Wednesday, August 04, 2010

ਕੁਝ ਪੰਜਾਬ ਬਾਰੇ

ਪਿਛਲੇ ਅਰਸੇ ਦੌਰਾਨ ਬਹੁਤ ਸਾਰੇ ਅਜਿਹੇ ਨੌਜਵਾਨ ਫੜੇ ਗਏ ਹਨ ਜਿਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਬਾਰੂਦ ਬਰਾਮਦ ਹੋਣ ਦੀ ਗੱਲ ਵੀ ਕਹੀ ਗਈ ਹੈ. ਇਸ ਸਾਰੇ ਘਟਨਾਕ੍ਰਮ ਦਾ ਕਮਿਊਨਿਸਟ ਲਹਿਰ ਦੇ ਇੱਕ ਸੀਨੀਅਰ ਆਗੂ ਮੰਗਤ ਰਾਮ ਪਾਸਲਾ ਨੇ ਗੰਭੀਰ ਨੋਟਿਸ ਲਿਆ ਹੈ. ਉਹਨਾਂ ਕਿਹਾ ਹੈ ਕਿ ਇਹਨਾਂ ਖਬਰਾਂ ਵਿੱਚ ਕਿੰਨੀ ਕੁ ਸਚਾਈ ਹੈ ਜਾਂ ਨਹੀਂ...ਪਰ ਆਮ ਪੰਜਾਬੀ ਅਜਿਹੀਆਂ ਖਬਰਾਂ ਨੂੰ ਸੁਣਕੇ ਚਿੰਤਤ ਜ਼ਰੂਰ ਹੋ ਜਾਂਦਾ ਹੈ.ਕਾਰਣ ਸਪਸ਼ਟ ਹੈ ਕਿ ਸੂਬੇ ਦੇ ਲੋਕਾਂ ਨੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਕਾਲੇ ਦੌਰ ਵਿੱਚ 28 ਹਜ਼ਾਰ ਤੋਂ ਵਧੇਰੇ ਲੋਕਾਂ ਦੀਆਂ ਲਾਸ਼ਾਂ ਨੂੰ ਅੰਜਾਈ ਸਿਵਿਆਂ ਵਿੱਚ ਲਟ ਲਟ ਬਲਦੇ ਤੱਕਿਆ ਹੈ. ਉਹਨਾਂ ਦੇ ਇਸ ਲੰਮੇ ਲੇਖ ਨੂੰ ਪ੍ਰਕਾਸ਼ਿਤ ਕੀਤਾ ਹੈ ਪ੍ਰਸਿਧ ਪੰਜਾਬੀ ਅਖਬਾਰ ਜਗਬਾਣੀ ਨੇ.ਇਸਨੂੰ ਪੜ੍ਹਨ ਲਈ ਤੁਸੀਂ ਏਥੇ ਵੀ ਕਲਿੱਕ ਕਰ ਸਕਦੇ ਹੋ ਅਤੇ ਇਸਦੇ ਨਾਲ ਪ੍ਰਕਾਸ਼ਿਤ ਕੀਤੀ ਗਈ ਅਖਬਾਰੀ ਕਤਰਨ ਦੀ ਫੋਟੋ ਤੇ ਕਲਿੱਕ ਕਰਕੇ ਵੀ.
ਏਸੇ ਅਖਬਾਰ ਵਿੱਚ ਹੀ ਇੱਕ ਹੋਰ ਖਬਰ ਪ੍ਰਕਾਸ਼ਿਤ ਹੋਈ ਹੈ ਹਿਦੂ ਨਿਆਂ ਪੀਠ ਦੇ ਗਠਨ ਦੀ.ਲੁਧਿਆਣਾ ਵਿੱਚ ਇਸ ਦੇ ਗਠਨ ਤੋਂ ਬਾਅਦ ਸਰਕਤ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਗਿਆ ਹੈ ਕਿ ਹਿੰਦੂ ਸਮਾਜ ਨੂੰ ਆਪਣੇ ਗੌਰਵਸ਼ਾਲੀ ਇਤਿਹਾਸ ਦੀ ਰੱਖਿਆ ਲਈ ਪਰਿਵਾਰ ਨਿਯੋਜਨ ਦੀ ਬਜਾਏ ਪਰਿਵਾਰ ਆਯੋਜਨ ਅਪਣਾਉਣਾ ਚਾਹੀਦਾ ਹੈ. ਇਸ ਮੌਕੇ ਇਸ ਪਾਸੇ ਉਚੇਚੇ ਤੌਰ ਤੇ ਧਿਆਨ ਦੁਆਇਆ ਗਿਆ ਕਿ ਵੋਟ ਦੀ ਰਾਜਨੀਤੀ ਦਾ ਸ਼ਿਕਾਰ ਹੋ ਕੇ ਹਿੰਦੂ ਸਮਾਜ ਦੇਸ਼ ਵਿੱਚ ਕਮਜ਼ੋਰ ਹੋ ਰਿਹਾ ਹੈ.