਤੀ ਗੱਲਾਂ ਨੂੰ ਬੜੀ ਹੀ ਸਾਦਗੀ ਨਾਲ ਕਰਨ ਵਾਲੀ ਸ਼ਾਇਰਾ ਮਹਿੰਦਰ ਰਿਸ਼ਮ ਨੇ ਕਿਹਾ ,"ਅਲ੍ਹਾ ਉਸਦੀ ਉਮਰ ਦਰਾਜ਼ ਕਰੇ. ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਭੇਜੋ.--ਰੈਕਟਰ ਕਥੂਰੀਆ 

1 comment:

Anonymous said...

Though Assange has been nabbed forcibly; but after arresting him there was an irony to hear that US has announced that day as a "World press freedom day."

Wat an irony to hear that !!!!

I've came to know about this thing via my twitter account where Washington Post has tweeted a link to its twitter profile.

The whole tweet was like this, " Assange arrest + World Press Freedom Day announced = Irony? Not really. http://wapo.st/hGFvgV #humor "

Such a shame-full act !!