Sunday, August 08, 2010

ਮਾਓਵਾਦੀਆਂ ਨਾਲ ਗੱਲਬਾਤ ਹੀ ਇਕੋ ਇਕ ਰਾਹ ਹੈ--ਸਵਾਮੀ ਅਗਨੀਵੇਸ਼

1962 ਦੀ ਜੰਗ ਤੋਂ ਬਾਅਦ ਚੀਨ ਨੇ ਸਾਡੀ 80 ਹਜ਼ਾਰ ਵਰਗ ਮੀਲ ਜ਼ਮੀਨ ਦੱਬ ਰੱਖੀ ਹੈ, ਉਸ ਦੇ ਬਾਵਜੂਦ ਤੁਸੀਂ ਰੋਜ਼ ਉਸ ਨਾਲ ਗੱਲਬਾਤ ਕਰ ਰਹੇ ਹੋ, ਉਸ ਨੂੰ ਆਪਣਾ ਮਿੱਤਰ ਦੱਸ ਰਹੇ ਹੋ। ਉਸ ਤੋਂ ਕੁੱਟ ਖਾ ਕੇ ਅਤੇ ਆਪਣੀ ਜ਼ਮੀਨ ਗੁਆ ਕੇ, ਦਲਾਈ ਲਾਮਾ ਅਤੇ ਤਿੱਬਤ ਨੂੰ ਪਿੱਛੇ ਧੱਕ ਕੇ ਅਸੀਂ ਉਸ ਨਾਲ ਗੱਲਬਾਤ ਕਰ ਰਹੇ ਹਾਂ। ਗੱਲਬਾਤ ਦੇ ਗੇੜ ਚਲਾ ਰਹੇ ਹਾਂ। ਪਾਕਿਸਤਾਨ ਨਾਲ ਚਾਰ–ਚਾਰ ਜੰਗਾਂ ਕਰਨ ਤੋਂ ਬਾਅਦ ਅਤੇ ਸਾਰਾ ਕੁਝ ਹੋਣ ਤੋਂ ਬਾਅਦ ਅਤੇ ਕਈ ਵਾਰ ਉਸ ਤੋਂ ਕੂਟਨੀਤਕ ਲਫੇੜੇ ਖਾਣ ਤੋਂ ਬਾਅਦ ਵੀ ਤੁਸੀਂ ਉਸ ਨਾਲ ਗੱਲਬਾਤ ਕਰਨ ਲਈ ਤਿਆਰ ਹੋ। ਤੁਸੀਂ ਗੱਲਬਾਤ ਹੀ ਕਰ ਸਕਦੇ ਹੋ, ਹੋਰ ਕੀ ਕਰੋਗੇ? ਤਾਂ ਫਿਰ ਮਾਓਵਾਦੀਆਂ ਨਾਲ ਗੱਲਬਾਤ ਕਰਨ ’ਚ ਕੀ ਤਕਲੀਫ ਹੈ? ਲਿੰਗਾਰਾਮ ਵਰਗੇ ਲੋਕਾਂ ਨੂੰ ਪੁਲਿਸ ਕਹਿ ਦਿੰਦੀ ਹੈ ਕਿ ਇਹ ਦਾਂਤੇਵਾੜਾ ’ਚ ਅਵਧੇਸ਼ ਗੌਤਮ ਦੇ ਰਿਸ਼ਤੇਦਾਰਾਂ ਦੇ ਕਤਲ ਦਾ ਮਾਸਟਰਮਾਈਂਡ ਹੈ। ਕਿ ਆਜ਼ਾਦ ਤੋਂ ਬਾਅਦ ਸੀ ਪੀ ਆਈ (ਮਾਓਵਾਦੀ) ਦਾ ਬੁਲਾਰਾ ਉਸ ਨੂੰ ਨਿਯੁਕਤ ਕੀਤਾ ਗਿਆ ਹੈ। ਕਲੂਰੀ ਵਰਗਾ ਇਕ ਬਦਨਾਮ ਅਫਸਰ ਬਿਨਾ ਦਸਤਖ਼ਤ ਕੀਤੇ ਇਕ ਬਿਆਨ ਦਾਗ਼ ਦਿੰਦਾ ਹੈ ਅਤੇ ਪ੍ਰੈਸ ਵਾਲੇ ਉਸਨੂੰ ਫਟਾਫਟ ਛਾਪ ਦਿੰਦੇ ਹਨ। ਪਹਿਲੇ ਸਫ਼ੇ ’ਤੇ। ਇੰਡੀਅਨ ਐਕਸਪ੍ਰੈਸ ਵਰਗਾ ਅਖ਼ਬਾਰ ਉਸ ਨੂੰ ਮੁੱਖ ਸਫ਼ੇ ’ਤੇ ਛਾਪ ਦਿੰਦਾ ਹੈ, ਜੋ ਸਚਾਈ ਦੀ ਬਹੁਤ ਦੁਹਾਈ ਦਿੰਦਾ ਰਹਿੰਦਾ ਹੈ, ਵੱਡੇ–ਵੱਡੇ ਗੋਇਨਕਾ ਇਨਾਮ ਵੰਡਦਾ ਹੈ, ਰਾਸ਼ਟਰਪਤੀ ਕੋਲੋਂ ਪੱਤਰਕਾਰੀ ਦੇ ਇਨਾਮ ਦਿਵਾਉਂਦਾ ਹੈ, ਉਸ ਨੂੰ ਇਸ ਦਾ ਜਵਾਬ ਦੇਣਾ ਪਵੇਗਾ ਕਿ ਕਲੂਰੀ ਦੇ ਬਿਨਾ ਦਸਤਖ਼ਤ ਬਿਆਨ ਨੂੰ ਆਪਣੇ ਅਖ਼ਬਾਰ ਦੇ ਮੁੱਖ ਸਫ਼ੇ ’ਤੇ ਕਿਵੇਂ ਛਾਪ ਦਿੱਤਾ? ਲਿੰਗਾਰਾਮ  ਨੂੰ ਤੁਸੀਂ ਮਾਸਟਰਮਾਈਂਡ ਬਣਾਕੇ ਛਾਪ ਦਿੱਤਾ? ਮੈਂ ਲਿੰਗਾਰਾਮ ਨੂੰ ਮਿਲਿਆ ਹਾਂ। ਉਹ ਸਿੱਧਾ–ਸਾਦਾ ਲੜਕਾ ਹੈ। ਉਹ ਨਕਸਲੀਆਂ ਤੋਂ ਵੀ ਸਤਿਆ ਹੋਇਆ ਹੈ ਅਤੇ ਪੁਲਿਸ ਤੋਂ ਵੀ। ਉਹ ਐਸ ਪੀ ਓ ਤੋਂ ਵੀ ਤੰਗ ਹੈ। ਉਹ ਕਹਿ ਰਿਹਾ ਹੈ ਕਿ ਮੈਂ ਸਿੱਧਾ–ਸਾਦਾ ਆਦਮੀ ਆਪਣੀ ਗੱਡੀ ਰਾਹੀਂ ਸਬਜ਼ੀ ਵੇਚਿਆ ਕਰਦਾ ਸੀ। ਹੁਣ ਮੈਂ ਮੀਡੀਆ ਦੀ ਪੜ੍ਹਾਈ ਕਰਨ ਲਈ ਦਿੱਲੀ ’ਚ ਹਾਂ। ਉਸ ਨੂੰ ਤੁਸੀਂ ਗਰਦਾਨ ਦਿੱਤਾ ਕਿ ਉਹ ਅਵਧੇਸ਼ ਗੌਤਮ ਦੇ ਰਿਸ਼ਤੇਦਾਰਾਂ ਦੇ ਕਤਲ ’ਚ ਸ਼ਾਮਲ ਹੈ, ਮਾਸਟਰਮਾਈਂਡ ਹੈ, ਕਿੰਗ ਪਿਨ ਹੈ। ਆਜ਼ਾਦ ਤੋਂ ਬਾਅਦ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਸਾਰਾ ਕੁਝ ਮਨਘੜਤ ਹੈ, ਸਿਰੇ ਦੀਆਂ ਝੂਠੀਆਂ ਗੱਲਾਂ। ਉਸ ’ਚ ਅਰੁੰਧਤੀ ਰਾਏ ਦਾ ਨਾਂ ਵੀ ਪਾ ਦਿੱਤਾ ਗਿਆ....