ਹਿੰਦੂ ਨਿਆਂ ਪੀਠ ਦੀ ਸਥਾਪਨਾ ਸਮੇਂ ਬਹੁਤ ਸਾਰੇ ਹਿੰਦੂ ਸੰਗਠਨ ਸ਼ਾਮਿਲ ਹੋਏ. ਪੂਰੀ ਖਬਰ ਤੁਸੀਂ ਏਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ ਅਤੇ ਇਸਦੇ ਨਾਲ ਪ੍ਰਕਾਸ਼ਿਤ ਇਸ ਅਖਬਾਰੀ ਕਤਰਨ ਦੀ ਫੋਟੋ ਤੇ ਕਲਿੱਕ ਕਰਕੇ ਵੀ.ਤੁਸੀਂ ਇਸ ਸਾਰੇ ਮਸਲੇ ਬਾਰੇ ਕੀ ਸੋਚਦੇ ਹੋ...ਕੀ ਕਹਿਣਾ ਚਾਹੁੰਦੇ ਹੋ...ਇਸ ਸਭ ਕੁਝ ਬਾਰੇ ਆਪਣੀ ਰਾਏ ਵੀ ਭੇਜ ਸਕਦੇ ਹੋ. ਹੋ ਸਕਦਾ ਹੈ ਕਿ ਤੁਹਾਡੇ ਅਨਮੋਲ ਵਿਚਾਰਾਂ ਨਾਲ ਹੀ ਸਮਾਜ ਨੂੰ ਨਵੀਂ ਦਿਸ਼ਾ ਮਿਲ ਜਾਵੇ.
ਸਾਹਿਤ ਅਤੇ ਟੀਵੀ ਦੀ ਦੁਨੀਆ ਵਿੱਚ ਬਹੁਤ ਚਿਰ ਪਹਿਲਾਂ ਹੀ ਆਪਣੀ ਵੱਖਰੀ ਪਛਾਣ ਬਣਾ ਲੈਣ ਵਾਲੇ ਡਾਕਟਰ ਕ੍ਰਿਸ਼ਨ ਕੁਮਾਰ ਰੱਤੂ ਨਾਲ ਮਿਲਿਆਂ ਹੁਣ ਭਾਵੇਂ ਅਰਸਾ ਬੀਤ ਗਿਆ ਹੈ ਪਰ ਇਸਦੇ ਬਾਵਜੂਦ ਉਸਦਾ ਚੇਹਰਾ. ਉਸਦੀਆਂ ਗੱਲਾਂ...ਸਭਕੁਝ ਅਜੇ ਕੱਲ ਦੀ ਗੱਲ ਹੀ ਲੱਗਦੀ ਹੈ. ਅੱਜ ਅਚਾਨਕ ਹੀ ਉਸਦਾ ਸੰਖੇਪ ਜਿਹਾ ਜ਼ਿਕਰ ਦੇਖਿਆ ਪੰਜਾਬੀ ਟ੍ਰਿਬਿਊਨ ਵਿੱਚ. ਬਹੁਤ ਸਾਰੇ ਇਨਾਮਾਂ ਸਨਮਾਨਾਂ ਨਾਲ ਨਵਾਜੇ ਜਾਂਦੇ ਰਹੇ ਡਾਕਟਰ ਰੱਤੂ ਦਾ ਅੱਜ ਵੀ ਇਹੀ ਸਟੈਂਡ ਹੈ..,"ਮੇਰੇ ਲਈ ਜ਼ਿੰਦਗੀ ਦੇ ਅਰਥ ਇੱਕ ਵਧੀਆ ਇਨਸਾਨ ਹੋਣਾ ਅਤੇ ਸਮਾਜ ਲਈ ਪ੍ਰਤਿਬਧ ਹੋਣਾ ਹੀ ਹੈ.ਮੈਂ ਏਸੇ ਨੂੰ ਆਪਣਾ ਧਰਮ ਮੰਨਦਾ ਹਾਂ. ਇਸਨੂੰ ਪੂਰਾ ਪੜ੍ਹਨ ਲਈ ਏਥੇ ਕਲਿੱਕ ਕਰੋ. --ਇਸ ਪੋਸਟ ਬਾਰੇ ਆਪਣੇ ਵਿਚਾਰ ਭੇਜਣੇ ਨਾ ਭੁੱਲ ਜਾਣਾ.--ਰੈਕਟਰ ਕਥੂਰੀਆ 

No comments: