Showing posts with label Rajinder Pal Kaur Chheena. Show all posts
Showing posts with label Rajinder Pal Kaur Chheena. Show all posts

Friday, June 23, 2023

ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ 34.50 ਲੱਖ ਦੀ ਗ੍ਰਾਂਟ ਜਾਰੀ

Friday 23rd June 2023 at 6:52 PM

ਹਲਕੇ ਦੀ ਦਿੱਖ ਨੂੰ ਹੋਰ ਸੁਧਾਰਨ ਲਈ ਨਵੇਂ ਪ੍ਰੋਜੈਕਟ ਤਿਆਰ ਹਨ-ਬੀਬੀ ਛੀਨਾ


ਲੁਧਿਆਣਾ: 23 ਜੂਨ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਵਿਕਾਸ ਕਾਰਜਾਂ ਵਿੱਚ ਲਗਾਤਾਰ ਸਰਗਰਮੀ ਦਿਖਾ ਰਹੀ ਐਮ ਐਲ ਏ ਰਾਜਿੰਦਰਪਾਲ ਕੌਰ ਛੀਨਾ ਨੇ ਹਲਕੇ ਦੇ ਵਿਕਾਸ ਵਿਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕੇ ਦੀ ਨੁਹਾਰ ਨੂੰ ਬਦਲਣ ਲਈ ਲਗਾਤਾਰ ਯਤਨ ਜਾਰੀ ਹਨ। 

ਇਸ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵੱਲੋਂ ਹਲਕੇ ਵਿੱਚ ਸਾਫ ਸਫਾਈ ਮੁਹਿੰਮ ਅਤੇ ਨਵੀਆਂ ਪਾਰਕਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਲੁਧਿਆਣਾ ਨਿਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵਲੋਂ ਸ਼ਹਿਰ 'ਚ ਬਣਨ ਵਾਲੇ ਪਾਰਕ ਦੀ ਉਸਾਰੀ ਦਾ ਕੰਮ ਅੱਜ ਵਾਰਡ ਨੰਬਰ 33 ,ਪਿੰਡ ਲੋਹਾਰਾ,ਲੁਧਿਆਣਾ ਵਿਖੇ  ਸ਼ੁਰੂ ਕਰਵਾਇਆ ਗਿਆ।

ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵਲੋਂ ਕਿਹਾ ਗਿਆ ਕਿ ਸ਼ਹਿਰ ਵਾਸੀ ਕਾਫੀ ਲੰਮੇ ਸਮੇਂ ਤੋਂ ਹਲਕੇ ਵਿੱਚ ਇਕ ਪਾਰਕ ਦੀ ਮੰਗ ਕਰ ਰਹੇ ਸਨ, ਹਲਕੇ  ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਬਣੇ ਹੋਏ ਪਾਰਕ ਦੀ ਉਸਾਰੀ ਦਾ ਕੰਮ ਮੁੜ ਤੋਂ ਸ਼ੁਰੂ ਕੀਤਾ ਗਿਆ | ਜਿਸ 'ਤੇ ਲਗਪਗ 34.50 ਲੱਖ ਦੇ ਕਰੀਬ ਦੀ ਲਾਗਤ ਆਵੇਗੀ। ਇਸ ਮੌਕੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ  ਕਿਹਾ ਕਿ ਹਲਕਾ ਲੁਧਿਆਣਾ ਦੱਖਣੀ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ|

Monday, May 29, 2023

ਬਾਪੂ ਬਲਕੌਰ ਸਿੰਘ ਗਿੱਲ ਦੇ ਵਫਦ ਨੇ ਕੀਤੀ MLA ਮੈਡਮ ਛੀਨਾ ਨਾਲ ਮੁਲਾਕਾਤ

Monday 29th May 2023 at 03:45 PM

ਡਾਕਟਰ ਬੀ ਐਸ ਔਲਖ ਅਤੇ ਆਰ ਪੀ ਸਿੰਘ ਵੀ ਵਫਦ ਵਿਚ ਸ਼ਾਮਲ ਰਹੇ 

ਲੁਧਿਆਣਾ: 29 ਮਈ 2023: (ਪੰਜਾਬ ਸਕਰੀਨ ਡੈਸਕ):: 

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਮਗਰੋਂ ਉਹਨਾਂ ਸਾਰੀਆਂ ਉਮੀਦਾਂ 'ਤੇ ਪੂਰਿਆਂ ਉਤਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ  ਆਮ ਜਨਤਾ ਨੇ ਇਸ ਸਰਕਾਰ ਤੋਂ ਲਗਾਈਆਂ ਸਨ। ਇਸ ਮਕਸਦ ਲਈ ਬਹੁਤ ਸਾਰੀਆਂ ਸਕੀਮਾਂ ਵੀ ਲਿਆਂਦੀਆਂ ਗਈਆਂ  ਜਿਹਨਾਂ ਦਾ ਆਮ ਲੋਕਾਂ ਨੂੰ ਫਾਇਦਾ ਵੀ ਪਹੁੰਚਿਆ ਹੈ। ਇਸਦੇ ਬਾਵਜੂਦ ਬਹੁਤ ਸਾਰੇ ਲੋਕ ਅਜੇ ਵੀ ਅਜਿਹੇ ਹਨ ਜਿਹੜੇ ਅਜੇ ਤੱਕ ਇਹਨਾਂ ਫਾਇਦਿਆਂ ਤੋਂ ਵਾਂਝੇ ਹਨ। ਲਾਲਫ਼ੀਤਾ ਸ਼ਾਹੀ ਵਾਲੀ ਬੁਰਾਈ ਅਜੇ ਮੁਕੰਮਲ ਤੌਰ ਤੇ ਨਹੀਂ ਹਟ ਸਕੀ। ਸੱਤਾ ਅਤੇ ਲੋਕਾਂ ਦਰਮਿਆਨ ਇਸ ਬਾਕੀ ਰਹਿੰਦੀ ਦੂਰੀ ਨੂੰ ਖਤਮ ਕਰਨ ਲਈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਜੁੜੇ ਵਿਧਾਇਕ ਅਤੇ ਐਮ ਪੀ ਸਰਗਰਮ ਹਨ ਉਥੇ ਉਹਨਾਂ ਦੇ ਸ਼ੁਭਚਿੰਤਕਾਂ ਦਾ ਨੈਟ ਵਰਕ ਵੀ ਇਸ ਮਕਸਦ ਲਈ ਸਰਗਰਮ ਹੈ।  

ਆਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਇੱਕ ਵਫਦ ਅੱਜ ਲੁਧਿਆਣਾ ਦੱਖਣੀ ਸੀਟ ਤੋਂ ਵਿਧਾਇਕ ਮੈਡਮ ਰਾਜਿੰਦਰਪਾਲ ਕੌਰ ਛੀਨਾ ਨੂੰ ਮਿਲਿਆ। ਇਹ ਮੁਲਾਕਾਤ ਉਹਨਾਂ ਦੇ ਦਫਤਰ ਵਿਖੇ ਹੋਈ। ਐਮ ਐਲ ਏ ਰਾਜਿੰਦਰ ਪਾਲ ਕੌਰ ਛੀਨਾ ਹਲਕਾ ਦੱਖਣੀ ਦੇ ਲੋਕਾਂ ਦੀ ਗੱਲ ਸੁਣਨ ਲਈ ਪੂਰਾ ਧਿਆਨ ਦੇਂਦੇ ਹਨ ਅਤੇ ਵਕਤ ਵੀ ਕੱਢਦੇ ਹਨ। ਇਹ ਗੱਲ ਉਹਨਾਂ ਨੂੰਮਿਲਨ ਲਈ ਆਏ ਵਫਦ ਨੇ ਦਿੱਤੀ। ਇਸ ਵਫਦ ਵਿੱਚ ਸਾਬਕਾ ਈ ਟੀ ਓ ਬਾਪੂ ਬਲਕੌਰ ਸਿੰਘ ਗਿੱਲ, ਦਵਾਈਆਂ ਦੀ ਖੋਜ ਅਤੇ ਹਕੀਕਤ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿਣ ਵਾਲੇ ਵਿਗਿਆਨੀ ਡਾ.ਬੀ ਐਸ ਔਲਖ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਲੁਧਿਆਣਾ ਇਕਾਈ ਦੇ ਸੰਚਾਲਕ ਅਤੇ ਉਘੇ ਆਰ ਟੀ ਆਈ ਐਕਟੀਵਿਸਟ ਆਰ ਪੀ ਸਿੰਘ ਵੀ ਸ਼ਾਮਲ ਸਨ। 

ਐਮ ਐਲ ਏ ਮੈਡਮ ਛੀਨਾ ਨੇ ਵਫਦ ਦੇ ਇਹਨਾਂ ਸਾਰੇ ਮੈਂਬਰਾਂ ਦੇ ਵਿਚਾਰਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ। ਉਹਨਾਂ ਵਫਦ ਨੂੰ ਯਕੀਨ ਦੁਆਇਆ ਕਿ ਇਸ ਸੰਬੰਧ ਵਿਚ ਜਲਦੀ ਹੀ ਲੁੜੀਂਦੇ ਕਦਮ ਚੁੱਕੇ ਜਾਣਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।