ਬਿਦੇਸ਼ ਤੋਂ ਟਰੇਨਿੰਗ ਲੈ ਕੇ ਆਇਆ ਹੈ, ਭਾਵੇਂ ਉਸ ਕੋਲ ਪਾਸਪੋਰਟ ਵੀ ਨਾ ਹੋਵੇ। ਉਸਨੇ ਗੁਜਰਾਤ ’ਚ ਵੀ ਟਰੇਨਿੰਗ ਲਈ ਹੈ। ਪਤਾ ਨਹੀਂ ਕੀ–ਕੀ ਬਕਵਾਸ....ਪੁਲਿਸ ਦਾ ਇਕ ਅਧਿਕਾਰੀ, ਉਹ ਉਂਜ ਹੀ ਬਦਨਾਮ ਹੈ, ਉਸ ਦੇ ਬਿਆਨ ਵੱਲ ਕੋਈ ਉਂਜ ਹੀ ਧਿਆਨ ਨਹੀਂ ਦਿੰਦਾ ਸੀ ਪਰ ਬਿਨਾ ਦਸਤਖ਼ਤ ਉਸ ਦੇ ਬਿਆਨ ਨੂੰ ਇੰਡੀਅਨ ਐਕਸਪ੍ਰੈਸ ਵਰਗੇ ਅਖ਼ਬਾਰਾਂ ਨੇ ਪਹਿਲੇ ਸਫ਼ੇ ’ਤੇ ਛਾਪਿਆ। ਇਹ ਬਹੁਤ ਵੱਡੀ ਗ਼ੈਰ–ਜ਼ਿੰਮੇਵਾਰੀ ਹੈ। ਰਵੀਵਾਰ.ਕਾਮ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਇਸ ਇੰਟਰਵਿਊ ਨੂੰ ਪੰਜਾਬੀ ਵਿੱਚ ਪ੍ਰਕਾਸ਼ਿਤ ਕੀਤਾ ਹੈ ਗੁਲਾਮ ਕਲਮ ਨੇ. ਮੁਲਾਕਾਤੀ ਹਨ ਆਲੋਕ ਪ੍ਰਕਾਸ਼ ਪੁਤੁਲ  ਅਤੇ ਇਸਦਾ ਅਨੁਵਾਦ ਕੀਤਾ ਹੈ ਬੂਟਾ ਸਿੰਘ ਨੇ.ਅਸੀਂ ਰਵੀਵਾਰ ਡਾਟ ਕਾਮ ਅਤੇ ਗੁਲਾਮ ਕਲਮ ਦੋਹਾਂ ਦੇ ਧੰਨਵਾਦ ਸਹਿਤ ਇਸ ਮੁਲਾਕਾਤ ਦੇ ਕੁਝ ਅੰਸ਼ ਪ੍ਰਕਾਸ਼ਿਤ ਕਰ ਰਹੇ ਹਾਂ ਤਾਂ ਕਿ ਇਸ ਮੁੱਦੇ ਦੀ ਜਾਣਕਾਰੀ ਸਾਡੇ ਸਾਰੇ ਪਾਠਕਾਂ ਨੂੰ ਵੀ ਪੁੱਜ ਸਕੇ ਅਤੇ ਓਹ ਵੀ ਏਸ ਬਹਿਸ ਵਿੱਚ ਆਪਣਾ ਯੋਗਦਾਨ ਦੇ ਸਕਣ.ਪੂਰਾ ਪੜ੍ਹਨ ਦੇ ਇਛਕ ਕਿਸੇ ਵੀ ਲਿੰਕ ਤੇ ਕਲਿੱਕ ਕਰਕੇ ਇਸਨੂੰ ਪੂਰਾ ਪੜ੍ਹ ਸਕਦੇ ਹਨ.   --ਰੈਕਟਰ ਕਥੂਰੀਆ

1 comment:

ART ROOM said...

Xlenttttttttttttttttttttt