Showing posts with label Housing Board. Show all posts
Showing posts with label Housing Board. Show all posts

Wednesday, March 01, 2023

ਚੰਡੀਗੜ੍ਹ ਹਾਊਸਿੰਗ ਬੋਰਡ ਕਰਮਚਾਰੀ ਕੋਆਰਡੀਨੇਸ਼ਨ ਕਮੇਟੀ

Wednesday: 1st March 2023 at 11:53 AM

ਪ੍ਰਧਾਨ ਪਵਨ ਕੁਮਾਰ ਚੌਹਾਨ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਚੁਣੇ ਗਏ 

ਚੰਡੀਗੜ੍ਹ: 1 ਮਾਰਚ 2023: (ਪੰਜਾਬ ਸਕਰੀਨ ਬਿਊਰੋ)::  

ਚੰਡੀਗੜ੍ਹ ਹਾਊਸਿੰਗ ਬੋਰਡ ਕਰਮਚਾਰੀ ਕੋਆਰਡੀਨੇਸ਼ਨ ਕਮੇਟੀ ਦੇ ਪੁਨਰਗਠਨ ਲਈ 28 ਫਰਵਰੀ 2023 ਨੂੰ ਦੁਪਹਿਰ 1:00 ਵਜੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਬਲਾਕ 'ਸੀ' ਦੀ ਬੇਸਮੈਂਟ ਵਿੱਚ ਮੀਟਿੰਗ ਰੱਖੀ ਗਈ। ਇਸ ਮੌਕੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। 

ਚੰਡੀਗੜ੍ਹ ਹਾਊਸਿੰਗ ਬੋਰਡ ਕਰਮਚਾਰੀ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸੁਖਪ੍ਰੀਤ ਸਿੰਘ, ਉਪ ਚੇਅਰਮੈਨ ਆਨੰਦ ਗੁਪਤਾ, ਪ੍ਰਧਾਨ ਪਵਨ ਕੁਮਾਰ ਚੌਹਾਨ, ਸੀਨੀਅਰ ਮੀਤ ਪ੍ਰਧਾਨ ਬ੍ਰਿਜ ਪਾਲ, ਮੀਤ ਪ੍ਰਧਾਨ ਰਾਜ ਕੁਮਾਰ, ਕਨਵੀਨਰ ਜਰਨੈਲ ਸਿੰਘ, ਕੋ-ਕਨਵੀਨਰ ਮਨਜੀਤ ਸਿੰਘ ਅਤੇ ਸਰਬਜੀਤ ਸਿੰਘ, ਜਨਰਲ ਸਕੱਤਰ ਸੁਰਿੰਦਰ ਸਿੰਘ , ਸੰਯੁਕਤ ਸਕੱਤਰ ਸਲਿੰਦਰ ਕੁਮਾਰ, ਪ੍ਰੈਸ ਸਕੱਤਰ ਮਹਿੰਦਰ ਸਿੰਘ ਰਾਣਾ, ਪ੍ਰਚਾਰ ਸਕੱਤਰ ਰਾਕੇਸ਼ ਕੁਮਾਰ, ਕੈਸ਼ੀਅਰ ਸਤਵਿੰਦਰ ਬੈਂਸ ਅਤੇ ਆਡੀਟਰ ਨਵੀਨ ਕੁਮਾਰ ਵੀ ਇਸ ਮੌਕੇ ਮੌਜੂਦ ਸਨ । ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਨੂੰ ਸਲਾਹਕਾਰ  ਨਿਯੁਕਤ ਕੀਤਾ ਗਿਆ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।