ਅਸਲ ਵਿੱਚ ਜਦ ਕਦੀ ਵੀ ਕਿਸੇ ਨਾ ਕਿਸੇ ਮਾਮਲੇ 'ਚ ਜਜਬਾਤ ਸ਼ਾਮਿਲ ਹੁੰਦੇ ਨੇ ਤਾਂ ਕਈ ਵਾਰ ਏਹੋ ਜਹੀਆਂ ਬੰਦਸ਼ਾਂ ਕਦੋਂ ਟੁੱਟ ਜਾਂਦੀਆਂ ਨੇ ਇਸਦਾ ਪਤਾ ਹੀ ਨਹੀਂ ਲਗਦਾ. ਉਂਜ ਵੀ ਜਦੋਂ ਵਡੇਰੇ ਅਤੇ ਉਚੇਰੇ ਨਿਸ਼ਾਨੇ ਸਾਹਮਣੇ ਹੋਣ ਤਾਂ ਕਈ ਛੋਟੀਆਂ ਛੋਟੀਆਂ ਗੱਲਾਂ ਵਿੱਸਰ ਜਾਂਦੀਆਂ ਨੇ ਤੇ ਕਈ ਵਾਰ ਵਿਸਾਰਨੀਆਂ ਵੀ ਪੈਂਦੀਆਂ ਨੇ.
ਸਾਡੇ ਕਈ ਮੇਹਰਬਾਨ, ਸਹਿਯੋਗੀ, ਬਹੁਤ ਹੀ ਅਸੂਲ ਪ੍ਰਸਤ ਅਤੇ ਕਾਬਿਲ ਸਾਥੀਆਂ ਨੇ ਇਸ ਆਪਸੀ ਸਹਿਮਤੀ ਬਾਰੇ ਕਿਹਾ ਹੈ ਕਿ ਇਹ ਉਹੀ ਚੂਹੀ ਹੈ ਜੋ ਪਹਾੜ ਪੁੱਟਣ ਬਾਅਦ ਨਿੱਕਲੀ ਹੈ....ਤੇ ਓਹ ਵੀ ਮਰੀ ਹੋਈ.
ਆਪਣੇ ਅਜਿਹੇ ਸਾਰੇ ਦੋਸਤਾਂ ਨੂੰ ਅਤੇ ਇਸ ਜੰਗ ਵਿੱਚ ਜੂਝਣ ਵਾਲੇ ਸਾਰੇ ਸਾਥੀਆਂ ਨੂੰ ਇੱਕ ਗੱਲ ਸਪਸ਼ਟ ਕਰਨੀ ਬਹੁਤ ਜ਼ਰੂਰੀ ਹੈ ਕਿ ਇਹ ਜੋ ਕੁਝ ਵੀ ਹੈ ਅਸਲ ਵਿੱਚ ਬੜੀ ਹੀ ਪਾਰਦਰਸ਼ਿਤਾ ਨਾਲ ਅੰਜਾਮ ਤੱਕ ਪਹੁੰਚਾਇਆ ਗਿਆ ਇੱਕ ਦਸਤਾਵੇਜ਼ ਹੈ. ਕੋਸ਼ਿਸ਼ਾਂ ਤਾਂ ਇਸ ਤੋਂ ਪਹਿਲਾਂ ਵੀ ਹੋਈਆਂ. ਕਦੇ ਕਿਸੇ ਵੱਲੋਂ ਕਦੇ ਕਿਸੇ ਵੱਲੋਂ. ਕਦੇ ਕੋਸ਼ਿਸ਼ ਕਰਨ ਵਾਲੀ ਧਿਰ ਕੋਲੋਂ ਕੋਈ ਗਲਤੀ ਹੋ ਜਾਂਦੀ ਅਤੇ ਕਦੇ ਕਿਸੇ ਹੋਰ ਗੱਲ ਕਾਰਣ ਮਾਮਲਾ ਵਿਗੜ ਜਾਂਦਾ.
ਅਜਿਹੀ ਹਾਲਤ ਵਿੱਚ ਵੀ ਬੜੇ ਆਵਾਜ਼ੇ ਕੱਸੇ ਗਏ ਕਿ ਲਓ ਜੀ ਫੇਰ ਹੋ ਗਿਆ ਬਾਬੀ ਸਮਝੋਤਾ ਅਤੇ ਚਾਬੀ ਸਮਝੌਤਾ??? ਇਸ ਲਈ ਇਹ ਗੱਲ ਸਾਫ਼ ਹੋ ਜਾਣੀ ਜ਼ਰੂਰੀ ਹੈ ਕਿ ਅਜੇ ਤੱਕ ਨਾ ਤਾਂ ਪਹਾੜ ਪੁੱਟਿਆ ਗਿਆ ਹੈ ਅਤੇ ਨਾ ਹੀ ਕੋਈ ਚੂਹੀ ਜਾਂ ਚੂਹਾ ਨਿਕਲਿਆ ਹੈ. ਅਸਲ ਵਿੱਚ ਇਹ ਇੱਕ ਤਰਾਂ ਦੀ ਜੰਗ ਬੰਦੀ ਵੀ ਹੈ ਤਾਂ ਕਿ ਅਸਲ ਮੁੱਦੇ ਨੂੰ ਖੁਸ਼ਗਵਾਰ ਮਾਹੌਲ ਵਿੱਚ ਹੱਲ ਕੀਤਾ ਜਾ ਸਕੇ ਇਹ ਆਪਸੀ ਸਹਿਮਤੀ ਅਸਲ ਵਿੱਚ ਇੱਕ ਸੰਜੀਦਾ ਕੋਸ਼ਿਸ਼ ਵੀ ਹੈ ਉਸ ਕਲਮੀ ਜੰਗ ਨੂੰ ਰੋਕਣ ਦੀ ਜਿਸ ਵਿੱਚ ਕੁਝ ਕੁ ਮਿੱਤਰਾਂ ਦੀ ਪਹੁੰਚ ਕਾਰਣ ਅਸੂਲਾਂ ਅਤੇ ਮੁੱਦਿਆਂ ਦੇ ਨਾਲ ਸਾਡੇ ਪੰਜਾਬੀ ਸਭਿਆਚਾਰ ਦੀ ਮਾਖਿਓਂ ਮਿੱਠੀ ਮਿਠਾਸ ਦੇ ਵੀ ਰੁੜ ਜਾਣ ਦਾ ਖਤਰਾ ਪੈਦਾ ਹੋ ਗਿਆ ਸੀ. ਅਸੂਲਾਂ ਦੀ ਇਹ ਜੰਗ ਬੜੀ ਹੀ ਬੇਅਸੂਲੀ ਹੋਣ ਲੱਗ ਪਈ ਸੀ.
ਇਸ ਸਹਿਮਤੀ ਪੱਤਰ ਤੇ ਭਾਵੇਂ ਚਾਰ ਨਾਮ ਹੀ ਦਰਸਾਏ ਗਏ ਹਨ ਕਿਓਂਕਿ ਇਹਨਾਂ ਚੋਹਾਂ ਨਾਵਾਂ ਨੂੰ ਸਰਤਾਜ ਸਾਹਿਬ ਦੀ ਹਿਮਾਇਤ ਵੀ ਹਾਸਿਲ ਸੀ ਅਤੇ ਜੱਜ ਸਾਹਿਬ ਦੀ ਵੀ. ਪਰ ਹਕੀਕਤ ਵਿੱਚ ਕਈ ਹੋਰ ਨਾਮ ਵੀ ਹਨ ਜਿਹਨਾਂ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ. ਓਹ ਇਹੀ ਪੁਛਦੇ ਸਨ ਆਖਿਰ ਕੀ ਬਣੇਗਾ ਇਸ ਵਾਕ ਯੁਧ ਦਾ ? ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਇਹਨਾਂ ਨਾਵਾਂ ਦਾ ਖੁਲਾਸਾ ਨੇੜ ਭਵਿਖ ਵਿੱਚ ਹੀ ਕਿਸੇ ਯੋਗ ਸਮੇਂ ਤੇ ਕੀਤਾ ਜਾਵੇਗਾ. ਫਿਲਹਾਲ ਬੇਣਤੀ ਸਿਰਫ ਏਨੀ ਹੀ ਕਿ ਕਿਰਪਾ ਕਰਕੇ ਅਰਥਾਂ ਦੇ ਅਨਰਥ ਨਾ ਕਰੋ. ਜੱਜ ਸਾਹਿਬ ਵੀ ਕੁਝ ਆਖ ਰਹੇ ਨੇ...ਜ਼ਰਾ ਧਿਆਨ ਨਾਲ ਸੁਣੋ....."ਦੋਸਤੋ, ਅੱਜ ਸਚਮੁਚ ਹੀ ਸ਼ਾਮ ਸੁਰਮਈ ਹੈ, ਰੰਗੀਨ ਹੈ | ਅਤੇ ਇਹ ਸਭ ਤੁਹਾਡੀਆਂ ਸ਼ੁਭ ਇਛਾਵਾਂ , ਆਸ਼ੀਰਵਾਦ ਸਦਕਾ ਹੀ ਸੰਭਵ ਹੋ ਸਕਿਆ ਹੈ | ਜੋ ਮੇਰੇ ਵਾਂਗ ਮੇਰੇ ਹੱਕ ਦੀ ਅਵਾਜ਼ ਨੂ ਬੁਲੰਦ ਕਰਨ ਲਈ ਚੱਟਾਨ ਵਾਂਗ ਮੇਰੇ ਨਾਲ ਡੱਟ ਕੇ ਖੜੇ ਰਹੇ......"
ਅੰਤ ਵਿੱਚ ਹੋਰਨਾਂ ਸ਼ੁਭਚਿੰਤਕਾਂ ਦੇ ਨਾਲ ਪ੍ਰੇਮ ਮਾਨ ਜੀ ਦਾ ਧੰਨਵਾਦ ਵੀ ਜ਼ਰੂਰੀ ਹੈ ਜਿਹਨਾਂ ਨੇ ਇਸ ਮਸਲੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਪੂਰੀ ਸੰਜੀਦਗੀ ਸਾਡਾ ਸਾਰਿਆਂ ਦਾ ਸਾਥ ਦਿੱਤਾ ਅਰੇ ਅਸੂਲ ਦਾ ਪੱਲਾ ਵੀ ਨਹੀਂ ਛੱਡਿਆ. --ਰੈਕਟਰ ਕਥੂਰੀਆ
No comments:
Post a Comment