Friday, February 12, 2010

ਜਿਸ ਨੂੰ ਰੱਬ ਰੱਖੇ ਉਹਨੂੰ ਕੌਣ ਮਾਰੇ..!

ਬਰਫੀਲੇ ਤੂਫਾਨਾਂ ਨੇ ਅਫਗਾਨਿਸਤਾਨ ਵਿੱਚ ਵੀ ਆਪਣਾ ਕਹਿਰ ਦਿਖਾਇਆ. ਜਿੱਥੇ ਬਰਫਬਾਰੀ ਨਾਲ ਕਈ ਲੋਕ ਦੱਬੇ ਗਏ ਉੱਥੇ ਬਰਫ ਦੇ ਤੌਦੇ ਡਿੱਗਣ ਨਾਲ ਵੀ ਇਸ ਤੂਫ਼ਾਨ ਦੀ ਮਾਰ ਕਈ ਗੁਣਾ ਵਧ ਗਈ. ਬਹੁਤ ਸਾਰੇ ਲੋਕ ਆਪਣੀਆਂ ਮੋਟਰ ਗੱਡੀਆਂ ਸਮੇਤ ਹੀ ਪਹਾੜੀ ਚੱਟਾਨਾਂ ਖਿਸਕਣ ਨਾਲ ਖੱਡਾਂ ਵਿੱਚ ਜਾ ਡਿੱਗੇ. ਖਬਰਾਂ ਦੇ ਮੁਤਾਬਕ ਭਾਵੇਂ 2500 ਲੋਕਾਂ ਨੂੰ ਬਚਾ ਲਿਆ ਗਿਆ ਹੈ ਪਰ ਫਿਰ ਵੀ ਮਰਨ ਵਾਲਿਆਂ ਦੀ ਗਿਣਤੀ 150 ਤੋਂ  ਟੱਪ ਚੁੱਕੀ ਹੈ. ਪਰ ਕਹਿੰਦੇ ਨੇ ਜਿਸ ਨੂੰ ਰੱਬ ਰੱਖੇ ਉਹਨੂੰ ਕੌਣ ਮਾਰੇ...! ਇਹ ਕਰਿਸ਼ਮਾ ਇੱਕ ਵਾਰ ਫਿਰ ਨਜ਼ਰ ਆਇਆ ਹੈ ਅਫਗਾਨਿਸਤਾਨ ਵਿੱਚ. ਬਰਫ ਦੇ ਇਸ ਕਹਿਰੀ ਤੂਫ਼ਾਨ ਵਿੱਚ ਜਿਹੜੇ ਲੋਕ ਬਚ ਗਏ ਉਹਨਾਂ ਵਿੱਚ ਇੱਕ ਮਾਸੂਮ ਬੱਚਾ ਵੀ ਸ਼ਾਮਲ ਹੈ. ਇਸ ਦਾ ਸਿਹਰਾ ਜਾਂਦਾ ਹੈ ਫੌਰੀ ਤੌਰ ਤੇ ਚੁੱਕੇ ਗਏ ਉਹਨਾਂ ਕਦਮਾਂ ਨੂੰ ਜਿਹਨਾਂ ਸਦਕਾ ਦੇਖਦਿਆਂ ਹੀ ਦੇਖਦਿਆਂ ਬਰਫ ਵਿੱਚ ਦੱਬੇ ਹੋਏ ਅਤੇ ਤੂਫ਼ਾਨ ਵਿੱਚ ਘਿਰੇ ਹੋਏ ਲੋਕਾਂ ਨੂੰ ਫਟਾ ਫੱਟ ਕਢਣ  ਦੇ ਉਪਰਾਲੇ ਅਮਲ ਵਿੱਚ ਲਿਆਂਦੇ ਗਏ. ਅਫਗਾਨਿਸਤਾਨ ਦੇ ਡਾਕਟਰਾਂ ਅਤੇ ਕੋਲੀਸ਼ਨ ਫੋਰਸ ਦੇ ਅਧਿਕਾਰੀਆਂ ਨੇ ਸਾਂਝੇ ਤੌਰ ਤੇ ਵਿਓਂਤਬੰਦੀ  ਕਰਕੇ ਬਚਾਓ ਕਾਰਜਾਂ ਨੂੰ ਤੂਫ਼ਾਨ ਵਰਗੀ ਤੇਜ਼ੀ ਨਾਲ ਸਿਰੇ ਚਾੜਿਆ. ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਇਸ ਬਰਫੀਲੇ ਤੂਫ਼ਾਨ ਦੇ ਕਹਿਰ ਚੋਂ ਬਚੇ ਹੋਏ  ਮਾਸੂਮ ਬੱਚੇ ਨੂੰ--ਜਿਸ ਨੂੰ ਏਅਰ ਫੋਰਸ ਦੇ ਇੱਕ ਅਧਿਕਾਰੀ Air Force Master Sgt. Jan Fink ਦੀ ਗੋਦ ਵਿੱਚ ਅਤੇ ਅਮਰੀਕੀ ਏਅਰ ਫੋਰਸ ਲਈ ਇਹਨਾਂ ਪਲਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਹੈ  Tech. Sgt. Jeromy K. Cross ਨੇ. 
     ਇਸ ਮੌਕੇ ਦੀ ਹੀ ਇੱਕ ਹੋਰ ਤਸਵੀਰ ਜਿਸ ਵਿੱਚ ਨਜ਼ਰ ਆ ਰਹੇ ਹਨ ਡਾਕਟਰ ਅਬਦੁਲ ਰਸ਼ੀਦ ਅਤੇ ਏਅਰ ਫੋਰਸ ਦੀ ਹੀ ਇੱਕ ਸੀਨੀਅਰ ਅਧਿਕਾਰੀ Katrevious Swift ਬਰਫੀਲੇ ਤੂਫਾਨ ਦੇ ਕਹਿਰ 'ਚ ਬਚੇ ਹੋਏ ਇਕ ਹੋਰ ਖੁਸ਼ਕਿਸਮਤ ਅਫਗਾਨ ਨਾਗਰਿਕ ਦੇ ਨਾਲ ਗੱਲਬਾਤ ਕਰਕੇ ਉਸ ਕੋਲੋਂ  ਉਸਦਾ ਅਤੇ ਉਸਦੇ ਪਰਿਵਾਰ ਦਾ ਹਾਲ ਚਾਲ ਪੁਛਦੇ ਹੋਏ.  ਇਹ ਤਸਵੀਰ 9 ਫ਼ਰਵਰੀ 2010 ਨੂੰ ਅਮਰੀਕੀ ਏਅਰ ਫੋਰਸ ਲਈ Tech. Sgt. Jeromy K. Cross ਨੇ Bagram Airfield, Afghanistan ਦੇ  Craig Joint Theater Hospital ਵਿੱਚ ਖਿੱਚੀ.        --ਰੈਕਟਰ ਕਥੂਰੀਆ

No comments: