Sunday, July 11, 2010
ਐਲਾਨ-ਏ-ਜੰਗ
ਸਤਿੰਦਰ ਸਰਤਾਜ ਵੱਲੋਂ ਤਰਲੋਕ ਜੱਜ ਹੁਰਾਂ ਨਾਲ ਕੀਤੀ ਗਈ ਜ਼ਿਆਦਤੀ ਦੇ ਖਿਲਾਫ਼ ਇੱਕ ਵਾਰ ਫੇਰ ਐਲਾਨ-ਏ-ਜੰਗ ਕਰ ਦਿੱਤਾ ਗਿਆ ਹੈ. ਅਫਸੋਸ ਹੈ ਕਿ ਸਤਿੰਦਰ ਸਰਤਾਜ ਨੇ ਤਰਲੋਕ ਜੱਜ ਹੁਰਾਂ ਦੀ ਇਖਲਾਕੀ ਖਾਮੋਸ਼ੀ ਅਤੇ ਆਰਜ਼ੀ ਸਹਿਮਤੀ ਦੇ ਅਸੂਲਾਂ ਦੀ ਪਾਲਣਾ ਨੂੰ ਉਹਨਾਂ ਦੀ ਕਮਜ਼ੋਰੀ ਸਮਝਿਆ ਅਤੇ ਇਸ ਸ਼ਾਨਦਾਰ ਮੌਕੇ ਨੂੰ ਖੁਦ ਆਪਨੇ ਹਥੀਂ ਗੁਆ ਲਿਆ. ਜਦੋਂ ਇਸ ਆਰਜ਼ੀ ਸਹਿਮਤੀ ਦਾ ਐਲਾਨ ਹੋਇਆ ਸੀ ਤਾਂ ਉਦੋਂ ਵੀ ਬਹੁਤ ਸਾਰੇ ਮਿੱਤਰਾਂ ਨੇ ਇਸ ਦੇ ਐਲਾਨ ਤੇ ਖਦਸ਼ਾ ਪ੍ਰਗਟਾਇਆ ਸੀ. ਸ਼ਾਂਤੀ ਦੇ ਮਕਸਦ ਲਈ ਆਰਜ਼ੀ ਯੁਧਬੰਦੀ ਬਾਰੇ ਸਾਰੀਆਂ ਸ਼ੰਕਾਵਾਂ ਨੂੰ ਸਭ ਕੁਝ ਸਮਝਦਿਆਂ ਹੋਇਆਂ ਵੀ ਸਿਰਫ ਇਸ ਲਈ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਸੀ ਤਾਂ ਕਿ ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਸਿਹਤਮੰਦ ਪਿਰਤ ਪੈ ਸਕੇ. ਕਲਾ ਦੇ ਪੁਜਾਰੀ ਅਖਵਾਉਣ ਵਾਲਿਆਂ ਵੱਲੋਂ ਹੀ ਕਲਾ ਦੇ ਪੁਜਾਰੀਆਂ ਦਾ ਸ਼ੋਸ਼ਣ ਬੰਦ ਕਰਵਾਉਣ ਲਈ ਅਰੰਭੀ ਗਈ ਇਸ ਮੁਹਿਮ ਪਿਛੇ ਇਕੱਲੇ ਤਰਲੋਕ ਜੱਜ ਹੁਰਾਂ ਦੀ ਇੱਕ ਅਧ ਗਜ਼ਲ ਦੀ ਗੱਲ ਨਹੀਂ ਬਲਕਿ ਇਸ ਸਮੁਚੇ ਘਟਨਾ ਕ੍ਰਮ ਨਾਲ ਜੁੜੇ ਹਰ ਇੱਕ ਪਹਿਲੂ ਨੂੰ ਬਹੁਤ ਹੀ ਚੰਗੀ ਤਰਾਂ ਦੇਖਿਆ ਭਾਲਿਆ ਗਿਆ ਸੀ. ਹੁਣ ਵੀ ਇਸੇ ਮਿਸ਼ਨ ਨੂੰ ਮੁਖ ਰੱਖ ਕੇ ਹੀ ਆਰ ਪਾਰ ਦੀ ਲੜਾਈ ਲੜੀ ਜਾਵੇਗੀ. ਤਰਲੋਕ ਜੱਜ ਹੁਰਾਂ ਦੇ ਦ੍ਰਿੜ ਇਰਾਦੇ ਦੀ ਖਬਰ ਪੰਜਾਬ ਸਪੈਕਟ੍ਰਮ ਨੇ ਬਹੁਤ ਹੀ ਉਘੜਵੇਂ ਢੰਗ ਨਾਲ ਪ੍ਰਕਾਸ਼ਿਤ ਕੀਤੀ ਹੈ. ਇਸਨੂੰ ਪੜ੍ਹਨ ਲਈ ਇਥੇ ਕਲਿੱਕ ਵੀ ਕੀਤਾ ਜਾ ਸਕਦਾ ਹੈ. ਇਸ ਮਕਸਦ ਦੀ ਖਬਰ ਅਜੀਤ ਅਖਬਾਰ ਨੇ ਵੀ ਮਹਤਵਪੂਰਣ ਅੰਦਾਜ਼ ਨਾਲ ਪ੍ਰਕਾਸ਼ਿਤ ਕੀਤੀ ਹੈ. -ਰੈਕਟਰ ਕਥੂਰੀਆ
Subscribe to:
Post Comments (Atom)
No comments:
Post a Comment